7 ਸੀਨੀਅਰ ਸਹਾਇਕ ਬਣੇ ADTO, ਹਾਲੇ 20 ਹੋਰ ਲਗਾਉਣ ਦੀ ਤਿਆਰੀ

0
12
PICTURE BY ASHISH MITTAL

ਚੰਡੀਗੜ੍ਹ, 1 ਮਾਰਚ: ਸੂਬੇ ਦੇ ਵਿਚ ਹੁਣ ਦੂਜੇ ਵਿਭਾਗਾਂ ਤੋਂ ਆਏ ਕਰਮਚਾਰੀ ਟ੍ਰਾਂਸਪੋਰਟ ਵਿਭਾਗ ਦਾ ਕੰਮ ਸੰਭਾਲਣਗੇ।ਪਹਿਲੇ ਪੜਾਅ ਤਹਿਤ ਪੰਜਾਬ ਸਰਕਾਰ ਨੇ 7 ਕਰਮਚਾਰੀਆਂ ਨੂੰ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਬਤੌਰ ਸਹਾਇਕ ਟਰਾਂਸਪੋਰਟ ਅਫ਼ਸਰ ਵਜੋਂ ਤੈਨਾਤ ਕੀਤਾ ਹੈ। ਜਦੋਂ ਕਿ ਡੈਪੂਟੇਸ਼ਨ ‘ਤੇ ਆਏ 20 ਹੋਰ ਕਰਮਚਾਰੀਆਂ ਦੀ ਵੀ ਜਲਦੀ ਨਿਯੁਕਤੀ ਕੀਤੀ ਜਾਣੀ ਹੈ। ਦੱਸਣਾ ਬਣਦਾ ਹੈ ਕਿ ਟਰਾਂਸਪੋਰਟ ਵਿਭਾਗ ਵਿਚ ਅਫਸਰਾਂ ਦੀ ਘਾਟ ਨੂੰ ਪੂਰਾ ਕਰਨ ਲਈ 14 ਸਤੰਬਰ ਨੂੰ ਪੱਤਰ ਨੰਬਰ 1657 ਰਾਹੀਂ ਜਾਰੀ ਇੱਕ ਇਸਤਿਹਾਰ ਵਿਚ ਵੱਖ ਵੱਖ ਵਿਭਾਗਾਂ ਦੇ ਮੁਲਾਜਮਾਂ ਤੋਂ ਅਰਜੀਆਂ ਮੰਗੀਆਂ ਗਈਆਂ ਸਨ।

ਰਾਜਪਾਲ ਦਾ ਭਾਸ਼ਣ ਰੋਕਣ ਦਾ ਯਤਨ ਕਰਕੇ ਕਾਂਗਰਸ ਨੇ ਪਵਿੱਤਰ ਸਦਨ ਦੀ ਤੌਹੀਨ ਕੀਤੀ: ਹਰਪਾਲ ਸਿੰਘ ਚੀਮਾ

ਜਿਸਦੇ ਲਈ ਪੰਜਾਬ ਸਰਕਾਰ ਦੇ ਕਿਸੇ ਵੀ ਵਿਭਾਗ ਵਿਚ ਪੰਜ ਸਾਲ ਦੇ ਤਜਰਬੇ ਵਾਲੇ ਸੀਨੀਅਰ ਸਹਾਇਕਾਂ, ਜੁੂਨੀਅਰ ਅਡੀਟਰਾਂ, ਡਰਾਫ਼ਸਮੈਨ ਆਦਿ ਦੇ ਬਰਾਬਰ ਦੀ ਯੋਗਤਾ ਮੰਗੀ ਗਈ ਸੀ। ਟ੍ਰਾਂਸਪੋਰਟ ਵਿਭਾਗ ਦੀ ਮੰਗ ’ਤੇ ਵੱਖ ਵੱਖ ਵਿਭਾਗਾਂ ਵਿਚੋਂ ਕਰੀਬ 70 ਮੁਲਾਜਮਾਂ ਨੇ ਅਪਲਾਈ ਕੀਤਾ ਸੀ ਤੇ ਇੰਨ੍ਹਾਂ ਵਿਚੋਂ ਪਹਿਲ ਪੜਾਅ ਤਹਿਤ 27 ਮੁਲਾਜਮਾਂ ਨੂੰ ਚੁਣਿਆ ਗਿਆ ਹੈ। ਨਵੇਂ ਬਣਨ ਜਾ ਰਹੇ ਏਡੀਟੀਓਜ਼ ਵਿਚ ਇੱਕ ਪ੍ਰਾਇਮਰੀ ਸਕੂਲ ਦਾ ਅਧਿਆਪਕ ਵੀ ਸ਼ਾਮਲ ਹੈ।

ਹਰਿਆਣਾ ਸਰਕਾਰ ਜ਼ਖਮੀ ਕਿਸਾਨ ਪ੍ਰਿਤਪਾਲ ਸਿੰਘ ਨੂੰ ਵਾਪਿਸ ਬੁਲਾਉਣ ਦੀ ਕਰ ਰਹੀ ਮੰਗ: ਡੱਲੇਵਾਲ

ਇਸਤੋਂ ਇਲਾਵਾ ਨਵੇਂ ਬਣੇ  27 ਸਹਾਇਕ ਜ਼ਿਲ੍ਹਾ ਟ੍ਰਾਂਸਪੋਰਟ ਅਫ਼ਸਰਾਂ ਵਿਚ ਇਕੱਲੇ ਫ਼ੂਡ ਸਪਲਾਈ ਵਿਭਾਗ ਦੇ ਹੀ 10 ਜੂਨੀਅਰ ਅਡੀਟਰ ਸ਼ਾਮਲ ਹਨ। ਦਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਟ੍ਰਾਂਸਪੋਰਟ ਵਿਭਾਗ ਵਿਚ ਸਹਾਇਕ ਟ੍ਰਾਂਸਪੋਰਟ ਅਧਿਕਾਰੀਆਂ ਦੀ ਵੱਡੀ ਕਮੀ ਹੈ। ਸੂਬਾ ਸਰਕਾਰ ਵਲੋਂ ਸੈਕਸ਼ਨ 47 ਪੋਸਟਾਂ ਵਿਚੋਂ ਸਿਰਫ਼ ਦੋ ਹੀ ਮੌਜੂਦ ਹਨ ਜਦੋਂ ਕਿ 45 ਪੋਸਟਾਂ ਖ਼ਾਲੀ ਪਈਆਂ ਸਨ। ਜਿਸਦੇ ਨਾਲ ਟਰਾਂਸਪੋਰਟ ਵਿਭਾਗ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ।

 

LEAVE A REPLY

Please enter your comment!
Please enter your name here