Mohali News: ਮੁਹਾਲੀ ਦੇ ਸਿਟੀ ’ਚ ਵਾਪਰੀ ਇੱਕ ਘਟਨਾ ਦੇ ਵਿਚ ਇੱਕ ਲਿਫ਼ਟ ਦੇ ਜਾਮ ਹੋਣ ਕਾਰਨ ਇਸਦੇ ਵਿਚ ਕਰੀਬ 9 ਲੋਕਾਂ ਦੇ ਫ਼ਸਣ ਦੀ ਖ਼ਬਰ ਸਾਹਮਣੇ ਆਈ ਹੈ।ਇੰਨ੍ਹਾਂ 9 ਜਣਿਆਂ ਦੇ ਵਿਚ ਦੋ ਜਣੇ ਵਿਦੇਸ਼ੀ ਵੀ ਸਨ। ਇਸਤੋਂ ਇਲਾਵਾ ਲਿਫ਼ਟ ’ਚ ਫ਼ਸਿਆ ਹੋਇਆ ਇੱਕ ਬਜ਼ੁਰਗ ਬੇਹੋੋਸ਼ ਵੀ ਹੋ ਗਿਆ, ਜਿਸਨੂੰ ਡਾਕਟਰਾਂ ਦੀ ਮੁਢਲੀ ਸਹਾਇਤਾ ਦੇਣੀ ਪਈ। ਸੂਚਨਾ ਦੇ ਮੁਤਾਬਕ ਸਿਟੀ ਸੈਂਟਰ ਵਿਚ ਚੱਲ ਰਹੀ ਇੱਕ ਲਿਫ਼ਟ ਤੀਜ਼ੀ ਮੰਜਿਲ਼ ਦੇ ਜਾ ਕੇ ਰੁਕ ਜਾਂਦੀ ਹੈ।
ਇਹ ਵੀ ਪੜ੍ਹੋ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਨਿਗਰਾਨ ਕਮੇਟੀ ਦੀ ਅੱਜ ਹੋਵੇਗੀ ਜਥੇਦਾਰ ਨਾਲ ਮੀਟਿੰਗ
ਇਸਤੋਂ ਬਾਅਦ ਲਿਫ਼ਟ ਜਾਮ ਹੋ ਗਈ। ਲਿਫ਼ਟ ਅੰਦਰ ਫ਼ਸੇ ਲੋਕਾਂ ਵੱਲੋਂ ਰੋਲਾ ਪਾਇਆ ਜਾਂਦਾ ਹੈ, ਜਿਸਤੋਂ ਬਾਅਦ ਮਾਲ ਦੇ ਕੁੱਝ ਮੁਲਾਜਮ ਮੌਕੇ ’ਤੇ ਪੁੱਜਦੇ ਹਨ ਅਤੇ ਮੈਨੈਜ਼ਮੈਂਟ ਨੂੰ ਸੂਚਿਤ ਕਰਦੇ ਹਨ। ਮੈਨੇਜ਼ਮੈਂਟ ਦੀ ਟੀਮ ਵੱਲੋਂ ਫ਼ਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪ੍ਰੰਤੂ ਸਫ਼ਲ ਨਾਂ ਹੋਣ ’ਤੇ ਪੁਲਿਸ ਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਜਿਸਤੋਂ ਬਾਅਦ ਪੁਲਿਸ ਵੱਲੋਂ ਮਾਹਰਾਂ ਦੀ ਮੱਦਦ ਨਾਲ ਕਾਫ਼ੀ ਮੁਸ਼ੱਕਤ ਤੋਂ ਬਾਅਦ ਲਿਫ਼ਟ ’ਚ ਫ਼ਸੇ 9 ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਂਦਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।