Hoshiarpur News: Punjab Police; ਪਿਛਲੇ ਕੁੱਝ ਦਿਨਾਂ ਤੋਂ ਦੁਨੀਆਂ ਭਰ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਜ਼ਿਲ੍ਹਾ ਹੁਸਿਆਰਪੁਰ ਦੇ ਥਾਣਾ ਟਾਂਡਾ ਦੇ ਸਾਬਕਾ ਐਸਐਚਓ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗੁਰਿੰਦਰਜੀਤ ਸਿੰਘ ਨਾਗਰਾ ਦਾ ਨਾਂ ਦੁਨੀਆਂ ਦੀ ਸਭ ਤੋਂ ਟਾਪ ਜਾਂਚ ਏਜੰਸੀ ਅਮਰੀਕਾ ਦੀ ਐਫ਼ਬੀਆਈ ਦੀ ਜਾਂਚ ਵਿਚ ਸਾਹਮਣੇ ਆਇਆ ਸੀ, ਜਿਸਤੋਂ ਬਾਅਦ ਨਾਗਰਾ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ। ਸੂਤਰਾਂ ਮੁਤਾਬਕ ਐਫ਼ਬੀਆਈ ਦੇ ਅਧਿਕਾਰੀਆਂ ਵੱਲੋਂ ਪਿਛਲੇ ਦਿਨੀਂ ਅਮਰੀਕਾ, ਕੈਨੇਡਾ ਤੇ ਯੂਰਪ ਵਿਚ ਮਿਥ ਕੇ ਚਲਾਏ ਗਏ ਅਪਰੇਸ਼ਨ ‘ਹਾਰਡ ਬਾਲ’ ਦੌਰਾਨ ਤਿੰਨ ਦਰਜ਼ਨ ਦੇ ਕਰੀਬ ਮੁਲਜਮਾਂ ਨੂੰ ਨਿਸ਼ਾਨਾ ਬਣਾ ਕੇ ਛਾਪੇਮਾਰੀਆਂ ਕੀਤੀਆਂ ਗਈਆਂ ਸਨ, ਜਿੰਨ੍ਹਾਂ ਦੇ ਵਿਚੋਂ ਦੋ ਦਰਜ਼ਨ ਤੋਂ ਵੱਧ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ 👉Sonam Wangchuk ਨੂੰ ਪੁਲਿਸ ਨੇ ਜ਼ਬਰਦਸਤੀ ਚੁੱਕਿਆ,ਮਾਹੌਲ ਬਣਿਆ ਤਣਾਅਪੂਰਨ
ਇਸ ਦੌਰਾਨ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਨਾਲ ਸਬੰਧਤ ਕਈ ਬਦਨਾਮ ਗੈਂਗਸਟਰਾਂ ਦੇ ਨਾਲ-ਨਾਲ ਉਕਤ ਐਸਐਚਓ ਨੂੰ ਵਾਂਟੇਡ ਸੂਚੀ ਵਿਚ ਸ਼ਾਮਲ ਕੀਤਾ ਸੀ। ਦਸਣਾ ਬਣਦਾ ਹੈਕਿ ਗੁਰਿੰਦਰਜੀਤ ਸਿੰਘ ਨਾਗਰਾ ਦੇ ਐਸਐਚਓ ਹੁੰਦਿਆਂ ਥਾਣਾ ਟਾਂਡਾ ਦੇ ਪਿੰਡ ਵੱਡੀ ਮਿਆਣੀ ਦੇ ਇੱਕ ਵਿਅਕਤੀ ਬਲਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਜਾਂਚ ਦੌਰਾਨ ਮ੍ਰਿਤਕ ਦੇ ਇੱਕ ਰਿਸ਼ਤੇਦਾਰ ਦਾ ਨਾਮ ਸਾਹਮਣੇ ਆਇਆ ਸੀ, ਜੋਕਿ ਅਮਰੀਕੀ ਨਾਗਰਿਕ ਦਸਿਆ ਜਾ ਰਿਹਾ। ਸੂਚਨਾ ਮੁਤਾਬਕ ਉਕਤ ਐਸਐਚਓ ਵੱਲੋਂ ਅਮਰੀਕੀ ਨਾਗਰਿਕ ਤੋਂ ਕੇਸ ਵਿਚ ਸ਼ਾਮਲ ਹੋਣ ਤੋਂ ਬਚਾਉਣ ਲਈ ਕਥਿਤ ਤੌਰ ‘ਤੇ 4 ਲੱਖ ਅਮਰੀਕੀ ਡਾਲਰ ਰਿਸ਼ਵਤ ਲਈ ਗਈ।
ਇਹ ਵੀ ਪੜ੍ਹੋ 👉ਪੀਐਮ ਮੋਦੀ ਨੇ ਸੂਬੇ ਦੇ ਬਕਾਇਆ ਫੰਡਾਂ ਨੂੰ ਨਜ਼ਰਅੰਦਾਜ਼ ਕਰਕੇ ਪੰਜਾਬ ਦੇ ਹਰ ਵਰਗ ਨੂੰ ਨਿਰਾਸ਼ ਕੀਤਾ: ਹਰਪਾਲ ਸਿੰਘ ਚੀਮਾ
ਪ੍ਰੰਤੂ ਬਾਅਦ ਵਿਚ ਕੇਸ ਵੀ ਦਰਜ਼ ਕਰ ਦਿੱਤਾ। ਉਕਤ ਅਮਰੀਕੀ ਨਾਗਰਿਕ ਨੇ ਆਪਣੀ ਜਾਂਚ ਏਜੰਸੀ ਨੂੰ ਸਿਕਾਇਤ ਕੀਤੀ ਸੀ। ਜਿਸਤੋਂ ਬਾਅਦ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਲਾਈਨ ਹਾਜ਼ਰ ਕਰਕੇ ਪੁਲਿਸ ਵੱਲੋਂ ਐਸਪੀ ਪੱਧਰ ਦੇ ਅਧਿਕਾਰੀ ਤੋਂ ਜਾਂਚ ਕਰਵਾਈ ਗਈ। ਸੂਤਰਾਂ ਮੁਤਾਬਕ ਜਾਂਚ ਤੋਂ ਬਾਅਦ ਹੁਣ ਉਸਨੁੰ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਪੁਲਿਸ ਅਧਿਕਾਰੀ ਇਸ ਮਾਮਲੇ ਵਿਚ ਕੁੱਝ ਵੀ ਦੱਸਣ ਲਈ ਤਿਆਰ ਨਹੀਂ ਹਨ ਕਿ ਨਾਗਰਾ ਦੀ ਗ੍ਰਿਫਤਾਰੀ ਕਿਹੜੀਆਂ ਧਾਰਾਵਾਂ ਤਹਿਤ ਕੀਤੀ ਗਈ ਹੈ ਤੇ ਕੀ ਉਸਨੂੰ ਅਮਰੀਕੀ ਜਾਂਚ ਏਜੰਸੀ ਨੂੰ ਸੌਪਿਆ ਜਾ ਰਿਹਾ। ਪ੍ਰੰਤੂ ਇੰਨ੍ਹਾਂ ਜਰੂਰ ਕਿਹਾ ਜਾ ਰਿਹਾ ਕਿ ਅੱਜ ਉਸਨੂੰ ਦਸੂਹਾ ਦੀ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





