ਬਠਿੰਡਾ, 17 ਜਨਵਰੀ : 4161 ਮਾਸਟਰ ਕੇਡਰ ਭਰਤੀ ਨੂੰ ਜਲਦ ਪੂਰਾ ਕਰਨ ਦੀ ਮੰਗ ਕਰਦਿਆਂ ਯੂਨੀਅਨ ਨੇ ਸਰਕਾਰ ਵਿਰੁਧ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ ਹੈ। ਅੱਜ ਜਾਰੀ ਇੱਕ ਬਿਆਨ ਵਿਚ 4161 ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਹਰਦੀਪ ਸਿੰਘ ਤੇ ਬਠਿੰਡਾ ਦੇ ਜਿਲਾ ਪ੍ਰਧਾਨ ਬੀਰਬਲ ਸਿੰਘ ਨੇ ਕਿਹਾ ਕਿ ਇਸਦੇ ਲਈ ਇਸ਼ਤਿਹਾਰ 2021 ਦੇ ਵਿਚ ਆਇਆ ਸੀ। ਵੱਖ ਵੱਖ ਵਿਸ਼ਿਆਂ ਦੇ ਵੇਟਿੰਗ ਉਮੀਦਵਾਰ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਲਿਸਟਾਂ ਦੀ ਉਡੀਕ ਕਰ ਰਹੇ ਹਨ ਪਰ ਸਿੱਖਿਆ ਮਹਿਕਮੇ ਵੱਲੋਂ ਲਾਰੇ ਹੀ ਮਿਲ ਰਹੇ ਹਨ।
ਖੁਸ਼ਖਬਰ: ਬਠਿੰਡਾ ਤੋਂ ਹੁਣ ਦਿੱਲੀ ਲਈ ਹਫਤੇ ਵਿੱਚ ਪੰਜ ਦਿਨ ਉੱਡਣਗੇ ਜਹਾਜ਼
ਜਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਪੰਜਾਬੀ ਅਤੇ ਹਿੰਦੀ ਵਿਸ਼ਿਆਂ ਦੀਆਂ ਵੇਟਿੰਗ ਲਿਸਟਾਂ ਜਾਰੀ ਕੀਤੀਆਂ ਨੂੰ ਲਗਭਗ ਇੱਕ ਮਹੀਨਾ ਹੋ ਗਿਆ ਹੈ। ਪਰ ਅੰਗਰੇਜ਼ੀ, ਐਸ, ਮੈਥ ਅਤੇ ਸਾਇੰਸ ਵਿਸ਼ਿਆਂ ਦੀਆਂ ਲਿਸਟਾਂ ਹਾਲੇ ਤੱਕ ਜਾਰੀ ਨਹੀਂ ਕੀਤੀਆਂ ਗਈਆਂ ਹਨ। ਜਿਸ ਕਾਰਨ ਇਹਨਾਂ ਵਿਸ਼ਿਆਂ ਦੇ ਉਮੀਦਵਾਰ ਭਾਰੀ ਮਾਨਸਿਕ ਪ੍ਰੇਸ਼ਾਨੀ ਵਿਚ ਦੀ ਲੰਘ ਰਹੇ ਹਨ।
ਮੰਦਭਾਗੀ ਖਬਰ: ਭਿਆਨਕ ਸੜਕ ਹਾਦਸੇ ਵਿੱਚ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ ਦੀ ਹੋਈ ਮੌਤ
ਯੂਨੀਅਨ ਆਗੂਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕੀਤੀ ਕਿ ਉਹ ਇਸ ਮਸਲੇ ਵੱਲ ਖੁਦ ਧਿਆਨ ਦੇਕੇ ਲਿਸਟਾਂ ਜਾਰੀ ਕਰਵਾਉਣ ਤਾਂ ਜੋ ਰਹਿੰਦੇ ਉਮੀਦਵਾਰ ਵੀ ਰੋਜ਼ਗਾਰ ਤੇ ਲੱਗ ਸਕਣ। ਇਸ ਮੌਕੇ ਸੂਬਾ ਕਮੇਟੀ ਮੈਂਬਰ ਬਲਕਾਰ ਮਘਾਣੀਆ, ਜਸਵਿੰਦਰ ਲੁਧਿਆਣਾ, ਅਲਕਾ ਫਗਵਾੜਾ, ਗੁਰਜੀਤ ਕੌਰ, ਜਸਵਿੰਦਰ ਕੌਰ ਲਾਂਬਾ,ਲਵੀ ਢਿੰਗੀ, ਬਲਕਾਰ ਬੁਢਲਾਡਾ,ਹਰਦੀਪ ਬਠਿੰਡਾ,ਬੀਰਬਲ, ਇੰਦਰਾਜ਼ ਅਬੋਹਰ,ਜਗਸੀਰ ਸਿੰਘ,ਲਖਵਿੰਦਰ ਸਿੰਘ,ਕੁਲਦੀਪ ਮੌੜ,ਜਗਦੀਸ਼ ਪਾਲੀਵਾਲਾ,ਅੰਜੁ ਬਾਲਾ ਆਦਿ ਹਾਜ਼ਰ ਸਨ।