ਭੂਪਾਲ, 4 ਅਕਤੂਬਰ:ਪਿਛਲੇ ਕੁੱਝ ਸਮੇਂ ਤੋਂ ਰੇਲ ਹਾਦਸਿਆ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹਰ ਤੀਜ਼ੇ ਦਿਨ ਦੇਸ ਦੇ ਕਿਸੇ ਨਾ ਕਿਸੇ ਕੌਨੇ ਤਂੋ ਰੇਲ ਗੱਡੀ ਦੇ ਹਾਦਸੇ ਦੀ ਖ਼ਬਰ ਆ ਰਹੀ ਹੈ। ਇਸੇ ਤਰ੍ਹਾਂ ਬੀਤੀ ਦੇਰ ਰਾਤ ਵੀ ਵਾਪਰੇ ਇੱਕ ਅਜਿਹੇ ਹੋਰ ਹਾਦਸੇ ਦੇ ਵਿਚ ਰਾਜਕੋਟ ਤੋਂ ਭੂਪਾਲ ਜਾ ਰਹੀ ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰਨ ਦੀ ਸੂਚਨਾ ਸਾਹਮਣੇ ਆਈ ਹੈ।
ਇਹ ਖ਼ਬਰ ਵੀ ਪੜ੍ਹੋ:ਦਿੱਲੀ ਦੇ ਬਹੁ-ਹਜ਼ਾਰ ਕਰੋੜੀ ਨਸ਼ਾ ਤਸਕਰੀ ਕੇਸ ’ਚ ਬ੍ਰਿਟਿਸ ਨਾਗਰਿਕ ਏਅਰਪੋਰਟ ਤੋਂ ਕਾਬੂ
ਰਤਲਾਮ ਰੇਲਵੇ ਸਟੇਸ਼ਨ ਤੋਂ ਕਰੀਬ 100 ਮੀਟਰ ਦੂਰ ਵਾਪਰੇ ਇਸ ਹਾਦਸੇ ਵਿਚ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਕਿਉਂਕਿ ਇੰਨ੍ਹਾਂ ਡੱਬਿਆਂ ਵਿਚ ਪੈਟਰੋਲ ਅਤੇ ਡੀਜ਼ਲ ਤੇਲ ਭਰਿਆ ਹੋਇਆ ਸੀ, ਜੋਕਿ ਇਸ ਹਾਦਸੇ ਤੋਂ ਬਾਅਦ ਇੱਥੇ ਡੁੱਲ ਗਿਆ। ਘਟਨਾ ਦਾ ਪਤਾ ਲੱਗਦੇ ਹੀ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਬਚਾਓ ਕਾਰਜ਼ ਜਾਰੀ ਸੀ। ਇਸ ਹਾਦਸੇ ਕਾਰਨ ਕਈ ਗੱਡੀਆਂ ਪ੍ਰਭਾਵਿਤ ਹੋਈਆਂ।