ਬਠਿੰਡਾ, 14 ਨਵੰਬਰ: ਸਕੂਲ ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ 67 ਵੀਆ ਸੂਬਾ ਪੱਧਰੀ ਸਕੂਲੀ ਖੇਡਾਂ ਕਬੱਡੀ ਨੈਸ਼ਨਲ ਸਟਾਈਲ ਅੰਡਰ 19 ਮੁੰਡੇ ਕੁੜੀਆਂ ਲਈ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ। ਇਹਨਾ ਖੇਡ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਵਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਉਹਨਾਂ ਕਿਹਾ ਕਿ ਇਹਨਾਂ ਖੇਡਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।
ਮੁਲਾਜਮਾਂ ਦੇ ਨਿਸ਼ਾਨੇ ’ਤੇ ਆਏ ‘ਉਪ ਕੁੱਲਪਤੀ’ ਨੂੰ ਸਰਕਾਰ ਨੇ ਵਾਧਾ ਦੇਣ ਤੋਂ ਕੀਤੀ ਨਾਂਹ
ਉਹਨਾਂ ਦੱਸਿਆ ਕਿ ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ ਨੂੰ ਪ੍ਰਬੰਧਕੀ ਕਮੇਟੀ ਦਾ ਨੋਡਲ ਅਫ਼ਸਰ, ਲੈਕਚਰਾਰ ਕੁਲਵੀਰ ਸਿੰਘ ਕਨਵੀਨਰ, ਮੈਸ ਕਮੇਟੀ ਦੇ ਨੋਡਲ ਅਫ਼ਸਰ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਕਨਵੀਨਰ ਸੁਰਿੰਦਰ ਸਿੰਗਲਾ , ਮੁਢਲੀ ਸਹਾਇਤਾ ਲਈ ਮੁੱਖ ਅਧਿਆਪਕ ਗੁਰਪ੍ਰੀਤ ਕੌਰ ਸਿੱਧੂ ਨੂੰ ਨੋਡਲ ਅਫ਼ਸਰ,ਰਿਸੈਪਸ਼ਨ ਕਮੇਟੀ ਲਈ ਮੁੱਖ ਅਧਿਆਪਕ ਗੁਰਪ੍ਰੀਤ ਕੌਰ ਨੂੰ ਨੋਡਲ ਅਫ਼ਸਰ, ਰਿਹਾਇਸ਼ੀ ਪ੍ਰਬੰਧ ਲਈ ਮੁੱਖ ਅਧਿਆਪਕ ਗਗਨਦੀਪ ਕੌਰ ਨੋਡਲ ਅਫ਼ਸਰ, ਰਿਕਾਰਡ ਕਮੇਟੀ ਲਈ ਲੈਕਚਰਾਰ ਨਾਜ਼ਰ ਸਿੰਘ ਨੋਡਲ ਅਫ਼ਸਰ, ਲੈਕਚਰਾਰ ਭਿੰਦਰਪਾਲ ਕੌਰ ਕਨਵੀਨਰ,ਭਾਰ ਤੋਲਣ ਲਈ ਲੈਕਚਰਾਰ ਸੁਖਜਿੰਦਰ ਪਾਲ ਸਿੰਘ ਨੂੰ ਕਨਵੀਨਰ, ਗਰਾਂਊਂਡ ਲਈ ਪ੍ਰਿੰਸੀਪਲ ਜਗਤਾਰ ਸਿੰਘ ਬਰਾੜ ਨੂੰ ਨੋਡਲ ਅਫ਼ਸਰ, ਲੈਕਚਰਾਰ ਵਰਿੰਦਰ ਸਿੰਘ ਨੂੰ ਕਨਵੀਨਰ ਅਤੇ ਜਸਵਿੰਦਰ ਸਿੰਘ ਪੱਕਾ ਅਤੇ ਰਜਿੰਦਰ ਸਿੰਘ ਢਿੱਲੋਂ ਨੂੰ ਕੋ ਕਨਵੀਨਰ ਲਗਾਇਆ ਗਿਆ ਹੈ।
ਪੰਜਾਬ ਦੇ ਪੇਂਡੁੂ ਯੁਵਕ ਕਲੱਬਾਂ ਨੂੰ ਪਹਿਲਾਂ ਵਾਰ ਸਰਕਾਰ ਦੀ ਤਰਫ਼ੋਂ ਮਿਲੇਗੀ ਗ੍ਰਾਂਟ
ਇਹਨਾ ਖੇਡ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ 600 ਦੇ ਲਗਭਗ ਖਿਡਾਰੀ ਭਾਗ ਲੈ ਰਹੇ ਹਨ।ਇਹ ਖੇਡ ਮੁਕਾਬਲੇ 15 ਨਵੰਬਰ ਤੋਂ 20 ਨਵੰਬਰ ਤੱਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਕਰਵਾਏ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਮਨਦੀਪ ਕੌਰ,ਲੈਕਚਰਾਰ ਸੰਦੀਪ ਸਿੰਘ, ਲੈਕਚਰਾਰ ਹਰਜਿੰਦਰ ਸਿੰਘ, ਗੁਰਮੀਤ ਸਿੰਘ ਰਾਮਗੜ੍ਹ ਭੂੰਦੜ, ਹਰਬਿੰਦਰ ਸਿੰਘ ਨੀਟਾ, ਗੁਰਮੀਤ ਸਿੰਘ ਮਾਨ,ਸਿਮਰਜੀਤ ਸਿੰਘ, ਮਨਪ੍ਰੀਤ ਸਿੰਘ ਘੰਡਾ ਬੰਨਾ , ਕੁਲਵਿੰਦਰ ਸਿੰਘ, ਅਮਨਦੀਪ ਸਿੰਘ ਸ਼ੇਖਪੁਰਾ, ਇਸਟਪਾਲ ਸਿੰਘ, ਗੁਰਿੰਦਰ ਸਿੰਘ ਲੱਭੀ, ਨਵਸੰਗੀਤ,ਅਨਮੋਲ ਕੁਮਾਰ ਹਾਜ਼ਰ ਸਨ।
Share the post "67 ਵੀਆ ਸੂਬਾ ਪੱਧਰੀ ਖੇਡਾਂ ਕਬੱਡੀ ਲਈ ਸਾਰੇ ਪ੍ਰਬੰਧ ਮੁਕੰਮਲ : ਇਕਬਾਲ ਸਿੰਘ ਬੁੱਟਰ"