spot_img
spot_img

ਭਿਆਨਕ ਸੜਕ ਹਾਦਸੇ ‘ਚ ਦਰਾਣੀ-ਜਠਾਣੀ ਦੀ ਹੋਈ ਮੌ-ਤ

Date:

spot_img

Faridkot News: ਸ਼ੁੱਕਰਵਾਰ ਨੂੰ ਫਰੀਦਕੋਟ ਸ਼ਹਿਰ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਸਕੀ ਦਰਾਣੀ ਤੇ ਜਠਾਣੀ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਅੱਜ ਤੜਕਸਾਰ ਸਾਦਿਕ ਰੋਡ ਉੱਪਰ ਵਾਪਰੀ ਦੱਸੀ ਜਾ ਰਹੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਫਰੀਦਕੋਟ ਤਰਲੋਚਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ ਸਮੇਂ ਸ਼ਹਿਰ ਦੇ ਭਾਈ ਬਲਵਿੰਦਰ ਸਿੰਘ ਨਗਰ ‘ਚ ਰਹਿਣ ਵਾਲੀਆਂ ਪੂਜਾ ਰਾਣੀ ਅਤੇ ਸੰਜਨਾ ਰੋਜ਼ ਦੀ ਤਰ੍ਹਾਂ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਨਹਿਰ ਦੇ ਨਜ਼ਦੀਕ ਪੀਣ ਵਾਲਾ ਪਾਣੀ ਭਰਨ ਜਾ ਰਹੀਆਂ ਸਨ।

ਇਹ ਵੀ ਪੜ੍ਹੋ  Canada ‘ਚ ਪੰਜਾਬਣ ਵਿਦਿਆਰਥਣ ਦਾ ਕ*ਤ*ਲ; ਸਾਥੀ ਵਿਦਿਆਰਥੀ ‘ਤੇ ਲੱਗੇ ਦੋਸ਼

ਇਸ ਦੌਰਾਨ ਜਦੋਂ ਜਹਾਜ ਵਾਲੇ ਗਰਾਊਂਡ ਨਜ਼ਦੀਕ ਸਾਦਿਕ ਰੋਡ ‘ਤੇ ਚੜਣ ਲੱਗੀਆਂ ਤਾਂ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫਤਾਰ ਸਵਿਫਟ ਕਾਰ ਨੇ ਉਹਨਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜਬਰਦਸਤ ਸੀ ਕਿ ਮੌਕੇ ‘ਤੇ ਹੀ ਪੂਜਾ ਅਤੇ ਸੰਜਨਾ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਕਾਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਰਾਹਗੀਰਾਂ ਦੀ ਮਦਦ ਦੇ ਨਾਲ ਦੋਨਾਂ ਨੂੰ ਮੈਡੀਕਲ ਕਾਲਜ ਲਿਆਂਦਾ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਧਿਕਾਰੀ ਮੁਤਾਬਿਕ ਫਰਾਰ ਹੋਏ ਕਾਰ ਚਾਲਕ ਦੀ ਪਹਿਚਾਣ ਅਰਵਿੰਦਰ ਸਿੰਘ ਵਜੋਂ ਹੋਈ ਹੈ, ਜਿਸਦੇ ਵਿਰੁੱਧ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

शिक्षा को कौशल और उद्योग से जोड़ना है जरूरी-शिक्षा मंत्री महीपाल ढांडा

Haryana News: पलवल स्थित श्री विश्वकर्मा कौशल विश्वविद्यालय में...

टीबी मुक्त भारत ऐप पंजीकरण में हरियाणा देश में दूसरे स्थान पर

👉टीबी प्रिवेंटिव ट्रीटमेंट का कवरेज बढ़कर 49 प्रतिशत, मॉलिक्युलर...