Bathinda News: Silver Oaks School, Sushant City II, Bathinda ਵਿੱਚ ਵਿੱਦਿਅਕ ਸੈਸ਼ਨ 2026-27 ਲਈ ਨਵੇਂ ਚੁਣੇ ਗਏ ਜੂਨੀਅਰ ਅਤੇ ਸੀਨੀਅਰ ਵਿਦਿਆਰਥੀ ਕੈਬਨਿਟ ਦੇ ਰਸਮੀ ਸਹੁੰ ਚੁੱਕ ਸਮਾਗਮ ਲਈ ‘ਪਦਵੀਂ ਸਮਾਰੋਹ’ ਦਾ ਆਯੋਜਨ ਕੀਤਾ ਗਿਆ। ਸ਼੍ਰੀ ਸੁਭਾਸ਼ ਬਾਂਸਲ ਆਯੋਜਕ ਸਿਲਵਰ ਓਅਕਸ ਗਲੋਬਲ ਗ੍ਰੋਊਪ ਓਫ ਸਕੂਲ੍ਸ ਜੀ ਨੇ ਇਸ ਸਮਾਗਮ ਵਿਚ ਆ ਕੇ ਇਸ ਸਮਾਗਮ ਦੀ ਸ਼ੋਭਾ ਵਧਾਯੀ।ਪ੍ਰੋਗਰਾਮ ਦੀ ਸ਼ੁਰੂਆਤ ਇੱਕ ਮਿੱਠੇ ਸਵਾਗਤੀ ਗੀਤ ਨਾਲ ਹੋਈ, ਜਿਸ ਤੋਂ ਬਾਅਦ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਬੈਜ ਦਿੱਤੇ ਗਏ। ਸੀਨੀਅਰ ਕੈਬਨਿਟ ਵਿੱਚ ਭਵਨੂਰ ਸਿੰਘ (ਹੈੱਡ ਬੁਆਏ), ਨਾਵਿਕਾ (ਹੈੱਡ ਗਰਲ), ਮਨਜੋਤ ਸਿੰਘ ਤੇ ਸਤਿਆਜੀਤ ਕੌਰ (ਸਪੋਰਟਸ ਕੈਪਟਨ) ਅਤੇ ਮਨਨ, ਰਵੀਨ ਕੌਰ ਤੇ ਪਰਮਵੀਰ ਕੌਰ (ਅਨੁਸ਼ਾਸਨ ਇੰਚਾਰਜ) ਨੂੰ ਜ਼ਿੰਮੇਵਾਰੀ ਸੌਂਪੀ ਗਈ।
ਇਹ ਵੀ ਪੜ੍ਹੋ ਜਲੰਧਰ ‘ਚ ਦੋ ਕਾਰਾਂ ਵਿਚਕਾਰ ਭਿਆਨਕ ਟੱਕਰ, ਇੱਕ ਪ੍ਰਵਾਰ ਦੇ ਪੰਜ ਜੀਅ ਜ਼ਖਮੀ
ਜੂਨੀਅਰ ਕੈਬਨਿਟ ਵਿੱਚ ਬਨੀਤ (ਹੈੱਡ ਬੁਆਏ), ਯਾਵ੍ਹੀ ਗੰਗਵਾਰ ਤੇ ਰਹਿਤਪ੍ਰਕਾਸ਼ ਕੌਰ (ਹੈੱਡ ਗਰਲ), ਗੁਰਸਹਿਜ ਸਿੰਘ ਅਤੇ ਵੇਰੋਨਿਕਾ (ਅਨੁਸ਼ਾਸਨ ਇੰਚਾਰਜ) ਚੁਣੇ ਗਏ। ਇਹ ਸਮਾਰੋਹ ਵਿਦਿਆਰਥੀਆਂ ਵਿੱਚ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਜਵਾਬਦੇਹੀ ਦੀ ਭਾਵਨਾ ਵਿਕਸਿਤ ਕਰਨ ਦਾ ਇੱਕ ਮਹੱਤਵਪੂਰਨ ਸਾਧਨ ਹੈ।ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀਨੀਤੂਅਰੋਰਾ ਨੇ ਆਪਣੇ ਜੋਸ਼ੀਲੇ ਅਤੇ ਪ੍ਰੇਰਨਾਦਾਇਕ ਸੰਬੋਧਨ ਨਾਲ ਵਿਦਿਆਰਥੀਆਂ ਵਿੱਚ ਨਵੀਂ ਊਰਜਾ ਦਾ ਸੰਚਾਰ ਕੀਤਾ। ਉਨ੍ਹਾਂ ਕਿਹਾ,”ਮੇਰੇ ਪਿਆਰੇ ਆਗੂ ਵਿਦਿਆਰਥੀਓ, ਅੱਜ ਦਾ ਇਹ ਦਿਨ ਸਿਰਫ਼ ਰਸਮੀ ਤੌਰ ‘ਤੇ ਸਹੁੰ ਚੁੱਕਣ ਦਾ ਨਹੀਂ ਹੈ, ਸਗੋਂ ਤੁਹਾਡੇ ਅੰਦਰ ਛੁਪੀ ਉਸ ਅਗਵਾਈ ਨੂੰ ਜਾਗ੍ਰਿਤ ਕਰਨ ਦਾ ਹੈ ਜੋ ਆਉਣ ਵਾਲੇ ਕੱਲ੍ਹ ਦਾ ਨਿਰਮਾਣ ਕਰੇਗੀ। ਯਾਦ ਰੱਖੋ, ਅਗਵਾਈ ਕੋਈ ਅਹੁਦਾ ਨਹੀਂ ਹੈ ਜਿਸਨੂੰ ਹਾਸਲ ਕੀਤਾ ਜਾਵੇ, ਸਗੋਂ ਇਹ ਇੱਕ ਜ਼ਿੰਮੇਵਾਰੀ ਹੈ ।
ਇਹ ਵੀ ਪੜ੍ਹੋ ਸ਼ੰਭੂ ਨੇੜੇ ਰੇਲਵੇ ਲਾਈਨ ‘ਤੇ ਬਲਾਸਟ ਮਾਮਲੇ ‘ਚ ਮਾਰੇ ਗਏ ਨੌਜਵਾਨ ਦੀ ਹੋਈ ਪਹਿਚਾਣ !
ਇੱਕ ਸੱਚਾ ਲੀਡਰ ਉਹ ਨਹੀਂ ਹੁੰਦਾ ਜੋ ਦੂਜਿਆਂ ਨੂੰ ਹੁਕਮ ਦਿੰਦਾ ਹੈ, ਸਗੋਂ ਉਹ ਹੁੰਦਾ ਹੈ ਜੋ ਹਨੇਰੇ ਵਿੱਚ ਸਭ ਤੋਂ ਪਹਿਲਾਂ ਮਸ਼ਾਲ ਲੈ ਕੇ ਚੱਲਦਾ ਹੈ ਅਤੇ ਦੂਜਿਆਂ ਲਈ ਰਸਤਾ ਬਣਾਉਂਦਾ ਹੈ। ਤੁਹਾਡੀ ਸਫ਼ਲਤਾ ਇਸ ਗੱਲ ਵਿੱਚ ਹੈ ਕਿ ਤੁਸੀਂ ਕਿੰਨੀ ਵਾਰ ਸਕੂਲ ਦੇ ਅਨੁਸ਼ਾਸਨ ਨੂੰ ਆਪਣਾ ਮਾਣ ਸਮਝਿਆ।ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸੁਨਹਿਰੇ ਭਵਿੱਖ ਲਈ ਬਹੁਤ-ਬਹੁਤ ਵਧਾਈਆਂ!”ਪ੍ਰਿੰਸੀਪਲ ਸਾਹਿਬਾਨ ਜੀ ਦੇ ਇਸ ਪ੍ਰਭਾਵਸ਼ਾਲੀ ਭਾਸ਼ਣ ਨੇ ਨਾ ਸਿਰਫ਼ ਨਵ-ਨਿਯੁਕਤ ਮੈਂਬਰਾਂ, ਸਗੋਂ ਸਮੂਹ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਅੰਤ ਵਿੱਚ ਵਿਦਿਆਰਥੀਆਂ ਨੇ ਜੋਸ਼ੀਲਾ ਵਿਦਾਇਗੀ ਡਾਂਸ ਪੇਸ਼ ਕੀਤਾ, ਜਿਸ ਨੇ ਪੂਰੇ ਮਾਹੌਲ ਨੂੰ ਉਤਸ਼ਾਹ ਨਾਲ ਭਰ ਦਿੱਤਾ। ਇਹ ਆਯੋਜਨ ਸਿਲਵਰ ਓਕਸ ਪਰਿਵਾਰ ਲਈ ਅਗਵਾਈ, ਜ਼ਿੰਮੇਵਾਰੀ ਅਤੇ ਏਕਤਾ ਦੇ ਆਦਰਸ਼ਾਂ ਨੂੰ ਮਜ਼ਬੂਤ ਕਰਨ ਵਾਲਾ ਇੱਕ ਯਾਦਗਾਰੀ ਮੌਕਾ ਰਿਹਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




