Nabha News: Punjab ਦੇ ਇੱਕ ਮਸ਼ਹੂਰ ਢਾਬੇ ‘ਤੇ ਤੜਕਸਾਰ ਗੋ/ਲੀ/ਆਂ ਚੱਲਣ ਦੀ ਖ਼ਬਰ ਸਾਹਮਣੀ ਆਈ ਹੈ। ਇਹ ਘਟਨਾ ਪਟਿਆਲਾ ਜ਼ਿਲ੍ਹੇ ਦੇ ਸ਼ਹਿਰ ਨਾਭਾ ਵਿਚ ਸਥਿਤ ਇੱਕ ਢਾਬੇ ‘ਤੇ ਵਾਪਰੀ ਹੈ। ਪੂਰੇ ਇਲਾਕੇ ‘ਚ ਪ੍ਰੇਮ ਵੈਸ਼ਨੁ ਢਾਬੇ ਦੇ ਨਾਲ ਮਸ਼ਹੂਰ ਇਸ ਢਾਬੇ ਦੇ ਹਾਲੇ ਸ਼ਟਰ ਵੀ ਨਹੀਂ ਖੁੱਲੇ ਸਨ ਕਿ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਦੋ ਨਕਾਬਪੋਸ਼ ਨੌਜਵਾਨਾਂ ਨੇ ਅੰਧਾਧੁੰਦ ਗੋਲੀਆਂ ਚਲਾ ਦਿੱਤੀਆਂ। ਢਾਬੇ ਦੇ ਮਾਲਕ ਮੁਤਾਬਕ ਇਹ ਘਟਨਾ ਸੁਵੱਖਤੇ ਵਾਪਰੀ ਹੈ।
ਇਹ ਵੀ ਪੜ੍ਹੋ Punjab Vidhan Sabha ਦਾ ਵਿਸ਼ੇਸ ਇਜਲਾਸ, ਆ ਸਕਦਾ ਵੱਡਾ ਮਤਾ !
ਕੁੱਲ ਚੱਲੀਆਂ ਚਾਰ ਗੋਲੀਆਂ ਵਿਚੋਂ 3 ਸ਼ਟਰ ਅਤੇ ਇੱਕ ਕਾਉਂਟਰ ਵਿਚ ਲੱਗੀ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ‘ਤੇ ਪੁੱਜ ਗਈ ਹੈ। ਦਸਿਆ ਜਾ ਰਿਹਾ ਕਿ ਦੋ ਨੌਜਵਾਨਾਂ ਵਿਚੋਂ ਇੱਕ ਸੜਕ ਉੱਪਰ ਮੋਟਰਸਾਈਕਲ ਸਟਾਰਟ ਕਰਕੇ ਖੜਾ ਰਿਹਾ ਤੇ ਦੂਜਾ ਹੱਥ ਵਿਚ ਪਿਸਤੌਲ ਲੈ ਕੇ ਢਾਬੇ ਦੇ ਨਜ਼ਦੀਕ ਪੁੱਜਿਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਬਾਅਦ ਵਿਚ ਮੋਟਰਸਾਈਕਲ ‘ਤੇ ਹੀ ਫ਼ਰਾਰ ਹੋ ਗਏ। ਹਾਲਾਂਕਿ ਇਸ ਗੋਲੀਬਾਰੀ ਦੇ ਪਿੱਛੇ ਹੁਣ ਤੱਕ ਕਾਰਨ ਸਾਹਮਣੇ ਨਹੀਂ ਆਏ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




