Monday, May 18, 2026
spot_img
spot_img
spot_img

Canada News : ਕੈਨੇਡਾ ‘ਚ ਅਸਲੇ ਅਤੇ ਨਸ਼ੀਲੇ ਪਦਾਰਥਾਂ ਸਮੇਤ 5 ਪੰਜਾਬੀ ਗ੍ਰਿਫਤਾਰ

Date:

spot_img

Canada News : ਕੈਨੇਡਾ ਦੇ ਮਿਸੀਸਾਗਾ ਤੋਂ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ, ਜਿੱਥੇ ਯੋਰਕ ਰੀਜ਼ਨਲ ਪੁਲਿਸ ਨੇ ਕਾਰਗੋ ਚੋਰੀ ਅਤੇ ਗੈਰਕਾਨੂੰਨੀ ਹਥਿਆਰਾਂ ਦੇ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਚੋਰੀਸ਼ੁਦਾ ਟ੍ਰੇਲਰ ਵਿੱਚੋਂ 20 ਲੱਖ ਡਾਲਰ ਤੋਂ ਵੱਧ ਕੀਮਤ ਦੇ ਕੈਨੇਬਿਸ ਉਤਪਾਦ ਬਰਾਮਦ ਕੀਤੇ ਹਨ, ਜੋ ਕਿ ਕਾਲੇ ਬਾਜ਼ਾਰ ਵਿੱਚ ਵੇਚੇ ਜਾਣ ਦਾ ਖਤਰਾ ਸੀ। ਜਾਂਚ ਦੌਰਾਨ ਦੋ ਗੈਰਕਾਨੂੰਨੀ ਹਥਿਆਰ ਵੀ ਮਿਲੇ, ਜਿਸ ਨਾਲ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਉੱਤੇ ਕੁੱਲ 33 ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਜਾਣਕਾਰੀ ਹੋਵੇ ਤਾਂ ਉਹ ਅੱਗੇ ਆ ਕੇ ਸਹਿਯੋਗ ਦੇਣ।

ਇਹ ਵੀ ਪੜ੍ਹੋ 👉 Chandigarh News ; ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਮੀਟਿੰਗ ਅੱਜ

ਮਿਸੀਸਾਗਾ ਵਿੱਚ ਵੱਡੀ ਕਾਰਗੋ ਚੋਰੀ ਅਤੇ ਗੈਰਕਾਨੂੰਨੀ ਹਥਿਆਰਾਂ ਦੇ ਮਾਮਲੇ ਵਿੱਚ ਯੋਰਕ ਰੀਜ਼ਨਲ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਗੰਭੀਰ ਦੋਸ਼ ਦਰਜ ਕੀਤੇ ਹਨ। ਪੁਲਿਸ ਅਨੁਸਾਰ ਚੋਰੀਸ਼ੁਦਾ ਟ੍ਰੇਲਰ ਵਿੱਚੋਂ 20 ਲੱਖ ਡਾਲਰ ਤੋਂ ਵੱਧ ਕੀਮਤ ਦੇ ਕੈਨੇਬਿਸ ਉਤਪਾਦ ਬਰਾਮਦ ਕੀਤੇ ਗਏ ਹਨ, ਜਿਸਨੂੰ ਇਸ ਸਾਲ ਦੀਆਂ ਵੱਡੀਆਂ ਬਰਾਮਦਗੀਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਇਹ ਟ੍ਰੇਲਰ ਨਿਆਗਰਾ ਰੀਜ਼ਨ ਤੋਂ ਚੋਰੀ ਕੀਤਾ ਗਿਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਟ੍ਰੇਲਰ ਵਿੱਚ ਵੱਡੀ ਮਾਤਰਾ ਵਿੱਚ ਕੈਨੇਬਿਸ ਸਮਾਨ ਲੋਡ ਸੀ, ਜੋ ਵੱਖ-ਵੱਖ ਡਿਸਪੈਂਸਰੀਆਂ ਤੱਕ ਡਿਲਿਵਰੀ ਲਈ ਲਿਜਾਇਆ ਜਾ ਰਿਹਾ ਸੀ। ਚੋਰੀ ਤੋਂ ਬਾਅਦ ਇਹ ਸਮਾਨ ਕਾਲੇ ਬਾਜ਼ਾਰ ਵਿੱਚ ਵੇਚਿਆ ਜਾਣ ਦਾ ਵੀ ਖ਼ਤਰਾ ਸੀ। 15 ਅਪ੍ਰੈਲ 2026 ਨੂੰ ਯੋਰਕ ਰੀਜ਼ਨਲ ਪੁਲਿਸ ਆਟੋ ਕਾਰਗੋ ਥੈਫਟ ਯੂਨਿਟ ਦੇ ਜਾਂਚ ਅਧਿਕਾਰੀ ਮੈਕਲਾਗਰਿਨ ਰੋਡ ਅਤੇ ਹਾਈਵੇਅ 401 ਦੇ ਇਲਾਕੇ ਵਿੱਚ ਜਾਂਚ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਚੋਰੀਸ਼ੁਦਾ ਟ੍ਰੇਲਰ ਮਿਲਿਆ।

ਇਹ ਵੀ ਪੜ੍ਹੋ 👉 ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ,ਭਗਵੰਤ ਮਾਨ ਸਰਕਾਰ ਨੇ ਪਹਿਲੀ ਵਾਰ 1 ਮਈ ਤੋਂ ਝੋਨੇ ਦੀ ਬਿਜਾਈ ਲਈ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਈ

ਇਸ ਤੋਂ ਬਾਅਦ ਪੁਲਿਸ ਨੇ ਇਲਾਕੇ ਵਿੱਚ ਨਿਗਰਾਨੀ ਵਧਾਈ ਅਤੇ ਕੁਝ ਸ਼ੱਕੀ ਵਿਅਕਤੀਆਂ ਨੂੰ ਟ੍ਰੇਲਰ ਨਾਲ ਜੁੜਿਆ ਹੋਇਆ ਦੇਖਿਆ। ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਪੰਜਾਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਤਲਾਸ਼ੀ ਦੌਰਾਨ ਦੋ ਗੈਰਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਗਏ, ਜਿਸ ਕਾਰਨ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਚੋਰੀ ਅਤੇ ਹਥਿਆਰਾਂ ਦਾ ਇਹ ਮਿਲਾਪ ਜਨਤਕ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਸਕਦਾ ਸੀ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ 21 ਸਾਲਾ ਮਨਵੀਰ ਸਿੰਘ, 32 ਸਾਲਾ ਸਰਬਜੀਤ ਸਿੰਘ, 21 ਸਾਲਾ ਦਿਲਖਾਬ ਸਿੰਘ, 25 ਸਾਲਾ ਕਰਨ ਕੁਮਾਰ ਅਤੇ 23 ਸਾਲਾ ਜੈਸਕਵਨ ਮੱਲ੍ਹੀ ਵਜੋਂ ਹੋਈ ਹੈ। ਪੁਲਿਸ ਅਨੁਸਾਰ ਕੁਮਾਰ ਹੈਮਿਲਟਨ ਦਾ ਰਹਿਣ ਵਾਲਾ ਹੈ, ਜਦਕਿ ਬਾਕੀ ਚਾਰ ਬਰੈਂਪਟਨ ਨਾਲ ਸੰਬੰਧਿਤ ਹਨ।

ਇਹ ਵੀ ਪੜ੍ਹੋ 👉 CM Bhagwant Mann ਨੇ ਸੱਦੀ Punjab Cabinet ਦੀ ਅਹਿਮ ਮੀਟਿੰਗ

ਪੰਜਾਂ ਖ਼ਿਲਾਫ਼ ਕੁੱਲ 33 ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿੱਚ ਚੋਰੀਸ਼ੁਦਾ ਸੰਪਤੀ ਰੱਖਣਾ, ਸਾਜ਼ਿਸ਼, ਹਥਿਆਰ ਰੱਖਣਾ ਅਤੇ ਹੋਰ ਕਈ ਫੌਜਦਾਰੀ ਦੋਸ਼ ਸ਼ਾਮਲ ਹਨ। ਪੁਲਿਸ ਨੇ ਹਾਲਾਂਕਿ ਹਰ ਵਿਅਕਤੀ ਉੱਤੇ ਲੱਗੇ ਵੱਖ-ਵੱਖ ਦੋਸ਼ਾਂ ਦੀ ਪੂਰੀ ਜਾਣਕਾਰੀ ਅਦਾਲਤੀ ਕਾਰਵਾਈ ਲਈ ਜਾਰੀ ਕੀਤੀ ਹੈ। ਯੋਰਕ ਰੀਜ਼ਨਲ ਪੁਲਿਸ ਨੇ ਸ਼ੱਕੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ ਕਿਉਂਕਿ ਜਾਂਚਕਰਤਿਆਂ ਨੂੰ ਵਿਸ਼ਵਾਸ ਹੈ ਕਿ ਇਸ ਗਿਰੋਹ ਨਾਲ ਜੁੜੇ ਹੋਰ ਪੀੜਤ ਜਾਂ ਹੋਰ ਘਟਨਾਵਾਂ ਵੀ ਸਾਹਮਣੇ ਆ ਸਕਦੀਆਂ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਮਾਮਲੇ ਨਾਲ ਸੰਬੰਧਿਤ ਜਾਣਕਾਰੀ ਹੋਵੇ ਤਾਂ ਉਹ ਅੱਗੇ ਆ ਕੇ ਸਹਿਯੋਗ ਦੇਣ। ਪੁਲਿਸ ਨੇ ਇਹ ਵੀ ਦੱਸਿਆ ਕਿ ਇਕੀਊਟੀ ਐਸੋਸੀਏਸ਼ਨ ਨਾਲ ਮਿਲ ਕੇ ਯਾਰਕ ਰੀਜਨ ਅਤੇ ਜੀਟੀਏ ਵਿੱਚ ਆਟੋ ਅਤੇ ਕਾਰਗੋ ਚੋਰੀ iਖ਼ਲਾਫ਼ ਸਾਂਝੀ ਮੁਹਿੰਮ ਜਾਰੀ ਹੈ, ਤਾਂ ਜੋ ਸੁਧਰੇ ਹੋਏ ਅਪਰਾਧਿਕ ਜਾਲਾਂ ਨੂੰ ਤੋੜਿਆ ਜਾ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

spot_img

Popular

More like this
Related

Kharar News : ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਕਾਂਗਰਸ ਦਾ ਖਰੜ ਵਿੱਚ ਰੋਸ਼ ਪ੍ਰਦਰਸ਼ਨ

Kharar News : ਜਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ...