👉ਜਥੇਦਾਰ ਦਾਦੂਵਾਲ ਨੇ ਹਰਿਆਣਾ ਕਮੇਟੀ ਲੰਗਰ ਲਈ ਆਪਣੇ ਟਰੱਸਟ ਵਲੋਂ 10 ਲੱਖ ਰੁਪਈਆ ਦੇਣ ਦਾ ਕੀਤਾ ਐਲਾਨ
Talwandi Sabo News: ਸੰਸਾਰ ਭਰ ਵਿੱਚ ਗੁਰਬਾਣੀ ਗੁਰ ਇਤਿਹਾਸ ਸਿੱਖ ਸਿਧਾਂਤਾਂ ਦਾ ਪ੍ਰਚਾਰ ਕਰਨ ਪੰਥਕ ਮਸਲਿਆਂ ਤੇ ਸੰਘਰਸ਼ ਕਰਨ ਵਾਲੇ ਅਤੇ ਸਮਾਜ ਭਲਾਈ ਨੂੰ ਸਮਰਪਿਤ ਸ਼ਖਸ਼ੀਅਤ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਤੇ ਸਾਬਕਾ ਅਹੁਦੇਦਾਰ ਮੈਂਬਰ ਸਾਹਿਬਾਨਾਂ ਵੱਲੋਂ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਹਰਿਆਣਾ ਵਿਖੇ ਸਿੱਖ ਸੰਸਥਾਵਾਂ ਨੂੰ ਸਿੱਖ ਵਿਰੋਧੀ ਤਾਕਤ ਬਾਦਲ ਪ੍ਰੀਵਾਰ ਤੋਂ ਬਚਾਉਣ ਵਾਸਤੇ ‘ਅਕਾਲ ਤਖ਼ਤ ਦੇ ਦੋਸ਼ੀ ਬਾਦਲ ਭਜਾਓ ਮੀਰੀ ਪੀਰੀ ਕਾਲਜ ਪੰਥ ਹਰਿਆਣਾ ਕਮੇਟੀ ਬਚਾਓ’ ਦੇ ਬੈਨਰ ਹੇਠ ਇੱਕ ਵੱਡੀ “ਪੰਥਕ ਇਕੱਤਰਤਾ” ਕੀਤੀ ਗਈ। ਵੱਡੀ ਗਿਣਤੀ ਵਿੱਚ ਪੰਥਕ ਸ਼ਖਸੀਅਤਾਂ ਅਤੇ ਹਰਿਆਣਾ ਕਮੇਟੀ ਦੇ ਅਹੁਦੇਦਾਰ ਮੈਂਬਰ ਸਾਹਿਬਾਨਾਂ ਨੇ ਹਾਜ਼ਰੀ ਭਰੀ ਅਤੇ ਹਰਿਆਣੇ ਦੇ ਵੱਖ ਵੱਖ ਕੋਨਿਆਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ।
ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਜਥੇਦਾਰ ਦਾਦੂਵਾਲ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਦੱਸਿਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿ. ਰਘਬੀਰ ਸਿੰਘ ਨੇ ਪੰਥਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਬਾਦਲ ਪ੍ਰੀਵਾਰ ਵੱਲੋਂ ਪੰਥ ਨਾਲ ਕੀਤੀਆਂ ਗਦਾਰੀਆਂ ਦੇ ਵੱਡੇ ਖੁਲਾਸੇ ਕੀਤੇ ਸੱਚਖੰਡ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਸੇਵਾਵਾਂ ਨਿਭਾਉਂਦਿਆਂ ਇਨਾਂ ਮਹਾਨ ਸੰਸਥਾਵਾਂ ਵਿੱਚ ਜੋ ਬਾਦਲ ਪ੍ਰੀਵਾਰ ਦੀ ਦਖਲਅੰਦਾਜ਼ੀ ਨੂੰ ਦੇਖਿਆ ਉਹ ਸੰਗਤਾਂ ਨਾਲ ਸਾਂਝਾ ਕੀਤਾ ਕਿ ਕਿਵੇਂ ਸਿੱਖ ਕੌਮ ਦੀਆਂ ਇਨਾਂ ਮਹਾਨ ਸੰਸਥਾਵਾਂ ਨੂੰ ਬਾਦਲ ਪ੍ਰੀਵਾਰ ਨੇ ਨਿੱਜੀ ਹਿੱਤਾਂ ਲਈ ਵਰਤਿਆ ਅਤੇ ਇਨਾਂ ਕੌਮੀ ਸੰਸਥਾਵਾਂ ਦਾ ਬਹੁਤ ਭਾਰੀ ਨੁਕਸਾਨ ਕੀਤਾ। ਪੰਥਕ ਬੁਲਾਰੇ ਭਾਈ ਮੋਹਕਮ ਸਿੰਘ ਦਮਦਮੀ ਟਕਸਾਲ ਨੇ ਵੀ ਬਾਦਲ ਪ੍ਰੀਵਾਰ ਦੀਆਂ ਪੰਥ ਪੰਜਾਬ ਨਾਲ ਕੀਤੀਆਂ ਗਦਾਰੀਆਂ ਦਾ ਜ਼ਿਕਰ ਕੀਤਾ ਤੇ ਸਿੱਖ ਸੰਗਤਾਂ ਨੂੰ ਬਾਦਲ ਪਰਿਵਾਰ ਤੋਂ ਆਪਣੀਆਂ ਸਿੱਖ ਸੰਸਥਾਵਾਂ ਅਜ਼ਾਦ ਕਰਵਾਉਣ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ बेटियों को सर्वाइकल कैंसर से बचाएगी एचपीवी वैक्सीन- हरविन्द्र कल्याण
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਬੇਬਾਕ ਬੁਲਾਰੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਵੀ ਬਾਦਲ ਪ੍ਰੀਵਾਰ ਦੀ ਸਰਪ੍ਰਸਤੀ ਵਿੱਚ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਨਿਘਾਰ ਦਾ ਜ਼ਿਕਰ ਕੀਤਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਲਾਈ ਗਈ ਢਾਹ ਬਾਰੇ ਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ। ਪੰਥਕ ਮੁੱਦਿਆਂ ‘ਤੇ ਸਰਗਰਮ ਰਹਿਣ ਵਾਲੇ ਪਰਮਜੀਤ ਸਿੰਘ ਸਹੌਲੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਤੰਤਰ ਵੱਲੋਂ ਵੀ ਬਾਦਲ ਪ੍ਰੀਵਾਰ ਦੇ ਸਿੱਖ ਵਿਰੋਧੀ ਤਾਕਤਾਂ ਏਜੰਸੀਆਂ ਨਾਲ ਮਿਲ ਕੇ ਕੀਤੇ ਗਏ ਸਿੱਖਾਂ ਦੇ ਕਤਲੇਆਮ,ਨਕੋਦਰ ਗੋਲੀ ਕਾਂਡ,ਬਰਗਾੜੀ ਕਾਂਡ,ਲੁਹਾਰਾ ਕਾਂਡ,ਚੌੜ ਸਿੱਧਵਾਂ ਕਾਂਡ,ਸੌਦਾ ਅਸਾਧ ਰਾਮ ਰਹੀਮ ਕਾਂਡ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਅਤੇ ਬਾਦਲ ਪ੍ਰੀਵਾਰ ਤੋਂ ਕਿਨਾਰਾ ਕਰਨ ਲਈ ਸੰਗਤਾਂ ਨੂੰ ਪ੍ਰੇਰਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀਨੀਅਰ ਪ੍ਰਧਾਨ ਅਤੇ ਮੌਜੂਦਾ ਸੀਨੀਅਰ ਮੈਂਬਰ ਦੀਦਾਰ ਸਿੰਘ ਨਲਵੀ ਵੱਲੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਹਰਿਆਣਾ ਕਮੇਟੀ ਦੇ ਹਾਲਾਤਾਂ ਲਈ ਬਾਦਲ ਪ੍ਰੀਵਾਰ ਅਤੇ ਬਾਦਲ ਪ੍ਰੀਵਾਰ ਦੀ ਹੁਣ ਝੋਲੀ ਵਿੱਚ ਬੈਠੇ ਜਗਦੀਸ਼ ਸਿੰਘ ਝੀਂਡਾ ਬਾਰੇ ਖੁੱਲ ਕੇ ਸੰਗਤਾਂ ਨੂੰ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ ਗਾਇਕ ਆਸ਼ਾ ਭੌਂਸਲੇ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ
ਭਾਈ ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਸ਼ੇਰੇ ਪੰਜਾਬ ਅਕਾਲੀ ਦਲ ਵੱਲੋਂ ਸਿੱਖ ਨੌਜਵਾਨਾਂ ਨੂੰ ਬੰਦੀ ਬਣਾਉਣਾ ਤੇ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਸਿੱਖਾਂ ਦਾ ਕਤਲੇਆਮ ਅਤੇ ਬੰਦੀ ਬਣਾਉਣ ਜਿਹੇ ਘਿਨਾਉਣੇ ਅਪਰਾਧਾਂ ਨੂੰ ਸੰਗਤਾਂ ਦੇ ਸਾਹਮਣੇ ਰੱਖਿਆ ਭਾਈ ਬਠਿੰਡਾ ਨੇ ਕਿਹਾ ਕੇ ਇਹ ਉਹੀ ਬਾਦਲ ਪ੍ਰੀਵਾਰ ਹੈ, ਜਿਹੜਾ ਕੌਮ ਲਈ ਕੁਰਬਾਨੀ ਕਰਨ ਵਾਲੇ ਨੌਜਵਾਨਾਂ ਨੂੰ ਅੱਤਵਾਦੀ ਵੱਖਵਾਦੀ ਦੱਸਦਾ ਰਿਹਾ ਹੈ ਬੇਕਸੂਰ ਸਿੱਖ ਨੌਜਵਾਨਾਂ ਦੇ ਕਾਤਲ ਸੁਮੇਧ ਸੈਣੀ ਨੂੰ ਪੁਲਿਸ ਮੁਖੀ ਲਾ ਕੇ ਬੇਕਸੂਰ ਨੌਜਵਾਨਾਂ ਦਾ ਕਤਲੇਆਮ ਕਰਵਾਉਂਦਾ ਰਿਹਾ ਹੈ। ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੇ ਕਿਹਾ ਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਜਿਹੀ ਸਖ਼ਸੀਅਤ ਹਨ, ਜਿਨਾਂ ਨੇ ਹਰਿਆਣਾ ਕਮੇਟੀ ਦਾ ਨਾ ਕਦੇ ਸਾਧਨ ਅਤੇ ਨਾ ਕਦੇ ਮੁਲਾਜ਼ਮ ਅਤੇ ਨਾ ਹੀ ਕਦੇ ਆਪਣੇ ਲਈ ਇੱਕ ਰੁਪਈਆ ਵਰਤਿਆ ਸਗੋਂ ਆਪਣੇ ਕੋਲੋਂ ਹਰਿਆਣਾ ਕਮੇਟੀ ਲਈ ਖਰਚ ਕੀਤਾ ਅਤੇ ਹਰਿਆਣਾ ਕਮੇਟੀ ਦਾ ਕੇਸ ਹਰਿਆਣਾ ਦੇ ਸਿੱਖਾਂ ਨੂੰ ਸੁਪਰੀਮ ਕੋਰਟ ਵਿੱਚੋਂ ਜਿੱਤ ਕੇ ਦਿੱਤਾ।
ਇਹ ਵੀ ਪੜ੍ਹੋ ਪ੍ਰਿਯੰਕਾ ਚੋਪੜਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
ਜਥੇਦਾਰ ਦਾਦੂਵਾਲ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕੇ ਉਨਾਂ ਦਾ ਮਕਸਦ ਗੁਰਬਾਣੀ ਗੁਰ ਇਤਿਹਾਸ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਹੈ। ਇਸ ਪ੍ਰਚਾਰ ਪ੍ਰਸਾਰ ਨੂੰ ਰੋਕ ਲਾਉਣ ਵਾਸਤੇ ਸੌਦਾ ਅਸਾਧ ਦੇ ਇਸ਼ਾਰੇ ਤੇ ਜਿਵੇਂ ਬਾਦਲ ਪ੍ਰੀਵਾਰ ਨੇ ਉਨਾਂ ਨੂੰ ਜੇਲਾਂ ਵਿੱਚ ਡੱਕਿਆ ਝੂਠੇ ਮੁਕਦਮੇ ਦਰਜ ਕੀਤੇ ਇਹ ਸਾਰਾ ਪੰਥ ਜਾਣਦਾ ਹੈ ਹਰਿਆਣਾ ਕਮੇਟੀ ਵੀ ਬਾਦਲ ਪ੍ਰੀਵਾਰ ਦੀਆਂ ਹਰਿਆਣਾ ਵਿਚਲੇ ਸਿੱਖਾਂ ਦੇ ਕੀਤੇ ਅਪਮਾਨ ਅਤੇ ਵਿਤਕਰੇ ਦਾ ਹੀ ਨਤੀਜਾ ਹੈ। ਜਥੇਦਾਰ ਦਾਦੂਵਾਲ ਨੇ ਦੱਸਿਆ ਕੇ ਕਿਵੇਂ 2014 ਤੋਂ ਲੈ ਕੇ ਹੁਣ ਤੱਕ ਸਿੱਖ ਪੰਥ ਅਤੇ ਹਰਿਆਣਾ ਕਮੇਟੀ ਦੀ ਸੇਵਾ ਕੀਤੀ ਅਤੇ ਸੁਪਰੀਮ ਕੋਰਟ ਤੋਂ ਕੇਸ ਹਰਿਆਣਾ ਦੇ ਸਿੱਖਾਂ ਹਰਿਆਣਾ ਕਮੇਟੀ ਦੇ ਹੱਕ ਵਿੱਚ ਜਿੱਤ ਕੇ ਦਿੱਤਾ ਜਥੇਦਾਰ ਦਾਦੂਵਾਲ ਨੇ ਦੱਸਿਆ ਕੇ ਕਿਵੇਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੋਮਣੀ ਕਮੇਟੀ,ਅਕਾਲੀ ਦਲ ਪੰਥ ਦੇ ਸਿਧਾਂਤਾਂ ਨੂੰ ਬਾਦਲ ਪਰਿਵਾਰ ਨੇ ਨੁਕਸਾਨ ਪਹੁੰਚਾਇਆ ਤੇ ਇਨਾਂ ਮਹਾਨ ਸੰਸਥਾਵਾਂ ਨੂੰ ਅੱਜ ਇਸ ਨਿਘਾਰ ਤੱਕ ਲੈ ਗਏ ਅਤੇ ਮਹਾਨ ਸੰਸਥਾਵਾਂ ਦੇ ਮਾਣ ਸਨਮਾਨ ਨੂੰ ਬਾਦਲ ਪ੍ਰੀਵਾਰ ਨੇ ਭਾਰੀ ਢਾਹ ਲਾਈ ਹੈ।ਜਥੇਦਾਰ ਦਾਦੂਵਾਲ ਨੇ ਪੰਥਕ ਸੰਸਥਾਵਾਂ ਨੂੰ ਬਾਦਲ ਪ੍ਰੀਵਾਰ ਤੋਂ ਬਚਾਉਣ ਲਈ ਦੁਨੀਆਂ ਭਰ ਦੇ ਪੰਥ ਦਰਦੀ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਛਤਰਛਾਇਆ ਹੇਠ ਇਕੱਤਰ ਹੋਣ ਦਾ ਸੱਦਾ ਦਿੱਤਾ।ਜਥੇਦਾਰ ਦਾਦੂਵਾਲ ਨੇ ਆਪਣੇ ਸੁੱਖ ਸੇਵਾ ਸਿਮਰਨ ਟਰੱਸਟ ਵੱਲੋਂ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਲੰਗਰ ਲਈ 10 ਲੱਖ ਰੁਪਈਆ ਭੇਟਾ ਦੇਣ ਦਾ ਵੀ ਐਲਾਨ ਕੀਤਾ।
ਇਹ ਵੀ ਪੜ੍ਹੋ Bathinda-Dawbali Road ਦਾ ਨਾਮ AIIMS ਤੱਕ ਮਹਾਰਾਜ਼ਾ ਰਣਜੀਤ ਸਿੰਘ ਮਾਰਗ ਹੋਇਆ
ਅੱਜ ਦੀ ਪੰਥਕ ਇਕੱਤਰਤਾ ਵਿੱਚ ਜਿੱਥੇ ਹਰਿਆਣੇ ਦੀਆਂ ਸਿੱਖ ਸੰਗਤਾਂ ਪੰਚ ਸਰਪੰਚ ਨੰਬਰਦਾਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪ੍ਰਧਾਨ ਗ੍ਰੰਥੀ ਸਿੰਘ ਸਾਹਿਬਾਨ ਹਾਜ਼ਰ ਸਨ ਉੱਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ,ਸ.ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ,ਸ. ਗੁਰਵੀਰ ਸਿੰਘ ਤਲਾਕੌਰ ਯਮੁਨਾਨਗਰ ਜੂਨੀਅਰ ਮੀਤ ਪ੍ਰਧਾਨ.ਸ.ਤਜਿੰਦਰਪਾਲ ਸਿੰਘ ਨਾਰਨੌਲ ਅੰਤ੍ਰਿੰਗ ਮੈਂਬਰ,ਸ. ਜਗਤਾਰ ਸਿੰਘ ਮਾਨ ਮਿੱਠੜੀ ਅੰਤ੍ਰਿੰਗ ਮੈਂਬਰ,ਸ. ਗੁਰਪਾਲ ਸਿੰਘ ਗੋਰਾ ਐਲਨਾਬਾਦ ਮੈਂਬਰ,ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ ਪੰਚਕੂਲਾ,ਬੀਬੀ ਕਰਤਾਰ ਕੌਰ ਸ਼ਾਹਬਾਦ ਮਾਰਕੰਡਾ ਸੀਨੀਅਰ ਮੈਂਬਰ,ਸ. ਰਜਿੰਦਰ ਸਿੰਘ ਬਰਾੜਾ ਮੈਂਬਰ ਅੰਬਾਲਾ,ਸਰਪੰਚ ਭੁਪਿੰਦਰ ਸਿੰਘ ਲਾਡੀ ਪ੍ਰਧਾਨ ਮੈਂਬਰ ਪ੍ਰਤੀਨਿਧ ਬੀਬੀ ਕਪੂਰ ਕੌਰ ਸੌਂਕੜਾ,ਜਥੇਦਾਰ ਬਲਦੇਵ ਸਿੰਘ ਹਾਬੜੀ ਮਹਾਕਾਲ ਨਿਹੰਗ ਸਿੰਘ ਮੈਂਬਰ ਕੈਂਥਲ,ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ ਸਾਬਕਾ ਜਰਨਲ ਸਕੱਤਰ,ਭੁਪਿੰਦਰ ਸਿੰਘ ਸੈਣੀ ਮੈਂਬਰ ਪ੍ਰਤੀਨਿਧ ਕੈਪਟਨ ਦਿਲਬਾਗ ਸਿੰਘ ਸਜ਼ਾਦਪੁਰ,ਪਰਮਜੀਤ ਸਿੰਘ ਮਾਖਾ ਸਾਬਕਾ ਮੈਂਬਰ,ਅਜੈਬ ਸਿੰਘ ਨਿੰਮਨਾਬਾਦ,ਜਥੇਦਾਰ ਗੁਰਜਿੰਦਰ ਸਿੰਘ ਜੀਂਦ ਮੈਂਬਰ ਪ੍ਰਤੀਨਿਧ ਬੀਬੀ ਪਰਮਿੰਦਰ ਕੌਰ ਜੀਂਦ ਸਾਬਕਾ ਅੰਤਰਿੰਗ ਮੈਂਬਰ,ਇੰਦਰਜੀਤ ਸਿੰਘ ਵਾਸੂਦੇਵਾ ਸਾਬਕਾ ਮੈਂਬਰ,ਐਡਵੋਕੇਟ ਸ਼ਿੰਦਰਪਾਲ ਸਿੰਘ ਬਰਾੜ,ਬਾਬਾ ਪ੍ਰਦੀਪ ਸਿੰਘ ਚਾਂਦਪੁਰਾ,ਬਾਪੂ ਪ੍ਰੀਤਮ ਸਿੰਘ ਦਾਦੂਵਾਲ,ਬਾਬਾ ਗਾਂਧੀ ਸਿੰਘ ਕਾਰ ਸੇਵਾ ਕੇਵਲ,ਬਾਬਾ ਜੀਵਨ ਸਿੰਘ ਚੁਨਾਗਰਾ,ਬਾਬਾ ਸਵਰਨ ਸਿੰਘ,ਨਰਿੰਦਰ ਸਿੰਘ ਗਿੱਲ ਕੁਰੂਕਸ਼ੇਤਰ,ਨਿਰਮਲ ਸਿੰਘ ਮੱਲੜੀ,ਦਲਜੀਤ ਸਿੰਘ ਕਾਦੀਆਂ,ਸੁਖਦੇਵ ਸਿੰਘ ਬੜਾਗੁੜਾ ਸਮੇਤ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਂਥਲ, ਜੀਂਦ,ਮਹਿੰਦਰਗੜ ਨਾਰਨੌਲ,ਸਿਰਸਾ,ਫਤਿਹਾਬਾਦ,ਕਰਨਾਲ ਤੋਂ ਵੀ ਪੰਚ ਸਰਪੰਚ ਸਿੱਖ ਸੰਗਤਾਂ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





