Bathinda News: Bathinda City ਵਿਚੋਂ ਗੁਜ਼ਰਦੇ Bathinda-Dawbali Road ਦਾ ਨਾਮ ਹੁਣ ਬਦਲ ਦਿੱਤਾ ਗਿਆ ਹੈ। ਗੁਰਮੁਖੀ ਚੌਕ (ਪੁਰਾਣਾ ਆਈਟੀਆਈ ਚੌਕ) ਤੋਂ ਲੈ ਕੇ ਏਮਜ਼ (AIIMS) ਤੱਕ ਹੁਣ ਇਸਦਾ ਨਾਮ ਮਹਾਰਾਜ਼ਾ ਰਣਜੀਤ ਸਿੰਘ ਮਾਰਗ ਰੱਖ ਦਿੱਤਾ ਹੈ। ਵਾਰਡ ਨੰਬਰ 16 ਤੋਂ ਕਾਂਗਰਸ ਪਾਰਟੀ ਦੇ ਕੌਸਲਰ ਤੇ ਨੌਜਵਾਨ ਆਗੂ ਬਲਰਾਜ ਸਿੰਘ ਪੱਕਾ ਦੀ ਪਹਿਲਕਦਮੀ ‘ਤੇ ਨਿਗਮ ਦੇ ਜਨਰਲ ਹਾਊਸ ਨੇ ਵੀ ਇਸ ਫੈਸਲੇ ‘ਤੇ ਮੋਹਰ ਲਗਾ ਦਿੱਤੀ ਹੈ। ਜਿਸਤੋਂ ਬਾਅਦ ਹੁਣ ਇਸ ਸੜਕ ਦੇ ਆਸਪਾਸ ਮਹਾਰਾਜ਼ਾ ਰਣਜੀਤ ਸਿੰਘ ਮਾਰਗ ਦੇ ਸਾਈਨ ਬੋਰਡ ਲੱਗੇ ਨਜ਼ਰ ਆਉਣ ਲੱਗੇ ਹਨ।
ਇਹ ਵੀ ਪੜ੍ਹੋ Bathinda Police ‘ਚ ਫੇਰਬਦਲ; ਦੋ ਥਾਣਾ ਮੁਖੀਆਂ ਸਮੇਤ ਕਈ ਥਾਣੇਦਾਰ ਬਦਲੇ, ਦੇਖੋ ਲਿਸਟ
ਕੌਂਸਲਰ ਬਲਰਾਜ ਸਿੰਘ ਪੱਕਾ ਨੇ ਦਸਿਆ ਕਿ ਇਸ ਸਬੰਧ ਵਿਚ ਪਿਛਲੇ ਦਿਨੀਂ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿਚ ਉਨ੍ਹਾਂ ਵੱਲੋਂ ਇਹ ਮਤਾ ਲਿਆਂਦਾ ਗਿਆ ਸੀ, ਜਿਸਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਸੀ। ਇਸ ਸੜਕ ਦਾ ਨਾਮ ਬਦਲਣ ਪਿੱਛੇ ਉਨ੍ਹਾਂ ਤਰਕ ਦਿੰਦਿਆਂ ਦਸਿਆ ਕਿ, ‘‘ਮਹਾਰਾਜ਼ਾ ਰਣਜੀਤ ਸਿੰਘ ਸਿੱਖ ਕੌਮ ਦੇ ਸਭ ਤੋਂ ਪ੍ਰਭਾਵਸ਼ਾਲੀ ਤੇ ਸਤਿਕਾਰਤ ਸ਼ਾਸ਼ਕ ਹੋਏ ਹਨ, ਜਿੰਨ੍ਹਾਂ ਦੀ ਬਦੌਲਤ ਪੂਰੇ ਪੰਜਾਬੀਆਂ ਦਾ ਮਾਣ ਵਧਿਆ ਹੈ, ਜਿਸਦੇ ਕਾਰਨ ਉਨ੍ਹਾਂ ਨੂੰ ਸਮਰਪਿਤ ਹੀ ਇਹ ਨਾਮ ਚੁਣਿਆ ਗਿਆ।ਇਸਤੋਂ ਇਲਾਵਾ ਥੋੜੇ ਅੱਗੇ ਹੀ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਵੀ ਸਥਾਪਤ ਹੈ। ”
ਇਹ ਵੀ ਪੜ੍ਹੋ ਤਲਵੰਡੀ ਸਾਬੋ ਦੇ ਵਿਅਕਤੀ ਦੀ ਹਰਿਆਣਾ ‘ਚ ਸੜਕ ਹਾਦਸੇ ਵਿਚ ਹੋਈ ਮੌ/ਤ
ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੂੰ ਜਾਂਦੇ ਮਾਰਗ ‘ਤੇ ਪੈਂਦੇ ਆਈਟੀਆਈ ਚੌਂਕ ਦਾ ਨਾਮ ਵੀ ਬਦਲ ਕੇ ਗੁਰਮੁਖੀ ਚੌਂਕ ਰਖਵਾਉਣ ਵਿਚ ਕੌਂਸਲਰ ਬਲਰਾਜ ਸਿੰਘ ਪੱਕਾ ਨੇ ਵੱਡਾ ਯੋਗਦਾਨ ਪਾਇਆ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





