spot_img

Diljit Dosanjh ਦੇ manager ਦੇ ਘਰ ‘ਤੇ Firing ; AAP ਨੇ BJP ਘੇਰਿਆ

Date:

spot_img

Firing at Diljit Dosanjh’s manager’s house; ਪੰਜਾਬੀ ਦੇ ਨਾਮਵਾਰ ਗਾਇਕ ਤੇ ਅਦਾਕਾਰ ਦਿਲਜੀਤ ਦੌਸਾਂਝ ਦੇ ਮੈਨੇਜ਼ਰ ਦੇ ਹਰਿਆਣਾ ਸਥਿਤ ਘਰ ਉੱਪਰ ਬੀਤੀ ਰਾਤ ਹੋਈ ਕਥਿਤ ਫ਼ਾਈਰਿੰਗ ਦੇ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਿੰਮੇਵਾਰੀ ਲੈਣ ਕਾਰਨ ਪੰਜਾਬ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ। ਆਮ ਆਦਮੀ ਪਾਰਟੀ ਨੇ ਇਸ ਮਾਮਲੇ ਵਿਚ ਸਿੱਧੀ ਭਾਜਪਾ ਉੱਪਰ ਉੰਗਲ ਚੁੱਕੀ ਹੈ।

ਇਹ ਵੀ ਪੜ੍ਹੋ 👉ਭਾਜਪਾ ਤੋਂ ਸਾਵਧਾਨ ਰਹੋ, ਜੇ ਭਾਜਪਾ ਸੱਤਾ ਵਿੱਚ ਆਈ ਤਾਂ ਉਹ ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਕਰ ਦੇਣਗੇ – ਭਗਵੰਤ ਸਿੰਘ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਲੈ ਕੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਦੂਜੇ ਮੰਤਰੀਆਂ ਤੋਂ ਇਲਾਵਾ ਸੀਨੀਅਰ ਆਗੂਆਂ ਕੁਲਦੀਪ ਸਿੰਘ ਧਾਲੀਵਾਲ, ਅਨੁਰਾਗ ਢਾਂਡਾ, ਬਲਤੇਜ ਪੰਨੂ ਅਤੇ ਦੀਪਕ ਬਾਲੀ ਆਦਿ ਨੇ ਕਿਹਾ ਹੈ, ” ਇਹ ਸਿਰਫ਼ ਇੱਕ ਇਤਫ਼ਾਕ ਨਹੀਂ ਹੈ, ਸਗੋਂ ਭਾਜਪਾ ਦੀ ਪੰਜਾਬ ਵਿਰੋਧੀ ਮਾਨਸਿਕਤਾ ਹੈ।ਕੁਝ ਦਿਨ ਪਹਿਲਾਂ ਹੀ ਦਿਲਜੀਤ ਦੋਸਾਂਝ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਮਿਲੀ ਸੀ।ਦਿਲਜੀਤ ਦੋਸਾਂਝ ਨੇ ਸਾਫ਼ ਇਨਕਾਰ ਕਰ ਦਿੱਤਾ।ਫਿਰ, ਗੈਂਗਸਟਰ ਲਾਰੈਂਸ ਬਿਸ਼ਨੋਈ, ਜਿਸਨੂੰ ਗੁਜਰਾਤ ਵਿੱਚ ਭਾਜਪਾ ਦੁਆਰਾ ਸੁਰੱਖਿਅਤ ਰੱਖਿਆ ਗਿਆ ਹੈ, ਦਿਲਜੀਤ ਦੇ ਮੈਨੇਜਰ ਦੇ ਘਰ ਗੋਲੀ ਚਲਾਉਣ ਦਾ ਹੁਕਮ ਦਿੰਦਾ ਹੈ।ਭਾਜਪਾ ਪੰਜਾਬੀਆਂ ਨੂੰ ਡਰਾ ਕੇ ਉਨ੍ਹਾਂ ਉੱਤੇ ਰਾਜ ਕਰਨਾ ਚਾਹੁੰਦੀ ਹੈ।”

ਇਹ ਵੀ ਪੜ੍ਹੋ 👉ਪੰਜਾਬੀ ਆਪਣੀ ਮਾਂ ਬੋਲੀ ‘ਤੇ ਕਿਸੇ ਵੀ ਹਮਲੇ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ: ਬਲਤੇਜ ਪੰਨੂ

ਪਾਰਟੀ ਆਗੂਆਂ ਮੁਤਾਬਕ ਇਸ ਘਟਨਾ ਦੇ ਨਾਲ ਭਾਜਪਾ ਦੀ “Anti Punjab” ਸੋਚ ਇੱਕ ਵਾਰ ਫ਼ਿਰ ਸਾਹਮਣੇ ਆ ਰਹੀ ਹੈ। ਪਹਿਲਾਂ ਦਿਲਜੀਤ ਦੁਸਾਂਝ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਤੇ ਉਨ੍ਹਾਂ ਦੇ ਵੱਲੋਂ ਇਨਕਾਰ ਹੋਣ ਤੋਂ ਕੁੱਝ ਦਿਨਾਂ ਬਾਅਦ ਉਨ੍ਹਾਂ ਦੇ ਮੈਨੇਜਰ ਦੇ ਘਰ ਬਾਹਰ ਗੋਲ਼ੀਆਂ ਚੱਲਦੀਆਂ ਹਨ। ਲਾਰੈਂਸ ਗੈਂਗ ਜ਼ਿੰਮੇਵਾਰੀ ਲੈਂਦਾ ਹੈ, ਪਰ ਭਾਜਪਾ ਸਰਕਾਰ ਉਸ ਗੈਂਗਸਟਰ ਨੂੰ ਗੁਜਰਾਤ ਵਿੱਚ ਬਚਾ ਕੇ ਬੈਠੀ ਹੈ। ਪੰਜਾਬੀਆਂ ਨੂੰ ਡਰਾ ਕੇ ਚੁੱਪ ਕਰਵਾਉਣ ਦੀ ਕੇਂਦਰ ਦੀ ਭਾਜਪਾ ਸਰਕਾਰ ਦੀ ਰਾਜਨੀਤੀ ਹੁਣ ਲੁਕ ਨਹੀਂ ਸਕਦੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

Popular

More like this
Related

“All Is Well” ਕਹਿਣ ਵਾਲੀ ਸਾਬਕਾ ਮਹਿਲਾ SHO ਨੌਕਰੀਓ ਬਰਖਾਸਤ

Moga News : ਪਿਛਲੇ ਕਈ ਦਿਨਾਂ ਤੋਂ ਚਰਚਾ ਵਿਚ...

FM Harpal Singh Cheema ਵੱਲੋਂ ਉੱਚ ਪੱਧਰੀ ਮੀਟਿੰਗਾਂ ਦੌਰਾਨ PSPCL ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ

 👉ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਨੂੰ ਆਗਾਮੀ ਬੋਰਡ ਆਫ਼ ਡਾਇਰੈਕਟਰਜ਼ ਮੀਟਿੰਗ ਵਿੱਚ...