ਤੀਸਰੀ ਪੰਜਾਬ ਸਟੇਟ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਘੁੱਦਾ ਵਿਖੇ ਸ਼ਾਨੋ – ਸ਼ੌਕਤ ਨਾਲ ਸੰਪੰਨ

Date:

spot_img

ਜੇਤੂ ਖਿਡਾਰੀਆਂ ਦੀ ਨੈਸ਼ਨਲ ਚੈਂਪੀਅਨਸ਼ਿਪ ਗੋਆ ਲਈ ਹੋਈ ਚੋਣ

ਬਠਿੰਡਾ, 22 ਦਸੰਬਰ: ਸਰਕਾਰੀ ਸਪੋਰਟਸ ਸੀਨੀਅਰ ਸੈਕੰਡਰੀ ਸਕੂਲ ਘੁੱਦਾ ਵਿਖੇ ਪੈਰਾ ਸਪੋਰਟਸ ਐਸੋਸੀਏਸ਼ਨ ਪੰਜਾਬ ਵੱਲੋਂ ਮੁੱਖ ਮਹਿਮਾਨ ਗੁਰਮਨਪ੍ਰੀਤ ਸਿੰਘ ਧਾਲੀਵਾਲ ਜ਼ਿਲ੍ਹਾ ਮੈਨੇਜਰ ਮਾਰਕਫੈਡ ਬਠਿੰਡਾ ਅਤੇ ਜਨਰਲ ਸੈਕਟਰੀ ਜਸਪ੍ਰੀਤ ਸਿੰਘ ਧਾਲੀਵਾਲ ਦੀ ਯੋਗ ਅਗਵਾਈ ਹੇਠ ਤੀਸਰੀ ਪੰਜਾਬ ਸਟੇਟ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਈ। ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਤੋਂ 80 ਪੈਰਾ ਐਥਲੀਟ ਖਿਡਾਰੀ ਹਿੱਸਾ ਲੈਣ ਲਈ ਪਹੁੰਚੇ। ਇਸ ਦੌਰਾਨ ਸਭ ਤੋਂ ਪਹਿਲਾਂ ਪੰਜਾਬ ਭਰ ਤੋਂ ਆਏ ਖਿਡਾਰੀਆਂ ਅਤੇ ਸਮੂਹ ਹਾਜ਼ਰੀਨ ਵੱਲੋਂ ਰਾਸ਼ਟਰੀ ਗਾਣ ਗਾਇਆ ਗਿਆ। ਮੁੱਖ ਮਹਿਮਾਨ ਨੇ ਸਾਰੇ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਖੇਡਾਂ ਦਾ ਆਗਾਜ਼ ਕਰਨ ਦੀ ਇਜ਼ਾਜ਼ਤ ਦਿੱਤੀ।

ਚੇਤਨ ਸਿੰਘ ਜੌੜਾਮਾਜਰਾ ਨੇ ਸੂਬੇ ਵਿੱਚ ਵਾਟਰਸ਼ੈੱਡ ਪ੍ਰੋਗਰਾਮਾਂ ਲਈ 4.00 ਕਰੋੜ ਦੀ ਗ੍ਰਾਂਟ ਸੌਂਪੀ

ਚੈਂਪੀਅਨਸ਼ਿਪ ਦੌਰਾਨ ਖਿਡਾਰੀਆਂ ਦੇ ਪੈਰਾ ਐਥਲੈਟਿਕਸ ਦੀਆਂ ਖੇਡਾਂ ਲੰਬੀ ਛਾਲ, ਉੱਚੀ ਛਾਲ, ਰੇਸਾਂ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1500 ਮੀਟਰ, 5000 ਮੀਟਰ, ਸ਼ਾਟਪੁੱਟ , ਡਿਸਕਸ ਥਰੋ, ਜੈਵਲਿਨ, ਕਲੱਬ ਥਰੋ ਦੇ ਮੁਕਾਬਲੇ ਕਰਵਾਏ ਗਏ। ਸਾਰੇ ਜੇਤੂ ਖਿਡਾਰੀਆਂ ਅਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਮਹਿਮਾਨ ਅਤੇ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਸ਼ਮਿੰਦਰ ਸਿੰਘ ਢਿਲੋਂ, ਦਵਿੰਦਰ ਸਿੰਘ ਟਫ਼ੀ ਬਰਾੜ, ਡਾਕਟਰ ਰਮਨਦੀਪ ਸਿੰਘ, ਕੋਚ ਗਗਨਦੀਪ ਸਿੰਘ, ਜਗਰੂਪ ਸਿੰਘ ਸੂਬਾ, ਗੁਰਪ੍ਰੀਤ ਸਿੰਘ ਧਾਲੀਵਾਲ, ਅਮਨਦੀਪ ਸਿੰਘ ਬਰਾੜ, ਯਾਦਵਿੰਦਰ ਕੌਰ,ਜਸਇੰਦਰ ਸਿੰਘ ਆਦਿ ਵਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਜਲੰਧਰ ਦੇ ਜੰਡਿਆਲਾ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ, 1 ਗੈਂਗਸਟਰ ਜ਼ਖਮੀ, ਹਾਲਾਤ ਨਾਜ਼ੂਕ

ਇਸ ਦੌਰਾਨ ਸ. ਸ਼ਮਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਵਿੱਚੋਂ ਵਧੀਆ ਖਿਡਾਰੀਆਂ ਨੂੰ 9 ਜਨਵਰੀ ਤੋਂ 13 ਜਨਵਰੀ 2024 ਤੱਕ ਪੀ.ਸੀ.ਆਈ ਵਲੋਂ ਗੋਆ ਵਿਖੇ ਕਾਰਵਾਈ ਜਾਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਪੰਜਾਬ ਵਲੋਂ ਭੇਜਿਆ ਜਾਵੇਗਾ। ਕੁਝ ਜੇਤੂ ਖਿਡਾਰੀਆਂ ਦੀ ਚੋਣ ਨੈਸ਼ਨਲ ਚੈਂਪੀਅਨਸ਼ਿਪ ਗੋਆ ਲਈ ਮੌਕੇ ਤੇ ਹੀ ਕੀਤੀ ਗਈ ਜਿਨ੍ਹਾਂ ਵਿੱਚ ਮਿਥੁਨ ਟੀ 46 ਕੈਟਾਗਰੀ 400 ਮੀਟਰ ਲਈ, ਨਿਸ਼ੂ ਟੀ 46 ਕੈਟਾਗਰੀ 400 ਮੀਟਰ ਲਈ, ਮੁਹੰਮਦ ਯਸੀਰ ਟੀ 46 ਕੈਟਾਗਰੀ ਸ਼ਾਟਪੁੱਟ ਲਈ, ਜਸਪ੍ਰੀਤ ਕੌਰ ਐੱਫ 52 ਕੈਟਾਗਰੀ ਡਿਸਕਸ ਥਰੋ, ਦਰਬਾਰਾ ਸਿੰਘ ਐੱਫ 55 ਕੈਟਾਗਰੀ ਜੈਵਲੀਨ ਲਈ, ਦਰਸ਼ਨਾ ਦੇਵੀ ਐੱਫ 57 ਕੈਟਾਗਰੀ ਡਿਸਕਸ ਥਰੋ, ਪਰਵੀਨ ਕੁਮਾਰ ਟੀ 36 ਕੈਟਾਗਰੀ 200 ਮੀਟਰ, ਵਿਵੇਕ ਸ਼ਰਮਾ ਟੀ 42 ਕੈਟਾਗਰੀ 400 ਲਈ ਆਦਿ ਸ਼ਾਮਿਲ ਹਨ ਇਸ ਮੌਕੇ ਜਸਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਲੱਗਭਗ 20-25 ਖਿਡਾਰੀ ਪੰਜਾਬ ਵਲੋਂ ਗੋਆ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਜਾਣਗੇ।

LEAVE A REPLY

Please enter your comment!
Please enter your name here

spot_img

Share post:

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

Chandigarh News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...