Thursday, April 23, 2026
spot_img
spot_img

ਵੜਿੰਗ ਵੱਲੋਂ ਵੈੱਬ ਸੀਰੀਜ਼ ‘ਤੇ ਪਾਬੰਦੀ ਵਾਸਤੇ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ

Date:

spot_img

👉ਕਿਹਾ: ਗੈਂਗਸਟਰ ਦੀ ਵਡਿਆਈ ਕਰਨਾ ਜਨਤਕ ਕਾਨੂੰਨ-ਵਿਵਸਥਾ ਲਈ ਖਤਰਾ
Chandigarh News: Raja Warring; ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ‘ਲਾਰੈਂਸ ਆਫ ਪੰਜਾਬ’ ਨਾਂਅ ਦੀ ਵੈੱਬ ਸੀਰੀਜ਼ ਦੇ ਪ੍ਰਸਾਰਣ ‘ਤੇ ਰੋਕ ਲਗਾਉਣ ਲਈ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ।ਉਨ੍ਹਾਂ ਕਿਹਾ ਕਿ ਇਹ ਪਟੀਸ਼ਨ ਖ਼ਾਸ ਕਰਕੇ ਪੰਜਾਬ ਵਿੱਚ ਮੌਜੂਦਾ ਸਮਾਜਿਕ-ਅਪਰਾਧਿਕ ਮਾਹੌਲ ਨੂੰ ਧਿਆਨ ਵਿੱਚ ਰੱਖਦਿਆਂ, ਸਮਾਜ ਦੇ ਵੱਡੇ ਜਨਹਿਤ ਵਿੱਚ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿੱਚ ਜਨਤਕ ਕਾਨੂੰਨ-ਵਿਵਸਥਾ, ਸਮਾਜਿਕ ਸਦਭਾਵਨਾ ਅਤੇ ਡਿਜ਼ਿਟਲ ਸਮੱਗਰੀ ਦੇ ਜ਼ਿੰਮੇਵਾਰ ਪ੍ਰਸਾਰਣ ਨਾਲ ਸੰਬੰਧਿਤ ਮਹੱਤਵਪੂਰਨ ਮੁੱਦੇ ਉਠਾਏ ਗਏ ਹਨ।

ਇਹ ਵੀ ਪੜ੍ਹੋ Sri Muktsar Sahib Police ਵੱਲੋਂ 3 ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾਈ,ਮੁੱਖ ਦੋਸ਼ੀ ਕਾਬੂ

ਜਨਹਿਤ ਪਟੀਸ਼ਨ ਵਿੱਚ ਦਰਸਾਇਆ ਗਿਆ ਹੈ ਕਿ ਵਿਵਾਦਿਤ ਵੈੱਬ ਸੀਰੀਜ਼, ਇਸਦੇ ਪ੍ਰਚਾਰ ਸਮੱਗਰੀ ਅਤੇ ਵੇਰਵੇ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਇੱਕ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜ਼ਿੰਦਗੀ ਅਤੇ ਗਤੀਵਿਧੀਆਂ ਉੱਪਰ ਆਧਾਰਿਤ ਹੈ। ਵੈੱਬ ਸੀਰੀਜ ਵਿੱਚ ਉਸਦੀ ਇੱਕ ਵਿਦਿਆਰਥੀ ਆਗੂ ਤੋਂ ਅਪਰਾਧਿਕ ਗਿਰੋਹ ਦੇ ਮੁਖੀ ਬਣਨ ਤੱਕ ਨੂੰ ਦਰਸਾਇਆ ਗਿਆ ਹੈ।ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇੱਕ ਅਸਲ ਜ਼ਿੰਦਗੀ ਦੇ ਅਪਰਾਧੀ ਦੀ ਤਾਕਤ, ਪ੍ਰਭਾਵ ਅਤੇ ਵਾਧੇ ‘ਤੇ ਕੇਂਦਰਿਤ ਅਜਿਹਾ ਪ੍ਰਦਰਸ਼ਨ ਗੈਰ ਕਾਨੂੰਨੀ ਗਤੀਵਿਧੀਆਂ ਦੀ ਵਡਿਆਈ ਕਰਨ ਦਾ ਗੰਭੀਰ ਖਤਰਾ ਪੈਦਾ ਕਰਦਾ ਹੈ ਅਤੇ ਖ਼ਾਸ ਕਰਕੇ ਪ੍ਰਭਾਵਸ਼ੀਲ ਨੌਜਵਾਨਾਂ ਵਿੱਚ ਅਪਰਾਧਕ ਰਵੱਈਏ ਨੂੰ ਖਿੱਚਵਾਂ ਬਣਾ ਸਕਦਾ ਹੈ।

ਇਹ ਵੀ ਪੜ੍ਹੋ MC Election; ਮੁੜ ਸਰਗਰਮ ਹੋਈ ਖ਼ੁਸਬਾਜ਼ ਸਿੰਘ ਜਟਾਣਾ ਦੀ ਟੀਮ, ਰਾਮਾ ਚੋਣਾਂ ਦੀਆਂ ਤਿਆਰੀਆਂ ਵਿੱਢੀਆਂ

ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਸ ਵੈੱਬ ਸੀਰੀਜ਼ ਵਿੱਚ ਸੰਗਠਿਤ ਅਪਰਾਧ ਅਤੇ ਇੱਕ ਅਸਲ ਗੈਂਗਸਟਰ ਦੀ ਵਡਿਆਈ ਕਰਨ ਨਾਲ ਜਨਤਕ ਕਾਨੂੰਨ-ਵਿਵਸਥਾ ਲਈ ਸਿੱਧਾ ਅਤੇ ਨਜ਼ਦੀਕੀ ਖਤਰਾ ਪੈਦਾ ਹੁੰਦਾ ਹੈ। ਖ਼ਾਸ ਕਰਕੇ ਜਦੋਂ ਪੰਜਾਬ ਵਰਗੇ ਸੰਵੇਦਨਸ਼ੀਲ ਖੇਤਰ ਵਿੱਚ ਜਿੱਥੇ ਗੈਂਗ ਸੰਸਕ੍ਰਿਤੀ ਅਤੇ ਨੌਜਵਾਨਾਂ ਦੀ ਸੰਵੇਦਨਸ਼ੀਲਤਾ ਦੇ ਮੁੱਦੇ ਪਹਿਲਾਂ ਹੀ ਮੌਜੂਦ ਹਨ। ਅਜਿਹੀ ਸਮੱਗਰੀ ਨਕਲ ਕਰਨ ਲਈ ਭੜਕਾ ਸਕਦੀ ਹੈ, ਅਪਰਾਧੀਆਂ ਦੀ ਹੀਰੋ ਵਜੋਂ ਪੂਜਾ ਨੂੰ ਸ਼ੈਅ ਦੇ ਸਕਦੀ ਹੈ ਅਤੇ ਅਪਰਾਧ ਕਰਨ ਤੇ ਕਾਨੂੰਨ ਦੇ ਡਰ ਨੂੰ ਘਟਾ ਸਕਦੀ ਹੈ।

ਇਹ ਵੀ ਪੜ੍ਹੋ ਖ਼ਤਮ ਹੋਣ ਜਾ ਰਿਹਾ ਧਰਮ ਯੁੱਧ ਮੋਰਚਾ; ਹੇਠਾਂ ਉਤਰਨਗੇ ਭਾਈ ਗੁਰਜੀਤ ਸਿੰਘ !

ਉਕਤ ਪਟੀਸ਼ਨ ਰਾਹੀਂ ਅਦਾਲਤ ਤੋਂ ਮੰਗ ਕੀਤੀ ਗਈ ਹੈ ਕਿ ਉਚਿਤ ਰਿਟਾਂ/ਦਿਸ਼ਾ-ਨਿਰਦੇਸ਼ ਜਾਰੀ ਕਰਕੇ ਵਿਵਾਦਿਤ ਵੈੱਬ ਸੀਰੀਜ਼ ਦੇ ਰਿਲੀਜ਼ ‘ਤੇ ਰੋਕ ਲਗਾਈ ਜਾਵੇ ਜਾਂ ਵਿਕਲਪਕ ਤੌਰ ‘ਤੇ ਇਤਰਾਜਯੋਗ ਸਮੱਗਰੀ ਵਿੱਚ ਸੋਧ/ਹਟਾਉਣ ਦੇ ਹੁਕਮ ਦਿੱਤੇ ਜਾਣ। ਇਸਦੇ ਨਾਲ ਹੀ, ਓਟੀਟੀ ਪਲੇਟਫਾਰਮਾਂ ਲਈ ਵੀ ਹੋਰ ਸਖ਼ਤ ਨਿਯਮ ਬਣਾਉਣ ਦੀ ਮੰਗ ਕੀਤੀ ਗਈ ਹੈ, ਤਾਂ ਜੋ ਇਨ੍ਹਾਂ ਨੂੰ ਅਪਰਾਧਿਕ ਗਤੀਵਿਧੀਆਂ ਦੀ ਵਡਿਆਈ ਕਰਨ ਤੋਂ ਰੋਕਿਆ ਜਾ ਸਕੇ ਅਤੇ ਸੰਵਿਧਾਨਕ ਤੇ ਕਾਨੂੰਨੀ ਮਿਆਰਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img
spot_img

Popular

More like this
Related

Punjab ਵਿੱਚ ਮੁੜ ਵੱਜੇਗਾ ਜੰਗੀ ਸਾਇਰਨ ਤੇ ਹੋਵੇਗਾ Blackout, ਜਾਣੋਂ ਕਾਰਨ

👉ਸਿਵਲ ਡਿਫੈਂਸ ਸਬੰਧੀ ਤਿਆਰੀ ਅਤੇ ਐਮਰਜੈਂਸੀ ਪ੍ਰਕਿਰਿਆ ਦੀ ਅਜ਼ਮਾਇਸ਼...

टेक्सटाइल इंडस्ट्री के लिए भी मील का पत्थर साबित होगी हरियाणा औद्योगिक पॉलिसी-2026 : नायब सिंह सैनी

👉उद्योगपतियों से वार्ता के दौरान तीसरे सत्र में टेक्सटाइल...