Punjab News : ਪੰਜਾਬ ਵਿੱਚ ਚੱਲ ਰਹੇ ਹੜ੍ਹਾਂ ਦੇ ਸੰਕਟ ਦੇ ਦੌਰਾਨ CM ਭਗਵੰਤ ਮਾਨ ਐਕਸ਼ਨ ਮੋਡ ਵਿੱਚ ਹਨ । ਉਹ ਪੰਜਾਬ ਵਿੱਚ ਚੱਲ ਰਹੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਫ਼ਿਰੋਜ਼ਪੁਰ ਜਾਣਗੇ ਅਤੇ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ, ਰਾਹਤ ਅਤੇ ਬਚਾਅ ਦੇ ਕੰਮਾ ਦਾ ਜ਼ਾਇਜਾ ਲੈਣਗੇ ਅਤੇ ਰਾਹਤ ਕੇਂਦਰ ਵਿੱਚ ਜਿਹੜੇ ਲੋਕ ਰੁਕੇ ਹੋਏ ਹਨ ਉਹਨਾਂ ਨਾਲ ਵੀ ਮੁਲਾਕਾਤ ਕਰਨਗੇ । CM ਮਾਨ ਅੱਜ ਦੁਪਹਿਰ 12 ਵਜੇ ਤੱਕ ਉੱਥੇ ਪਹੁੰਚਣਗੇ ।
ਇਹ ਵੀ ਪੜ੍ਹੋ :ਬਸ ਇਸ ਤਰੀਕ ਤੱਕ ਲੈ ਸਕਦੇ ਹੋ ਵਨ ਟਾਈਮ ਸੈਟਲਮੈਂਟ (OTS) ਸਕੀਮ ਦਾ ਲਾਭ
ਫਿਰੋਜ਼ਪੁਰ ਵਿੱਚ ਸਰਹਿੰਦ ਨਹਿਰ ‘ਤੇ ਬਣਿਆ ਹੋਇਆ ਪੁੱਲ ਟੁੱਟਣ ਨਾਲ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ । ਬੀਤੇ ਦਿਨ ਹੀ CM ਮਾਨ ਨੇ ਗੁਰਦਾਸਪੁਰ ਅਤੇ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ । ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਹੈਲੀਕਾਪਟਰ ਵੀ ਉਥੇ ਹੀ ਚਾੜ ਦਿੱਤਾ ਤਾਜੋਂ ਲੋਕਾਂ ਨੂੰ ਬਚਾਉਣ ਲਈ ਇਸ ਦੀ ਵਰਤੋਂ ਕੀਤੀ ਜਾ ਸਕੇ । ਪੰਜਾਬ ਵਿੱਚ ਸਤਲੁਜ ਬਿਆਸ ਤੇ ਰਾਵੀ ਨਦੀਆਂ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਹੋਸ਼ਿਆਰਪੁਰ, ਫਿਰੋਜ਼ਪੁਰ, ਕਪੂਰਥਲਾ, ਜਲੰਧਰ, ਤੇ ਫਾਜ਼ਿਲਕਾ ਜਿਲ੍ਹਿਆਂ ਦੇ 200 ਤੋਂ ਵੱਧ ਪਿੰਡ ਹੁਣ ਤੱਕ ਡੁੱਬ ਚੁੱਕੇ ਹਨ । NDRF, SDRF ਤੇ ਸੈਨਾ ਇੱਥੇ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ ।













