ਨਵੀਂ ਦਿੱਲੀ, 19 ਮਈ: ‘ਆਪ’ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਕੁੱਟਮਾਰ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਨੂੰ ਬੀਤੇ ਦਿਨ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਵਿਭਵ ਕੁਮਾਰ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਕੇਜਰੀਵਾਲ ਨੇ ਇੱਕ ਵੀਡੀਓ ਜਾਰੀ ਕਰ ਸੰਦੇਸ਼ ਦਿੱਤਾ ਕਿ ਉਹ ਅੱਜ 19 ਮਈ ਨੂੰ ਭਾਜਪਾ ਹੈਡ ਕੁਆਰਟਰ ਦਾ ਦੋਰਾ ਕਰਨਗੇ। ਉਹ ਆਪਣੇ ਮੰਤਰੀਆਂ ਸਮੇਤ ਭਾਜਪਾ ਹੈਡ ਕੁਆਰਟਰ ਜਾਣਗੇ ਜੇਕਰ ਦਿੱਲੀ ਪੁਲਿਸ ਨੇ ਕਿਸੀ ਵੀ ਮੰਤਰੀ ਨੂੰ ਗ੍ਰਿਫਤਾਰ ਕਰਨਾ ਹੈ ਤਾਂ ਉੱਥੇ ਕਰ ਲੈਣ। ਕੇਜਰੀਵਾਲ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਉਹਨਾਂ ਨੇ ਭਾਜਪਾ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਦੇ ਪਿੱਛੇ ਪੈ ਗਈ ਹੈ। ਸਾਡੇ ਲੀਡਰਾਂ ਨੂੰ ਜੇਲਾਂ ਵਿੱਚ ਡੱਕਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਫਿਰ ਰਾਜ ਸਭਾ ਮੈਂਬਰ ਸੰਜੇ ਸਿੰਘ ਤੇ ਅਰਵਿੰਦ ਕੇਜਰੀਵਾਲ ਨੂੰ ਪਹਿਲਾ ਹੀ ਭਾਜਪਾ ਜੇਲ੍ਹ ਭੇਜ ਚੁੱਕੀ ਹੈ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਹੁਣ ਰਾਘਵ ਚੱਢਾ ਨੂੰ ਵੀ ਜੇਲ੍ਹ ਭੇਜਣ ਦੀ ਤਿਆਰੀ ਕਰ ਰਹੀ ਹੈ।
ਪੰਜਾਬ ਦੇ ਵਿੱਚ 23 ਤੋਂ ਚੋਣ ਵਿਗਲ ਵਜਾਉਣਗੇ ਮੋਦੀ
ਉਹਨਾਂ ਕਿਹਾ ਕਿ ਉਹ ਦਿਨ ਵੀ ਦੂਰ ਨਹੀਂ ਜਦੋਂ ਸੌਰਭ ਭਾਰਦਵਾਜ਼ ਤੇ ਆਤਿਸ਼ੀ ਨੂੰ ਵੀ ਜੇਲ੍ਹ ਵਿੱਚ ਡੱਕ ਦਿੱਤਾ ਜਾਵੇਗਾ। ਕੇਜਰੀਵਾਲ ਨੇ ਭਾਜਪਾ ਨੂੰ ਸਵਾਲ ਪੁੱਛਦੇ ਕਿਹਾ ਕਿ ਤੁਸੀਂ ਸੋਚਦੇ ਹੋ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਜੇਲ੍ਹਾਂ ਵਿੱਚ ਪਾ ਕੇ ਸਾਡੀ ਪਾਰਟੀ ਨੂੰ ਤੋੜ ਦਿਓਗੇ? ਪਰ ਆਮ ਆਦਮੀ ਪਾਰਟੀ ਇਸ ਤਰ੍ਹਾਂ ਟੁੱਟਣ ਵਾਲੀ ਨਹੀਂ ਹੈ। ਕੇਜਰੀਵਾਲ ਅੱਜ ਦੁਪਹਿਰ 12 ਵਜੇ ਆਪਣੇ ਮੰਤਰੀਆਂ ਨਾਲ ਭਾਜਪਾ ਹੈਡ ਕੁਆਟਰ ਜਾਣਗੇ। ਹੁਣ ਦੇਖਣਾ ਹੋਵੇਗਾ ਕਿ ਦਿੱਲੀ ਪੁਲਿਸ ਜਾਂ ਭਾਜਪਾ ਵੱਲੋਂ ਅਰਵਿੰਦ ਕੇਜਰੀਵਾਲ ਵੱਲੋਂ ਚੁੱਕੇ ਇਸ ਕਦਮ ਨੂੰ ਲੈ ਕੇ ਕਿ ਰੁੱਖ ਅਪਣਾਇਆ ਜਾਂਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।
Share the post "CM ਕੇਜਰੀਵਾਲ ਮੰਤਰੀਆਂ ਤੇ ਵਿਧਾਇਕਾਂ ਸਹਿਤ BJP office ‘ਚ ਗ੍ਰਿਫ਼ਤਾਰੀਆਂ ਲਈ ਦੇਣਗੇ ਚੁਣੌਤੀ"