Sangrur News: Sangrur ਜ਼ਿਲ੍ਹੇ ਦੇ ਹਲਕਾ ਦਿੜਬਾ ਵਿੱਚ ਪੈਂਦੇ ਪਿੰਡ ਸ਼ਾਦੀਹਰੀ ਦੇ ਵਿਚ ਬੀਤੀ ਰਾਤ ਇੱਕ ਘਰੇਲੂ ਕਲੈਸ਼ ਨੇ ਖੂਨੀ ਰੂਪ ਧਾਰਨ ਕਰ ਲਿਆ। ਧੀ ਤੇ ਜਵਾਈ ਵਿਚਕਾਰ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਆਏ ਸਾਲੇ ਤੇ ਸਹੁਰੇ ਦਾ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਦਾ ਪਤਾ ਲੱਗਦੇ ਹੀ ਇਲਾਕੇ ਦੀ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸੰਗਰੂਰ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ। ਜਾਣਕਾਰੀ ਮੁਤਾਬਕ ਕੁੱਝ ਸਾਲ ਪਹਿਲਾਂ ਪਿੰਡ ਸ਼ਾਦੀਹਰੀ ਦੇ ਗੁਰਵਿੰਦਰ ਸਿੰਘ ਦਾ ਵਿਆਹ ਪਟਿਆਲਾ ਜ਼ਿਲ੍ਹੇ ਦੇ ਪਿੰਡ ਰਸੌਲੀ ਦੀ ਵੀਰਪਾਲ ਕੌਰ ਨਾਲ ਹੋਇਆ ਸੀ।
ਇਹ ਵੀ ਪੜ੍ਹੋ 👉
ਪ੍ਰੰਤੂ ਕੁੱਝ ਹੀ ਸਮੇਂ ਬਾਅਦ ਦੋਨਾਂ ਵਿਚਕਾਰ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਵਿਵਾਦ ਹੋਣ ਲੱਗਾ, ਜੋਕਿ ਥੋੜੇ ਸਮੇਂ ਹੀ ਲੜਾਈ ਝਗੜਿਆ ਦੇ ਰੂਪ ਵਿਚ ਵਧ ਗਿਆ। ਸੂਚਨਾ ਮੁਤਾਬਕ ਵੀਰਵਾਰ ਦੀ ਸ਼ਾਮ ਨੂੰ ਵੀ ਮੁੜ ਪਤੀ-ਪਤਨੀ ਵਿਚਕਾਰ ਝਗੜਾ ਹੋਇਆ ਤੇ ਲੜਕੀ ਨੇ ਇਸਦੀ ਜਾਣਕਾਰੀ ਆਪਣੇ ਪੇਕੇ ਪ੍ਰਵਾਰ ਨੂੰ ਦਿੱਤੀ। ਜਿਸਤੋਂ ਬਾਅਦ ਵੀਰਪਾਲ ਕੌਰ ਦਾ ਭਰਾ ਜਗਸੀਰ ਸਿੰਘ (29 ਸਾਲ) ਤੇ ਪਿਉ ਲਖਵੀਰ ਸਿੰਘ (65 ਸਾਲ) ਪਿੰਡ ਸ਼ਾਦੀਹਰੀ ਪੁੱਜ ਗਏ। ਇਸ ਦੌਰਾਨ ਲੜਾਈ ਘਟਣ ਦੀ ਥਾਂ ਵਧ ਗਈ ਤੇ ਗੁੱਸੇ ਵਿਚ ਆਏ ਗੁਰਵਿੰਦਰ ਸਿੰਘ ਨੇ ਆਪਣੇ ਪਿਸਤੌਲ ਨਾਲ ਸਾਲ ਤੇ ਸਹੁਰੇ ਦੋਨਾਂ ਨੂੰ ਗੋਲੀ ਮਾਰ ਦਿੱਤੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




