Hoshiarpur News: assistant lineman dies due to electrocution; ਬਿਜਲੀ ਸਪਲਾਈ ‘ਚ ਆਏ ਫ਼ਾਲਟ ਨੂੰ ਦੂਰ ਕਰਦੇ ਪਾਵਰਕਾਮ ਦੇ ਇੱਕ ਸਹਾਇਕ ਲਾਈਨਮੈਂਨ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਸਰਵਜੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਭੰਮੋਧਾਰ ਵਜੋਂ ਹੋਈ ਹੈ। ਦਸਿਆ ਜਾ ਰਿਹਾ ਕਿ ਸਰਵਜੀਤ ਸਿੰਘ ਨੇ ਪਾਵਰਕਾਮ ਵਿਚ 29 ਨਵੰਬਰ 2025 ਨੂੰ ਜੁਆਇੰਨ ਕੀਤਾ ਸੀ ਤੇ ਹੁਣ ਕੁੱਝ ਮਹੀਨਿਆਂ ਦੇ ਵਿਚ ਹੀ ਇਹ ਵੱਡੀ ਘਟਨਾ ਵਾਪਰ ਗਈ। ਉਧਰ, ਪ੍ਰਵਾਰ ਨੇ ਇਸ ਮੌਤ ਲਈ ਅਧਿਕਾਰੀਆਂ ਨੁੰ ਜਿੰਮੇਵਾਰੀ ਠਹਿਰਾਉਂਦਿਆਂ ਪੁਲਿਸ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਕਾਸ ਕਾਰਜ ਜਾਰੀ; ਮੋਗਾ ਵਿੱਚ ਬਹੁ-ਕਰੋੜੀ ਪ੍ਰਾਜੈਕਟਾਂ ਦਾ ਉਦਘਾਟਨ
ਮਿਲੀ ਜਾਣਕਾਰੀ ਮੁਤਾਬਕ ਸਰਵਜੀਤ ਸਿੰਘ ਦੀ ਪੋਸਟਿੰਗ ਤਲਵਾੜਾ ਇਲਾਕੇ ਵਿਚ ਸੀ, ਜਿੱਥੇ ਮੀਂਹ ਤੇ ਤੇਜ ਹਵਾਵਾਂ ਕਾਰਨ ਪਿੰਡ ਧਾਰ ‘ਚ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੀ ਸਿਕਾਇਤ ਪੁੱਜੀ ਸੀ। ਸੂਚਨਾ ਮੁਤਾਬਕ ਕੰਪਲੈਂਟ ਦੂਰ ਕਰਨ ਲਈ ਲਾਈਨਮੈਂਨ ਤੇ ਉਕਤ ਸਹਾਇਕ ਲਾਈਨਮੈਂਨ ਦੋਨੋਂ ਹੀ ਪੁੱਜੇ ਸਨ ਪ੍ਰੰਤੂ ਬਿਨ੍ਹਾਂ ਸੁਰੱਖਿਆ ਉਪਕਰਨਾਂ ਤੋਂ ਸਰਵਜੀਤ ਸਿੰਘ ਨੂੰ ਖੰਬੇ ਉੱਪਰ ਫ਼ਿਊਜ ਲਗਾਉਣ ਲਈ ਚੜਾ ਦਿੱਤਾ ਗਿਆ। ਇਸ ਦੌਰਾਨ ਕਰੰਟ ਆ ਗਿਆ ਤੇ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ, ਜਿਸਨੂੰ ਤੁਰੰਤ ਬੀਬੀਐਮਬੀ ਹਸਪਤਾਲ ਵਿਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਧਰ ਪ੍ਰਵਾਰ ਸਮੇਤ ਹੋਰਨਾਂ ਜਥੇਬੰਦੀਆਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ ਗਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





