Guru Kashi University ਵੱਲੋਂ ਰੋਬੋਟਿਕਸ ਅਤੇ ਏ.ਆਈ. ਬਾਰੇ ਤਿੰਨ ਰੋਜ਼ਾ ਵਰਕਸ਼ਾਪ

Date:

spot_img

Talwandi Sabo News: Guru Kashi University; ਆਰਟੀਫਿਸ਼ੀਅਲਇੰਟੈਲੀਜੈਂਸ (ਏ.ਆਈ.)ਅਤੇ ਕੰਪਿਊਟਿੰਗ ਦੇ ਖੇਤਰ ਵਿੱਚ ਆ ਰਹੇ ਬਦਲਾਵਾਂ ਅਤੇ ਰੋਬੋਟਿਕਸ ਦੀਆਂ ਨਵੀਆਂ ਤਕਨੀਕਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਕੰਪਿਊਟਿੰਗ ਵੱਲੋਂ ਇਨਫੋਟੈਕ “ਐਨ” ਟੈਨਮੈਂਟ ਇੰਕ. ਦੇ ਸਹਿਯੋਗ ਨਾਲ ਤਿੰਨ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਡਾ. ਸੁਨੀਲ (ਸੀ.ਈ.ਓ) ਇਨਫੋਟੈਕ ਐਨਟੇਨਮੈਂਟ ਇੰਕ ਇੰਜ. ਪ੍ਰਥਮ ਮੁੱਖੀ ਤਕਨਾਨੋਲਜੀ ਵਿਭਾਗ ਇਨਫੋਟੈਕ, ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਜਿਸ ਵਿੱਚ 200 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਕਰਵਾਏ ਗਈ ਰੋਬੋਟਿਕਸ ਦੇ ਮੁਕਾਬਲਿਆਂ ਵਿੱਚ 15 ਟੀਮਾਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ America News: ਵ੍ਹਾਈਟ ਹਾਊਸ ਨੇੜੇ ਗੋਲੀਬਾਰੀ, ਹਥਿਆਰਬੰਦ ਸ਼ੱਕੀ ਕਾਬੂ, ਲੱਗਾ ਲਾਕਡਾਊਨ!

ਸਮੇਂ ਦੇ ਹਾਣ ਦੀ ਇਸ ਵਰਕਸ਼ਾਪ ਦੇ ਆਯੋਜਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਨਵੀਨਤਮ ਤਕਨਾਲੋਜੀ ਨਾਲ ਜੋੜਣ, ਕੰਪਿਊਟਰ ਲਈ ਅਤੇ ਰੋਬੋਟਿਕਸ ਦੇ ਖੇਤਰ ਵਿੱਚ ਹੋ ਰਹੀਆਂ ਨਵੀਆਂ ਕਾਢਾਂ ਅਤੇ ਬਦਲਾਵਾਂ ਬਾਰੇ ਜਾਣੂ ਕਰਵਾਉਣ ਵਿੱਚ ਵਰਕਸ਼ਾਪ ਅਹਿਮ ਭੂਮਿਕਾ ਨਿਭਾਏਗੀ।ਵਰਕਸ਼ਾਪ ਵਿੱਚ ਦਿੱਤੀ ਗਈ ਟ੍ਰੇਨਿਗ ਅਤੇ ਹਾਸਿਲ ਕੀਤੇ ਗਿਆਨ ਸਦਕਾ ਵਿਦਿਆਰਥੀਆਂ ਲਈ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਹੋਣਗੀਆਂ ਅਤੇ ਉਹਨਾਂ ਵੱਲੋਂ ਸਵੈ-ਉਦਯੋਗ ਸਥਾਪਿਤ ਕਰਨ ਵੱਲ ਤੁਰ ਕੇਰੋਜ਼ਗਾਰ ਤਲਾਸ਼ਣ ਦੀ ਬਜਾਏ ਰੋਜ਼ਗਾਰ ਦਾਤਾ ਬਣਨ ਦੀ ਰਾਹ ਖੁਲ੍ਹੇਗੀ।

ਇਹ ਵੀ ਪੜ੍ਹੋ Raghav Chadha reached at President House: ਆਪ ਦੇ ਚਾਰ ਬਾਗੀ ਸੰਸਦ ਮੈਂਬਰ ਪੁੱਜੇ ਰਾਸ਼ਟਰਪਤੀ ਨੂੰ ਮਿਲਣ

ਮੁੱਖ ਬੁਲਾਰਿਆਂ ਨੇ ਵਰਕਸ਼ਾਪ ਦੇ ਤੁਜ਼ਰਬੇਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਰੋਬੋਟਿਕਸ, ਆਟੋਮੇਸ਼ਨ ਤਕਨਾਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਐਪਲੀਕੇਸ਼ਨਾਂ ਦਾ ਵਿਹਾਰਕ ਅਨੁਭਵ ਹੋਇਆ ਹੈ। ਵਰਕਸ਼ਾਪ ਨੇ ਵਿਦਿਆਰਥੀਆਂ ਨੂੰ ਨਵੀਨਤਾ ਅਤੇ ਨਵੀਂ ਸਿਰਜਣਾ ਲਈ ਪ੍ਰੇਰਿਤ ਕੀਤਾ ਹੈ। ਵਰਕਸ਼ਾਪ ਵਿੱਚ ਮਾਹਰ ਟ੍ਰੇਨਰ ਇੰਜ. ਰੂਪਲ ਪਟੇਲ ਨੇ ਰੋਬੋਟਿਕਸ ਦੇ ਬੁਨਿਆਦੀ ਸਿਧਾਤਾਂ, ਅਰਡੂਇਨੋ ਪ੍ਰੋਗਰਾਮਿੰਗ ਅਤੇ ਰੀਅਲ-ਟਾਈਮ ਪ੍ਰੋਜੈਕਟ ਵਿਕਾਸ ਤੇ ਜਾਣਕਾਰੀ ਭਰਪੂਰ ਸੈਸ਼ਨ ਚਲਾਏ।

ਇਹ ਵੀ ਪੜ੍ਹੋ Punjab News: ਭਾਜਪਾ ‘ਚ ਜਾਣ ਵਾਲਿਆਂ ‘ਤੇ CM ਮਾਨ ਦੇ ਤਿੱਖੇ ਸਵਾਲ

ਕੰਪਿਊਟਰ ਐਪਲੀਕੇਸ਼ਨ ਦੇ ਡੀਨ, ਡਾ. ਵਿਜੈ ਲਕਸ਼ਮੀ ਨੇ ਮੁੱਖ- ਆਯੋਜਿਕਾਂ ਵੱਲੋਂ ਵਰਕਸ਼ਾਪ ਵਿੱਚ ਕਰਵਾਏ ਗਏ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਕਿ 15 ਟੀਮਾਂ ਮੁਕਾਬਲਿਆਂ ਵਿੱਚ ਟੀਮ ਸਾਈਬਰ ਕ੍ਰਿਏਟਰਜ਼ ਨੇ ਪਹਿਲਾ, ਟੀਮ ਰੋਬੋ ਟਾਇਟਨਸ ਨੇ ਦੂਜਾ, ਟੀਮ ਚਿੱਪ ਚੈਂਪੀਅਨਜ਼ ਨੇ ਤੀਜਾ ਸਥਾਨ ਹਾਸਿਲ ਕੀਤਾ ਜਦ ਕਿ ਟੀਮ ਸੈਂਸਰ ਸਕੁਐਂਡ ਅਤੇ ਟੀਮ ਇਨੋਵੇਟਰਜ਼ ਨੂੰ ਸੰਯੁਕਤਰੂਪ ਵਿੱਚ ਚੌਥੇ ਸਥਾਨ ਲਈ ਚੁਣਿਆ ਗਿਆ। ਆਯੋਜਕਾਂ ਵੱਲੋਂ ਮੁੱਖ ਬੁਲਾਰੇ ਨੂੰ ਸਨਮਾਨ ਚਿੰਨ੍ਹ, ਜੇਤੂਆਂ ਨੂੰ ਮੈਂਡਲ, ਸਰਟੀਫਿਕੇਟ ਅਤੇ ਭਾਗੀਦਾਰਾਂ ਨੂੰ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਵਰਕਸ਼ਾਪ ਦਾ ਸਮੁੱਚਾ ਪ੍ਰਬੰਧਨ ਅਤੇ ਸੰਚਾਲਨਸਾਹਿਲ ਸ਼ਰਮਾ, ਰਣਬੀਰ ਸਿੰਘ ਅਤੇ ਕੁਲਦੀਪ ਸਿੰਘ ਦੀ ਟੀਮ ਵੱਲੋਂ ਸ਼ਲਾਘਾਯੋਗ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

पीएम किसान की 23वीं किस्त जारी, हरियाणा के 15.95 लाख किसानों को मिले 319.13 करोड़ रुपये

👉प्रधानमंत्री नरेंद्र मोदी के नेतृत्व में कृषि क्षेत्र में...

“ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦੇ ਤੀਜੇ ਦਿਨ ਉਮੜਿਆ ਸ਼ਰਧਾ ਦਾ ਸੈਲਾਬ

👉ਭਗਵਾਨ ਭੋਲੇਨਾਥ ਦੀ ਕਿਰਪਾ ਮਹਿਤਾ ਪਰਿਵਾਰ ਉੱਤੇ ਹਮੇਸ਼ਾ ਬਣੀ...

Haryana में होगा एआई सैंडबॉक्स लांच- मुख्यमंत्री नायब सिंह सैनी

👉अर्जुन एसपीबी होगी गठित, समीक्षा के लिए हर तीसरे...