ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰੁਜ਼ਗਾਰ ਮੇਲੇ ਵਿੱਚ 40 ਵਿੱਦਿਅਕ ਅਦਾਰਿਆਂ ਨੇ ਕੀਤੀ ਭਰਤੀ

0
70
+1

👉ਅਧਿਆਪਕ ਗਿਆਨ ਦਾ ਪ੍ਰਕਾਸ਼ ਘਰ-ਘਰ ਪਹੁੰਚਾਉਣ:ਗੁਰਲਾਭ ਸਿੰਘ
Talwandi News:ਵਿੱਦਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਆਰਥਿਕ ਪੱਖੋਂ ਮਜ਼ਬੂਤ ਅਤੇ ਆਪਣੇ ਪੈਰਾਂ ਤੇ ਖੜੇ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਵੱਲੋਂ ਫੈਕਲਟੀ ਆਫ਼ ਐਜੂਕੇਸ਼ਨ ਤੇ ਫੈਕਲਟੀ ਆਫ ਫਿਜ਼ੀਕਲ ਐਜੂਕੇਸ਼ਨ ਦੇ ਸਹਿਯੋਗ ਨਾਲ ਮੁੱਖ ਮਹਿਮਾਨ ਚਾਂਸਲਰ ਗੁਰਲਾਭ ਸਿੰਘ ਸਿੱਧੂ ਦੀ ਸਰਪ੍ਰਸਤੀ ਹੇਠ ਵਿਸ਼ਾਲ ਰੁਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪ੍ਰੋ.(ਡਾ.) ਪੀਯੂਸ਼ ਵਰਮਾ, ਕਾਰਜਕਾਰੀ ਉਪ ਕੁਲਪਤੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਲਗਭਗ 40 ਵਿੱਦਿਅਕ ਅਦਾਰਿਆਂ ਦੇ ਪ੍ਰਤੀਨਿਧੀਆਂ ਨੇ ਆਪਣੇ-ਆਪਣੇ ਸਕੂਲਾਂ ਲਈ ਭਾਵੀ ਅਧਿਆਪਕਾਂ ਦੀ ਭਰਤੀ ਕੀਤੀ।ਇਸ ਮੌਕੇ ਚਾਂਸਲਰ ਸਿੱਧੂ ਨੇ ਕਿਹਾ ਕਿ ਇਹ ਭਾਵੀ ਅਧਿਆਪਕ ਵਿੱਦਿਆ ਦਾ ਚਾਨਣ ਘਰ-ਘਰ ਪਹੁੰਚਾਉਣਗੇ। ਉਹਨਾਂ ਕਿਹਾ ਕਿ ਅਧਿਆਪਕ ਇੱਕ ਜਗਦੇ ਦੀਵੇ ਵਾਂਗ ਹੁੰਦਾ ਹੈ, ਜੋ ਆਪਣੀ ਲੋਅ ਨਾਲ ਹਜ਼ਾਰ ਦੀਵੇ ਰੁਸ਼ਨਾ ਸਕਦਾ ਹੈ।

ਇਹ ਵੀ ਪੜ੍ਹੋ  ਬ੍ਰਿਟੇਨ ਦੇ ਸਟੇਸ਼ਨ ‘ਤੇ ਬੰਗਾਲੀ ਦਾ ਸਾਈਨ ਬੋਰਡ ਵੇਖ ਮੰਤਰੀਆਂ ਦਾ ਫੁੱਟਿਆ ਗੁੱਸਾ

ਉਹਨਾਂ ਸਾਰਿਆਂ ਨੂੰ ਉੱਜਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕਰਦੇ ਹੋਏ ਵਿਦਿਆਰਥੀਆਂ ਨੂੰ ਆਪਣਾ 100 % ਦੇਣ ਲਈ ਪ੍ਰੇਰਿਤ ਕੀਤਾ।ਡਾ.ਵਰਮਾ ਨੇ ਭਾਵੀ ਅਧਿਆਪਕਾਂ ਨੂੰ ਕਿਹਾ ਕਿ ਦੇਸ਼ ਦੇ ਭਵਿੱਖ ਦਾ ਨਿਰਮਾਣ ਉਹਨਾਂ ਨੇ ਕਰਨਾ ਹੈ। ਇਸ ਲਈ ਉਹਨਾਂ ਦੇ ਵਿਹਾਰ ਅਤੇ ਸੰਸਕਾਰ ਉੱਤਮ ਦਰਜੇ ਦੇ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੇ ਰੋਲ ਮਾਡਲ ਹੁੰਦੇ ਹਨ, ਇਸ ਲਈ ਉਹਨਾਂ ਵੱਲੋਂ ਕੀਤੇ ਗਏ ਹਰ ਕਾਰਜ ਨੂੰ ਬੜੀ ਗੰਭੀਰਤਾ ਨਾਲ ਲਿਆ ਜਾਂਦਾ ਹੈ, ਸੋ ਸਮਾਜ ਉਹਨਾਂ ਤੋਂ ਹਰ ਵਾਰ ਕੁਝ ਨਵੇਂ ਅਤੇ ਸਿਰਜਾਨਾਤਮਕ ਕੰਮਾਂ ਦੀ ਉਮੀਦ ਕਰਦਾ ਹੈ। ਡਾ. ਅਸ਼ਵਨੀ ਸੇਠੀ, ਡਾਇਰੈਕਟਰ,ਆਈ.ਕਿਉ.ਏ.ਸੀ. ਨੇ ਨਿਯੁਕਤਾਵਾਂ ਦਾ ਧੰਨਵਾਦ ਕੀਤਾ ਤੇ ਸਿੱਖਿਆ ਦੇ ਖੇਤਰ ਵਿੱਚ ਆ ਰਹੇ ਬਦਲਾਵਾਂ ਤੇ ਇਸਤੇਮਾਲ ਹੋ ਰਹੀ ਨਵੀਂ ਤਕਨੀਕ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਅਧਿਆਪਕਾਂ ਲਈ ਨਵੇਂ ਰਿਫਰੈਸ਼ਰ ਕੋਰਸ ਸ਼ੁਰੂ ਕਰਨ ਦੀ ਸਲਾਹ ਦਿੱਤੀ ਤੇ ਵਰਸਿਟੀ ਵੱਲੋਂ ਹਰ ਤਰਾਂ ਦੇ ਸਹਿਯੋਗ ਦਾ ਵਾਅਦਾ ਕੀਤਾ ।

ਇਹ ਵੀ ਪੜ੍ਹੋ  Trump ਦਾ ਵੱਡਾ ਐਲਾਨ, ਇਨਾਂ ਦੇਸ਼ਾਂ ‘ਤੇ ਕਰੇਗਾ ਵੱਡੀ ਕਾਰਵਾਈ

ਡਾ. ਵਿਕਾਸ ਗੁਪਤਾ ਡਿਪਟੀ ਡਾਇਰੈਕਟਰ ਟ੍ਰੇਨਿੰਗ ਤੇ ਪਲੇਸਮੈਂਟ ਸੈੱਲ ਨੇ ਦੱਸਿਆ ਕਿ ਰੁਜ਼ਗਾਰ ਮੇਲੇ ਵਿੱਚ 205 ਵਿਦਿਆਰਥੀਆਂ ਨੇ ਰਜਿਸਰਟੇਸ਼ਨ ਕਰਵਾਈ। ਸਕੂਲ ਪ੍ਰਤੀਨਿਧੀਆਂ ਅਨੁਸਾਰ ਸ਼ੌਰਟ ਲਿਸਟ ਕੀਤੇ ਗਏ ਵਿਦਿਆਰਥੀਆਂ ਨੂੰ ਸਮੂਹ ਪ੍ਰਕਿਆਰਾਵਾਂ ਪੂਰੀਆਂ ਕਰਨ ਤੋਂ ਬਾਅਦ ਨਿਯੁਕਤੀ ਪੱਤਰ ਸੌਪੇਂ ਜਾਣਗੇ। ਡਾ.ਬਲਵਿੰਦਰ ਕੁਮਾਰ ਸ਼ਰਮਾ, ਡੀਨ, ਫੈਕਲਟੀ ਆਫ ਫਿਜ਼ੀਕਲ ਐਜੂਕੇਸ਼ਨ ਤੇ ਡਾ.ਕਵਿਤਾ ਬੱਤਰਾ ਐਸੋਸੀਏਟ ਡੀਨ ਫੈਕਲਟੀ ਆਫ਼ ਐਜੂਕੇਸ਼ਨ ਦੀ ਰਹਿਨੁਮਾਈ ਹੇਠ ਰੁਜ਼ਗਾਰ ਮੇਲੇ ਦਾ ਪ੍ਰਬੰਧਨ ਕਾਫੀ ਸ਼ਲਾਘਾ ਯੋਗ ਸੀ। ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਕਾਬਿਲੇ-ਤਾਰੀਫ ਸਨ। ਵਿਦਿਆਰਥੀਆਂ ਵਿੱਚ ਇਸ ਮੇਲੇ ਲਈ ਕਾਫੀ ਉਤਸ਼ਾਹ ਵੇਖਿਆ ਗਿਆ ਤੇ ਉਹਨਾਂ ਨੇ ਵੱਖ-ਵੱਖ ਵਿਸ਼ਿਆਂ ਵਿੱਚ ਇੰਟਰਵਿਊ ਲਈ ਕੀਤੇ ਗਏ ਵੱਖਰੇ ਪ੍ਰਬੰਧਾਂ ਦੀ ਸ਼ਲਾਘਾਂ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here