Thursday, April 16, 2026
spot_img
spot_img

ਸੜਕ ਹਾਦਸੇ ਦਾ ਸ਼ਿਕਾਰ ਹੋਈ ਕਾਰ ਵਿਚੋਂ ਤਲਾਸੀ ਦੌਰਾਨ ਢਾਈ ਕਿਲੋਂ ਹੈਰੋਇਨ ਬਰਾਮਦ

Date:

spot_img

Moga News: Moga ਦੇ ਕੋਟ ਈਸੇ ਖਾਂ ਇਲਾਕੇ ਦੇ ਵਿਚ ਨਸ਼ਾ ਤਸਕਰਾਂ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਕਾਰ ਵਿਚ ਸਵਾਰ ਦੋਨੋਂ ਨਸ਼ਾ ਤਸਕਰ ਜਖ਼ਮੀ ਹੋ ਗਏ। ਇਸ ਦੌਰਾਨ ਘਟਨਾ ਦਾ ਮੁਆਇੰਨਾ ਕਰਨ ਪੁੱਜੀ ਪੁਲਿਸ ਨੂੰ ਕਾਰ ਦੀ ਤਲਾਸ਼ੀ ਦੌਰਾਨ ਢਾਈ ਕਿਲੋਂ ਹੈਰੋਇਨ ਬਰਾਮਦ ਹੋਈ। ਕਾਰ ‘ਚ ਸਵਾਰ ਜਖ਼ਮੀ ਨੌਜਵਾਨਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਅਤੇ ਦਰਸ਼ਨ ਸਿੰਘ ਜਿਲ੍ਹਾ ਤਰਨਤਾਰਨ ਵਜੋਂ ਹੋਈ। ਮਾਮਲੇ ਦੀ ਜਾਦਕਾਰੀ ਦਿੰਦਿਆਂ ਡੀਐਸਪੀ ਧਰਮਕੋਟ ਜਸਵਰਿੰਦਰ ਸਿੰਘ ਨੇ ਮੀਡੀਆ ਨੂੰ ਦਸਿਆ ਕਿ ਬਲਦੇਵ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਸੰਘੇ ਤਹਿਸੀਲ ਖਡੂਰ ਸਹਿਬ ਜਿਲ੍ਹਾ ਤਰਨਤਾਰਨ ਜੋ MHT ਬੱਸ ਪਰ ਬਤੌਰ ਡਰਾਇਵਰ ਲੱਗਾ ਹੋਇਆ ਹੈ, ਰੋਜ਼ ਦੀ ਤਰ੍ਹਾਂ ਆਪਣੀ ਬੱਸ ਬਰਨਾਲਾ ਤੋ ਸ੍ਰੀ ਅਮ੍ਰਿਤਸਰ ਸਾਹਿਬ ਲਿਜਾ ਰਿਹਾ ਸੀ।

ਇਹ ਵੀ ਪੜ੍ਹੋ ਬਿਜਲੀ ਮੈਕੇਨਿਕ ਨੇ ਨਰਸ ਪ੍ਰੇਮਿਕਾ ਦੀ ਬੇਵਫ਼ਾਈ ਤੋਂ ਤੰਗ ਆ ਕੇ ਕੀਤੀ ਖੁਦ/ਕਸ਼ੀ,ਪੁਲਿਸ ਵੱਲੋਂ ਪਰਚਾ ਦਰਜ਼

ਇਸ ਦੌਰਾਨ ਵਕਤ 04:15 ਸ਼ਾਮ ਜਦ ਬੱਸ ਜੀ.ਆਰ. ਪੈਲਸ ਦੇ ਨੇੜੇ ਪੁੱਜੀ ਤਾ ਸਾਹਮਣੇ ਤੋਂ ਇੱਕ ਤੇਜ ਰਫਤਾਰ ਸਫਿਵਟ ਡਿਜਾਇਰ ਕਾਰ (ਨੰਬਰ PB 07 AH 6090) ਲਾਪਰਵਾਹੀ ਨਾਲ ਲਿਆ ਬੱਸ ਦੇ ਅਗਲੇ ਹਿੱਸੇ ਵਿਚ ਆ ਵੱਜੀ, ਜਿਸ ਨਾਲ ਬੱਸ ਅਤੇ ਸਵਾਰੀਆ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਅਤੇ ਕਾਰ ਸਵਾਰ ਦੋਨੋਂ ਜਣੇ ਵੀ ਜਖਮੀ ਹੋ ਗਏ। ਇਸ ਘਟਨਾ ਦਾ ਪਤਾ ਲੱਗਦੇ ਹੀ ਦੌਲੇਵਾਲਾ ਚੌਕੀ ਦੇ ਇੰਚਾਰਜ਼ ਥਾਣੈਦਾਰ ਜਗਮੋਹਨ ਸਿੰਘ ਪੁਲਿਸ ਪਾਰਟੀ ਦੇ ਨਾਲ ਮੌਕੇ ‘ਤੇ ਪੁੱਜੇ ਅਤੇ ਤਲਾਸ਼ੀ ਲਈ। ਇਸ ਦੌਰਾਨ ਕਾਰ ਵਿਚੋਂ ਕੰਡਕਟਰ ਸੀਟ ਦੇ ਸਾਹਮਣੇ ਪੈਰ ਰੱਖਣ ਵਾਲੀ ਜਗ੍ਹਾ ਦੇ ਕੋਲ ਪਰਨੇ ਵਿੱਚ ਲਪੇਟੇ ਹੋਏ ਮੋਮੀ ਲਿਫਾਫੇ ਵਿੱਚ ਹੈਰੋਇਨ ਬਰਾਮਦ ਹੋਈ,ਜਿਸਦਾ 02 ਕਿੱਲੋ 500 ਗ੍ਰਾਮ ਸੀ।

ਇਹ ਵੀ ਪੜ੍ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਪ੍ਰਤੀਕਰਮ

ਕਾਰ ਵਿਚ ਸਵਾਰ ਦੋਨਾਂ ਜਣਿਆਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਾਸੀ ਰੱਤੋਕੇ ਜਿਲ੍ਹਾ ਤਰਨਤਾਰਨ ਅਤੇ ਦਰਸ਼ਨ ਸਿੰਘ ਵਾਸੀ ਭਿਖੀਵਿੰਡ ਦੇ ਤੌਰ ‘ਤੇ ਹੋਈ। ਡੀਐਸਪੀ ਮੁਤਾਬਕ ਦੋਨਾਂ ਮੁਲਜਮਾਂ ਵਿਰੁਧ ਪਰਚਾ ਦਰਜ਼ ਕਰਕੇ ਦਰਸ਼ਨ ਸਿੰਘ ਦੀ ਗ੍ਰਿਫਤਰੀ ਪਾ ਦਿੱਤੀ ਹੈ ਜਦਕਿ ਗੁਰਪ੍ਰੀਤ ਸਿੰਘ ਦੇ ਜਿਆਦਾ ਸੱਟਾਂ ਲੱਗਣ ਕਰਕੇ ਉਹ ਜੇਰੇ ਇਲਾਜ ਹੈ। ਡੀਐਸਪੀ ਨੇ ਅੱਗੇ ਦਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮ ਤੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਕਿ ਉਹ ਇਹ ਹੈਰੋਇਨ ਕਿੱਥੋਂ ਲੈ ਕੇ ਆਏ ਸਨ ਤੇ ਅੱਗੇ ਕਿੱਥੇ ਸਪਲਾਈ ਕਰਨੀ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਹੱਦਬੰਦੀ ਪੰਜਾਬ ਵਰਗੇ ਸੂਬਿਆਂ ‘ਤੇ ਭਾਜਪਾ ਦਾ ਲੁੱਕ ਕੇ ਹਮਲਾ: ਰਾਜਾ ਵੜਿੰਗ

👉ਸਿਆਸੀ ਭੇਦਭਾਵ ਖ਼ਿਲਾਫ਼ ਵੱਡੇ ਪੱਧਰ 'ਤੇ ਜਨ ਅੰਦੋਲਨ ਕਰਨ...

ਟਰੇਡਰਜ਼ ਕਮਿਸ਼ਨ ਦੀ ਬੈਠਕ ਮੌਕੇ ਡਿਪਟੀ ਕਮਿਸ਼ਨਰ ਨੇ ਕੀਤਾ ਸ਼ਿਕਾਇਤਾਂ ਦਾ ਨਿਪਟਾਰਾ

👉ਕਿਹਾ, ਭਗਵੰਤ ਮਾਨ ਸਰਕਾਰ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ...