CBI ਵੱਲੋਂ Vigilance ਦੇ ਮੁੱਖ ਦਫ਼ਤਰ ‘ਤੇ ਛਾਪੇਮਾਰੀ; ਰਿਸ਼ਵਤ ਮਾਮਲੇ ਵਿਚ ਵਿਚੋਲੀਏ ਸਮੇਤ ਦੋ ਗ੍ਰਿਫਤਾਰ

Date:

spot_img

Mohali News: CBI raids Vigilance headquarters; ਪੰਜਾਬ ਦੇ ਵਿਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਜਾਂਚ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੀ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਉੱਪਰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਛਾਪੇਮਾਰੀ ਦੌਰਾਨ ਸੀਸੀਆਈ ਦੀ ਟੀਮ ਵੱਲੋਂ ਇੱਕ ਵਿਚੋਲੀਏ ਸਮੇਤ ਦੋ ਜਣਿਆਂ ਨੂੰ ਹਿਰਾਸਤ ਵਿਚ ਲੈਣ ਦੀ ਜਾਣਕਾਰੀ ਹੈ। ਹਾਲਾਂਕਿ ਇਸ ਛਾਪੇਮਾਰੀ ਨੂੰ ਲੈ ਕੇ ਨਾਂ ਤਾਂ ਸੀਬੀਆਈ ਅਤੇ ਨਾਂ ਹੀ ਵਿਜੀਲੈਂਸ ਵੱਲੋਂ ਕੋਈ ਅਧਿਕਾਰਤ ਤੌਰ ‘ਤੇ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ Punjab Police ਦੇ ਦਰਜ਼ਨਾਂ DSPs ਦੇ ਹੋਏ ਤਬਾਦਲੇ

ਸੂਚਨਾ ਮੁਤਾਬਕ ਇੱਕ ਰਿਸ਼ਵਤਖੋਰੀ ਮਾਮਲੇ ਵਿਚ ਸੀਬੀਆਈ ਦੀ ਟੀਮ ਵੱਲੋਂ ਦੇਰ ਰਾਤ ਵਿਜੀਲੈਂਸ ਦੇ ਮੋਹਾਲੀ ਸਥਿਤ ਮੁੱਖ ਦਫ਼ਤਰ ਵਿਖੇ ਇਹ ਕਾਰਵਾਈ ਕੀਤੀ ਗਈ ਹੈ। ਪਤਾ ਲੱਗਿਆ ਹੈ ਕਿ ਮਲੋਟ ਦੇ ਰਹਿਣ ਵਾਲੇ ਰਾਘਵ ਗੋਇਲ ਇਸ ਮਾਮਲੇ ਵਿਚ ਵਿਚੋਲੀਆ ਹੈ, ਜਿਸਦੇ ਵੱਲੋਂ ਕਥਿਤ ਤੌਰ ‘ਤੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਲਈ 20 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਇਹ ਡੀਲ ਚੰਡੀਗੜ੍ਹ ਦੇ ਇੱਕ ਹੋਟਲ ਵਿਚ ਹੋਈ ਦੱਸੀ ਜਾ ਰਹੀ ਹੈ। ਜਿਸਦੀ ਭਿਣਕ ਸੀਬੀਆਈ ਨੂੰ ਲੱਗੀ ਤੇ ਉਨ੍ਹਾਂ ਟਰੇਪ ਲਗਾ ਕੇ ਇਹ ਕਾਰਵਾਈ ਕੀਤੀ। ਇਸ ਦੌਰਾਨ 13 ਲੱਖ ਰੁਪਏ ਵੀ ਬਰਾਮਦ ਹੋਏ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

हरियाणा में अग्नि सुरक्षा को लेकर चलेगा व्यापक अभियान

अग्नि सुरक्षा जागरूकता, निरीक्षण और सुरक्षा मानकों का होगा...