👉ਆਪ ਛੱਡ ਕੇ ਭਾਜਪਾ ਵਿਚ ਜਾਣ ਵਾਲੇ ਰਾਜ ਸਭਾ ਮੈਂਬਰਾਂ ਨੂੰ ਵਾਪਸ ਸੱਦਣ ਦੀ ਹੋਵੇਗੀ ਮੰਗ
Chandigarh News: CM Bhagwant Singh Mann; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਦੇ MLA ਦਿੱਲੀ ਵਿਖੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਲਈ ਰਵਾਨਾ ਹੋ ਗਏ ਹਨ। ਮੁੱਖ ਮੰਤਰੀ ਰਿਹਾਇਸ਼ ਤੋਂ 3 ਬੱਸਾਂ ਰਾਹੀਂ ਇਹ ਵਿਧਾਇਕ ਤੇ ਮੰਤਰੀ ਦਿੱਲੀ ਵੱਲ ਚੱਲੇ ਹਨ। ਜਿੱਥੇ ਇੰਨ੍ਹਾਂ ਵੱਲੋਂ ਆਪਣੀ ਇੱਕਜੁਟਤਾ ਅਤੇ ਸਿਆਸੀ ਤਾਕਤ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ‘‘ ਭਾਜਪਾ ਸਾਰਿਆਂ ਨੂੰ ਆਪਣੈ ਵਰਗਾਂ ਨਾ ਸਮਝੇ ਕਿਉਂਕਿ ਸਾਡੇ ਸਾਰੇ ਵਿਧਾਇਕ ਚੱਟਾਨ ਵਾਂਗ ਸਾਡੇ ਨਾਲ ਖੜ੍ਹੇ ਹਨ।”
ਮੁੱਖ ਮੰਤਰੀ ਸ: ਮਾਨ ਨੇ ਸਪੱਸ਼ਟ ਕੀਤਾ ਕਿ ਬੇਸ਼ੱਕ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਇਕੱਲਿਆ ਮਿਲਣ ਦਾ ਸਮਾਂ ਦਿੱਤਾ ਹੈ ਪ੍ਰੰਤੂ ਵਿਧਾਇਕਾਂ ਦੀ ਇੱਕਜੁਟਤਾ ਸਪੱਸ਼ਟ ਕਰੇਗੀ ਕਿ ਉਨ੍ਹਾਂ ਦੀ ਵੋਟ ਨਾਲ ਬਣੇ ਰਾਜ ਸਭਾ ਮੈਂਬਰਾਂ ਵੱਲੋਂ ਲੋਕਤੰਤਰ ਕਦਰਾਂ-ਕੀਮਤਾਂ ਦਾ ਕਤਲ ਕੀਤਾ ਗਿਆ ਹੈ, ਜਿਸਦੇ ਚੱਲਦੇ ਦੇਸ ਦੇ ਸੰਵਿਧਾਨਿਕ ਮੁਖੀ ਹੋਣ ਦੇ ਨਾਤੇ ਰਾਸ਼ਟਰਪਤੀ ਜੀ ਕੋਲੋਂ ਆਪ ਛੱਡਣ ਵਾਲੇ 7 ਰਾਜ ਸਭਾ ਮੈਂਬਰਾਂ ਨੂੰ ਵਾਪਸ ਸੱਦਣ ਦੀ ਮੰਗ ਕੀਤੀ ਜਾਵੇਗੀ। ਸੰਭਾਵਨਾ ਹੈ ਕਿ ਇਹ ਕਾਫ਼ਲਾ ਕਰੀਬ 11 ਵਜੇਂ ਤੱਕ ਦਿੱਲੀ ਪੁੱਜ ਜਾਵੇਗਾ, ਜਿੱਥੇ ਮੁੱਖ ਮੰਤਰੀ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਦੌਰਾਨ ਇਹ ਵਿਧਾਇਕ ਬਾਹਰ ਮੌਜੂਦਾ ਰਹਿਣਗੇ। ਇਸ ਦੌਰਾਨ ਇਸਤੋਂ ਪਹਿਲਾਂ ਕਰੀਬ 10:40 ਉੱਪਰ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਅਗਵਾਈ ਹੇਠ ਦੂਜੇ ਸੰਸਦ ਮੈਂਬਰ ਵੀ ਰਾਸ਼ਟਰਪਤੀ ਨਾਲ ਮਿਲਣਗੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




