Tuesday, May 5, 2026
spot_img
spot_img

ਰਾਸ਼ਟਰਪਤੀ ਨੂੰ ਮਿਲਣ ਤੋਂ ਬਾਅਦ CM Bhagwant Mann ਨੇ AAP ਛੱਡਣ ਵਾਲੇ MPs ਨੂੰ ਕਹੀ ਵੱਡੀ ਗੱਲ !

Date:

spot_img

👉ਵਿਧਾਇਕਾਂ ਨੂੰ ਨਾਲ ਲੈ ਕੇ ਰਾਸ਼ਟਰਪਤੀ ਭਵਨ ਦੇ ਸਾਹਮਣੇ ਕੀਤਾ ਸਿਆਸੀ ਸ਼ਕਤੀ ਪ੍ਰਦਰਸ਼ਨ
Delhi News: CM Bhagwant Mann; ਪਿਛਲੇ ਦਿਨੀਂ ਆਪ (AAP) ਛੱਡ ਕੇ ਭਾਜਪਾ (BJP) ਵਿਚ ਜਾਣ ਵਾਲੇ MPs ਨੂੰ ਸਪੱਸ਼ਟ ਕਰਦਿਆਂ ਐਲਾਨ ਕੀਤਾ ਕਿ BJP ‘ਚ ਜਾਣ ਦਾ ਮਤਬਲ ਇਹ ਨਹੀਂ ਕਿ ਉਹ ਕਾਰਵਾਈ ਤੋਂ ਬਚ ਜਾਣਗੇ। ਕਰੀਬ 95 ਵਿਧਾਇਕਾਂ ਦੇ ਦਸਤਖ਼ਤਾਂ ਵਾਲੀ ਇੱਕ ਅਰਜ਼ੀ ਰਾਸ਼ਟਰਪਤੀ ਨੂੰ ਸੌਂਪਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ: ਮਾਨ ਨੇ ਕਿਹਾ ਕਿ, ‘‘ ਲੋਕਾਂ ਦੀਆਂ ਉਮੀਦਾਂ ‘ਤੇ ਖ਼ਰਾ ਨਾ ਉਤਰਨ ਵਾਲੇ ਐਮਪੀਜ਼ ਨੂੰ ਵਾਪਸ ਸੱਦਿਆ ਜਾਵੇ। ” ਸ: ਮਾਨ ਨੇ ਇੰਨ੍ਹਾਂ ਐਮਪੀਜ਼ ਦੀ ਇਸ ਕਾਰਵਾਈ ਨੂੰ ਗਦਾਰੀ ਐਲਾਨਦਿਆਂ ਕਿਹਾ ਕਿ ਕੁੱਝ ਲੋਕ ਇਹ ਧਮਕੀਆਂ ਦੇ ਰਹੇ ਹਨ ਕਿ ਆਮ ਆਦਮੀ ਪਾਰਟੀ ਕੋਲ ਸਿਰਫ਼ ਇੱਕ ਸੂਬੇ ਦੀ ਪੁਲਿਸ ਹੈ ਜਦਕਿ ਭਾਜਪਾ ਕੋਲ 21 ਸੂਬਿਆਂ ਦੀ ਪੁਲਿਸ ਹੈ।

 

ਇਹ ਵੀ ਪੜ੍ਹੋ Punjab News: ਭਾਜਪਾ ‘ਚ ਜਾਣ ਵਾਲਿਆਂ ‘ਤੇ CM ਮਾਨ ਦੇ ਤਿੱਖੇ ਸਵਾਲ

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬੀਆਂ ਅਜਿਹੀਆਂ ਧਮਕੀਆਂ ਨੁੰ ਬਰਦਾਸ਼ਤ ਨਹੀਂ ਕਰਦੇ, ਬਲਕਿ ਦੁੱਗਣੇ ਜੋਸ਼ ਨਾਲ ਜਵਾਬ ਦਿੰਦੇ ਹਨ। ਭਗਵੰਤ ਸਿੰਘ ਮਾਨ ਨੇ ਸਵਾਲ ਕਰਦਿਆਂ ਕਿਹਾ ਕਿ, ‘‘ ਦਸ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਹੇਠ ਈਡੀ ਵੱਲੋਂ ਰਾਜ ਸਭਾ ਮੈਂਬਰ ਅਸੋਕ ਮਿੱਤਲ ਦੇ ਘਰ ਅਤੇ ਵਪਾਰਕ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਪ੍ਰੰਤੂ ਹੁਣ ਉਸਨੂੰ ਆਪਣੇ ਨਾਲ ਰਲਾ ਕੇ ਸੁਰੱਖਿਆ ਛਤਰੀ ਦੇ ਦਿੱਤੀ। ਅਜਿਹਾ ਕਰਨ ਦੇ ਨਾਲ ਕੀ ਉਹ ਦੁੱਧ ਧੋਤੇ ਹੋ ਗਏ ?

ਇਹ ਵੀ ਪੜ੍ਹੋ CM Bhagwant Singh Mann ਦੀ ਅਗਵਾਈ ਹੇਠ ਵਿਧਾਇਕਾਂ ਦਾ ਕਾਫ਼ਲਾ ਦਿੱਲੀ ਲਈ ਹੋਇਆ ਰਵਾਨਾ

ਮੁੱਖ ਮੰਤਰੀ ਸ: ਮਾਨ ਨੇ ਕਿਹਾ ਕਿ ਉਨ੍ਹਾਂ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਲੋਕਤੰਤਰ ਨਾਲ ਖਿਲਵਾੜ ਕਰਕੇ ਜਾਣ ਵਾਲੇ ਐਮਪੀਜ਼ ਦੀ ਮਾਨਤਾ ਰੱਦ ਕੀਤੀ ਜਾਵੇ, ਕਿਉਂਕਿ ਉਨ੍ਹਾਂ ਲੋਕਤੰਤਰ ਦਾ ਮਜ਼ਾਕ ਉਡਾਇਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਦੇ ਵਿਧਾਇਕ ਸਿਰਫ਼ 2 ਹਨ ਅਤੇ ਰਾਜ਼ ਸਭਾ ਦੇ ਮੈਂਬਰ 6 ਹਨ। ਉਨ੍ਹਾਂ ਆਪ ਛੱਡਣ ਵਾਲੇ ਐਮਪੀਜ਼ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਭਾਜਪਾ ਇੰਨੀਂ ਹੀ ਚੰਗੀ ਲੱਗਦੀ ਸੀ ਤਾਂ ਉਹਨਾਂ ਨੂੰ ਅਸਤੀਫ਼ਾ ਦੇ ਕੇ ਜਾਣਾ ਚਾਹੀਦਾ ਸੀ। ਇਸ ਮੌਕੇ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਗੈਰ-ਸੰਵਿਧਾਨਕ ਤਰੀਕੇ ਨਾਲ ਪਾਰਟੀਆਂ ਨੂੰ ਤੋੜਨਾ ਅਤੇ ED-CBI ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਦਾਗੀ ਨੇਤਾਵਾਂ ਨੂੰ ਭਾਜਪਾ ਦੀ ‘ਵਾਸ਼ਿੰਗ ਮਸ਼ੀਨ’ ਵਿੱਚ ਸਾਫ਼ ਕਰਨਾ ਸਾਡੇ ਲੋਕਤੰਤਰੀ ਢਾਂਚੇ ਨਾਲ ਸਿੱਧਾ ਖਿਲਵਾੜ ਹੈ।

ਇਹ ਵੀ ਪੜ੍ਹੋ ਭਾਜਪਾ ਦੇ ਹੱਥ 700 ਕਿਸਾਨਾਂ ਦੇ ਖ਼ੂਨ ਨਾਲ ਰੰਗੇ ਹੋਏ, ਪੰਜਾਬ ਕਾਲੇ ਖੇਤੀ ਕਾਨੂੰਨਾਂ ਦੇ ਅਪਮਾਨ ਨੂੰ ਨਹੀਂ ਭੁੱਲੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਉਨ੍ਹਾਂ ਕਿਹਾ ਕਿ,” ਪੰਜਾਬ ਵਿੱਚ ‘ਆਪ੍ਰੇਸ਼ਨ ਲੋਟਸ’ ਦੀਆਂ ਕੋਝੀਆਂ ਚਾਲਾਂ ਕਦੇ ਵੀ ਕਾਮਯਾਬ ਨਹੀਂ ਹੋਣਗੀਆਂ। ਸਾਡੇ ਵਿਧਾਇਕ ਲੱਖਾਂ ਪੰਜਾਬੀਆਂ ਦੀ ਆਵਾਜ਼ ਹਨ ਅਤੇ ਪੰਜਾਬੀ ਕਦੇ ਵੀ ਗੱਦਾਰੀ ਬਰਦਾਸ਼ਤ ਨਹੀਂ ਕਰਦੇ। ‘ਤੁਹਾਡਾ ਲੋਕ ਸੇਵਕ’ ਹੋਣ ਦੇ ਨਾਤੇ ਮੈਂ ਹਰ ਪੰਜਾਬੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਸੀਂ ਲੋਕਾਂ ਦੇ ਫ਼ਤਵੇ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਲਈ ਆਖਰੀ ਦਮ ਤੱਕ ਲੜਾਂਗੇ।  ਇਸ ਮੌਕੇ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਇਸ ਮਸਲੇ ‘ਤੇ ਚੁੱਪ ਨਹੀਂ ਰਹਿਣਗੇ।” ਇਸ ਮੌਕੇ ਉਨ੍ਹਾਂ ਨਾਲ ਸਮੂਹ ਮੰਤਰੀ ਤੇ ਵਿਧਾਇਕ ਵੀ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img

Popular

More like this
Related

Punjab News : 6 ਮਈ ਨੂੰ ਇਹਨਾਂ ਕਰਮਚਾਰੀਆਂ ਵੱਲੋਂ ਹੜਤਾਲ ਦੀ ਤਿਆਰੀ

Punjab News : ਸਫ਼ਾਈ ਸੇਵਕ ਯੂਨੀਅਨ ਪੰਜਾਬ ਵੱਲੋਂ 6...

Chandigarh News: ਜਥੇਦਾਰ ਹਵਾਰਾ ਨੂੰ 21 ਦਿਨ ਦੀ ਪੈਰੋਲ ਤੁਰੰਤ ਦੇਵੇ ਕੇਂਦਰ ਸਰਕਾਰ – ਜਥੇਦਾਰ ਦਾਦੂਵਾਲ

  Chandigarh News: ਲੋਕਤੰਤਰ ਇੱਕ ਬਹੁਤ ਖੂਬਸੂਰਤ ਸ਼ਬਦ ਹੈ ਅਤੇ...

Guru Kashi University ਵੱਲੋਂ ਰੋਬੋਟਿਕਸ ਅਤੇ ਏ.ਆਈ. ਬਾਰੇ ਤਿੰਨ ਰੋਜ਼ਾ ਵਰਕਸ਼ਾਪ

Talwandi Sabo News: Guru Kashi University; ਆਰਟੀਫਿਸ਼ੀਅਲਇੰਟੈਲੀਜੈਂਸ (ਏ.ਆਈ.)ਅਤੇ ਕੰਪਿਊਟਿੰਗ...

America News: ਵ੍ਹਾਈਟ ਹਾਊਸ ਨੇੜੇ ਗੋਲੀਬਾਰੀ, ਹਥਿਆਰਬੰਦ ਸ਼ੱਕੀ ਕਾਬੂ, ਲੱਗਾ ਲਾਕਡਾਊਨ!

America News: ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਤੋਂ ਇੱਕ...