Wednesday, April 22, 2026
spot_img
spot_img

MC Election; ਮੁੜ ਸਰਗਰਮ ਹੋਈ ਖ਼ੁਸਬਾਜ਼ ਸਿੰਘ ਜਟਾਣਾ ਦੀ ਟੀਮ, ਰਾਮਾ ਚੋਣਾਂ ਦੀਆਂ ਤਿਆਰੀਆਂ ਵਿੱਢੀਆਂ

Date:

spot_img

Talwandi Sabo News: ਹਲਕਾ ਤਲਵੰਡੀ ਸਾਬੋ ਦੇ ਮਰਹੂਮ ਕਾਂਗਰਸੀ ਆਗੂ ਖ਼ੁਸਬਾਜ਼ ਸਿੰਘ ਜਟਾਣਾ ਦੇ ਪਿਛਲੇ ਮਹੀਨੇ ਅਚਾਨਕ ਇੱਕ ਸੜਕ ਹਾਦਸੇ ਵਿਚ ਵਿਛੋੜਾ ਦੇਣ ਤੋਂ ਬਾਅਦ ਉਦਾਸ ਬੈਠੇ ਉਸਦੇ ਸਮਰਥਕ ਮੁੜ ਸਰਗਰਮ ਹੋਣ ਲੱਗੇ ਹਨ। ਆਉਣ ਵਾਲੇ ਸਮੇਂ ਵਿਚ ਹੋਣ ਜਾ ਰਹੀਆਂ ਨਗਰ ਕੋਂਸਲ ਚੋਣਾਂ ਤੋਂ ਪਹਿਲਾਂ ਜਟਾਣਾ ਸਮਰਥਕਾਂ ਦੀ ਇੱਕ ਵੱਡੀ ਮੀਟਿੰਗ ਹੋਈ ਹੈ, ਜਿਸਦੇ ਵਿਚ ਨਗਰ ਕੋਂਸਲ ਰਾਮਾ ਮੰਡੀ ਦੀਆਂ ਚੋਣਾਂ ਸਬੰਧੀ ਤਿਆਰੀਆਂ ਬਾਰੇ ਚਰਚਾ ਕੀਤੀ ਗਈ।ਖੁਸਬਾਜ਼ ਜਟਾਣਾ ਦੇ ਨਾਲ ਹੋਏ ਹਾਦਸੇ ਦੀ ਨਿਰਪੱਖ ਜਾਂਚ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇ: ਰਾਜਾ ਵੜਿੰਗ ਆਗੂਆਂ ਵੱਲੋਂ ਸੱਦੀ ਇਸ ਮੀਟਿੰਗ ਦੇ ਵਿਚ ਮਰਹੂਮ ਆਗੂ ਨੂੰ ਯਾਦ ਕਰਦਿਆਂ ਉਸਦੀ ਸੋਚ ‘ਤੇ ਪਹਿਰਾ ਦੇਣ ਅਤੇ ਹਲਕਾ ਤਲਵੰਡੀ ਸਾਬੋ ਲਈ ਸਮਰਪਿਤ ਰਹਿਣ ਦਾ ਫੈਸਲਾ ਲਿਆ ਗਿਆ।

ਇਹ ਵੀ ਪੜ੍ਹੋ ਖ਼ਤਮ ਹੋਣ ਜਾ ਰਿਹਾ ਧਰਮ ਯੁੱਧ ਮੋਰਚਾ; ਹੇਠਾਂ ਉਤਰਨਗੇ ਭਾਈ ਗੁਰਜੀਤ ਸਿੰਘ !

ਇਸਦੇ ਨਾਲ ਹੀ ਰਾਮਾ ਨਗਰ ਕੋਂਸਲ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਲਈ ਵੀ ਰਣਨੀਤੀ ਉਲੀਕੀ ਗਈ। ਯੂਥ ਆਗੂ ਰਣਜੀਤ ਸਿੰਘ ਸੰਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ, ‘‘ਖ਼ੁਸਬਾਜ਼ ਸਿੰਘ ਜਟਾਣਾ ਦੇ ਅਚਾਨਕ ਚਲੇ ਜਾਣ ਦਾ ਦੁੱਖ ਉਨ੍ਹਾਂ ਦੇ ਸਮਰਥਕਾਂ ਵਿਚ ਅੱਜ ਵੀ ਉਨ੍ਹਾਂ ਹੀ ਹੈ ਪ੍ਰੰਤੂ ਹਲਕੇ ਪ੍ਰਤੀ ਸਮਰਪਿਤ ਭਾਵਨਾ ਨੂੰ ਦੇਖਦਿਆਂ ਮਰਹੂਮ ਆਗੂ ਦੀ ਸੋਚ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਗਿਆ। ” ਉਨ੍ਹਾਂ ਦਸਿਆ ਕਿ ਕਾਂਗਰਸ ਪਾਰਟੀ ਦਾ ਹਲਕੇ ਵਿਚ ਝੰਡਾ ਬੁਲੰਦ ਰੱਖਿਆ ਜਾਵੇਗਾ ਤੇ ਆਉਣ ਵਾਲੇ ਦਿਨਾਂ ਵਿਚ ਇੱਕ ਵੱਡੀ ਵਰਕਰ ਇਕੱਤਰਤਾ ਕੀਤੀ ਜਾਵੇਗੀ, ਜਿਸਦੇ ਵਿਚ ਮਰਹੂਮ ਜਟਾਣਾ ਦੇ ਕਿਸੇ ਪ੍ਰਵਾਰਕ ਮੈਂਬਰ ਵੱਲੋਂ ਵੀ ਸ਼ਿਰਕਤ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲੇ ਕਾਰਟੇਲਾਂ ਨਾਲ ਸਬੰਧਤ ਪੰਜ ਵਿਅਕਤੀ 7 ਕਿਲੋ ਹੈਰੋਇਨ ਸਮੇਤ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ

ਇਸ ਮੀਟਿੰਗ ਵਿਚ ਪਿੰਦਰ ਚਾਹਲ, ਅਸ਼ੋਕ ਪਰਧਾਨ ਸਿਟੀ ਕਾਂਗਰਸ ਰਾਮਾ, ਰਮੇਸ਼ ਰਾਮ, ਮਨੋਜ ਮੋਜੀ ਸਾਬਕਾ ਐਮ.ਸੀ, ਸਰਬਜੀਤ ਸਰਬੀ ਸਾਬਕਾ ਐਮ.ਸੀ, ਪੁਨੀਤ ਮਹੇਸ਼ਵਰੀ ਸਾਬਕਾ ਐਮ.ਸੀ,ਵਿਕਾਸ ਬਖਤੂ ,ਜਗਦੀਸ਼ ਬੰਗੀ,ਹਰਪਿੰਦਰ ਮੱਲਵਾਲਾ ,ਬੰਤਾ ਚੱਠਾ ਸਾਬਕਾ ਐਮ.ਸੀ,ਜਗਮੀਤ ਰਾਮ,ਨਾਜ਼ਰ ਸਿੰਘ ,ਮੋਹਣੀ ਸੰਧੂ ਬੰਗੀ ਰੁਲਦੂ, ਹਰਬੰਸ ਸਿੰਘ ਸਾਬਕਾ ਐਮ ਸੀ ਤਲਵੰਡੀ ਸਾਬੋ,ਦਵਿੰਦਰ ਸਿੰਘ ਸੂਬਾ MC ਤਲਵੰਡੀ ਸਾਬੋ, ਬੱਬੀ ਚੱਠਾ MC ਤਲਵੰਡੀ ਸਾਬੋ ਆਦਿ ਹਾਜ਼ਰ ਸਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img
spot_img

Popular

More like this
Related

मुख्यमंत्री नायब सिंह सैनी की अध्यक्षता में हरियाणा मंत्रिमंडल की गुरुग्राम में हुई अहम बैठक

👉27 अप्रैल को बुलाया जाएगा हरियाणा विधानसभा का विशेष...

ਖ਼ਤਮ ਹੋਣ ਜਾ ਰਿਹਾ ਧਰਮ ਯੁੱਧ ਮੋਰਚਾ; ਹੇਠਾਂ ਉਤਰਨਗੇ ਭਾਈ ਗੁਰਜੀਤ ਸਿੰਘ !

Patiala News: ਪਿਛਲੇ ਕਰੀਬ ਡੇਢ ਸਾਲ ਤੋਂ ਬੇਅਦਬੀ ਦੇ...