Gurdaspur News:ਜ਼ਿਲ੍ਹੇ ਦੇ ਵਿਚ ਇੱਕ ਭਰਾ ਵੱਲੋਂ ਜਮੀਨ ਦੇ ਟੁਕੜੇ ਨੂੰ ਲੈ ਕੇ ਆਪਣੇ ਹੀ ਸਕੇ ਭਰਾ ਤੇ ਭਰਜ਼ਾਈ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਭਰਾ ਦੀ ਪਹਿਚਾਣ ਅਜੈਬ ਸਿੰਘ ਅਤੇ ਭਰਜਾਈ ਦੀ ਕਮਲ ਕੌਰ ਵੱਲੋਂ ਹੋਈ ਹੈ। ਜਦਕਿ ਮੁਲਜ਼ਮ ਦੀ ਪਹਿਚਾਣ ਅਮਰਜੀਤ ਸਿੰਘ ਵਜੋਂ ਹੋਈ ਹੈ। ਇਹ ਘਟਨਾ ਪਿੰਡ ਨੈਨੋਕੋਟ ਵਿਖੇ ਵਾਪਰੀ ਹੈ। ਦਸਿਆ ਜਾ ਰਿਹਾ ਕਿ ਮੁਲਜ਼ਮ ਅਮਰਜੀਤ ਸਿੰਘ ਨੇ ਆਪਣੇ ਲਾਇਸੰਸੀ ਪਿਸਤੌਲ ਦੇ ਨਾਲ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਖੁਦ ਆਪਣੇ ਇਲਾਕੇ ਦੇ ਪੁਲਿਸ ਸਟੇਸ਼ਨ ਵਿਖੇ ਆਤਮ ਸਮਰਪਣ ਕਰ ਦਿੱਤਾ। ਮੁਢਲੀ ਜਾਣਕਾਰੀ ਮੁਤਾਬਕ ਮ੍ਰਿਤਕ ਅਜੈਬ ਸਿੰਘ ਪਿਛਲੇ ਸਮੇਂ ਦੌਰਾਨ ਜ਼ਸਮੇਦਪੁਰ ਦੇ ਟਾਟਾ ਨਗਰ ਵਿਖੇ ਰਹਿੰਦਾ ਸੀ ਤੇ ਕੁੱਝ ਸਮਾਂ ਪਹਿਲਾਂ ਹੀ ਪਿੰਡ ਆ ਕੇ ਰਹਿਣ ਲੱਗਿਆ ਸੀ। ਕਿਹਾ ਜਾ ਰਿਹਾ ਕਿ ਉਸਦਾ ਆਪਣੇ ਭਰਾ ਅਮਰਜੀਤ ਦੇ ਨਾਲ 9 ਏਕੜ ਜਮੀਨ ਨੂੰ ਲੈ ਕੇ ਵਿਵਾਦ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





