Monday, May 18, 2026
spot_img
spot_img
spot_img

Canada News : ਸਿੱਖ ਕੱਟੜਵਾਦ ਕੈਨੇਡਾ ਦੀ ਸੁਰੱਖਿਆ ਲਈ ਵੱਡਾ ਖ਼ਤਰਾ, CSIS ਨੇ ਸੰਸਦ ‘ਚ ਪੇਸ਼ ਕੀਤੀ ਰਿਪੋਰਟ

Date:

spot_img

Canada News : ਕੈਨੇਡਾ ਤੋਂ ਇੱਕ ਅਹਿਮ ਅਤੇ ਚਿੰਤਾਜਨਕ ਰਿਪੋਰਟ ਸਾਹਮਣੇ ਆਈ ਹੈ। ਕੈਨੇਡਾ ਦੀ ਖ਼ੁਫ਼ੀਆ ਏਜੰਸੀ Canadian Security Intelligence Service ਯਾਨੀ CSIS ਨੇ ਆਪਣੀ ਤਾਜ਼ਾ ਸਾਲਾਨਾ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਕੈਨੇਡਾ ਵਿੱਚ ਮੌਜੂਦ ਕੁਝ ਸਿੱਖ ਕੱਟੜਵਾਦ ਤੱਤ ਦੇਸ਼ ਦੀ ਕੌਮੀ ਸੁਰੱਖਿਆ ਲਈ ਲਗਾਤਾਰ ਖ਼ਤਰਾ ਬਣੇ ਹੋਏ ਹਨ। ਸਾਲ 2025 ਲਈ ਕੈਨੇਡੀਅਨ ਸੰਸਦ ਵਿੱਚ ਪੇਸ਼ ਕੀਤੀ ਗਈ ਇਸ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਇਹ ਤੱਤ ਕੈਨੇਡਾ ਦੀਆਂ ਲੋਕਤਾਂਤਰਿਕ ਸੰਸਥਾਵਾਂ ਅਤੇ ਆਜ਼ਾਦੀ ਦੇ ਮਾਹੌਲ ਦਾ ਗਲਤ ਫ਼ਾਇਦਾ ਚੁੱਕਦੇ ਹੋਏ ਆਪਣੇ ਹਿੰਸਕ ਏਜੰਡੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ 👉 ਬਠਿੰਡਾ ਨਗਰ ਨਿਗਮ ਚੋਣਾਂ;ਕਾਂਗਰਸ ਪਾਰਟੀ ਨੇ ਖਿੱਚੀਆਂ ਤਿਆਰੀਆਂ, ਉਮੀਦਵਾਰਾਂ ਦੀ ਚੋਣ ਬਾਰੇ ਕੀਤੀ ਮੀਟਿੰਗ

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਗਰੁੱਪ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਫੰਡ ਇਕੱਠੇ ਕਰਦੇ ਹਨ ਅਤੇ ਆਪਣੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਨਾਲ ਹੀ, ਰਿਪੋਰਟ ਵਿੱਚ 1985 ਦੇ ਭਿਆਨਕ Air India Flight 182 bombing ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸਨੂੰ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਤਿਵਾਦੀ ਹਮਲਾ ਮੰਨਿਆ ਜਾਂਦਾ ਹੈ। ਇਸ ਦੁਰਘਟਨਾ ਵਿੱਚ 329 ਬੇਗੁਨਾਹ ਲੋਕਾਂ ਦੀ ਜਾਨ ਗਈ ਸੀ। ਏਜੰਸੀ ਦੇ ਮੁਤਾਬਕ, ਇਸ ਹਮਲੇ ਨਾਲ ਜੁੜੇ ਸ਼ੱਕੀ ਤੱਤ ਕੈਨੇਡਾ ਵਿੱਚ ਮੌਜੂਦ ਕੱਟੜਪੰਥੀ ਗਰੁੱਪਾਂ ਨਾਲ ਸੰਬੰਧਿਤ ਸਨ। ਹਾਲਾਂਕਿ, ਇੱਕ ਸਕਾਰਾਤਮਕ ਪੱਖ ਇਹ ਵੀ ਸਾਹਮਣੇ ਆਇਆ ਹੈ ਕਿ ਸਾਲ 2025 ਦੌਰਾਨ ਕੈਨੇਡਾ ਵਿੱਚ ਇਸ ਤਰ੍ਹਾਂ ਦੀ ਕੋਈ ਵੱਡੀ ਹਿੰਸਕ ਘਟਨਾ ਦਰਜ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ 👉 ਹਫ਼ਤਾ ਪਹਿਲਾਂ ਲਾਪਤਾ ਹੋਏ Faridkot ਦੇ ਨੌਜਵਾਨ ਦੀ ਨਹਿਰ ਵਿਚੋਂ ਲਾਸ਼ ਮਿਲੀ

ਦੂਜੇ ਪਾਸੇ, ਖ਼ੁਫ਼ੀਆ ਰਿਪੋਰਟ ਵਿੱਚ ਕਈ ਦੇਸ਼ਾਂ ’ਤੇ ਵੀ ਗੰਭੀਰ ਦੋਸ਼ ਲਗਾਏ ਗਏ ਹਨ। ਰਿਪੋਰਟ ਮੁਤਾਬਕ India, China, Russia, Iran ਅਤੇ Pakistan ਕੈਨੇਡਾ ਦੀ ਅੰਦਰੂਨੀ ਰਾਜਨੀਤੀ ਵਿੱਚ ਦਖ਼ਲਅੰਦਾਜ਼ੀ ਅਤੇ ਜਾਸੂਸੀ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ। ਰਿਪੋਰਟ ਵਿੱਚ ਖ਼ਾਸ ਤੌਰ ’ਤੇ ਭਾਰਤ ਬਾਰੇ ਕਿਹਾ ਗਿਆ ਹੈ ਕਿ ਭਾਰਤ ਨੇ ਕੈਨੇਡੀਅਨ ਸਿਆਸਤਦਾਨਾਂ, ਪੱਤਰਕਾਰਾਂ ਅਤੇ ਭਾਰਤੀ-ਕੈਨੇਡੀਅਨ ਭਾਈਚਾਰੇ ਨਾਲ ਸੰਪਰਕ ਬਣਾਕੇ ਆਪਣੇ ਹਿੱਤਾਂ ਦੀ ਰਾਖੀ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਖ਼ਾਲਿਸਤਾਨੀ ਸਮਰਥਕ ਆਲੋਚਨਾ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਸਾਰੀ ਸਥਿਤੀ ਵਿਚਕਾਰ ਇੱਕ ਦਿਲਚਸਪ ਮੋੜ ਵੀ ਵੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ 👉 Canada ‘ਚ Kapil Sharma ਦੇ ਕੈਫ਼ੇ ਨੇੜੇ ਮੁੜ ਗੋ/ਲੀ.ਬਾਰੀ; ਇਸ ਗਰੂੱਪ ਨੇ ਲਈ ਜਿੰਮੇਵਾਰੀ!

ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ Mark Carney ਦੇ ਕਾਰਜਭਾਰ ਸੰਭਾਲਣ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕੁਝ ਨਰਮੀ ਆਉਂਦੀ ਦਿਖਾਈ ਦੇ ਰਹੀ ਹੈ। ਇਸੇ ਦੌਰਾਨ, Royal Canadian Mounted Police ਦੇ ਕਮਿਸ਼ਨਰ Mike Duheme ਨੇ ਆਪਣੇ ਹਾਲੀਆ ਇੰਟਰਵਿਊ ਵਿੱਚ ਕਿਹਾ ਹੈ ਕਿ ਇਸ ਵੇਲੇ ਕੈਨੇਡਾ ਵਿੱਚ ਹੋ ਰਹੀਆਂ ਅਪਰਾਧਿਕ ਘਟਨਾਵਾਂ ਦਾ ਸਿੱਧਾ ਸਬੰਧ ਕਿਸੇ ਵਿਦੇਸ਼ੀ ਸਰਕਾਰ ਜਾਂ ਖ਼ਾਸ ਤੌਰ ’ਤੇ ਭਾਰਤ ਨਾਲ ਨਹੀਂ ਜੋੜਿਆ ਜਾ ਸਕਦਾ। ਜ਼ਿਕਰਯੋਗ ਹੈ ਕਿ ਸਾਲ 2023 ਵਿੱਚ Hardeep Singh Nijjar ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਕਾਫ਼ੀ ਤਣਾਅਪੂਰਨ ਹੋ ਗਏ ਸਨ। ਭਾਰਤ ਵੱਲੋਂ ਕੈਨੇਡਾ ਦੇ ਲਗਾਏ ਦੋਸ਼ਾਂ ਨੂੰ ਹਮੇਸ਼ਾ ਸਿਆਸੀ ਪ੍ਰੇਰਿਤ ਦੱਸਦੇ ਹੋਏ ਨਕਾਰਿਆ ਗਿਆ ਹੈ।ਫਿਲਹਾਲ, ਇਹ ਰਿਪੋਰਟ ਦੋਵੇਂ ਦੇਸ਼ਾਂ ਲਈ ਇੱਕ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਮੋੜ ਸਾਬਤ ਹੋ ਸਕਦੀ ਹੈ, ਜਿਸਦਾ ਅਸਰ ਆਉਣ ਵਾਲੇ ਸਮੇਂ ਵਿੱਚ ਦੋਪੱਖੀ ਰਿਸ਼ਤਿਆਂ ’ਤੇ ਸਪੱਸ਼ਟ ਤੌਰ ’ਤੇ ਵੇਖਿਆ ਜਾ ਸਕਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

spot_img

Popular

More like this
Related

Kharar News : ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਕਾਂਗਰਸ ਦਾ ਖਰੜ ਵਿੱਚ ਰੋਸ਼ ਪ੍ਰਦਰਸ਼ਨ

Kharar News : ਜਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ...