Tuesday, April 28, 2026
spot_img
spot_img

Punjab ਦੇ ਇਸ ਇਲਾਕੇ ‘ਚ ਚੱਲੀਆਂ ਅੰਧਾ-ਧੁੰਦ ਗੋ/ਲੀ/ਆਂ; ਦੋ ਨੌਜਵਾਨਾਂ ਦੀ ਹੋਈ ਮੌ/ਤ

Date:

spot_img

Batala News: ਬੀਤੀ ਦੇਰ ਰਾਤ ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਕਸਬਾ ਬਟਾਲਾ ਦੇ ਪਿੰਡ ਭੋਮਾ ਵਿਖੇ ਅੱਧੀ ਦਰਜ਼ਨ ਨੌਜਵਾਨਾਂ ਵੱਲੋਂ ਅੰਧਾਧੁੰਦ ਗੋਲੀਆਂ ਚਲਾ ਕੇ ਦੋ ਨੌਜਵਾਨਾਂ ਦਾ ਕਤਲ ਕਰਨ ਅਤੇ ਇੱਕ ਨੂੰ ਗੰਭੀਰ ਜਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਲੱਗਦੇ ਹੀ ਬਟਾਲਾ ਦੇ ਐਸਐਸਪੀ ਮਹਿਤਾਬ ਸਿੰਘ ਪੁਲਿਸ ਟੀਮਾਂ ਸਮੇਤ ਮੌਕੇ ‘ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ Punjab Cabinet ਦੀ ਅਹਿਮ ਮੀਟਿੰਗ ਅੱਜ; ਲਏ ਜਾ ਸਕਦੇ ਹਨ ਮਹੱਤਵਪੂਰਨ ਫੈਸਲੇ

ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਕਸ਼ਮੀਰ ਸਿੰਘ (37) ਅਤੇ ਜੁਗਰਾਜ ਸਿੰਘ (35) ਜਦਕਿ ਹਮਲੇ ਵਿੱਚ ਜਖ਼ਮੀ ਹੋਏ ਦੀ ਪਹਿਚਾਣ ਜੁਗਰਾਜ ਸਿੰਘ (36) ਸਾਰੇ ਵਾਸੀ ਪਿੰਡ ਭੋਮਾ ਸ਼੍ਰੀ ਹਰਗੋਬਿੰਦਪੁਰ ਸਬ ਡਿਵੀਜ਼ਨ ਵਜੋਂ ਹੋਈ ਹੈ। ਸੂਚਨਾ ਮੁਤਾਬਕ ਉਕਤ ਤਿੰਨੋਂ ਨੌਜਵਾਨ ਰੋਜ਼ ਦੀ ਤਰ੍ਹਾਂ ਸੈਰ ਲਈ ਪਿੰਡ ਦੀ ਸੜਕ ‘ਤੇ ਨਿਕਲੇ ਹੋਏ ਸਨ। ਇਸ ਦੌਰਾਨ ਹੀ ਦੋ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਕਰੀਬ ਅੱਧੀ ਦਰਜ਼ਨ ਨੌਜਵਾਨ ਪੁੱਜੇ, ਜਿੰਨ੍ਹਾਂ ਇੰਨ੍ਹਾਂ ਨੂੰ ਘੇਰ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ Punjab Police ਦਾ SHO 2 ਕਿਲੋਂ ਹੈਰੋਇਨ ਸਮੇਤ ਗ੍ਰਿਫਤਾਰ !

ਪਿੰਡ ਦੇ ਲੋਕਾਂ ਮੁਤਾਬਕ ਘਟਨਾ ਮੌਕੇ ਦੋ ਦਰਜਨ ਤੋਂ ਵੱਧ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਉਧਰ, ਪੁਲਿਸ ਅਧਿਕਾਰੀਆਂ ਨੇ ਮੁਢਲੀ ਜਾਂਚ ਵਿਚ ਇਸਨੂੰ ਕਿਸੇ ਨਿੱਜੀ ਰੰਜਿਸ਼ ਦਾ ਮਾਮਲਾ ਮੰਨ ਕੇ ਚੱਲ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਹਮਲਾਵਾਰਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img

Popular

More like this
Related

ਸ਼ੰਭੂ ਨੇੜੇ ਰੇਲਵੇ ਲਾਈਨ ‘ਤੇ ਬਲਾਸਟ ਮਾਮਲੇ ‘ਚ ਮਾਰੇ ਗਏ ਨੌਜਵਾਨ ਦੀ ਹੋਈ ਪਹਿਚਾਣ !

Rajpura News: ਬੀਤੀ ਦੇਰ ਰਾਤ ਅੰਬਾਲਾ-ਅੰਮ੍ਰਿਤਸਰ ਰੇਲਵੇ ਲਾਈਨ ਉੱਪਰ...

Punjab Cabinet ਦੀ ਅਹਿਮ ਮੀਟਿੰਗ ਅੱਜ; ਲਏ ਜਾ ਸਕਦੇ ਹਨ ਮਹੱਤਵਪੂਰਨ ਫੈਸਲੇ

Chandigarh News: Punjab cabinet meeting; ਮੁੱਖ ਮੰਤਰੀ ਭਗਵੰਤ ਸਿੰਘ...

AAP ਨੇ ਸੱਦੀ ਪੰਜਾਬ ਦੇ MLAs ਦੀ ਮੀਟਿੰਗ !

Jalandhar News: Aam Aadmi Party ; ਬੀਤੇ ਦਿਨੀਂ ਅਚਾਨਕ...