Thursday, April 30, 2026
spot_img
spot_img

ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਸਵੈ-ਗਿਣਤੀ ਨਾਲ ਪਹਿਲੇ ਪੜਾਅ ਦੀ ਸ਼ੁਰੂਆਤ

Date:

spot_img

Bathinda News : ਜਨਗਣਨਾ 2027 ਦਾ ਪਹਿਲਾ ਪੜਾਅ –ਸਵੈ-ਗਿਣਤੀ–ਅੱਜ ਤੋਂ ਸ਼ੁਰੂ ਹੋ ਗਿਆ ਹੈ। ਪ੍ਰਿੰਸੀਪਲ ਸੈਂਸਸ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ se.census.gov.in ਪੋਰਟਲ ‘ਤੇ ਆਪਣੀ ਜਾਣਕਾਰੀ ਭਰ ਕੇ ਇਸ ਦੀ ਸ਼ੁਰੂਆਤ ਕੀਤੀ। ਡੀ.ਆਈ.ਜੀ. ਬਠਿੰਡਾ ਸ਼੍ਰੀ ਹਰਜੀਤ ਸਿੰਘ, ਐੱਸ.ਐੱਸ.ਪੀ. ਡਾ. ਜਯੋਤੀ ਯਾਦਵ ਬੈਂਸ ਅਤੇ ਏ.ਡੀ.ਸੀ. (ਜਨਰਲ) ਮੈਡਮ ਕੰਚਨ ਨੇ ਵੀ ਆਪਣੀ ਸਵੈ-ਗਿਣਤੀ ਪੂਰੀ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੀ ਚੋਣ ਆਈਕਨ 113 ਸਾਲਾ ਮਾਤਾ ਦਲੀਪ ਕੌਰ, ਵਸਨੀਕ ਬੀੜ ਤਲਾਬ, ਨੇ ਵੀ ਅੱਜ ਆਪਣੀ ਸਵੈ-ਗਿਣਤੀ ਕਰਵਾਈ। ਉਨ੍ਹਾਂ ਕਿਹਾ ਕਿ ਮਾਤਾ ਦਲੀਪ ਕੌਰ ਵਾਂਗ ਹੋਰ ਜ਼ਿਲ੍ਹਾ ਵਾਸੀ ਵੀ se.census.gov.in ਪੋਰਟਲ ‘ਤੇ ਲਾਗਇਨ ਕਰਕੇ ਆਪਣੀ ਸਵੈ-ਗਿਣਤੀ ਕਰਨ।

ਇਹ ਵੀ ਪੜ੍ਹੋ 👉Haryana News : हरियाणा में बिजनेस आसान, Right to Business Act प्रस्त

ਉਨ੍ਹਾਂ ਕਿਹਾ ਕਿ ਇਹ ਆਜ਼ਾਦੀ ਤੋਂ ਬਾਅਦ ਭਾਰਤ ਦੀ 8ਵੀਂ ਜਨਗਣਨਾ ਹੈ ਅਤੇ ਪਹਿਲੀ ਵਾਰ ਪੂਰੀ ਤਰ੍ਹਾਂ ਡਿਜ਼ਿਟਲ ਢੰਗ ਨਾਲ ਕਰਵਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਜਨਗਣਨਾ 2011 ਵਿੱਚ ਹੋਈ ਸੀ, ਜਿਸ ਅਨੁਸਾਰ ਜ਼ਿਲ੍ਹਾ ਬਠਿੰਡਾ ਦੀ ਕੁੱਲ ਆਬਾਦੀ 13,88,525 ਸੀ, ਜਿਸ ਵਿੱਚ 7,43,197 ਪੁਰਸ਼ ਅਤੇ 6,45,328 ਮਹਿਲਾਵਾਂ ਸ਼ਾਮਲ ਸਨ।ਉਨ੍ਹਾਂ ਦੱਸਿਆ ਕਿ ਜਨਗਣਨਾ ਲਈ ਟੋਲ-ਫ਼ਰੀ ਹੈਲਪਲਾਈਨ ਨੰਬਰ 1855 ਵੀ ਚਾਲੂ ਕੀਤਾ ਗਿਆ ਹੈ। ਪਹਿਲੇ ਪੜਾਅ ਹੇਠ 30 ਅਪ੍ਰੈਲ ਤੋਂ 14 ਮਈ ਤੱਕ ਸਵੈ-ਗਿਣਤੀ ਕੀਤੀ ਜਾਵੇਗੀ। 15 ਮਈ ਤੋਂ 13 ਜੂਨ ਤੱਕ ਗਿਣਤੀ ਕਰਨ ਵਾਲੇ ਕਰਮਚਾਰੀ (ਗਿਣਤੀਕਾਰ) ਹਰ ਘਰ ਦਾ ਦੌਰਾ ਕਰਕੇ 33 ਸਵਾਲ ਪੁੱਛਣਗੇ। ਜਿਨ੍ਹਾਂ ਲੋਕਾਂ ਨੇ ਸਵੈ-ਗਿਣਤੀ ਕਰ ਲਈ ਹੋਵੇਗੀ, ਉਹਨਾਂ ਤੋਂ ਸਿਰਫ਼ ਸਵੈ-ਗਿਣਤੀ ਨੰਬਰ ਲਿਆ ਜਾਵੇਗਾ ਅਤੇ ਕਰਮਚਾਰੀ ਉਸ ਜਾਣਕਾਰੀ ਦੀ ਪੁਸ਼ਟੀ ਕਰਕੇ ਪ੍ਰਕਿਰਿਆ ਪੂਰੀ ਕਰਨਗੇ।

ਇਹ ਵੀ ਪੜ੍ਹੋ 👉Chandigarh News : ਸਾਬਕਾ DIG ਭੁੱਲਰ ਦੇ ਟਿਕਾਣਿਆਂ ‘ਤੇ ਛਾਪੇ, 1.4 ਕਰੋੜ ਨਕਦੀ ਜ਼ਬਤ

ਇਸ ਦੌਰਾਨ ਡੀ.ਆਈ.ਜੀ. ਹਰਜੀਤ ਸਿੰਘ ਨੇ ਕਿਹਾ ਕਿ ਜਨਗਣਨਾ ਸਰਕਾਰ ਦੀਆਂ ਸਮਾਜਿਕ ਅਤੇ ਆਰਥਿਕ ਨੀਤੀਆਂ ਦੀ ਬੁਨਿਆਦ ਹੁੰਦੀ ਹੈ। ਉਨ੍ਹਾਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਸਹੀ ਅਤੇ ਸਟੀਕ ਜਾਣਕਾਰੀ ਦੇ ਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ।ਐੱਸ.ਐੱਸ.ਪੀ. ਡਾ. ਜਯੋਤੀ ਯਾਦਵ ਬੈਂਸ ਨੇ ਲੋਕਾਂ ਨੂੰ ਸਾਇਬਰ ਠੱਗਾਂ ਤੋਂ ਸਾਵਧਾਨ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਨਗਣਨਾ ਦੌਰਾਨ ਕੋਈ ਵੀ ਵਿਅਕਤੀ ਆਧਾਰ, ਪੈਨ ਕਾਰਡ, ਡ੍ਰਾਈਵਿੰਗ ਲਾਇਸੈਂਸ, ਬੈਂਕ ਵੇਰਵੇ ਜਾਂ ਓਟੀਪੀ ਨਹੀਂ ਮੰਗੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੁਚੇਤ ਰਹਿ ਕੇ ਡਿਜ਼ਿਟਲ ਧੋਖਾਧੜੀ ਤੋਂ ਬਚਣ।

ਇਹ ਵੀ ਪੜ੍ਹੋ 👉 Sangrur News : ਘਰੇਲੂ ਕਲੈਸ਼ ਨੇ ਧਾਰਿਆ ਖੂ/ਨੀ ਰੂਪ; ਜਵਾਈ ਨੇ ਸਾਲੇ ਤੇ ਸਹੁਰੇ ਦਾ ਗੋ/ਲੀ/ਆਂ ਮਾਰ ਕੇ ਕੀਤਾ ਕ.ਤ.ਲ

ਨਾਗਰਿਕਾਂ ਨੂੰ ਅਧਿਕਾਰਿਕ ਜਨਗਣਨਾ ਪੋਰਟਲ https://se.census.gov.in⁠ ‘ਤੇ ਜਾਣਾ ਹੋਵੇਗਾ, ਆਪਣੀ ਭਾਸ਼ਾ ਚੁਣਨੀ ਹੋਵੇਗੀ ਅਤੇ ਮੋਬਾਈਲ ਨੰਬਰ ਅਤੇ ਬੁਨਿਆਦੀ ਵੇਰਵਿਆਂ ਨਾਲ ਲਾਗਇਨ ਕਰਨਾ ਹੋਵੇਗਾ। ਇਸ ਤੋਂ ਬਾਅਦ ਉਹ ਦਿੱਤੇ ਗਏ ਪ੍ਰਸ਼ਨਾਂ ਅਨੁਸਾਰ ਜਾਣਕਾਰੀ ਭਰ ਸਕਦੇ ਹਨ। ਸਫਲ ਜਮ੍ਹਾਂ ਹੋਣ ‘ਤੇ ‘ਸੈਲਫ਼-ਇਨਿਊਮਰੇਸ਼ਨ ਆਈ.ਡੀ.’ (SE ID) ਜਾਰੀ ਹੋਵੇਗੀ। ਜਦੋਂ ਗਿਣਤੀ ਕਰਨ ਵਾਲਾ ਕਰਮਚਾਰੀ ਘਰ ਆਵੇਗਾ, ਤਾਂ ਸਿਰਫ਼ ਇਹ ਆਈ.ਡੀ. ਦਿਖਾਉਣੀ ਹੋਵੇਗੀ ਅਤੇ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ। ਇਸ ਪ੍ਰਕਿਰਿਆ ਹੇਠ ਕੁੱਲ 33 ਪ੍ਰਸ਼ਨ ਪੁੱਛੇ ਜਾਣਗੇ, ਜੋ ਮੁੱਖ ਤੌਰ ‘ਤੇ ਮਕਾਨ ਦੀ ਹਾਲਤ (ਕੱਚਾ/ਪੱਕਾ), ਬੁਨਿਆਦੀ ਸਹੂਲਤਾਂ (ਪਾਣੀ, ਬਿਜਲੀ, ਸਫਾਈ ਆਦਿ) ਅਤੇ ਘਰ ਵਿੱਚ ਮੌਜੂਦ ਸੰਪਤੀਆਂ ਨਾਲ ਸੰਬੰਧਿਤ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਸਵੈ-ਗਿਣਤੀ ਵਿੱਚ ਸਰਗਰਮ ਹਿੱਸਾ ਲੈਣ ਦੀ ਅਪੀਲ ਕੀਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img

Popular

More like this
Related

दादू गांव की पंचायती जमीन पर बनेगा सरकारी नर्सिंग कॉलेज

Haryana news: हरियाणा की स्वास्थ्य मंत्री आरती सिंह राव...

Haryana News: ‘स्वस्थ हरियाणा ही विकसित हरियाणा की आधारशिला’ – मुख्यमंत्री नायब सिंह सैनी

Haryana News: हरियाणा के मुख्यमंत्री श्री नायब सिंह सैनी...