spot_img
spot_img

Haryana News: ਮੀਰੀ ਪੀਰੀ ਕਾਲਜ ਅਤੇ ਹਸਪਤਾਲ ਸ਼ਾਹਬਾਦ ਮਾਰਕੰਡਾ ਦੇ ਡਾਕਟਰ ਤੇ ਮੁਲਾਜ਼ਮਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰਨ ਤੋਂ ਬਾਜ ਆਵੇ ਝੀਂਡਾ – ਜਥੇਦਾਰ ਦਾਦੂਵਾਲ

Date:

spot_img

👉ਹਰਿਆਣਾ ਕਮੇਟੀ ਵੱਲੋਂ ਮੈਡੀਕਲ ਅਤੇ ਕਨੂੰਨੀ ਲਾਈਨ ਨਾਲ ਜੁੜੇ ਲੋਕ ਹੀ ਬਣਾਏ ਜਾਣਗੇ ਮੀਰੀ ਪੀਰੀ ਟਰੱਸਟ ਦੇ ਮੈਂਬਰ

Haryana News: ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅੰਬੈਸਡਰ ਫਾਰ ਪੀਸ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਤਾੜਨਾ ਕਰਦਿਆਂ ਕਿਹਾ ਹੈ ਕਿ ਉਹ ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਸ਼ਾਹਬਾਦ ਮਾਰਕੰਡਾ ਬਾਰੇ ਡਾਕਟਰ ਤੇ ਮੁਲਾਜ਼ਮਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰਨ ਤੋਂ ਬਾਜ ਆਉਣ। ਇੱਥੇ ਜਾਰੀ ਬਿਆਨ ਵਿਚ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਵਲੋਂ 12 ਮਈ ਨੂੰ ਹਰਿਆਣਾ ਦੇ ਹੱਕ ਵਿੱਚ ਫੈਸਲਾ ਆਉਣ ਤੋਂ ਬਾਅਦ ਇਹ ਸੰਸਥਾ ਕਨੂੰਨੀ ਤੌਰ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣ ਗਈ ਹੈ ਜਿਸ ਉੱਪਰ ਲੰਬੇ ਸਮੇਂ ਤੋਂ ਬਾਦਲ ਪ੍ਰੀਵਾਰ ਵੱਲੋਂ ਆਪਣੇ ਚਹੇਤਿਆਂ ਰਾਹੀਂ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ । ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਲਦੀ ਹੀ ਕਾਨੂੰਨੀ ਤਰੀਕੇ ਦੇ ਨਾਲ ਲਿਖਾ ਪੜੀ ਕਰਕੇ ਸੰਸਥਾ ਨੂੰ ਆਪਣੇ ਪ੍ਰਬੰਧ ਹੇਠ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੱਗਾ ਹੈ ਕੇ 12 ਮਈ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਜਗਦੀਸ਼ ਸਿੰਘ ਝੀਂਡਾ ਕਮੇਟੀ ਮੁਲਾਜ਼ਮਾਂ ਦੀ ਫੌਜ ਲੈ ਕੇ ਮੀਰੀ ਪੀਰੀ ਸੰਸਥਾ ਵਿੱਚ ਰੋਜ਼ਾਨਾ ਡੇਰਾ ਜਮਾ ਕੇ ਬੈਠ ਜਾਂਦਾ ਹੈ ।

ਇਹ ਵੀ ਪੜ੍ਹੋ 👉Haryana News: मुख्यमंत्री नायब सिंह सैनी ने साइकिल से सफर कर चंडीगढ़ सुखना लेक पहुंचे, मॉर्निंग वॉक करने आए लोगों से की मुलाकात

ਜਥੇਦਾਰ ਦਾਦੂਵਾਲ ਨੇ ਦੋਸ਼ ਲਗਾਏ ਕਿ ਕੇਵਲ ਹਰਿਆਣਾ ਹੀ ਨਹੀਂ ਸਾਰੇ ਸੰਸਾਰ ਦੇ ਸਿੱਖਾਂ ਨੂੰ ਪਤਾ ਹੈ ਕੇ ਜਗਦੀਸ਼ ਸਿੰਘ ਝੀਂਡਾ ਨੇ ਬਾਦਲ ਦਲ ਦੀ ਝੋਲੀ ਵਿੱਚ ਬੈਠ ਕੇ ਸੰਸਥਾ ਨੂੰ ਹਰਿਆਣਾ ਕਮੇਟੀ ਹਵਾਲੇ ਕਰਨ ਲਈ ਡੱਕਾ ਵੀ ਨਹੀਂ ਤੋੜਿਆ ਸਗੋਂ ਹਮੇਸ਼ਾ ਗਲਤ ਬਿਆਨਬਾਜ਼ੀ ਕਰਕੇ ਬਾਦਲਾਂ ਦੀ ਹੀ ਪੁਸ਼ਤਪਨਾਹੀ ਕੀਤੀ ਹੈ। ਜਥੇਦਾਰ ਦਾਦੂਵਾਲ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਦੱਸਿਆ ਸਾਰੀ ਦੁਨੀਆ ਜਾਣਦੀ ਹੈ ਕੇ ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਗੁਰਦੁਆਰਾ ਮਸਤਗੜ ਸਾਹਿਬ ਦੀ ਜ਼ਮੀਨ ਵਿੱਚ ਬਣਿਆ ਹੈ ਜਿਸ ਗੁਰਦੁਆਰੇ ਦਾ ਪ੍ਰਬੰਧ ਹੁਣ ਹਰਿਆਣਾ ਕਮੇਟੀ ਦੇ ਕੋਲ ਹੈ। ਹੈਰਾਨੀ ਦੀ ਗੱਲ ਕੇ ਜ਼ਮੀਨ ਵੀ ਗੁਰਦੁਆਰਾ ਸਾਹਿਬ ਦੀ ਅਤੇ ਪੈਸਾ ਵੀ ਗੁਰਦੁਆਰਾ ਸਾਹਿਬ ਦਾ ਲੱਗਿਆ ਪਰ ਨਾਜਾਇਜ਼ ਕਬਜ਼ਾ ਬਾਦਲ ਪਰਿਵਾਰ ਨੇ ਆਪਣੇ ਚਹੇਤਿਆਂ ਰਾਹੀਂ ਨਿੱਜੀ ਤੌਰ ਤੇ ਕੀਤਾ ਹੋਇਆ ਸੀ। ਜਿਸ ਨਾਜਾਇਜ ਕਬਜੇ ਨੂੰ ਛਡਾਉਣ ਵਾਸਤੇ ਜਥੇਦਾਰ ਦਾਦੂਵਾਲ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਕਨੂੰਨੀ ਲੜਾਈ ਨੂੰ ਬੜੀ ਸ਼ਿੱਦਤ ਨਾਲ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ।

ਇਹ ਵੀ ਪੜ੍ਹੋ 👉हरियाणा मंत्रिमंडल ने 10 बड़ी औद्योगिक नीतियों को मंजूरी देकर बजट घोषणा और संकल्प पत्र के वायदों को किया पूरा

ਇਸ ਦੌਰਾਨ 20 ਮਾਰਚ ਨੂੰ ਬਾਦਲ ਦਲ ਦੇ ਚਹੇਤਿਆਂ ਵੱਲੋਂ ਜਥੇਦਾਰ ਦਾਦੂਵਾਲ ਅਤੇ ਉਨਾਂ ਦੇ ਨਾਲ ਗਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ,ਜੂਨੀਅਰ ਮੀਤ ਪ੍ਰਧਾਨ ਅਤੇ ਸੀਨੀਅਰ ਮੈਂਬਰ ਸਾਹਿਬਾਨਾਂ ਉਤੇ ਹਮਲਾ ਵੀ ਕੀਤਾ ਅਤੇ ਦਸਤਾਰ ਦੀ ਬੇਅਦਬੀ ਵੀ ਕੀਤੀ ਸੀ ਜਿਸਦਾ 28 ਮਾਰਚ ਨੂੰ ਬਾਦਲ ਪ੍ਰੀਵਾਰ ਦੇ ਹਰਿਆਣਾ ਵਿਚਲੇ ਹੱਥਠੋਕੇ ਰਘੂਜੀਤ ਸਿੰਘ ਵਿਰਕ,ਬਲਦੇਵ ਸਿੰਘ ਕਿਆਮਪੁਰ ਸਮੇਤ 20 ਦੋਸ਼ੀਆਂ ਉੱਪਰ ਮੁਕੱਦਮਾਂ ਵੀ ਦਰਜ ਹੋਇਆ ਸੀ ਜੋ ਕਾਰਵਾਈ ਅਧੀਨ ਹੈ ਪਰ ਝੀਂਡਾ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਦੇ ਨਾਲ ਖੜਨ ਦੀ ਬਜਾਏ ਉਲਟਾ ਬਾਦਲ ਪ੍ਰੀਵਾਰ ਅਤੇ ਉਸ ਦੇ ਲੱਠਮਾਰਾ ਨਾਲ ਖੜਨ ਨਾਲ ਬਾਦਲ ਝੀਂਡਾ ਗੱਠਜੋੜ ਹੁਣ ਪੂਰੀਆਂ ਸਿੱਖ ਸੰਗਤਾਂ ਵਿੱਚ ਨੰਗਾ ਹੋ ਚੁੱਕਾ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕੇ ਮੀਰੀ ਪੀਰੀ ਹਸਪਤਾਲ ਅਤੇ ਮੈਡੀਕਲ ਕਾਲਜ ਦਾ ਪ੍ਰਬੰਧ ਹੁਣ ਬਹੁਤ ਚੰਗੇ ਤਰੀਕੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਅਤੇ ਮੈਡੀਕਲ ਕਾਲਜ ਦੀ ਇਮਾਰਤ ਦਾ ਅਧੂਰਾ ਕੰਮ ਵੀ ਜਲਦੀ ਹੀ ਪੂਰਾ ਕੀਤਾ ਜਾਵੇਗਾ। ਸਰਕਾਰ ਨਾਲ ਗੱਲਬਾਤ ਕਰਕੇ ਐਨ ਓ ਸੀ ਪ੍ਰਾਪਤ ਕੀਤੀ ਜਾਵੇਗੀ ਅਤੇ ਫਿਰ ਸਾਡੇ 100 ਬੱਚੇ ਬੱਚੀਆਂ ਹਰ ਸਾਲ ਐਮ ਬੀ ਬੀ ਐਸ ਡਾਕਟਰ ਬਣ ਕੇ ਨਿਕਲਿਆ ਕਰਨਗੇ। ਜਥੇਦਾਰ ਦਾਦੂਵਾਲ ਨੇ ਕਿਹਾ ਕੇ ਡਾਕਟਰਾਂ ਤੇ ਮੁਲਾਜ਼ਮਾਂ ਨੂੰ ਕਿਸੇ ਤਰਾਂ ਦੇ ਸਹਿਮ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਜਗਦੀਸ਼ ਸਿੰਘ ਝੀਂਡਾ ਨਾਲ ਕਿਸੇ ਤਰਾਂ ਦਾ ਗੈਰ ਕਨੂੰਨੀ ਸਾਜ ਬਾਜ ਕਰਨਾ ਚਾਹੀਦਾ ਹੈ ਕਿਉਂਕਿ ਇਸ ਕਾਲਜ ਅਤੇ ਹਸਪਤਾਲ ਦਾ ਸਮੁੱਚਾ ਪ੍ਰਬੰਧ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਸ ਅਤੇ ਅੰਤ੍ਰਿੰਗ ਕਮੇਟੀ ਦੇ ਕੋਲ ਹੋਵੇਗਾ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related