Bathinda News: ਵਾਰਡ ਅਟੈਡੈਂਟ ਯੂਨੀਅਨ ਪੰਜਾਬ ਵੱਲੋਂ ਬਠਿੰਡਾ ਵਿਖੇ ਅਹਿਮ ਮੀਟਿੰਗ

Date:

spot_img

Bathinda News: ਅੱਜ ਬਠਿੰਡਾ ਵਿਖੇ ਵਾਰਡ ਅਟੈਡੈਂਟ ਯੂਨੀਅਨ ਪੰਜਾਬ ਵੱਲੋਂ ਸਸਪਾਲ ਸਿੰਘ ਰਟੋਲ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਸਥਾਨਕ ਚਿਲਡਰਨ ਵਿੱਚ ਯੂਨੀਅਨ ਦੀਆਂ ਮੰਗਾਂ ਸੰਬੰਧੀ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਖ ਵੱਖ ਜਿਲਿਆਂ ਦੇ ਆਗੂ ਸਾਮਿਲ ਹੋਏ।ਅੱਜ ਮੀਟਿੰਗ ਦਾ ਮੁੱਖ ਏਜੰਡਾ ਯੂਨੀਅਨ ਨੂੰ ਸਟੇਟ ਪੱਧਰ ਤੇ ਮਜਬੂਤ ਕਰਨ ਲਈ ਇੱਕਜੁੱਟਤਾ ਦਿਖਾਉਣ ਦੀ ਗੱਲ ਕੀਤੀ ਗਈ।ਸੂਬਾ ਪ੍ਰਧਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਯੂਨੀਅਨ ਆਪਣੇ ਕੇਡਰ ਲਈ ਹਰ ਅਧੂਰੇ ਕੰਮ ਕਰਵਾਉਣ ਲਈ ਬਚਨਵੰਦ ਹੈ।

ਇਹ ਵੀ ਪੜ੍ਹੋ ਪੰਜਾਬ ‘ਚ ਭਿਆਨਕ ਹਾਦਸਾ; ਤੇਜ਼ ਰਫ਼ਤਾਰ ਸਕਾਰਪੀਓ ਨੇ ਤਿੰਨ ਘਰਾਂ ਦੇ ਚਿਰਾਗ ਬੁਝਾਏ

ਮੀਟਿੰਗ ਵਿੱਚ ਕੇਡਰ ਦੇ ਕੰਮਾਂ ਸੰਬੰਧੀ ਗੱਲਬਾਤ, ਤਰੱਕੀ ਲਈ ਕੋਟਾ ਪੰਜਾਬ ਦੇ ਪੇਅ ਸਕੇਲਾਂ ਸੰਬੰਧੀ ਗੱਲਬਾਤ ਅਤੇ ਵਾਰਡ ਅਟੈਡੈਂਟ ਦੀ ਪੋਸਟ ਨੂੰ ਸਪੈਸ਼ਲ ਪੋਸਟ ਦਾ ਦਰਜਾ ਦਵਾਉਣ ਸੰਬੰਧੀ ਗੱਲਬਾਤ ਕੀਤੀ ਗਈ। ਪਰਮਜੀਤ ਸਿੰਘ ਫਾਜ਼ਿਲਕਾ ਸੂਬਾ ਸਕੱਤਰ ਨੇ ਬੋਲਦਿਆਂ ਕਿਹਾ ਕਿ ਯੂਨੀਅਨ ਨੂੰ ਸੂਬਾ ਪੱਧਰ ਤੇ ਯੂਨੀਅਨ ਨੂੰ ਹੋਰ ਸੁਚੱਜੇ ਢੰਗ ਨਾਲ ਚਲਾਉਣ ਲਈ ਸੂਬਾ ਕਮੇਟੀ ਦਾ ਵਿਸਥਾਰ ਕਰਦਿਆਂ ਕੁੱਝ ਨਵੇਂ ਸਾਥੀਆਂ ਨੂੰ ਜਿੰਮੇਵਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ Ludhiana News:AAP ਤੇ BJP ਦੇ ਵਰਕਰਾਂ ‘ਚ ਖੜਕ ਪਈ, ਪੁਲਿਸ ਨੂੰ ਕਰਨਾ ਪਿਆ ਬਚਾਅ

ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਬਰਨਾਲਾ, ਵਾਈਸ ਪ੍ਰਧਾਨ ਸੁਖਦੇਵ ਸਿੰਘ ਮੋਗਾ, ਸਹਾਇਕ ਕੈਸ਼ੀਅਰ ਸੁਖਦੇਵ ਸਿੰਘ ਨਿਹਾਲ ਸਿੰਘ ਵਾਲਾ ਮੋਗਾ, ਮਾਸ ਮੀਡੀਆ ਇੰਚਾਰਜ ਪਵਨ ਮਾਨਸਾ, ਮਾਸ ਮੀਡੀਆ ਕੋਆਰਡੀਨੇਟਰ ਬਲਜੀਤ ਸਿੰਘ ਮਾਨਸਾ, ਮੁੱਖ ਸਲਾਹਕਾਰ ਲਖਵਿੰਦਰ ਸਿੰਘ ਫਿਰੋਜ਼ਪੁਰ, ਅਤੇ ਮਨਪ੍ਰੀਤ ਕੰਬੋਜ ਚੁਣੇ ਗਏ। ਇਸ ਮੌਕੇ ਤੇ ਦਰੋਪਤੀ ਬਾਈ ਫਾਜ਼ਿਲਕਾ, ਰਘਵੀਰ ਸਿੰਘ ਜਿਲ੍ਹਾ ਪ੍ਰਧਾਨ ਮਾਨਸਾ, ਗੁਰਦੀਪ ਕੰਬੋਜ ਜਿਲਾ ਪ੍ਰਧਾਨ ਫਾਜ਼ਿਲਕਾ, ਪਰਦੀਪ ਕੁਮਾਰ ਮਾਨਸਾ, ਲਖਵਿੰਦਰ ਸਿੰਘ ਬਰਨਾਲਾ, ਪਲਵਿੰਦਰ ਸਿੰਘ ਸੂਬਾ ਖਜਾਨਚੀ ਲੁਧਿਆਣਾ, ਗੁਲਾਬ ਸਿੰਘ ਬਰਨਾਲਾ, ਰਾਜ ਸਿੰਘ ਮਾਨਸਾ, ਸੰਦੀਪ ਕੁਮਾਰ ਮਾਕੰਡਾ,ਸੁਖਪ੍ਰੀਤ ਮਾਨਸਾ, ਆਦਿ ਹਾਜ਼ਰ ਸਨ

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related