Thursday, April 16, 2026
spot_img
spot_img

Mansa Police ਨੇ ਲੁੱਟ ਤੇ ਅਗਵਾ ਦੀ ਝੂਠੀ ਕਹਾਣੀ ਦਾ ਕੀਤਾ ਪਰਦਾਫ਼ਾਸ, ਤਿੰਨ ਨੂੰ ਕੀਤਾ ਕਾਬੂ

Date:

spot_img

Mansa News: Mansa Police ਨੇ ਮਲਕਪੁਰ ਖਿਆਲਾ ਦੇ ਅਗਵਾ ਤੇ ਲੁੱਟ ਦੀ ਇੱਕ ਝੂਠੀ ਕਹਾਣੀ ਦਾ ਪਰਦਾਫ਼ਾਸ ਕਰਦੇ ਹੋਏ ਕੁੱਝ ਹੀ ਘੰਟਿਆਂ ਅੰਦਰ ਮੁਲਜਮਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ SSP ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਬੀਤੇ ਕੱਲ ਪੀ.ਸੀ.ਆਰ.ਮਾਨਸਾ ਰਾਹੀ ਸੂਚਨਾ ਮਿਲੀ ਸੀ ਕਿ ਪਿੰਡ ਮਲਿਕਪੁਰ ਖਿਆਲਾ ਦੇ 26 ਸਾਲਾਂ ਨੌਜਵਾਨ ਸੰਦੀਪ ਸਿੰਘ ਨੂੰ ਮੋਟਰਸਾਈਕਲ ਸਮੇਤ ਆਰ.ਟੀ.ਓ. ਦਫਤਰ ਨੇੜੇ ਟਿੱਬਾ ਖਿਆਲਾ ਰੋਡ ਮਾਨਸਾ ਤੋਂ ਕੁੱਝ ਨਾਮਲੂਮ ਵਿਅਕਤੀਆ ਨੇ ਅਗਵਾ ਕਰ ਲਿਆ। ਇਸ ਦੌਰਾਨ ਉਸਦੇ ਕੋਲ ਕਰੀਬ 2,50,000 ਰੁਪਏ ਵੀ ਸਨ।

ਇਹ ਵੀ ਪੜ੍ਹੋ  Punjab Police ਨੂੰ ਮਿਲੀ ਵੱਡੀ ਸਫ਼ਲਤਾ; 4 ਹੈਂਡ ਗ੍ਰਨੇਡ ਅਤੇ 2 ਵਿਦੇਸ਼ੀ ਪਿਸਤੌਲਾਂ ਸਮੇਤ 1 ਕਾਬੂ

ਸੂਚਨਾ ਦੇ ਤੁਰੰਤ ਬਾਅਦ ਥਾਣਾ ਸਦਰ ਮਾਨਸਾ ਅਧੀਨ ਨੌਜਵਾਨ ਦੇ ਪਿਤਾ ਰਾਜ ਸਿੰਘ ਦੇ ਬਿਆਨ ਉੱਪਰ ਮੁਕੱਦਮਾ ਨੰਬਰ 120 ਮਿਤੀ 15.04.2026 ਅ/ਧ 140(3),307 BNS ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਇਸ ਸਬੰਧ ਵਿਚ ਮਨਮੋਹਨ ਸਿੰਘ ਔਲਖ ਐਸ.ਪੀ(ਇੰਨਵੈ:) ਮਾਨਸਾ, ਬੂਟਾ ਸਿੰਘ ਉਪ ਕਪਤਾਨ ਪੁਲਿਸ (ਸ:ਡ:) ਮਾਨਸਾ ਦੀ ਨਿਗਰਾਨੀ ਹੇਠ ਥਾਣੇਦਾਰ ਭੁਪਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ ਅਤੇ ਸ:ਥ: ਮੱਖਣ ਸਿੰਘ ਇੰਚ: ਚੋਕੀ ਠੂਠਿਆਵਾਲੀ ਦੀ ਅਗਵਾਈ ਵਿਚ 3 ਸੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਜਿੰਨ੍ਹਾਂ ਦੀ ਪਹਿਚਾਣ ਸੰਦੀਪ ਸਿੰਘ ਪੁੱਤਰ ਰਾਜ ਸਿੰਘ ਵਾਸੀ ਮਲਕਪੁਰ ,ਕੇਸਰ ਸਿੰਘ ਉਰਫ ਲਾਲੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਲਕਪੁਰ ਅਤੇ ਸੁਖਚੈਨ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਖਿਆਲਾ ਕਲਾਂ ਦੇ ਤੌਰ ‘ਤੇ ਹੋਈ।

ਇਹ ਵੀ ਪੜ੍ਹੋ  ਟਰਾਂਸਪੋਰਟ ਮੰਤਰੀ ਹਰਪਾਲ ਚੀਮਾ ਵੱਲੋਂ ਮ੍ਰਿਤਕ ਪੀ.ਆਰ.ਟੀ.ਸੀ. ਕੰਡਕਟਰ ਦੇ ਪਰਿਵਾਰ ਨੂੰ 40 ਲੱਖ ਰੁਪਏ ਦਾ ਬੀਮਾ ਚੈੱਕ ਭੇਟ

ਇਸ ਦੌਰਾਨ ਕਥਿਤ ਤੌਰ ‘ਤੇ ਅਗਵਾ ਕੀਤੇ ਨੌਜਵਾਨ ਸੰਦੀਪ ਸਿੰਘ ਨੇ ਮੰਨਿਆ ਕਿ ਕੈਨੇਡਾ ਤੋਂ ਉਸਦੀ ਭੈਣ ਨੇ 5 ਲੱਖ ਰੁਪਏ ਉਸਦੇ ਖਾਤੇ ਵਿੱਚ ਪਾਏ ਸਨ। ਜਿਸਨੂੰ ਉਹ ਆਪਣੇ ਦੋਸਤ ਕੇਸਰ ਸਿੰਘ ਨਾਲ ਜਾ ਕੇ ਬੈਂਕ ਵਿਚੋਂ ਕਢਵਾ ਲਿਆਇਆ। ਇਸ ਦੌਰਾਨ ਉਹ ਕਿਸੇ ਪੈਸੇ ਦੁੱਗਣੇ ਕਰਨ ਵਾਲੇ ਵਿਅਕਤੀ ਦੇ ਝਾਂਸੇ ਵਿਚ ਆ ਗਏ ਤੇ ਢਾਈ ਲੱਖ ਗਵਾ ਲਏ। ਸੰਦੀਪ ਮੁਤਾਬਕ ਘਰੋਂ ਡਰਦੇ ਹੋਏ ਹੀ ਉਸਨੇ ਇਹ ਅਗਵਾ ਤੇ ਲੁੱਟ ਦੀ ਝੂਠੀ ਕਹਾਣੀ ਰਚੀ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਮਾਮਲੇ ਵਿਚ ਤਿੰਨਾਂ ਨੂੰ ਹਿਰਾਸਤ ਵਿਚ ਲੈ ਕੇ ਪੁਛਗਿਛ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...