ਸੁਖਜਿੰਦਰ ਮਾਨ
ਬਠਿੰਡਾ 14 ਮਈ: ਮਾਲਵਾ ਖੇਤਰ ਦੀਆਂ ਸੜਕਾਂ ਤੇ ਇੱਕ ਸਾਇਕਲਮੈਨ ਹਰ ਰਾਹਗੀਰ ਦਾ ਆਪਣੇ ਵੱਲ ਧਿਆਨ ਖਿੱਚਦਾ ਹੈ ਜੋ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਬੋਰੀ ਦੇ ਕੱਪੜੇ ਪਾ ਕੇ ਘੁੰਮਦਾ ਹੈ ਤਾਂ ਲੋਕ ਦੇਖ ਕੇ ਦੰਗ ਰਹਿ ਜਾਂਦੇ ਹਨ ਅੱਜ ਫੈਸ਼ਨ ਦੀ ਦੁਨੀਆਂ ਵਿਚ ਆਦਿ ਯੁੱਗ ਦੀ ਬਾਤ ਪਾਉਂਦਾ ਇਹ ਸ਼ਖਸ ਕੋਈ ਹੋਰ ਨਹੀਂ ਸਗੋਂ ਇਹ ਬਠਿੰਡਾ ਦੇ ਜਨਤਾ ਨਗਰ ਦਾ ਰਹਿਣ ਵਾਲਾ ਸ਼ਾਨਗੁਰੂ ਪ੍ਰਸ਼ਾਦ ਹੈ ਵੱਖ ਵੱਖ ਲੋਕਾਂ ਦਾ ਕਹਿਣਾ ਹੈ ਕਿ ਬੋਰੀ ਦੇ ਕੱਪੜੇ ਪਹਿਨਣ ਵਾਲਾ ਯਕੀਨਨ ਅਨੋਖਾ ਸ਼ਖ਼ਸ ਹੈ ਜੋ ਫੈਸ਼ਨ ਦੀ ਦੁਨੀਆਂ ਵਿੱਚ ਰਹਿ ਕੇ ਅਜਿਹੇ ਲਿਬਾਸ ਵਿੱਚ ਵਿਚਰ ਰਿਹਾ ਹੈ । ਲੋਕਾਂ ਦਾ ਕਹਿਣਾ ਜਦੋਂ ਲੋਕ ਜੀਨਜ ਟੀ ਸ਼ਰਟ ਅਤੇ ਰੇਬਨ ਦੀਆਂ ਐਨਕਾਂ ਤੋਂ ਲੈ ਕੇ ਚਿੱਟੇ ਕੱਪੜਿਆਂ ਦੇ ਦੀਵਾਨੇ ਹੋਣ ਤਾਂ ਹੈਰਾਨੀ ਤਾਂ ਜ਼ਰੂਰ ਹੋਵੇਗੀ । । ਪੰਜ ਧੀਆਂ ਤੇ ਤਿੰਨ ਲੜਕਿਆਂ ਦਾ ਬਾਪ ਜਦੋਂ ਜੂਟ ਦੇ ਬੋਰੀ ਦੇ ਕੱਪੜੇ ਪਾਕੇ ਜਦੋਂ ਆਪਣੇ ਸਾਈਕਲ ਰਾਹੀ ਸੜਕ ਤੇ ਨਿਕਲਦਾ ਹੈ ਤਾਂ ਹਰ ਵੱਡੀ ਗੱਡੀ ਵਾਲੇ ਚਿੱਟ ਕਪੜੀਏ ਸਰਦਾਰ ਵੀ ਉਸ ਨੂੰ ਦੇਖ ਆਪਣੀ ਕਾਰ ਦੇ ਬਰੇਕ ਲਾਉਣ ਲਈ ਮਜਬੂਰ ਹੁੰਦੇ ਹਨ । ਸ਼ਾਨਗੁਰੂ ਪ੍ਰਸਾਦ ਕਿੱਤੇ ਵਜੋਂ ਫੁੱਲਾਂ ਦਾ ਮਾਲੀ ਹੈ । ਜਿੱਥੇ ਉਹ ਸਵੇਰੇ ਵੇਲੇ 4.30 ਵਜੇ ਸਾਈਕਲ ਤੇ ਫੁੱਲ ਮਾਲਾ ਟੰਗ ਕੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਫੁੱਲ ਮਾਲਾ ਵੇਚਦਾ ਹੈ,ਤੇ ਸ਼ਨੀਵਾਰ ਬਠਿੰਡਾ ਤੋਂ ਚੱਲਣ ਵਾਲੀ ਹਰ ਬੱਸ ਵਿਚ ਨਿੰਬੂ ਅਤੇ ਮਿਰਚਾਂ ਟੰਗ ਕੇ ਉਨ੍ਹਾਂ ਦੀ ਨਜ਼ਰ ਉਤਾਰਦਾ ਅਤੇ ਇਸ ਨਾਲ ਹੀ ਉਸ ਦਾ ਤੋਰੀ ਫੁਲਕਾ ਚਲਦਾ ਹੈ । ਸ਼ਾਨਗੁਰੂ ਪ੍ਰਸ਼ਾਦ ਦੱਸਦਾ ਹੈ ਉਹ ਉੱਤਰ ਪ੍ਰਦੇਸ਼ ਦੇ ਅਯੁੱਧਿਆ ਜਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਉਹ 1975 ਵਿਚ ਉਹ ਕੰਮ ਦੀ ਭਾਲ ਲਈ ਪੰਜਾਬ ਦੇ ਬਠਿੰਡਾ ਸ਼ਹਿਰ ਅੰਦਰ ਰਹਿਣ ਬਸੇਰਾ ਬਣਾਇਆ । ਉਸ ਦਾ ਕਹਿਣਾ ਹੈ ਕਿ 1982 ਤੋਂ ਉਸ ਨੇ ਜੂਟ ਦੀ ਬਣੀ ਬੋਰੀ ਦੇ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ ਹਨ ਅਤੇ ਉਹ 40 ਵਰ੍ਹਿਆਂ ਤੋਂ ਜੂਟ ਦੀ ਬੋਰੀ ਦੇ ਕੱਪੜੇ ਪਹਿਨਦਾ ਹੈ ਕਿਉਂਕਿ ਉਹ ਜਿਸ ਮੱਤ ਨੂੰ ਮੰਨਦਾ ਹੈ ਉਸ ਦੇ ਗੁਰੂ ਦਾ ਕਹਿਣਾ ਹੈ ਕਿ ਜੂਟ ਦੇ ਕੱਪੜੇ ਪਾਉਣ ਨਾਲ ਕਲਯੁੱਗ ਦਾ ਅੰਤ ਹੋਵੇਗਾ ਜਦੋਂ ਉਸਨੂੰ ਪੁੱਛਿਆ ਕਿ ਤੁਹਾਡੇ ਬੱਚੇ ਜਾਂ ਤੁਹਾਡੀ ਪਤਨੀ ਇਹ ਗਰਮੀ ਵਿੱਚ ਪਾਏ ਬੋਰੀ ਦੇ ਕੱਪੜਿਆਂ ਦਾ ਵਿਰੋਧ ਨਹੀਂ ਕਰਦੇ ਤਾਂ ਉਸ ਨੇ ਕਿਹਾ ਨਹੀਂ ਉਸ ਦਾ ਪਰਿਵਾਰ ਉਸ ਦੀ ਹਰ ਗੱਲ ਵਿੱਚ ਸਾਥ ਦਿੰਦਾ ਹੈ ।ਉਸ ਦਾ ਕਹਿਣਾ ਹੈ ਕਿ ਉਹ ਆਪਣੇ ਕੱਪੜਿਆਂ ਦੀ ਸਿਲਾਈ ਮਥੁਰਾ ਤੋਂ ਕਰਵਾਉਂਦਾ । ਪ੍ਰਸ਼ਾਦ ਦੱਸਦਾ ਹੈ ਕਿ ਹੁਣ ਤਾਂ ਉਸ ਦੇ ਕੱਪੜੇ ਉਸ ਦੀ ਪਛਾਣ ਬਣ ਗਏ ਹਨ । ਉਸ ਨੂੰ ਪੂਰਾ ਪੰਜਾਬ ਘੁੰਮਣ ਦਾ ਮੌਕਾ ਮਿਲਿਆ ਹੈ ਜਦੋਂ ਵੀ ਰੇਲਵੇ ਸਟੇਸ਼ਨ ਜਾਂ ਬੱਸ ਸਟੈਂਡ ਤੇ ਪੁੱਜਦਾ ਹੈ ਤਾਂ ਨਵੀਂ ਪੀੜੀ ਦੇ ਮੁੰਡੇ ਉਸ ਨਾਲ ਸੈਲਫੀਆਂ ਲੈਂਦੇ ਹਨ ਤਾਂ ਉਸ ਨੂੰ ਖ਼ੁਸ਼ੀ ਮਿਲਦੀ ਹੈ ਪਰ ਬਹੁਤੇ ਲੋਕ ਮੈਨੂੰ ਮਜ਼ਾਕ ਵੀ ਕਰਦੇ ਹਨ । ਕੁਝ ਵੀ ਹੋਵੇ ਬੋਰੀ ਵਾਲਾ ਇਹ ਸ਼ਖਸ ਨੇ ਦੱਸਿਆ ਕਿ ਉਹ ਹਮੇਸ਼ਾ ਸਰਬੱਤ ਦਾ ਭਲਾ ਮੰਗਦਾ ਹੈ ਸਾਂਝੀਵਾਲਤਾ ਦਾ ਹੋਕਾ ਦਿੰਦਾ ਹੈ ਅਤੇ ਹਰ ਧਰਮ ਦਾ ਸਤਿਕਾਰ ਕਰਦਾ ਹੈ ।
40 ਸਾਲ ਤੋਂ ਜੂਟ ਦੀ ਬੋਰੀ ਦੇ ਕੱਪੜੇ ਪਹਿਨਦਾ ਹੈ ਸ਼ਾਨਗੁਰੂ ਪ੍ਰਸ਼ਾਦ
3 Views