Thursday, April 16, 2026
spot_img
spot_img

ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

Date:

spot_img

👉’ਗੁਰੂ ਕੀ ਕਾਂਸ਼ੀ’ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੀ ਧਰਤੀ ਖ਼ਾਲਸਾ ਸ਼ਸਤਰ ਤੇ ਸ਼ਾਸਤਰ ਦਾ ਇੱਕ ਅਦੁੱਤੀ ਸੰਗਮ : ਐੱਮਪੀ ਸਤਨਾਮ ਸਿੰਘ ਸੰਧੂ
👉ਪੱਛਮੀ ਹਮਲਾਵਰਾਂ ਦਾ ਟਾਕਰਾ ਲੈਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਸਜਾ ਕੇ ਦੇਸ਼ ਨੂੰ ਬਚਾਉਣ ਦੇ ਨਾਲ ਅਫਗਾਨਿਸਤਾਨ ਤੱਕ ਫੈਲਾਇਆ ਰਾਜ : ਸੀਨੀਅਰ ਵਕੀਲ ਤੇ ਭਾਜਪਾ ਆਗੂ ਐੱਚਐੱਸ ਫੂਲਕਾ
Talwandi Sabo News: ਵਿਸਾਖੀ ਦੇ ਪਵਿੱਤਰ ਤੇ ਪਾਵਨ ਦਿਹਾੜੇ ’ਤੇ ਮਾਲਵੇ ਦੀ ਪਾਵਨ ਧਰਤੀ ਤੇ ਇਤਿਹਾਸਕ ਅਸਥਾਨ ’ਗੁਰੂ ਕੀ ਕਾਸ਼ੀ’ ਗੁਰਦੁਆਰਾ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਬਠਿੰਡਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨਤਮਸਤਕ ਹੋਏ।ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਜਿਥੇ ਸ੍ਰੀ ਅਕਾਲ ਪੁਰਖ ਅੱਗੇ ’ਸਰਬੱਤ ਦੇ ਭਲੇ’ ਦੀ ਅਰਦਾਸ ਕੀਤੀ। ਉਥੇ ਹੀ ਉਨ੍ਹਾਂ ਨੇ ਇਹ ਵੀ ਅਰਦਾਸ ਕੀਤੀ ਕਿ ਦੇਸ਼ ਵਿਚ ਆਪਸੀ ਸਾਂਝ, ਫ਼ਿਰਕੂ ਸਦਭਾਵਨਾ ਅਤੇ ਭਾਈਚਾਰਕ ਏਕਤਾ ਬਣੀ ਰਹੇ ਅਤੇ ਦੇਸ਼ ਲਗਾਤਾਰ ਹਰ ਖੇਤਰ ਵਿਚ ਨਵੀਂਆਂ ਬੁਲੰਦੀਆਂ ਪ੍ਰਾਪਤ ਕਰਦਾ ਰਹੇ।ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂਆਂ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਚਰਨਜੀਤ ਸਿੰਘ ਕਾਲੇਵਾਲ, ਸੀਨੀਅਰ ਵਕੀਲ ਐੱਚਐੱਸ ਫੂਲਕਾ, ਐੱਮਪੀ ਸਤਨਾਮ ਸਿੰਘ ਸੰਧੂ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਵਿਕਰਮਜੀਤ ਸਿੰਘ ਚੀਮਾ, ਕੰਵਰਵੀਰ ਸਿੰਘ ਟੋਹੜਾ, ਦਿਆਲ ਸਿੰਘ ਸੋਢੀ, ਪਰਮਪਾਲ ਕੌਰ ਮਲੂਕਾ, ਗੁਰਪ੍ਰੀਤ ਸਿੰਘ ਮਲੂਕਾ, ਸਰੂਪ ਸਿੰਗਲਾ, ਜਗਦੀਪ ਸਿੰਘ ਨਕਈ, ਜਗਦੀਪ ਸਿੰਘ ਬਰਾੜ ਨਾਲ ਹੋਰ ਸ਼ਖ਼ਸੀਅਤਾਂ ਸ਼ਾਮਲ ਹੋਈਆਂ।ਦੱਸਣਾ ਬਣਦਾ ਹੈ ਕਿ 1699 ਵਿੱਚ ਵਿਸਾਖੀ ਦੇ ਦਿਹਾੜੇ ’ਤੇ ਦਸਮ ਪਾਤਸ਼ਾਹ ਅਤੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ, ਜਿਸ ਦੀ ਯਾਦ ਵਿਚ ਸਿੱਖ ਸੰਗਤ ਵੱਲੋਂ ਗੁਰੂ ਕੀ ਕਾਸ਼ੀ ਗੁਰਦੁਆਰਾ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਬਠਿੰਡਾ ਦੀ ਪਵਿੱਤਰ ਤੇ ਮੁਕੱਦਸ ਧਰਤੀ ’ਤੇ ਵਿਸਾਖੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ  ਭਾਜਪਾ ਨੇਤਾਵਾਂ ਨੇ ਡਾ. ਭੀਮ ਰਾਓ ਅੰਬੇਡਕਰ ਨੂੰ ਭੇਂਟ ਕੀਤੀ ਭਾਵ ਭਿੰਨੀ ਸ਼ਰਧਾਂਜਲੀ

ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ ਦੂਰ ਦੁਰਾਡੇ ਤੋਂ ਪੁੱਜੀ ਸੰਗਤ ਲਈ ਵਿਸ਼ੇਸ਼ ਲੰਗਰ ਵੀ ਲਗਾਇਆ ਗਿਆ। ਇਸ ਸੇਵਾ ਰਾਹੀਂ ਉਨ੍ਹਾਂ ਨੇ ’ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਦੇ ਪਵਿੱਤਰ ਸੰਦੇਸ਼ ਦਾ ਪ੍ਰਸਾਰ ਕੀਤਾ, ਜੋ ਕਿ ਸਿੱਖ ਧਰਮ ਦੇ ਉਹ ਤਿੰਨ ਬੁਨਿਆਦੀ ਥੰਮ੍ਹ ਹਨ, ਜੋ ਅਧਿਆਤਮਕ ਬੰਦਗੀ, ਇਮਾਨਦਾਰੀ, ਮਿਹਨਤ ਅਤੇ ਮਨੁੱਖਤਾ ਨਾਲ ਸਾਂਝੀਵਾਲਤਾ ਦੇ ਸਿਧਾਂਤਾਂ ’ਤੇ ਆਧਾਰਤ ਇੱਕ ਸੰਤੁਲਿਤ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੇ ਹਨ।ਇਸ ਮੌਕੇ ਐੱਮਪੀ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਖਾਲਸਾ ਸਾਜਨਾ ਦਿਵਸ ਦੇ ਇਤਿਹਾਸਕ ਦਿਹਾੜੇ ’ਤੇ ਮਾਲਵੇ ਦੀ ਪਵਿੱਤਰ ਤੇ ਪਾਵਨ ਧਰਤੀ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣਾ ਸਾਡੇ ਲਈ ਸਿਰਫ ਇੱਕ ਧਾਰਮਿਕ ਅਕੀਦਤ ਹੀ ਨਹੀਂ, ਬਲਕਿ ਰੂਹਾਨੀ ਸ਼ਕਤੀ ਅਤੇ ਸਿਧਾਂਤਕ ਦਿ੍ਰੜਤਾ ਦੇ ਸਰੋਤ ਨਾਲ ਜੁੜਨ ਦਾ ਸੁਭਾਗਾ ਅਵਸਰ ਪ੍ਰਾਪਤ ਹੋਇਆ ਹੈ।ਇਹ ਉਹ ਅਸਥਾਨ ਹੈ ਜਿੱਥੇ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਖੜੇ ਸਮਿਆਂ ਅਤੇ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਆਪਣਾ ’ਕਮਰਕੱਸਾ’ ਖੋਲ੍ਹਿਆ ਸੀ, ਜੋ ਸਾਨੂੰ ਸਿਖਾਉਂਦਾ ਹੈ ਕਿ ਜੰਗਾਂ ਸਿਰਫ ਮੈਦਾਨਾਂ ਵਿੱਚ ਹੀ ਨਹੀਂ, ਬਲਕਿ ਸਬਰ ਅਤੇ ਸਿਦਕ ਨਾਲ ਵੀ ਜਿੱਤੀਆਂ ਜਾਂਦੀਆਂ ਹਨ। ’ਗੁਰੂ ਕੀ ਕਾਂਸ਼ੀ’ ਦੇ ਨਾਮ ਨਾਲ ਜਾਣੀ ਜਾਂਦੀ ਇਹ ਧਰਤੀ ਗਵਾਹ ਹੈ ਕਿ ਖਾਲਸਾ ਸ਼ਸਤਰ ਅਤੇ ਸ਼ਾਸਤਰ ਦਾ ਇੱਕ ਅਦੁੱਤੀ ਸੰਗਮ ਹੈ। ਇੱਥੇ ਖੜ੍ਹ ਕੇ ਮੈਂ ਮਹਿਸੂਸ ਕਰਦਾ ਹਾਂ ਕਿ ਪੰਜਾਬ ਦੀ ਸੇਵਾ ਲਈ ਸਾਡਾ ਇਰਾਦਾ ਵੀ ਅਡੋਲ ਅਤੇ ਚਟਾਨ ਵਰਗਾ ਮਜ਼ਬੂਤ ਹੋਣਾ ਚਾਹੀਦਾ ਹੈ।ਐੱਮਪੀ ਸੰਧੂ ਨੇ ਕਿਹਾ ਕਿ ਅੱਜ ਇਸ ਪਵਿੱਤਰ ਅਸਥਾਨ ’ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੀਸ ਨਿਵਾਉਂਦੇ ਹੋਏ ਅਸੀਂ ਭਾਰਤੀ ਜਨਤਾ ਪਾਰਟੀ ਪਰਿਵਾਰ ਦੇ ਮੈਂਬਰਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਦਿਆਂ ਦਸ਼ਮੇਸ਼ ਪਿਤਾ ਦਾ ਸ਼ੁਕਰਾਨਾ ਕੀਤਾ। ਗੁਰੂ ਮਹਾਰਾਜ ਸਾਹਮਣੇ ਜੋਦੜੀ ਕੀਤੀ ਕਿ ਸਾਡਾ ਪੰਜਾਬ ਹਮੇਸ਼ਾ ਖ਼ੁਸ਼ਹਾਲ ਤੇ ਚੜ੍ਹਦੀ ਕਲਾ ਵਿੱਚ ਰਹੇ।

ਇਹ ਵੀ ਪੜ੍ਹੋ  ਸੜਕ ਹਾਦਸੇ ਦਾ ਸ਼ਿਕਾਰ ਹੋਈ ਕਾਰ ਵਿਚੋਂ ਤਲਾਸੀ ਦੌਰਾਨ ਢਾਈ ਕਿਲੋਂ ਹੈਰੋਇਨ ਬਰਾਮਦ

ਖਾਲਸੇ ਦੀ ਸਿਰਜਣਾ ਨੇ ਸਾਨੂੰ ਜਾਤ-ਪਾਤ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਨ ਦਾ ਜੋ ਮਾਰਗ ਵਿਖਾਇਆ ਹੈ, ਉਹ ਅੱਜ ਵੀ ਸਾਡੇ ਲਈ ਚਾਨਣ-ਮੁਨਾਰਾ ਹੈ। ਸਾਡਾ ਅਹਿਦ ਹੈ ਕਿ ਪੰਜਾਬ ਦੀ ਏਕਤਾ ਅਤੇ ਹਰ ਵਰਗ ਦੀ ਤਰੱਕੀ ਲਈ ਨਿਰੰਤਰ ਯਤਨਸ਼ੀਲ ਰਹਾਂਗੇ। ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਸੱਚੇ ਮਾਰਗ ’ਤੇ ਚੱਲਣ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਮਿਲ ਕੇ ਕੰਮ ਕਰਨ ਦਾ ਬਲ ਬਖਸ਼ਣ। ਸਮੂਹ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਕੋਟਿ-ਕੋਟਿ ਵਧਾਈਆਂ।ਇਸ ਮੌਕੇ ਸੀਨੀਅਰ ਵਕੀਲ ਤੇ ਭਾਜਪਾ ਆਗੂ ਐੱਚਐੱਸ ਫੂਲਕਾ ਨੇ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਜਦੋਂ ਸਾਡੇ ਦੇਸ਼ ’ਤੇ ਪੱਛਮ ਤੋਂ ਹਮਲਾਮਰ ਆਉਂਦੇ ਸਨ ਤਾਂ ਉਹ ਸਾਡੇ ਦੇਸ਼ ਵਿਚ ਲੁੱਟ ਖਸੁੱਟ ਕਰ ਕੇ ਚੱਲੇ ਜਾਂਦੇ ਸਨ, ਜਿਨ੍ਹਾਂ ਨਾਲ ਟਾਕਰਾ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਨੇ 1699 ਈਸਵੀ ਵਿਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਜਿਸ ਨੇ ਨਾ ਉਨ੍ਹਾਂ ਹਮਲਾਵਰਾਂ ਨੂੰ ਰੋਕਿਆ, ਬਲਕਿ ਸਾਡੇ ਦੇਸ਼ ਨੂੰ ਬਚਾਉਣ ਦੇ ਨਾਲ ਅਫ਼ਗਾਨਿਸਤਾਨ ਤੱਕ ਆਪਣਾ ਰਾਜ ਫੈਲਾਇਆ। ਇਹ ਸਭ ਗੁਰੂ ਸਾਹਿਬ ਨੇ ਸਿੱਖ ਕੌਮ ਤੇ ਦੇਸ਼ ’ਤੇ ਬਹੁਤ ਵੱਡੀ ਮਿਹਰ ਕੀਤੀ ਹੈ।ਮੇਰੇ ਵਾਸਤੇ ’ਗੁਰੂ ਕੀ ਕਾਸ਼ੀ’ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦਾ ਇਤਿਹਾਸਕ ਤੇ ਪਵਿੱਤਰ ਅਸਥਾਨ ਖਾਸ ਅਹਿਮੀਅਤ ਰੱਖਦਾ ਹੈ।ਮੇਰੀ ਗੁਰੂ ਮਹਾਰਾਜ ਅੱਗੇ ਇਹੋ ਅਰਦਾਸ ਹੈ ਕਿ ਜਿਵੇਂ ਤੁਸੀਂ ਪਹਿਲਾਂ ਖਾਲਸਾ ਪੰੰਥ ਤੇ ਪੰਜਾਬ ’ਤੇ ਮਿਹਰ ਕੀਤੀ ਹੈ। ਇਸੇ ਤਰ੍ਹਾਂ ਆਪ ਜੀ ਮਿਹਰ ਬਣਾਈ ਰੱਖਿਓਂ ਤੇ ਪੰਜਾਬ ਦੀ ਧਰਤੀ ਵਾਪਸ ਉਸੇ ਤਰ੍ਹਾਂ ਉਚਾਈਆਂ ਤੇ ਬੁਲੰਦੀਆਂ ’ਤੇ ਲੈ ਕੇ ਜਾਣ ਦੀ ਸਾਰਿਆਂ ਨੂੰ ਹਿੰਮਤ ਬਖ਼ਸ਼ੀਸ਼ ਕਰਨ ਤਾਂ ਕਿ ਪੰਜਾਬ ਨੂੰ ਮੁੜ ਤੋਂ ਲੀਹਾਂ ’ਤੇ ਲਿਆਇਆ ਜਾ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਹੱਦਬੰਦੀ ਪੰਜਾਬ ਵਰਗੇ ਸੂਬਿਆਂ ‘ਤੇ ਭਾਜਪਾ ਦਾ ਲੁੱਕ ਕੇ ਹਮਲਾ: ਰਾਜਾ ਵੜਿੰਗ

👉ਸਿਆਸੀ ਭੇਦਭਾਵ ਖ਼ਿਲਾਫ਼ ਵੱਡੇ ਪੱਧਰ 'ਤੇ ਜਨ ਅੰਦੋਲਨ ਕਰਨ...

ਟਰੇਡਰਜ਼ ਕਮਿਸ਼ਨ ਦੀ ਬੈਠਕ ਮੌਕੇ ਡਿਪਟੀ ਕਮਿਸ਼ਨਰ ਨੇ ਕੀਤਾ ਸ਼ਿਕਾਇਤਾਂ ਦਾ ਨਿਪਟਾਰਾ

👉ਕਿਹਾ, ਭਗਵੰਤ ਮਾਨ ਸਰਕਾਰ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ...