ਖੇਡ ਨਰਸਰੀਆਂ ਵਿਚ ਨਿਖਰੇਗੀ ਖਿਡਾਰੀਆਂ ਦੀ ਪ੍ਰਤਿਭਾ- ਖੇਡ ਮੰਤਰੀ ਸੰਜੈ ਸਿੰਘ
ਚੰਡੀਗੜ੍ਹ, 13 ਜੂਨ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਅੱਜ ਵਿੱਤ ਸਾਲ 2024-25 ਦੇ ਲਈ ਹਰਿਆਣਾ ਵਿਚ 976 ਖੇਡ ਨਰਸਰੀਆਂ ਨੂੰ ਮੰਜੂਰੀ ਪ੍ਰਦਾਨ ਕੀਤੀ ਹੈ। ਉਪਰੋਕਤ ਨਰਸਰੀਆਂ ਵਿੱਚੋਂ 196 ਖੇਡ ਨਰਸਰੀਆਂ ਸਰਕਾਰੀ ਸਕੂਲਾਂ ਨੂੰ ਦਿੱਤੀਆਂ ਗਈਆਂ ਹਨ। ਇਸੀ ਤਰ੍ਹਾ ਨਾਲ 115 ਖੇਡ ਨਰਸਰੀਆਂ ਪਿੰਡ ਪੰਚਾਇਤਾਂ ਨੂੰ, 278 ਖੇਡ ਨਰਸਰੀਆਂ ਨਿਜੀ ਸੰਸਥਾਨਾਂ ਅਤੇ 387 ਖੇਡ ਨਰਸਰੀਆਂ ਨਿਜੀ ਸਕੂਲਾਂ ਨੁੰ ਅਲਾਟ ਕੀਤੀਆਂ ਗਈਆਂ ਹਨ। ਇਹ ਨਰਸਰੀਆਂ ਸੂਬੇ ਦੇ ਸਾਰੇ ਜਿਲਿ੍ਹਆਂ ਵਿਚ ਅਲਾਟ ਕੀਤੀਆਂ ਗਈਆਂ ੲਨ, ਜਿਨ੍ਹਾਂ ਵਿੱਚ 28 ਵੱਖ-ਵੱਖ ਖੇਡਾਂ ਮੁਕਾਬਲਿਆਂ ਵਿਚ ਖਿਡਾਰੀਆਂ ਨੂੰ ਐਕਸਪਰਟ ਬਣਾਇਆ ਜਾਵੇਗਾ।
ਚੋਣਾਂ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ
ਜਾਣਕਾਰੀ ਦਿੰਦਿਆਂ ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਸੰਜੈ ਸਿੰਘ ਨੇ ਦਸਿਆ ਕਿ ਸੂਬਾ ਸਰਕਾਰ ਖੇਡਾਂ ਨੂੰ ਪ੍ਰੋਤਸਾਹਨ ਦੇਣ ਲਈ ਭਰਪੂਰ ਯਤਨ ਕਰ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਪੰਚਕੂਲਾ ਨੇ ਖੇਲੋ ਇੰਡੀਆ -ਯੂਥ ਗੇਮਸ ਦੇ ਸਫਲ ਪ੍ਰਬੰਧ ਦੇ ਬਾਅਦ ਹਰਿਆਣਾ ਵਿਚ ਇਕ ਨਵਾਂ ਖੇਡ ਸਭਿਆਚਾਰ ਦਾ ਉਦੈ ਹੋਇਆ ਹੈ। ਉਨ੍ਹਾਂ ਨੇ ਦਸਿਆ ਕਿ ਵਿੱਤ ਸਾਲ 2023-24 ਤਕ ਸੂਬਾ ਸਰਕਾਰ ਨੇ 1100 ਖੇਡ ਨਰਸਰੀ ਅਲਾਟ ਕੀਤੀਆਂ ਸਨ, ਹੁਣ ਵਿੱਤ ਸਾਲ 2024-25 ਤੋਂ ਇਹ ਗਿਣਤੀ ਵਧਾ ਕੇ 1500 ਕਰ ਦਿੱਤੀ ਗਈ ਹੈ। ਇੰਨ੍ਹਾਂ ਵਿੱਚੋਂ ਲਗਭਗ 500 ਖੇਡ ਨਰਸਰੀ ਪਹਿਲਾਂ ਤੋਂ ਹੀ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ।
ਨੀਟ ਇਮਤਿਹਾਨ: ਸੁਪਰੀਮ ਕੋਰਟ ’ਚ ਸੁਣਵਾਈ ਮੁੜ ਅੱਜ
ਇਹ ਖੇਡ ਨਰਸਰੀਆਂ ਕੀਤੀਆਂ ਗਈਆਂ ਅਲਾਟ
ਸੂਬੇ ਵਿਚ ਆਰਚਰੀਖ ਦੀ 14, ਏਥਲੇਟਿਕਸ ਦੀ 93, ਬੈਡਮਿੰਟਨ ਦੀ 15, ਬੇਸਬਾਲ ਦੀ 6, ਬਾਸਕਿਟਬਾਲ ਦੀ 47, ਬਾਕਸਿੰਗ ਦੀ 65, ਕਨੋਇੰਗ ਦੀ 3, ਸਾਈਕਲਿੰਗ ਦੀ 5, ਫੇਂਸਿੰਗ ਦੀ 12, ਫੁੱਟਬਾਲ ਦੀ 70 ਖੇਡ ਨਰਸਰੀਆਂ ਅਲਾਟ ਕੀਤੀ ਗਈ ਹਨ। ਇਸੀ ਤਰ੍ਹਾ ਨਾਲ ਜਿਮਨਾਸਟਿਕ ਦੀ 7, ਹੈਂਡਬਾਲ ਦੀ 74, ਹਾਕੀ ਦੀ 44, ਜੁਡੋ ਦੀ 18, ਕਬੱਡੀ ਦੀ 138, ਕਰਾਟੇ ਦੀ 7, ਲਾਨ ਟੈਨਿਸ ਦੀ 3, ਰੋਇੰਗ ਦੀ 2, ਸ਼ੂਟਿੰਗ ਦੀ 33, ਸਾਫਟਬਾਲ ਦੀ 3, ਸਵਿਮਿੰਗ ਦੀ 12, ਟੇਬਲ ਟੈਨਿਸ ਦੀ 11, ਤਾਇਕਵਾਂਡੋ ਦੀ 15, ਵਾਲੀਬਾਲ ਦੀ 95, ਵੇਟਲਿਫਟਿੰਗ ਦੀ 149, ਵੁਸ਼ੂ ਦੀ 18 ਖੇਡ ਨਰਸਰੀਆਂ ਅਲਾਟ ਕੀਤੀਆਂ ਗਈਆਂ ਹਨ।