Rajpura News: ਬੀਤੀ ਦੇਰ ਰਾਤ ਅੰਬਾਲਾ-ਅੰਮ੍ਰਿਤਸਰ ਰੇਲਵੇ ਲਾਈਨ ਉੱਪਰ ਸ਼ੰਭੂ ਦੇ ਨੇੜੇ ਹੋਏ ਆਈ.ਈ.ਡੀ. ਧਮਾਕੇ ਦੇ ਵਿਚ ਮ੍ਰਿਤਕ ਨੌਜਵਾਨ ਦੀ ਪਹਿਚਾਣ ਹੋ ਗਈ ਦੱਸੀ ਜਾ ਰਹੀ ਹੈ। ਮੀਡੀਆ ਰੀਪੋਰਟਾਂ ਮੁਤਾਬਕ ਮ੍ਰਿਤਕ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਜਿਸਦਾ ਨਾਮ ਨਿਹੰਗ ਜਗਰੂਪ ਸਿੰਘ ਦਸਿਆ ਜਾ ਰਿਹਾ। ਜਦਕਿ ਉਸਦਾ ਇੱਕ ਸਾਥੀ ਹਾਲੇ ਫ਼ਰਾਰ ਹੈ। ਇਸ ਘਟਨਾ ਦੀ ਜੀ.ਆਰ.ਪੀ.,ਆਰ.ਪੀ.ਐਫ਼., ਪੰਜਾਬ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ Punjab ਦੇ ਇਸ ਇਲਾਕੇ ‘ਚ ਚੱਲੀਆਂ ਅੰਧਾ-ਧੁੰਦ ਗੋ/ਲੀ/ਆਂ; ਦੋ ਨੌਜਵਾਨਾਂ ਦੀ ਹੋਈ ਮੌ/ਤ
ਇਸ ਧਮਾਕੇ ਦੇ ਵਿਚ ਜਿੱਥੇ ਰੇਲਵੇ ਲਾਈਨ ਨੂੰ ਨੁਕਸਾਨ ਪੁੱਜਿਆ ਸੀ, ਉਥੇ ਇਕ ਅਣ-ਪਛਾਤੀ ਲਾਸ਼ ਵੀ ਟੁਕੜਿਆਂ ਦੇ ਵਿਚ ਬਰਾਮਦ ਹੋਈ ਸੀ। ਦਸਿਆ ਜਾ ਰਿਹਾ ਕਿ ਇੱਥੇ ਮੋਟਰਸਾਈਕਲ ਵੀ ਬਰਾਮਦ ਹੋਏ ਹਨ। ਮੁਢਲੀ ਸੂਚਨਾ ਮੁਤਾਬਕ ਜਗਰੂਪ ਸਿੰਘ ਦੀ ਮੌਤ ਇਸ ਆਈਈਡੀ ਨੂੰ ਲਗਾਉਂਦੇ ਸਮੇਂ ਅਚਾਨਕ ਧਮਾਕੇ ਕਾਰਨ ਹੋਈ ਦੱਸੀ ਜਾ ਰਹੀ ਹੈ। ਇਸ ਘਟਨਾ ਨੂੰ ਅੱਤਵਾਦੀਆਂ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




