Saturday, May 16, 2026
spot_img
spot_img
spot_img

Malwa College Bathinda ਦੇ ਵਿਦਿਆਰਥੀਆਂ ਲਈ “ਜਸ਼ਨ-2K26” ਨਾਮਕ ਸ਼ਾਨਦਾਰ ਫੇਅਰਵੈਲ ਕਮ ਫ੍ਰੈਸ਼ਰ ਪਾਰਟੀ ਦਾ ਆਯੋਜਨ

Date:

spot_img

Bathinda News: Malwa College Bathinda ਦੇ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਵੱਲੋਂ MCA, M.Sc. IT, PGDCA ਅਤੇ BCA ਦੇ ਵਿਦਿਆਰਥੀਆਂ ਲਈ “ਜਸ਼ਨ-2K26” ਨਾਮਕ ਸ਼ਾਨਦਾਰ ਫੇਅਰਵੈਲ ਕਮ ਫ੍ਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਉਤਸ਼ਾਹ, ਮਨੋਰੰਜਨ ਅਤੇ ਭਾਵੁਕ ਪਲਾਂ ਨਾਲ ਭਰਪੂਰ ਰਿਹਾ, ਜਿਸ ਵਿੱਚ ਨਵੇਂ ਅਤੇ ਪਾਸਆਊਟ ਹੋ ਰਹੇ ਵਿਦਿਆਰਥੀਆਂ ਨੇ ਬੜੇ ਚਾਵ ਨਾਲ ਭਾਗ ਲਿਆ।ਇਸ ਸਮਾਗਮ ਵਿੱਚ ਡਾ. ਮਨਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਿਪਟੀ ਡਾਇਰੈਕਟਰ ਡਾ. ਸਰਬਜੀਤ ਕੌਰ ਢਿੱਲੋਂ ਨੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਰੂਪ ਵਿੱਚ ਦੀਪ ਪ੍ਰਜਵਲਿਤ ਕਰਕੇ ਕੀਤੀ ਗਈ।ਵਿਦਿਆਰਥੀਆਂ ਵੱਲੋਂ ਸੰਗੀਤ, ਨ੍ਰਿਤਯ, ਰੈਂਪ ਵਾਕ ਅਤੇ ਹੋਰ ਮਨੋਰੰਜਕ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਪਹਿਲੇ ਅਤੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। BCA ਫਾਈਨਲ ਇਅਰ ਦੇ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਲਈ ਸਮਰਪਿਤ ਗੀਤ ਪੇਸ਼ ਕੀਤੇ ਗਏ, ਜਿਸ ਨਾਲ ਸਮਾਗਮ ਹੋਰ ਵੀ ਭਾਵੁਕ ਬਣ ਗਿਆ। ਇਸ ਭਾਗ ਦਾ ਮੰਚ ਸੰਚਾਲਨ ਮਿਸ ਸ਼ੀਤਲ ਅਤੇ ਮਿਸ ਪ੍ਰਿਆ ਵੱਲੋਂ ਬਹੁਤ ਸੁੰਦਰ ਢੰਗ ਨਾਲ ਕੀਤਾ ਗਿਆ।

ਇਹ ਵੀ ਪੜ੍ਹੋ 👉 Big News; AAP ਦੇ ਇੱਕ ਹੋਰ ਉਮੀਦਵਾਰ ਨੇ ਛੱਡੀ ਪਾਰਟੀ ਦੀ ਟਿਕਟ; ਵਿਧਾਇਕ ਨਾਲ ਖੜ੍ਹਣ ਦਾ ਕੀਤਾ ਐਲਾਨ

ਫ੍ਰੈਸ਼ਰ ਸੈਗਮੈਂਟ

* ਮਿਸਟਰ ਵੀਰਸੁਖਮੰਦਰ ਸਿੰਘ (BCA ਪਹਿਲਾ ਸਾਲ) ਅਤੇ ਮਿਸਟਰ ਲਖਵੀਰ ਸਿੰਘ (PGDCA ਪਹਿਲਾ ਸਾਲ) ਨੂੰ ਮਿਸਟਰ ਫ੍ਰੈਸ਼ਰ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਮਿਸ ਕੋਮਲਪ੍ਰੀਤ ਕੌਰ (BCA ਪਹਿਲਾ ਸਾਲ) ਨੂੰ ਮਿਸ ਫ੍ਰੈਸ਼ਰ-2026 ਚੁਣਿਆ ਗਿਆ।

ਇਹ ਵੀ ਪੜ੍ਹੋ 👉 AAP ‘ਚ ਸਮੂਲੀਅਤ ਤੋਂ ਪਹਿਲਾਂ Surjit Singh Rakhra ਦਾ ਆਇਆ ਅਹਿਮ ਬਿਆਨ ਸਾਹਮਣੇ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਕਰਵਾਉਣਗੇ ਆਪ ਵਿਚ ਸ਼ਾਮਲ

ਫੇਅਰਵੈਲ ਸੈਗਮੈਂਟ

* UG ਵਰਗ ਵਿੱਚ ਮਿਸਟਰ ਹਰਭਜਨ ਸਿੰਘ (BCA ਫਾਈਨਲ ਇਅਰ) ਨੂੰ ਮਿਸਟਰ ਫੇਅਰਵੈਲ ਦੇ ਖਿਤਾਬ ਨਾਲ ਨਵਾਜਿਆ ਗਿਆ।

* ਮਿਸ ਫੇਅਰਵੈਲ ਦਾ ਖਿਤਾਬ ਸਾਂਝੇ ਤੌਰ ‘ਤੇ ਮਿਸ ਰਾਜਵੀਰ ਕੌਰ ਅਤੇ ਮਿਸ ਸ਼ੀਤਲ (BCA ਫਾਈਨਲ ਇਅਰ) ਨੇ ਜਿੱਤਿਆ।

* PG ਵਰਗ ਵਿੱਚ ਮਿਸਟਰ ਅਮਰਜੋਤ ਸਿੰਘ (M.Sc. IT LE) ਅਤੇ ਮਿਸ ਜਸਮੀਨ ਕੌਰ (MCA ਫਾਈਨਲ ਇਅਰ) ਨੂੰ ਕ੍ਰਮਵਾਰ ਮਿਸਟਰ ਫੇਅਰਵੈਲ ਅਤੇ ਮਿਸ ਫੇਅਰਵੈਲ-2026 ਦੇ ਖਿਤਾਬ ਦਿੱਤੇ ਗਏ।

ਆਪਣੇ ਸੰਬੋਧਨ ਵਿੱਚ ਡਿਪਟੀ ਡਾਇਰੈਕਟਰ ਡਾ. ਸਰਬਜੀਤ ਕੌਰ ਢਿੱਲੋਂ ਨੇ ਵਿਦਿਆਰਥੀਆਂ ਨੂੰ ਮਿਹਨਤ ਨਾਲ ਅੱਗੇ ਵਧਣ ਅਤੇ ਉੱਚੇ ਲਕਸ਼ ਨਿਰਧਾਰਤ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਹੋਈਆਂ ਵੱਖ-ਵੱਖ ਪ੍ਰਤੀਯੋਗਿਤਾਵਾਂ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਦਾ ਮੰਚ ਸੰਚਾਲਨ ਮਿਸ ਤਨੀਸ਼ਾ ਅਤੇ ਮਿਸਟਰ ਕ੍ਰਿਸ਼ ਕੁਮਾਰ, BCA ਵਿਦਿਆਰਥੀਆਂ ਵੱਲੋਂ ਬਹੁਤ ਹੀ ਕੁਸ਼ਲਤਾ ਨਾਲ ਕੀਤਾ ਗਿਆ। ਸਮਾਗਮ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਭਾਰੀ ਹਾਜ਼ਰੀ ਰਹੀ ਅਤੇ ਸਭ ਨੇ “ਜਸ਼ਨ-2K26” ਦਾ ਭਰਪੂਰ ਆਨੰਦ ਮਾਣਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

spot_img

Popular

More like this
Related

ਗਹਿਰੀ ਦੇਵੀ ਨਗਰ ਕੋਆਪ੍ਰੇਟਿਵ ਸੁਸਾਇਟੀ ਦੀ ਸਰਬਸੰਪਤੀ ਨਾਲ ਹੋਈ ਚੋਣ; ਰੂਪ ਸਿੰਘ ਬਣੇ ਪ੍ਰਧਾਨ

Bathinda News: ਗਹਿਰੀ ਦੇਵੀ ਨਗਰ ਕੋਆਪ੍ਰੇਟਿਵ ਸੁਸਾਇਟੀ ਦੀ ਸਰਬਸੰਪਤੀ...

ਪੰਜਾਬ ‘ਚ ਹੀਟਵੇਵ ਅਲਰਟ, 5 ਦਿਨਾਂ ਲਈ ਯੈਲੋ ਅਲਰਟ ਜਾਰੀ

Punjab News : ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ...

ਗੁਰਦਾਸਪੁਰ ਦੀ ਐਸ.ਡੀ.ਐਮ ਅਨੁਪ੍ਰੀਤ ਕੌਰ ਰੰਧਾਵਾ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Gurdaspur News : ਗੁਰਦਾਸਪੁਰ ਸੰਵੇਦਨਸ਼ੀਲ ਖ਼ਬਰ ਸਾਹਮਣੇ ਆਈ ਹੈ,...