17 Views
ਸੁਖਜਿੰਦਰ ਮਾਨ
ਬਠਿੰਡਾ, 20 ਦਸੰਬਰ: ਪੰਜਾਬ ਸਰਕਾਰ ਵੱਲੋਂ 4161 ਮਾਸਟਰ ਕੇਡਰ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਲਗਭਗ ਪੂਰੀ ਹੋਣ ਦੇ ਕਰੀਬ ਹੈ। ਲਗਭਗ ਸਾਰੇ ਵਿਸ਼ਿਆਂ ਦੀਆਂ ਸਿਲੈਕਸ਼ਨ ਲਿਸਟਾਂ ਸਿੱਖਿਆ ਵਿਭਾਗ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਹਨ। ਹੁਣ 4161 ਅਧਿਆਪਕਾਂ ਨੂੰ ਸਿਰਫ ਨਿਯੁਕਤੀ ਪੱਤਰ ਹੀ ਦਿੱਤੇ ਜਾਣੇ ਹਨ।ਪਰ ਅਧਿਆਪਕਾਂ ਅੰਦਰ ਇਸ ਗੱਲ ਦਾ ਡਰ ਪਾਇਆ ਜਾ ਰਿਹਾ ਹੈ ਕੇ ਕਿਤੇ ਉਹਨਾਂ ਨੂੰ ਦੂਰ ਦੁਰਾਡੇ ਖੇਤਰਾਂ ਵਿਚ ਨਾ ਭੇਜ ਦਿੱਤਾ ਜਾਵੇ। 4161 ਮਾਸਟਰ ਕੇਡਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਗਿੱਲ ਨੇ ਇੱਥੇ ਜਾਰੀ ਇੱਕ ਬਿਆਨ ਰਾਹੀ ਦਸਿਆ ਕਿ 4161 ਭਰਤੀ ਹੁਣ ਬਾਰਡਰ ਕੇਡਰ ਦੀ ਭਰਤੀ ਨਹੀਂ ਹੈ। ਮਿਤੀ 08_01_2022 ਨੂੰ ਸਿੱਖਿਆ ਵਿਭਾਗ ਵੱਲੋਂ ਜਾਰੀ ਇੱਕ ਸੋਧ ਪੱਤਰ ਰਾਹੀਂ ਇਸ ਭਰਤੀ ਨੂੰ ਬਾਰਡਰ ਕੇਡਰ ਤੋਂ ਇੱਕ ਆਮ ਭਰਤੀ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਸਾਰੇ ਜਿਲ੍ਹਿਆਂ ਵਿਚ ਹੀ ਵੱਡੀ ਪੱਧਰ ਤੇ ਅਸਾਮੀਆਂ ਖਾਲੀ ਹਨ। ਲਗਭਗ ਸਾਰੇ ਜਿਲ੍ਹਿਆਂ ਦੇ ਸਕੂਲ ਹੀ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਹਨ। ਇਸ ਲਈ ਉਨਾਂ 4161 ਮਾਸਟਰ ਕੇਡਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਅਪੀਲ ਕੀਤੀ ਹੈ ਕਿ 4161 ਮਾਸਟਰ ਕੇਡਰ ਅਧਿਆਪਕਾਂ ਲਈ ਸਾਰੇ ਜਿਲ੍ਹਿਆਂ ਵਿੱਚ ਹੀ ਸਟੇਸ਼ਨ ਖੋਲ੍ਹੇ ਜਾਣ।ਇਸ ਮੌਕੇ ਤੇ ਹਰਦੀਪ ਸਿੰਘ ,ਬੀਰਬਲ ਸਿੰਘ,ਰਾਜਪਾਲ ਸਿੰਘ ,ਰੁਪਿੰਦਰ ਕੌਰ,ਗੁਰਦੀਪ ਸਿੰਘ ਮਾਖਾ,ਮੱਖਣ ਸਿੰਘ ਆਦਿ ਅਧਿਆਪਕ ਹਾਜਿਰ ਸਨ।