spot_img
spot_img

Punjab ਵੱਲੋਂ ਉਜ਼ਬੇਕਿਸਤਾਨ ਨਾਲ ਵਪਾਰ ਦੇ ਮੌਕੇ ਖੋਜਣ ਦਾ ਉਪਰਾਲਾ; ਖੁਰਾਕ ਕਮਿਸ਼ਨ ਨੇ ਮੱਧ ਏਸ਼ੀਆ ਨਾਲ ਰਣਨੀਤਕ ਸੰਪਰਕ ਦੀ ਅਗਵਾਈ ਕੀਤੀ

Date:

spot_img

👉ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਉੱਭਰ ਰਹੇ ਭਵਿੱਖਮੁਖੀ ਬਾਜ਼ਾਰ ਲਈ ਬਾਸਮਤੀ, ਮਾਰਕਫੈਡ ਤੇ ਮਿਲਕਫੈਡ ਦੇ ਪ੍ਰੋਸੈਸਡ ਫੂਡ ਅਤੇ ਐਗਰੀ-ਟੈਕ ਨੂੰ ਮੁੱਖ ਨਿਰਯਾਤ ਥੰਮ੍ਹ ਵਜੋਂ ਤਰਜੀਹ ਦਿੱਤੀ
Chandigarh News: ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਅੱਜ ਇੱਥੇ ਮਗਸੀਪਾ ਵਿਖੇ ਇਨਵੈਸਟ ਪੰਜਾਬ, ਪੰਜਾਬ ਐਗਰੋ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬ ਅਤੇ ਉਜ਼ਬੇਕਿਸਤਾਨ ਗਣਰਾਜ ਦਰਮਿਆਨ ਵਪਾਰ ਅਤੇ ਕਾਰੋਬਾਰੀ ਮੌਕਿਆਂ ਦੀ ਪੜਚੋਲ ਲਈ ਇੱਕ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਜ਼ਬੇਕਿਸਤਾਨ ਸਰਕਾਰ ਉੱਥੇ ਨਿਵੇਸ਼ ਚਾਹੁੰਦੀ ਹੈ। ਹਾਲਾਂਕਿ, ਪੰਜਾਬ ਦੇ ਉਤਪਾਦਾਂ ਦੀ ਉਜ਼ਬੇਕ ਬਾਜ਼ਾਰ ਵਿੱਚ ਅਨੁਕੂਲਤਾ ਨੂੰ ਪਰਖਣ ਲਈ ਸਥਾਨਕ ਬਾਜ਼ਾਰ ਦਾ ਵਿਸਥਾਰਪੂਰਵਕ ਸਰਵੇਖਣ ਕਰਨਾ ਪਹਿਲਾ ਅਤੇ ਅਹਿਮ ਕਦਮ ਹੋਵੇਗਾ।

ਇਹ ਵੀ ਪੜ੍ਹੋ  ਹਲਕਾ ਮੋਹਾਲੀ ਵਿੱਚ ਲੋਕ ਮਿਲਣੀ ਪ੍ਰੋਗਰਾਮਾਂ ਦਾ ਦੌਰ ਜਾਰੀ;ਵਿਧਾਇਕ ਕੁਲਵੰਤ ਸਿੰਘ ਵੱਲੋਂ ਮਾਣਕ ਮਾਜਰਾ, ਬੈਰੋਪੁਰ ਅਤੇ ਭਾਗੋ ਮਾਜਰਾ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦਾ ਐਲਾਨ  

ਖੁਰਾਕ ਖੇਤਰ ਨੂੰ ਉਜ਼ਬੇਕਿਸਤਾਨ ਵਿੱਚ ਪੰਜਾਬ ਲਈ ਇੱਕ ਨਿਸ਼ਚਿਤ ਸ਼ੁਰੂਆਤੀ ਪਲੇਟਫਾਰਮ ਵਜੋਂ ਪਛਾਣਿਆ ਗਿਆ। 15,000 ਤੋਂ ਵੱਧ ਭਾਰਤੀ ਵਿਦਿਆਰਥੀਆਂ ਅਤੇ ਦੁਨੀਆ ਦੇ ਚੌਥੇ ਸਭ ਤੋਂ ਵੱਡੇ ਸੋਨੇ ਦੇ ਉਤਪਾਦਕ ਹੋਣ ਦੇ ਨਾਲ-ਨਾਲ ਐਲੂਮੀਨੀਅਮ ਵਰਗੇ ਦੁਰਲੱਭ ਧਾਤੂਆਂ ਨਾਲ ਭਰਪੂਰ ਹੋਣ ਕਾਰਨ, ਉਜ਼ਬੇਕਿਸਤਾਨ ਕੋਲ ਪੰਜਾਬ ਨਾਲ ਲੰਬੇ ਸਮੇਂ ਦੇ ਆਰਥਿਕ ਸਹਿਯੋਗ ਨੂੰ ਕਾਇਮ ਰੱਖਣ ਦੀ ਸਮਰੱਥਾ ਹੈ। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਬਾਲ ਮੁਕੰਦ ਸ਼ਰਮਾ ਨੇ ਬਾਸਮਤੀ ਚੌਲ, ਖੇਤੀ ਮਸ਼ੀਨਰੀ, ਟਰੈਕਟਰ, ਮਸਾਲੇ, ਸਰ੍ਹੋਂ ਦਾ ਤੇਲ, ਪਾਮ ਤੇਲ, ਦੇਸੀ ਘਿਓ, ਚਾਹ ਪੱਤੀ, ਸਕਿਮਡ ਮਿਲਕ ਪਾਊਡਰ, ਤੁਪਕਾ ਸਿੰਚਾਈ, ਜਲ ਸਰੋਤ, ਨਵਿਆਉਣਯੋਗ ਊਰਜਾ ਅਤੇ ਸਭ ਤੋਂ ਮਹੱਤਵਪੂਰਨ ਮਾਰਕਫੈਡ ਤੇ ਮਿਲਕਫੈਡ ਦੇ ਪ੍ਰੋਸੈਸਡ ਫੂਡ ਦੇ ਨਿਰਯਾਤ ਦੀ ਸੰਭਾਵਨਾ ‘ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ  Punjab Govt ਨੇ ‘ਐਲਡਰਲਾਈਨ 14567’ ਰਾਹੀਂ ਬਜ਼ੁਰਗਾਂ ਲਈ ਸਹਾਇਤਾ ਪ੍ਰਣਾਲੀ ਨੂੰ ਕੀਤਾ ਹੋਰ ਮਜ਼ਬੂਤ

ਉਨ੍ਹਾਂ ਕਿਹਾ ਕਿ ਪ੍ਰੋਸੈਸਡ ਫੂਡ ਦਾ ਨਿਰਯਾਤ ਰਣਨੀਤਕ ਤੌਰ ‘ਤੇ ਮਹੱਤਵਪੂਰਨ ਹੈ, ਕਿਉਂਕਿ ਉਜ਼ਬੇਕਿਸਤਾਨ ਕੋਲ ਕੱਚੇ ਮਾਲ ਦੀ ਕਾਫ਼ੀ ਮਾਤਰਾ ਮੌਜੂਦ ਹੈ, ਪਰ ਕੋਲਡ ਸਟੋਰੇਜ ਦੀਆਂ ਸਹੂਲਤਾਂ ਸੀਮਿਤ ਹਨ। ਮੀਟਿੰਗ ਦੌਰਾਨ ਪੰਜਾਬ ਤੋਂ ਨਿਰਯਾਤ ਕੀਤੇ ਜਾਣ ਵਾਲੇ ਮਾਲ ਦੇ ਡਿਸਚਾਰਜ ਪੋਰਟ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਤਾਸ਼ਕੰਦ ਤੋਂ ਵੀਡੀਓ ਕਾਨਫਰੰਸ ਰਾਹੀਂ ਸ਼ਾਮਲ ਹੋਏ ਏ.ਆਈ. ਮਾਹਿਰ, ਉਜ਼ਬੇਕਿਸਤਾਨ ਦੇ ਵੀਜ਼ਾ ਨਿਵਾਸੀ ਅਤੇ ਏ.ਕੇ.ਏ.ਸੀ.ਓ.ਆਰ.ਪੀ ਗਲੋਬਲ ਟੈਕ ਦੇ ਜਨਰਲ ਡਾਇਰੈਕਟਰ ਸ਼੍ਰੀ ਯੋਗੇਸ਼ ਕੁਮਾਰ ਨੇ ਕਿਹਾ ਕਿ ਮੱਧ ਏਸ਼ੀਆਈ ਬਾਜ਼ਾਰ ਪੰਜਾਬ ਲਈ ਇੱਕ ਨਵੀਂ ਅਤੇ ਆਸਵੰਦ ਸਰਹੱਦ ਹੈ। ਉਨ੍ਹਾਂ ਅੱਗੇ ਕਿਹਾ ਕਿ ਉਜ਼ਬੇਕਿਸਤਾਨ ਵਿੱਚ ਡਿਜੀਟਲ ਕ੍ਰਾਂਤੀ ਵੀ ਤੇਜ਼ੀ ਨਾਲ ਜ਼ੋਰ ਫੜ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

राखीगढ़ी विश्व मानचित्र पर भारत की प्राचीन सभ्यता का सबसे सशक्त प्रतीक बनेगा : मुख्यमंत्री

👉8 हजार वर्ष पुरानी सरस्वती-सिंधु सभ्यता को आधुनिक तकनीक...