ਮੈਰਾਥਨ ਸਿਰਫ਼ ਦੌੜ ਨਹੀਂ, ਤੰਦਰੁਸਤ ਜੀਵਨ ਦਾ ਸੰਕਲਪ: ਨਾਇਬ ਸਿੰਘ ਸੈਣੀ

Date:

spot_img

👉ਨਸ਼ੇ ਨੂੰ ਹਰਾਉਣ ਅਤੇ ਮੁੱਖ ਮੰਤਰੀ ਦੇ ਸੰਕਲਪ ਨੂੰ ਜਿਤਾਉਣ ਲਈ ਨਾਰਨੌਲ ਵਿੱਚ ਉਮੜਿਆ ਜਨ-ਸੈਲਾਬ
👉ਮੁੱਖ ਮੰਤਰੀ ਨੇ ਖੁਦ 5 ਕਿਲੋਮੀਟਰ ਦੌੜ ਲਗਾ ਕੇ ਨੌਜਵਾਨਾਂ ਦਾ ਕੀਤਾ ਉਤਸ਼ਾਹ ਵਧਾਇਆ
Haryana News: ਨਾਰਨੌਲ ਦੇ ਨੂਨੀ ਸ਼ੇਖਪੁਰਾ ਮੋੜ ‘ਤੇ ਐਤਵਾਰ ਨੂੰ ਤਿਰੰਗਾ ਹੱਥਾਂ ਵਿੱਚ ਫੜ ਕੇ ਯੂਥ ਮੈਰਾਥਨ ਅਤੇ ਤਿਰੰਗਾ ਯਾਤਰਾ ਵਿੱਚ ਸ਼ਾਮਲ ਹੋਏ ਰਿਕਾਰਡ ਜਨ-ਸੈਲਾਬ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਨਸ਼ਾ ਮੁਕਤੀ ਦਾ ਸੰਦੇਸ਼ ਦਿੱਤਾ। ਮੁੱਖ ਮੰਤਰੀ ਨੇ ਖੁਦ 5 ਕਿਲੋਮੀਟਰ ਦੌੜ ਵਿੱਚ ਸ਼ਾਮਲ ਹੋ ਕੇ ਨੌਜਵਾਨਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਦੌਰਾਨ ਸਿਹਤ ਮੰਤਰੀ ਆਰਤੀ ਸਿੰਘ ਰਾਓ, ਸੰਸਦ ਮੈਂਬਰ ਧਰਮਬੀਰ ਸਿੰਘ, ਨਾਰਨੌਲ ਵਿਧਾਇਕ ਓਮਪ੍ਰਕਾਸ਼ ਯਾਦਵ, ਮਹਿੰਦਰਗੜ੍ਹ ਵਿਧਾਇਕ ਕੰਵਰ ਸਿੰਘ ਯਾਦਵ, ਜ਼ਿਲ੍ਹਾ ਪ੍ਰਧਾਨ ਜਤਿੰਦਰ ਰਾਓ, ਯੂਥ ਮੈਰਾਥਨ ਦੀ ਬ੍ਰਾਂਡ ਅੰਬੈਸਡਰ ਅਤੇ ਕਾਮਨਵੈਲਥ ਗੋਲਡ ਮੈਡਲ ਜੇਤੂ ਸ਼ਰਮਿਲਾ ਧਨਖੜ, ਪੰਕਜ ਨੈਣ ਆਈ.ਪੀ.ਐੱਸ., ਡਿਪਟੀ ਕਮਿਸ਼ਨਰ ਅਨੁਪਮਾ ਅੰਜਲੀ ਵੀ ਹਾਜ਼ਰ ਸਨ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਦੋਂ ਕਿਸੇ ਸੂਬੇ ਦੇ ਨੌਜਵਾਨ ਸਵੇਰੇ-ਸਵੇਰੇ ਤਿਰੰਗਾ ਹੱਥ ਵਿੱਚ ਲੈ ਕੇ ਦੌੜਨ ਨਿਕਲ ਪੈਂਦੇ ਹਨ, ਤਾਂ ਸਮਝ ਲਓ ਕਿ ਉਹ ਸੂਬਾ ਸਿਰਫ਼ ਵਿਕਾਸ ਦੀ ਨਹੀਂ, ਸਗੋਂ ਜਾਗਰੂਕਤਾ, ਰਾਸ਼ਟਰ ਭਗਤੀ ਅਤੇ ਉੱਜਵਲ ਭਵਿੱਖ ਦੀ ਦੌੜ ਵੀ ਜਿੱਤਣ ਵਾਲਾ ਹੈ। ਜੇਕਰ ਕੋਈ ਮੈਨੂੰ ਪੁੱਛੇ ਕਿ ਵਿਕਸਤ ਭਾਰਤ ਦੀ ਸਭ ਤੋਂ ਸੋਹਣੀ ਤਸਵੀਰ ਕਿਹੋ ਜਿਹੀ ਹੋਵੇਗੀ… ਤਾਂ ਮੈਂ ਕਹਾਂਗਾ- ਹੱਥ ਵਿੱਚ ਤਿਰੰਗਾ, ਜੀਵਨ ਵਿੱਚ ਖੇਡਾਂ ਅਤੇ ਮਨ ਵਿੱਚ ਨਸ਼ਾ ਮੁਕਤ ਭਾਰਤ ਦਾ ਸੰਕਲਪ। ਉਨ੍ਹਾਂ ਕਿਹਾ ਕਿ ਇਹ ਮੈਰਾਥਨ ਸਿਰਫ਼ ਕੁਝ ਕਿਲੋਮੀਟਰ ਦੀ ਦੌੜ ਨਹੀਂ ਹੈ। ਇਹ ਤੰਦਰੁਸਤ ਜੀਵਨ ਦਾ ਸੰਕਲਪ ਹੈ। ਇਹ ਨਸ਼ੇ ਦੇ ਹਨ੍ਹੇਰੇ ਤੋਂ ਉਜਾਲੇ ਵੱਲ ਵਧਣ ਦਾ ਸੰਕਲਪ ਹੈ।

ਇਹ ਵੀ ਪੜ੍ਹੋ  ਵਰਤਮਾਨ ਸਮੇਂ ਦੀ ਮੰਗ ਅਨੁਸਾਰ ਵਿਗਿਆਨ, ਕੰਪਿਊਟਰ ਅਤੇ ਰੋਬੋਟਿਕਸ ਦੀਆਂ ਆਧੁਨਿਕ ਪ੍ਰਯੋਗਸ਼ਾਲਾਵਾਂ ਕੀਤੀਆਂ ਜਾ ਰਹੀਆਂ ਹਨ ਸਥਾਪਿਤ – ਮੁੱਖ ਮੰਤਰੀ

ਅੱਜ ਨਾਰਨੌਲ ਦੀ ਧਰਤੀ ਤੋਂ ਇਹ ਸੰਦੇਸ਼ ਪੂਰੇ ਹਰਿਆਣਾ ਵਿੱਚ ਜਾਣਾ ਚਾਹੀਦਾ ਹੈ ਕਿ ਨਸ਼ਾ ਜੀਵਨ ਨੂੰ ਖ਼ਤਮ ਕਰਦਾ ਹੈ, ਜਦੋਂ ਕਿ ਖੇਡਾਂ ਜੀਵਨ ਨੂੰ ਸਵਾਰਦੀਆਂ ਹਨ। 26 ਜੁਲਾਈ ਨੂੰ ਯਮੁਨਾਨਗਰ ਤੋਂ ਜੋ ਜਨ-ਜਾਗਰਣ ਦੀ ਇਹ ਮਸ਼ਾਲ ਜੱਗੀ ਸੀ, ਅੱਜ ਨਾਰਨੌਲ ਦੀ ਧਰਤੀ ‘ਤੇ ਉਹ ਹੋਰ ਜ਼ਿਆਦਾ ਪ੍ਰਜਵਲਿਤ ਦਿਖਾਈ ਦੇ ਰਹੀ ਹੈ। ਨੌਜਵਾਨਾਂ ਦਾ ਇਹ ਉਤਸ਼ਾਹ ਦੱਸਦਾ ਹੈ ਕਿ ਹਰਿਆਣਾ ਨਸ਼ੇ ਦੇ ਖਿਲਾਫ ਨਿਰਣਾਇਕ ਲੜਾਈ ਲੜਨ ਲਈ ਤਿਆਰ ਹੈ।ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਇਹ ਆਯੋਜਨ ‘ਹਰ ਘਰ ਤਿਰੰਗਾ’ ਮੁਹਿੰਮ ਦਾ ਵੀ ਗਵਾਹ ਹੈ। ਸਾਲ 2022 ਵਿੱਚ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੌਰਾਨ ਸ਼ੁਰੂ ਹੋਈ ਇਹ ਮੁਹਿੰਮ ਅੱਜ ਦੇਸ਼ ਦਾ ਜਨ-ਅੰਦੋਲਨ ਬਣ ਚੁੱਕੀ ਹੈ। ਇਸ ਸਾਲ ਇਹ ਮੁਹਿੰਮ ‘ਵੰਦੇ ਮਾਤਰਮ’ ਦੇ 150 ਗੌਰਵਸ਼ਾਲੀ ਸਾਲਾਂ ਨੂੰ ਸਮਰਪਿਤ ਹੈ। ਵੰਦੇ ਮਾਤਰਮ ਸਿਰਫ਼ ਇੱਕ ਗੀਤ ਨਹੀਂ, ਸਗੋਂ ਭਾਰਤ ਦੀ ਆਤਮਾ ਦੀ ਆਵਾਜ਼ ਹੈ, ਜਿਸ ਨੇ ਸੁਤੰਤਰਤਾ ਸੰਗਰਾਮ ਦੌਰਾਨ ਕਰੋੜਾਂ ਦੇਸ਼ ਵਾਸੀਆਂ ਵਿੱਚ ਰਾਸ਼ਟਰ ਭਗਤੀ ਦੀ ਨਵੀਂ ਚੇਤਨਾ ਜਗਾਈ। ਅੱਜ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਨਵੀਂ ਪੀੜ੍ਹੀ ਨੂੰ ਉਨ੍ਹਾਂ ਬਲੀਦਾਨਾਂ ਤੋਂ ਜਾਣੂ ਕਰਵਾਈਏ, ਜਿਨ੍ਹਾਂ ਦੀ ਬਦੌਲਤ ਸਾਨੂੰ ਇਹ ਆਜ਼ਾਦੀ ਮਿਲੀ। ਅਸੀਂ ਸੰਕਲਪ ਲਿਆ ਹੈ ਕਿ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ਹਰਿਆਣਾ ਦੇ ਪਿੰਡ-ਪਿੰਡ ਅਤੇ ਘਰ-ਘਰ ਤੱਕ ਪਹੁੰਚਾਇਆ ਜਾਵੇਗਾ। ਸਰਕਾਰੀ ਵਿਭਾਗ, ਸਿੱਖਿਆ ਸੰਸਥਾਵਾਂ, ਸਮਾਜਿਕ ਸੰਗਠਨ ਅਤੇ ਨਾਗਰਿਕ ਸਮਾਜ ਮਿਲ ਕੇ ਇਸ ਨੂੰ ਜਨ-ਅੰਦੋਲਨ ਬਣਾਉਣਗੇ। ਤਿਰੰਗਾ ਯਾਤਰਾਵਾਂ, ਸਾਈਕਲ ਯਾਤਰਾਵਾਂ ਅਤੇ ਹੋਰ ਪ੍ਰੋਗਰਾਮ ਸੁਤੰਤਰਤਾ ਸੈਨਾਨੀਆਂ ਅਤੇ ਸ਼ਹੀਦਾਂ ਦੀ ਯਾਦ ਨਾਲ ਜੁੜੇ ਸਥਾਨਾਂ ‘ਤੇ ਆਯੋਜਿਤ ਕੀਤੇ ਜਾਣਗੇ, ਤਾਂ ਜੋ ਨੌਜਵਾਨ ਸਿਰਫ਼ ਤਿਰੰਗਾ ਹੱਥ ਵਿੱਚ ਨਾ ਲੈਣ, ਸਗੋਂ ਉਸ ਦੇ ਪਿੱਛੇ ਦੇ ਬਲੀਦਾਨ ਨੂੰ ਵੀ ਸਮਝਣ।

ਇਹ ਵੀ ਪੜ੍ਹੋ  ਗਊਂ ਸੇਵਾ,ਖੇਡਾਂ ਅਤੇ ਪਾਰਦਰਸ਼ੀ ਸੁਸ਼ਾਸਨ ਹਰਿਆਣਾ ਦੀ ਹੈ ਪਛਾਣ; ਨਸ਼ਿਆਂ ਵਿਰੁੱਧ ਸਰਕਾਰ ਦਾ ਸਖ਼ਤ ਪ੍ਰਹਾਰ ਹੈ ਜਾਰੀ: ਮੁੱਖ ਮੰਤਰੀ

ਮੈਨੂੰ ਵਿਸ਼ਵਾਸ ਹੈ ਕਿ ਸਾਡੀਆਂ ਮਾਵਾਂ-ਭੈਣਾਂ, ਸਵੈ-ਸਹਾਇਤਾ ਸਮੂਹ, ਨੌਜਵਾਨ, ਕਿਸਾਨ, ਖਿਡਾਰੀ ਅਤੇ ਵਿਦਿਆਰਥੀ ਇਸ ਮੁਹਿੰਮ ਨੂੰ ਘਰ-ਘਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਤਿਰੰਗੇ ਪ੍ਰਤੀ ਉਤਸ਼ਾਹ ਦੇ ਨਾਲ-ਨਾਲ ਉਸ ਦੀ ਮਰਿਆਦਾ ਦਾ ਪਾਲਣ ਕਰਨਾ ਵੀ ਸਾਡਾ ਰਾਸ਼ਟਰੀ ਕਰਤੱਵ ਹੈ। ਮੁਹਿੰਮ ਤੋਂ ਬਾਅਦ ਤਿਰੰਗੇ ਨੂੰ ਸਨਮਾਨਪੂਰਵਕ ਉਤਾਰ ਕੇ ਸੁਰੱਖਿਅਤ ਰੱਖੋ। ਤਿਰੰਗੇ ਦਾ ਸਨਮਾਨ ਸਿਰਫ਼ ਨਿਯਮਾਂ ਦਾ ਪਾਲਣ ਨਹੀਂ ਹੈ। ਇਹ ਉਨ੍ਹਾਂ ਵੀਰ ਸ਼ਹੀਦਾਂ ਪ੍ਰਤੀ ਸਾਡੀ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਇਸ ਦੀ ਆਨ-ਬਾਨ-ਸ਼ਾਨ ਲਈ ਆਪਣੇ ਪ੍ਰਾਨ ਨਿਛਾਵਰ ਕਰ ਦਿੱਤੇ। ਤਿਰੰਗਾ ਸਾਨੂੰ ਕਰਤੱਵ ਸਿਖਾਉਂਦਾ ਹੈ। ਖੇਡਾਂ ਸਾਨੂੰ ਅਨੁਸ਼ਾਸਨ ਸਿਖਾਉਂਦੀਆਂ ਹਨ।ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਇੱਕ ਕਰੋੜ ਤੋਂ ਵੱਧ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ‘ਨਸ਼ਾ ਮੁਕਤ ਯੁਵਾ ਵਿਕਸਤ ਭਾਰਤ ਸੰਕਲਪ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਨੌਜਵਾਨ ਭਾਰਤ ਦੀ ਅੰਮ੍ਰਿਤ ਪੀੜ੍ਹੀ ਹੈ, ਜਿਸ ‘ਤੇ 2047 ਤੱਕ ਦੇਸ਼ ਨੂੰ ਵਿਕਸਤ ਬਣਾਉਣ ਦੀ ਜ਼ਿੰਮੇਵਾਰੀ ਹੈ ਅਤੇ ਇਸ ਲਈ ਨਸ਼ਿਆਂ ਤੋਂ ਪੂਰੀ ਤਰ੍ਹਾਂ ਦੂਰ ਰਹਿਣਾ ਲਾਜ਼ਮੀ ਹੈ। ਪ੍ਰਧਾਨ ਮੰਤਰੀ ਜੀ ਨੇ ਬਹੁਤ ਸਹੀ ਕਿਹਾ ਹੈ ਕਿ ਨਸ਼ਾ ਕੁਝ ਪਲਾਂ ਦਾ ਹਾਈ ਜ਼ਰੂਰ ਦਿੰਦਾ ਹੈ, ਪਰ ਪੂਰੇ ਜੀਵਨ ਨੂੰ ਲੋਅ ਕਰ ਦਿੰਦਾ ਹੈ। ਇਸ ਸੋਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ‘ਹਰਿਆਣਾ ਉਦੈ’ ਦੇ ਮਾਧਿਅਮ ਨਾਲ ‘ਨਸ਼ਾ ਮੁਕਤ ਹਰਿਆਣਾ’ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਇਆ ਹੈ। ਮੈਰਾਥਨ, ਸਾਈਕਲੋਥਾਨ, ਰਾਹਗੀਰੀ ਅਤੇ ਅਨੇਕਾਂ ਜਨ-ਜਾਗਰੂਕਤਾ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਲੱਖਾਂ ਨੌਜਵਾਨਾਂ ਅਤੇ ਨਾਗਰਿਕਾਂ ਨੂੰ ਇਸ ਜਨ-ਅੰਦੋਲਨ ਨਾਲ ਜੋੜਿਆ ਗਿਆ ਹੈ।

ਇਹ ਵੀ ਪੜ੍ਹੋ  प्रदेश को जल क्षेत्र में आत्मनिर्भर बनाने के उद्देश्य से ‘जल संरक्षित हरियाणा परियोजना’ को मिली स्वीकृति: मुख्यमंत्री नायब सिंह सैनी

ਹੁਣ ਤੱਕ 2,483 ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ 17 ਲੱਖ ਤੋਂ ਵੱਧ ਲੋਕਾਂ ਨੇ ਸਰਗਰਮ ਹਿੱਸਾ ਲਿਆ ਹੈ। ਸੂਬੇ ਵਿੱਚ 160 ਨਸ਼ਾ ਮੁਕਤੀ ਕੇਂਦਰ ਸਥਾਪਿਤ ਕੀਤੇ ਗਏ ਹਨ। ਸਰਕਾਰੀ ਮੈਡੀਕਲ ਕਾਲਜਾਂ ਅਤੇ ਸਿਵਲ ਹਸਪਤਾਲਾਂ ਵਿੱਚ ਵੀ ਇਲਾਜ ਦਾ ਪ੍ਰਬੰਧ ਕੀਤਾ ਗਿਆ ਹੈ। ਹੁਣ ਤੱਕ 7,523 ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ ਹੈ, ਤਾਂ ਜੋ ਉਹ ਸਨਮਾਨ ਨਾਲ ਆਮ ਜੀਵਨ ਵਿੱਚ ਪਰਤ ਸਕਣ। ਨਸ਼ਾ ਤਸਕਰਾਂ ਵਿਰੁੱਧ ਸਪੈਸ਼ਲ ਟਾਸਕ ਫੋਰਸ, ਐਂਟੀ ਨਾਰਕੋਟਿਕਸ ਸੈੱਲ ਅਤੇ ਹਰਿਆਣਾ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਮਾਧਿਅਮ ਨਾਲ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।ਮੁੱਖ ਮੰਤਰੀ ਨੇ 5 ਕਿਲੋਮੀਟਰ ਮੈਰਾਥਨ ਪੁਰਸ਼ ਵਰਗ ਵਿੱਚ ਪਹਿਲੇ ਨੰਬਰ ‘ਤੇ ਰਹੇ ਕੇਸ਼ਵ, ਦੂਜੇ ਨੰਬਰ ‘ਤੇ ਰਹੇ ਅਮਿਤ ਅਤੇ ਤੀਜੇ ਨੰਬਰ ‘ਤੇ ਰਹੇ ਸਾਹਿਲ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। ਇਸੇ ਤਰ੍ਹਾਂ 5 ਕਿਲੋਮੀਟਰ ਮੈਰਾਥਨ ਮਹਿਲਾ ਵਰਗ ਵਿੱਚ ਪਹਿਲੇ ਨੰਬਰ ‘ਤੇ ਰਹੀ ਕੋਮਲ, ਦੂਜੇ ਨੰਬਰ ‘ਤੇ ਆਰਤੀ ਅਤੇ ਤੀਜੇ ਨੰਬਰ ‘ਤੇ ਰਹੀ ਜਾਗਰਤੀ ਨੂੰ ਵੀ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਾਬਕਾ ਡਿਪਟੀ ਸਪੀਕਰ ਸੰਤੋਸ਼ ਯਾਦਵ, ਸਾਬਕਾ ਵਿਧਾਇਕ ਡਾ. ਅਭੈ ਸਿੰਘ ਯਾਦਵ, ਸਾਬਕਾ ਵਿਧਾਇਕ ਸੀਤਾਰਾਮ ਯਾਦਵ, ਕ੍ਰਿਕਟ ਖਿਡਾਰੀ ਜੋਗੇਂਦਰ ਸ਼ਰਮਾ, ਪੁਲਿਸ ਕਮਸ਼ਨਰ/ਐੱਸ.ਪੀ. ਦੀਪਕ ਕੁਮਾਰ, ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ ਸਮੇਤ ਕਈ ਪਤਵੰਤੇ ਨਾਗਰਿਕ ਅਤੇ ਅਧਿਕਾਰੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਬਠਿੰਡਾ ‘ਚ ‘ਹਮਾਰੇ ਰਾਮ’ ਨਾਟਕ ਦੀ ਸਫ਼ਲ ਪੇਸ਼ਕਾਰੀ

👉ਉੱਘੇ ਅਦਾਕਾਰ ਆਸ਼ੂਤੋਸ਼ ਰਾਣਾ ਅਤੇ ਰਾਹੁਲ ਆਰ. ਭੂਚਰ ਨੇ...

ਸੰਤ ਰਵਿਦਾਸ ਦੇ ਸੰਦੇਸ਼ਾਂ ਤੋਂ ਸਮਾਜ ਨੂੰ ਮਿਲ ਰਹੀ ਸਮਰਸਤਾ ਦੀ ਪ੍ਰੇਰਣਾ – ਹਰਵਿੰਦਰ ਕਲਿਆਣ

👉ਕਾਸ਼ੀ ਤੋਂ ਨਿਕਲੀ 650ਵੀਂ ਜਯੰਤੀ ਦੀ ਕਲਸ਼ ਵੰਦਨ ਯਾਤਰਾ...