Guru Kashi University ਵੱਲੋਂ “ਵਿਸ਼ਵ ਪੁਸਤਕ ਦਿਵਸ” ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ

Date:

spot_img

Talwandi Sabo News: Guru Kashi University; ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਨੂੰ ਪ੍ਰਫੁੱਲਿਤ ਕਰਨ, ਕਿਤਾਬਾਂ ਸੰਬੰਧੀ ਜਾਣਕਾਰੀ ਦੇਣ ਲਈ ਜੀ.ਕੇ.ਯੂ. ਸੈਂਟਰਲ ਲਾਇਬ੍ਰੇਰੀ ਅਤੇ ਸਟੂਡੈਂਟ ਕੈਰੀਅਰ ਕੌਂਸਲਿੰਗ ਸੈੱਲ ਵੱਲੋਂ ਇਕ ਸੈਮੀਨਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਰਮਿੰਦਰ ਸਿੰਘ, ਮੈਨੇਜ਼ਿੰਗ ਡਾਇਰੈਕਟਰ ਕੁੰਆਟਿਲ ਬਿਲਡਰਸ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ, ਡੀਨ, ਅਕਾਦਮਿਕ ਡਾ. ਜਾਵੇਦ ਅਹਿਮਦ ਖਾਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸੈਮੀਨਾਰ ਵਿੱਚ ਵੱਖ-ਵੱਖ ਫੈਕਲਟੀਆਂ ਦੇ ਡੀਨ, ਅਧਿਆਪਕ ਅਤੇ 100 ਤੋਂ ਜ਼ਿਆਦਾ ਵਿਦਿਆਰਥੀ ਹਾਜ਼ਰ ਹੋਏ।

ਇਹ ਵੀ ਪੜ੍ਹੋ ਜਲੰਧਰ ‘ਚ ਦੋ ਕਾਰਾਂ ਵਿਚਕਾਰ ਭਿਆਨਕ ਟੱਕਰ, ਇੱਕ ਪ੍ਰਵਾਰ ਦੇ ਪੰਜ ਜੀਅ ਜ਼ਖਮੀ

ਸੈਮੀਨਾਰ ਦੇ ਮੁੱਖ ਬੁਲਾਰੇ ਨੇ ਪੁਸਤਕਾਂ ਦਾ ਜੀਵਨ ਵਿੱਚ ਮਹੱਤਵ ਅਤੇ ਵਿਦਿਆਰਥੀਆਂ ਵਿੱਚ ਇਸ ਨੂੰ ਪੜ੍ਹਨ ਲਈ ਰੁਚੀ ਪੈਦਾ ਕਰਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਵਿਦਿਆਰਥੀਆਂ ਨਾਲ ਪੁਸਤਕ ਲੇਖਨ ਤੇ ਉੱਨਤ ਛਪਾਈ ਸੰਬੰਧੀ ਨੁਕਤੇ ਸਾਂਝੇ ਕੀਤੇ। ਉਹਨਾਂ ਵਿਦਿਆਰਥੀਆਂ ਨੂੰ ਕਾਪੀ ਰਾਈਟ ਅਤੇ ਇਸ ਦੇ ਤਕਨੀਕੀ ਪਹਿਲੂਆਂ ਬਾਰੇ ਵੀ ਦੱਸਿਆ। ਵਾਈਸ ਚਾਂਸਲਰ ਡਾ. ਧੀਮਾਨ ਨੇ “ਵਿਸ਼ਵ ਕਿਤਾਬ ਦਿਵਸ ” ਦੀਸਥਾਪਨਾ ਅਤੇ ਇਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ, ਉਹਨਾਂ ਕਿਹਾ ਕਿ ਕਿਤਾਬਾਂ ਵਿਦਿਆਰਥੀਆਂ ਦਾ ਸਭ ਤੋਂ ਨੇੜਲੇ ਦੋਸਤ ਹੁੰਦੀਆਂ ਹਨ। ਉਹਨਾਂ ਕਿਹਾ ਕਿ ਕਿਤਾਬਾਂ ਤੋਂ ਮਿਲਿਆ ਗਿਆਨ ਉਮਰ ਭਰ ਉਹਨਾਂ ਦੇ ਨਾਲ ਰਹਿੰਦਾ ਹੈ ਅਤੇ ਹਰ ਘੜੀ ਵਿੱਚ ਉਹਨਾਂ ਲਈ ਸਹਾਈ ਹੁੰਦਾ ਹੈ। ਉਹਨਾਂ ਵਿਦਿਆਰਥੀਆਂ ਨੂੰ ਪੁਸਤਕਾਂ ਨਾਲ ਦੋਸਤੀ ਕਰਨ ਅਤੇ ਆਪਸ ਵਿੱਚ ਗਿਆਨ ਦੇ ਅਦਾਨ-ਪ੍ਰਦਾਨ ਦੀ ਗੱਲ ਵੀ ਕੀਤੀ।

ਇਹ ਵੀ ਪੜ੍ਹੋ ਸ਼ੰਭੂ ਨੇੜੇ ਰੇਲਵੇ ਲਾਈਨ ‘ਤੇ ਬਲਾਸਟ ਮਾਮਲੇ ‘ਚ ਮਾਰੇ ਗਏ ਨੌਜਵਾਨ ਦੀ ਹੋਈ ਪਹਿਚਾਣ !

ਡੀਨ ਅਕਾਦਮਿਕ ਡਾ. ਖਾਨ ਨੇ ਸੈਮੀਨਾਰ ਦੇ ਮੰਤਵ ਦੀ ਗੱਲ ਕਰਦਿਆਂ ਦੱਸਿਆ ਕਿ ਕਿਤਾਬਾਂ ਆਪਸ ਵਿੱਚ ਭਾਈਚਾਰਾ ਪੈਦਾ ਕਰਦੀਆਂ ਹਨ ਅਤੇ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ।ਉਹਨਾਂ ਦੱਸਿਆ ਕਿ ਕਿਤਾਬਾਂ ਇਨਸਾਨ ਦਾ ਮਨੋਬਲ ਉੱਚਾ ਰੱਖਦੀਆਂ ਹਨ ਅਤੇ ਵਧੀਆ ਸਾਹਿਤ ਉਹਨਾਂ ਨੂੰ ਖੁਸ਼ੀਆਂ ਵੰਡਦਾ ਹੈ। ਸਹਾਇਕ ਲਾਇਬ੍ਰੇਰਿਅਨ ਸੁਖਵਿੰਦਰ ਕੌਰ ਤੇ ਪ੍ਰੀਤਮ ਸਿੰਘ ਨੇ ਦੱਸਿਆ ਕਿ ਵਰਸਿਟੀ ਦੀ ਸੈਂਟਰਲ ਲਾਇਬ੍ਰੇਰੀ ਵੱਲੋਂ “ਜੀ.ਕੇ.ਯੂ.ਸਟੂਡੈਂਟ ਬੁੱਕ ਕੱਲਬ” ਦੀ ਸਥਾਪਨਾ ਵੀ ਕੀਤੀ ਗਈ ਹੈ। ਜਿਸ ਦੇ ਮੈਂਬਰ ਬਣ ਕੇ ਵਿਦਿਆਰਥੀ ਆਪਸ ਵਿੱਚ ਕਿਤਾਬਾਂ ਦਾ ਅਦਾਨ-ਪ੍ਰਦਾਨ ਵੀ ਕਰਦੇ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ: ਅਰਵਿੰਦ ਕੇਜਰੀਵਾਲ

👉ਪੰਜਾਬ ਵਿੱਚ ਅੱਜ ਚਾਰ ਪਾਰਟੀਆਂ ਹਨ - ਚਿੱਟਾ-ਬੇਅਦਬੀ ਪਾਰਟੀ,...