Sunday, May 3, 2026
spot_img
spot_img

Chennai Airport: ਚੱਲਦੇ ਜਹਾਜ਼ ਤੋਂ ਯਾਤਰੀ ਨੇ ਮਾਰੀ ਛਾਲ, ਮਚਿਆ ਹੜਕੰਪ !

Date:

spot_img

Chennai Airport: ਅੱਜ ਸਵੇਰੇ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ, ਜਦੋਂ ਸ਼ਾਰਜਾਹ ਤੋਂ ਚੇਨਈ ਜਾ ਰਹੀ ਏਅਰ ਅਰੇਬੀਆ ਦੀ ਫਲਾਈਟ ਦੇ ਯਾਤਰੀ ਅਚਾਨਕ ਘਬਰਾਹਟ ਵਿੱਚ ਆ ਗਏ। ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈਂਡਿੰਗ ਤੋਂ ਤੁਰੰਤ ਬਾਅਦ, ਜਦੋਂ ਜਹਾਜ਼ ਰਨਵੇਅ ਤੋਂ ਹਟ ਕੇ ਹੌਲੀ-ਹੌਲੀ ਟੈਕਸੀਵੇਅ ‘ਤੇ ਚੱਲ ਰਿਹਾ ਸੀ, ਇਕ ਪੁਰਸ਼ ਯਾਤਰੀ ਨੇ ਅਚਾਨਕ ਐਮਰਜੈਂਸੀ ਐਗਜ਼ਿਟ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਛਾਲ ਮਾਰ ਦਿੱਤੀ।

ਇਹ ਵੀ ਪੜ੍ਹੋ 👉Canada News : ਸਿੱਖ ਕੱਟੜਵਾਦ ਕੈਨੇਡਾ ਦੀ ਸੁਰੱਖਿਆ ਲਈ ਵੱਡਾ ਖ਼ਤਰਾ, CSIS ਨੇ ਸੰਸਦ ‘ਚ ਪੇਸ਼ ਕੀਤੀ ਰਿਪੋਰਟ

ਇਸ ਅਚਾਨਕ ਘਟਨਾ ਨਾਲ ਜਹਾਜ਼ ‘ਚ ਬੈਠੇ ਹੋਰ ਯਾਤਰੀ ਸਹਮ ਗਏ। ਹਾਲਾਂਕਿ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਨਾ ਤਾਂ ਕਿਸੇ ਨੂੰ ਜਾਨੀ ਨੁਕਸਾਨ ਹੋਇਆ ਅਤੇ ਨਾ ਹੀ ਜਹਾਜ਼ ਨੂੰ ਕੋਈ ਹਾਨੀ ਪਹੁੰਚੀ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਹ ਯਾਤਰੀ ਉਡਾਣ ਦੌਰਾਨ ਬਿਮਾਰ ਮਹਿਸੂਸ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸਨੇ ਦੋ ਵਾਰ ਉਲਟੀਆਂ ਵੀ ਕੀਤੀਆਂ, ਜਿਸ ਕਾਰਨ ਉਸਨੇ ਇਹ ਖਤਰਨਾਕ ਕਦਮ ਚੁੱਕ ਲਿਆ ਹੋ ਸਕਦਾ ਹੈ।

ਇਹ ਵੀ ਪੜ੍ਹੋ 👉‘ਜੁਗਨੂੰ’ ਨੂੰ ਮਿਲੀ ਪੁਲਿਸ ਦੀ ਕਲੀਨ ਚਿੱਟ; ਮਾਂ ਨੇ ਪਾਈ ਭਾਵੁਕ ਪੋਸਟ!

ਘਟਨਾ ਤੋਂ ਬਾਅਦ ਪਾਇਲਟ ਨੇ ਤੁਰੰਤ ਜ਼ਮੀਨੀ ਸੁਰੱਖਿਆ ਟੀਮ ਨੂੰ ਸੂਚਿਤ ਕੀਤਾ। CISF ਦੇ ਜਵਾਨਾਂ ਨੇ ਫੌਰੀ ਕਾਰਵਾਈ ਕਰਦੇ ਹੋਏ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਵਾਕਏ ਕਾਰਨ ਕੁਝ ਸਮੇਂ ਲਈ ਹਵਾਈ ਅੱਡੇ ਦੇ ਕੰਮਕਾਜ ‘ਚ ਵੀ ਰੁਕਾਵਟ ਆਈ। ਸਾਵਧਾਨੀ ਵਜੋਂ ਸਵੇਰੇ 3:23 ਤੋਂ 4:23 ਵਜੇ ਤੱਕ ਮੁੱਖ ਰਨਵੇਅ ਬੰਦ ਰੱਖਿਆ ਗਿਆ ਅਤੇ ਉਡਾਣਾਂ ਨੂੰ ਸੈਕੰਡਰੀ ਰਨਵੇਅ ਵੱਲ ਮੋੜਿਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img

Popular

More like this
Related

Delhi ‘ਚ ਚਾਰ ਮੰਜ਼ਿਲਾਂ ਇਮਾਰਤ ਨੂੰ ਲੱਗੀ ਅੱਗ; 1 ਬੱਚੇ ਸਮੇਤ 9 ਜਣਿਆਂ ਦੀ ਹੋਈ ਮੌ/ਤ

Delhi News: ਐਤਵਾਰ ਤੜਕਸਾਰ ਦਿੱਲੀ ਵਿਖੇ ਵਾਪਰੀ ਇੱਕ ਦਰਦਨਾਕ...

Bathinda ਦੀ ਡਾਕਟਰ ਵੱਲੋਂ ਸਿਵਲ ਹਸਪਤਾਲ ਦੇ ਕੁਆਟਰਾਂ ਵਿਚ ਆਤਮਹੱਤਿਆ!

Bathinda News: Bathinda ਜਿਲ੍ਹੇ ਨਾਲ ਸਬੰਧਤ ਇੱਕ ਮਹਿਲਾ ਡਾਕਟਰ...

Chandigarh News: ‘AAP’ ਨੇ ਜਾਰੀ ਕੀਤੀ ਨਵੀਂ ਲਿਸਟ, ਸਿਆਸੀ ਹਲਚਲ ਤੇਜ਼ !

Chandigarh News: ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ...