ਗੁਜਰਾਤ ਵਿਖੇ ਰਗਬੀ ਨੈਸ਼ਨਲ ਚੈਂਪੀਅਨਸ਼ਿਪ ਮੁਕਾਬਲੇ ਚ ਭਾਗ ਲੈਣਗੇ ਜ਼ਿਲ੍ਹਾ ਬਠਿੰਡਾ ਦੇ ਖਿਡਾਰੀ

Date:

spot_img

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,20 ਦਸੰਬਰ: ਰਗਬੀ ਐਸੋਸੀਏਸ਼ਨ ਬਠਿਡਾ ਦੇ ਜਰਨਲ ਸਕੱਤਰ ਜਸਨਦੀਪ ਸਿੰਘ ਨੇ ਦੱਸਿਆ ਕਿ ਰਗਬੀ ਇੰਡੀਆ ਵੱਲੋਂ ਸੱਤਵੀਂ ਸਬ ਜੂਨੀਅਰ ਨੈਸ਼ਨਲ ਰਗਬੀ ਚੈਂਪੀਅਨਸ਼ਿਪ ਗਾਂਧੀ ਨਗਰ ਗੁਜਰਾਤ ਵਿਖੇ ਕਾਰਵਾਈ ਜਾ ਰਹੀ ਹੈ, ਜਿਸ ਵਿੱਚ ਜ਼ਿਲ੍ਹਾ ਬਠਿੰਡਾ ਦੇ ਸਨੇਹ ਲਤਾ, ਪ੍ਰਭਜੋਤ ਸਿੰਘ,ਗੁਰਮਹਿਤਾਬ ਸਿੰਘ, ਕਰਨਵੀਰ ਸਿੰਘ 4 ਖਿਡਾਰੀ ਭਾਗ ਲੈ ਰਹੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਰਗਬੀ ਐਸੋਸੀਏਸ਼ਨ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸੁਖਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਚਾਰ ਖ਼ਿਡਾਰੀ 21 ਦਸੰਬਰ ਨੂੰ ਗੁਜਰਾਤ ਵਿਖੇ ਨੈਸ਼ਨਲ ਰਗਬੀ ਮੁਕਾਬਲੇ ਲਈ ਜਾ ਰਹੇ ਹਨ। ਵਰਨਣਯੋਗ ਹੈ ਕਿ ਜਿਲ੍ਹਾ ਬਠਿੰਡਾ ਤੋਂ ਪਹਿਲਾ ਵੀ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਗਏ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਰਨਲ ਸਕੱਤਰ ਜਸ਼ਨਦੀਪ ਨੇ ਦੱਸਿਆ ਕਿ ਰਗਬੀ ਦੀ ਟ੍ਰੇਨਿੰਗ ਮੁਫ਼ਤ ਮੁੱਹਈਆ ਕਾਰਵਾਈ ਜਾ ਰਹੀ ਹੈ ।ਪੰਜਾਬ ਟੀਮ ਵੱਲੋਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੀਆਂ ਮੁੰਡੇ ਅਤੇ ਕੁੜੀਆਂ ਨੂੰ ਬਠਿੰਡਾ ਰੇਲਵੇ ਸਟੇਸ਼ਨ ਤੇ ਅਸ਼ੀਰਵਾਦ ਦੇਣ ਲਈ ਉਪ ਜਿਲਾ ਸਿੱਖਿਆ ਅਫ਼ਸਰ (ਸੈ਼ ਸਿ ) ਬਠਿੰ ਡਾ ਇਕਬਾਲ ਸਿੰਘ ਬੁੱਟਰ ਪੁੱਜੇ। ਉਹਨਾਂ ਖਿਡਾਰੀਆਂ ਨੂੰ ਸ਼ੁਭ ਇਛਾਵਾਂ ਅਤੇ ਹੋਂਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਗੁਰਿੰਦਰ ਸਿੰਘ ਬਰਾੜ ਡੀ ਪੀ ਈ ਪਰਸ ਰਾਮ ਨਗਰ, ਗੁਰਵਿੰਦਰ ਸਿੰਘ ਕੰਮਪਿਊਟਰ ਫਕੈਲਟੀ ਦਿਆਲਪੁਰਾ ਭਾਈਕਾ ਅਤੇ ਜਿਲਾ ਰਗਬੀ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।

spot_img
spot_img

Share post:

Popular

More like this
Related

दूसरे राज्यों की सीमा से आने वाले बाजरा एवं धान पर कड़ी निगरानी रखें – मुख्यमंत्री

👉*सरकार किसानों का एक एक दाना खरीदेगी* Haryana News: हरियाणा...

Bathinda Airport ’ਤੇ ਮੁੜ ਛਾਇਆ ਸੰਨਾਟਾ, ਮਾਲਵੇ ਲਈ ਦਿੱਲੀ ਹੋਈ ਦੂਰ

ਪਹਿਲਾਂ ਫਲਾਈਬਿੱਗ ਤੇ ਹੁਣ ਅਲਾਇੰਸ ਏਅਰ ਨੇ ਬੰਦ ਕੀਤੀ...