spot_img
spot_img

ਚੰਦਾ ਚੋਰੀ ਮਾਮਲੇ ਵਿੱਚ ਹੋਏ ਅਸਤੀਫੇ, ਗ੍ਰਿਫਤਾਰੀ, ਐਸਆਈਟੀ ਅਤੇ ਐਫਆਈਆਰ ਸਭ ਫਰਜ਼ੀ, ਇਹ ਸਿਰਫ ਲੋਕਾਂ ਨੂੰ ਦਿਖਾਉਣ ਲਈ ਹੈ- ਕੇਜਰੀਵਾਲ

Date:

spot_img

👉ਪ੍ਰਧਾਨ ਮੰਤਰੀ ਤੋਂ ਦੇਸ਼ ਪੁੱਛ ਰਿਹਾ, ਰਾਮ ਮੰਦਰ ਦੇ ਤਾਕਤਵਰ ਚੰਦਾ ਚੋਰਾਂ ਨੂੰ ਕਿਉਂ ਬਚਾ ਰਹੇ ਹਨ?- ਕੇਜਰੀਵਾਲ
👉ਰਾਮ ਮੰਦਰ ਵਿੱਚ ਕਰੋੜਾਂ ਦਾ ਜ਼ਮੀਨ ਘੁਟਾਲਾ, ਨਿਰਮਾਣ ਵਿੱਚ ਕਮਿਸ਼ਨਖੋਰੀ ਅਤੇ ਚੜ੍ਹਾਵਾ ਚੋਰੀ ਹੋ ਗਿਆ, ਪੀਐਮ ਨੂੰ ਕਿਵੇਂ ਪਤਾ ਨਹੀਂ ਲੱਗਿਆ?- ਕੇਜਰੀਵਾਲ
👉ਪੀਐਮ ਨੇ ਹੀ ਟ੍ਰਸਟ ਬਣਾਇਆ, ਸਾਰੇ ਮੈਂਬਰਾਂ ਨੂੰ ਚੁਣਿਆ, ਚੰਪਤ ਰਾਏ ਨੂੰ ਸਰਵੇਸਰਵਾ ਬਣਾਇਆ, ਹੁਣ ਘੁਟਾਲਾ ਸਾਹਮਣੇ ਆਇਆ ਤਾਂ ਉਨ੍ਹਾਂ ਨੂੰ ਬਚਾਉਣ ਲੱਗੇ- ਕੇਜਰੀਵਾਲ
👉ਭਗਵਾਨ ਰਾਮ ਵਿੱਚ ਚੰਦਾ ਚੋਰਾਂ ਦੀ ਕੋਈ ਆਸਥਾ ਨਹੀਂ, ਇਹਨਾਂ ਨੂੰ ਰਾਮ ਦੀ ਲੋੜ ਸਿਰਫ ਵੋਟਾਂ ਲੈਣ ਅਤੇ ਪੈਸੇ ਕਮਾਉਣ ਲਈ ਹੈ- ਕੇਜਰੀਵਾਲ
👉ਰਾਮ ਮੰਦਰ ਨੂੰ ਬਣੇ ਢਾਈ ਸਾਲ ਹੋਣ ਤੋਂ ਬਾਅਦ ਵੀ ਅਮਿਤ ਸ਼ਾਹ ਅੱਜ ਤੱਕ ਦਰਸ਼ਨ ਕਰਨ ਨਹੀਂ ਗਏ, ਪਰ ਰਾਮ ਦੇ ਨਾਮ ‘ਤੇ ਵੋਟਾਂ ਮੰਗ ਰਹੇ ਹਨ- ਕੇਜਰੀਵਾਲ
👉ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਹੁਣ ਹਰ ਹਿੰਦੂ ਅਤੇ ਸਨਾਤਨੀ ਨੂੰ ਇਹਨਾਂ ਖਿਲਾਫ ਆਵਾਜ਼ ਚੁੱਕਣੀ ਪਵੇਗੀ- ਕੇਜਰੀਵਾਲ
New Delhi News:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਮ ਮੰਦਰ ਵਿੱਚ ਹੋਏ ਚੰਦਾ ਚੋਰੀ ਮਾਮਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਹਮਲਾ ਬੋਲਿਆ। ਗੋਆ ਦੌਰੇ ‘ਤੇ ਆਏ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਤੁਹਾਡੇ ਤੋਂ ਪੂਰਾ ਦੇਸ਼ ਪੁੱਛ ਰਿਹਾ ਹੈ ਕਿ ਰਾਮ ਮੰਦਰ ਦੇ ਤਾਕਤਵਰ ਚੰਦਾ ਚੋਰਾਂ ਨੂੰ ਕਿਉਂ ਬਚਾ ਰਹੇ ਹੋ? ਰਾਮ ਮੰਦਰ ਵਿੱਚ ਕਰੋੜਾਂ ਦਾ ਜ਼ਮੀਨ ਘੁਟਾਲਾ, ਨਿਰਮਾਣ ਵਿੱਚ 40 ਫੀਸਦੀ ਕਮਿਸ਼ਨਖੋਰੀ ਅਤੇ ਚੜ੍ਹਾਵਾ ਚੋਰੀ ਹੋ ਗਿਆ। ਪ੍ਰਧਾਨ ਮੰਤਰੀ ਨੂੰ ਇਸ ਦਾ ਕਿਵੇਂ ਪਤਾ ਨਹੀਂ ਲੱਗਿਆ? ਪੀਐਮ ਨੇ ਹੀ ਰਾਮ ਮੰਦਰ ਟ੍ਰਸਟ ਬਣਾਇਆ, ਸਾਰੇ ਮੈਂਬਰਾਂ ਨੂੰ ਖੁਦ ਚੁਣਿਆ ਅਤੇ ਚੰਪਤ ਰਾਏ ਨੂੰ ਸਰਵੇਸਰਵਾ ਬਣਾਇਆ। ਹੁਣ ਜਦੋਂ ਘੁਟਾਲਾ ਸਾਹਮਣੇ ਆਇਆ ਹੈ, ਤਾਂ ਉਹ ਉਨ੍ਹਾਂ ਨੂੰ ਬਚਾਉਣ ਵਿੱਚ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਏ ਅਸਤੀਫੇ, ਗ੍ਰਿਫਤਾਰੀ, ਐਸਆਈਟੀ ਅਤੇ ਐਫਆਈਆਰ ਸਭ ਫਰਜ਼ੀ ਹਨ। ਇਹ ਸਿਰਫ ਲੋਕਾਂ ਨੂੰ ਦਿਖਾਉਣ ਲਈ ਕੀਤਾ ਜਾ ਰਿਹਾ ਹੈ।ਗੋਆ ਦੌਰੇ ‘ਤੇ ਆਏ “ਆਪ” ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਗੋਆ ਦੇ ਲੋਕ ਬਹੁਤ ਧਾਰਮਿਕ ਹਨ। ਜਦੋਂ ਰਾਮ ਮੰਦਰ ਦਾ ਨਿਰਮਾਣ ਹੋਇਆ, ਤਾਂ ਗੋਆ ਦੇ ਹਿੰਦੂਆਂ ਨੇ ਵਧ-ਚੜ੍ਹ ਕੇ ਅਤੇ ਦਿਲ ਖੋਲ੍ਹ ਕੇ ਪੂਰੀ ਸ਼ਰਧਾ ਨਾਲ ਦਾਨ ਦਿੱਤਾ ਸੀ। ਪਰ ਹੁਣ ਜਦੋਂ ਰਾਮ ਮੰਦਰ ਵਿੱਚ ਘੁਟਾਲੇ ਅਤੇ ਚੜ੍ਹਾਵਾ ਚੋਰੀ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਤਾਂ ਗੋਆ ਦੇ ਸਾਰੇ ਸਨਾਤਨੀ ਇਹ ਸੁਣ ਕੇ ਬਹੁਤ ਜ਼ਿਆਦਾ ਦੁਖੀ ਹਨ। ਦੱਸਿਆ ਜਾ ਰਿਹਾ ਹੈ ਕਿ ਭਗਵਾਨ ਰਾਮ ਦਾ ਹਾਰ, ਪਾਦੁਕਾ ਅਤੇ ਗਹਿਣੇ ਚੋਰੀ ਹੋ ਗਏ ਹਨ। ਲੋਕਾਂ ਨੇ ਪੂਰੀ ਸ਼ਰਧਾ ਨਾਲ ਹੀਰੇ-ਜਵਾਹਰਾਤ ਚੜ੍ਹਾਏ ਸਨ, ਉਹ ਵੀ ਚੋਰੀ ਹੋ ਗਏ। ਕਿਸੇ ਨੇ 200 ਕਿੱਲੋ ਚਾਂਦੀ ਦੀਆਂ ਇੱਟਾਂ ਦਿੱਤੀਆਂ ਸਨ, ਉਹ ਵੀ ਚੋਰੀ ਹੋ ਗਈਆਂ। ਚਾਂਦੀ ਦੇ ਦੀਵੇ ਚੋਰੀ ਹੋ ਗਏ ਅਤੇ 200 ਕਰੋੜ ਰੁਪਏ ਦੀ ਨਕਦੀ ਚੋਰੀ ਹੋ ਗਈ। ਰੋਜ਼ਾਨਾ ਜਿੰਨੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਉਸ ਨਾਲ ਲੋਕਾਂ ਦੀ ਆਸਥਾ ਨੂੰ ਹੋਰ ਜ਼ਿਆਦਾ ਠੇਸ ਪਹੁੰਚ ਰਹੀ ਹੈ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਚੋਰੀ ਹੁਣੇ ਸ਼ੁਰੂ ਨਹੀਂ ਹੋਈ, ਬਲਕਿ 2021 ਤੋਂ ਸ਼ੁਰੂ ਹੋਈ ਸੀ, ਜਦੋਂ ਉੱਥੇ ਜ਼ਮੀਨਾਂ ਦਾ ਬਹੁਤ ਜ਼ਬਰਦਸਤ ਘੁਟਾਲਾ ਹੋਇਆ। ਇਹਨਾਂ ਲੋਕਾਂ ਨੇ ਮੰਦਰ ਨਿਰਮਾਣ ਲਈ ਪੂਰੇ ਦੇਸ਼ ਵਿੱਚੋਂ ਕਰੋੜਾਂ-ਅਰਬਾਂ ਰੁਪਏ ਇਕੱਠੇ ਕੀਤੇ ਅਤੇ ਜਿਸ ਤਰ੍ਹਾਂ ਪੈਸੇ ਦੀ ਹੇਰਾਫੇਰੀ ਕੀਤੀ ਗਈ, ਉਸਦੀ ਇੱਕ ਮਿਸਾਲ 2021 ਦਾ ਮਾਮਲਾ ਹੈ। ਅਯੁੱਧਿਆ ਵਿੱਚ ਇੱਕ ਪਾਠਕ ਪਰਿਵਾਰ ਕੋਲ ਜ਼ਮੀਨ ਸੀ, ਜਿਸ ਨੂੰ ਉਨ੍ਹਾਂ ਨੇ ਇਹਨਾਂ ਦੀ ਪਾਰਟੀ ਦੇ ਇੱਕ ਨੇਤਾ ਨੂੰ 2 ਕਰੋੜ ਰੁਪਏ ਵਿੱਚ ਵੇਚਿਆ। 10 ਮਿੰਟ ਦੇ ਅੰਦਰ-ਅੰਦਰ ਉਸ ਨੇਤਾ ਨੇ ਉਹੀ ਜ਼ਮੀਨ ਮੰਦਰ ਟ੍ਰਸਟ ਨੂੰ 18 ਕਰੋੜ ਰੁਪਏ ਵਿੱਚ ਵੇਚ ਦਿੱਤੀ। ਸਾਫ਼ ਤੌਰ ‘ਤੇ ਮੰਦਰ ਨਿਰਮਾਣ ਲਈ ਲੋਕਾਂ ਵੱਲੋਂ ਦਿੱਤਾ ਗਿਆ 16 ਕਰੋੜ ਰੁਪਏ ਦਾ ਚੰਦਾ ਹੜੱਪ ਲਿਆ ਗਿਆ।

ਇਹ ਵੀ ਪੜ੍ਹੋ ਸਾਂਝਾ ਸੁਨੇਹਾ ਸੰਮੇਲਨ ਨੇ ਸਿਵਲ ਸੁਸਾਇਟੀ, ਇਨਫਲੂਐਂਸਰਾਂ ਅਤੇ ਸਰਕਾਰ ਨੂੰ ਇੱਕ ਛੱਤ ਹੇਠ ਲਿਆ ਕੇ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਹੋਰ ਮਜ਼ਬੂਤ ਕੀਤਾ

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦਿਨਾਂ ਵਿੱਚ ਮੀਡੀਆ ਵਿੱਚ ਵੀ ਛਾਇਆ ਹੋਇਆ ਸੀ ਅਤੇ ਸਭ ਨੂੰ ਪਤਾ ਸੀ। ਇਸੇ ਤਰ੍ਹਾਂ 3 ਕਰੋੜ ਦੀ ਜ਼ਮੀਨ ਮੰਦਰ ਟ੍ਰਸਟ ਨੇ 24 ਕਰੋੜ ਵਿੱਚ ਅਤੇ 9 ਕਰੋੜ ਦੀ ਇੱਕ ਜ਼ਮੀਨ 55 ਕਰੋੜ ਵਿੱਚ ਖਰੀਦੀ। 14 ਕਰੋੜ ਦੀਆਂ ਜ਼ਮੀਨਾਂ 95 ਕਰੋੜ ਵਿੱਚ ਖਰੀਦੀਆਂ ਗਈਆਂ। ਇਸ ਦੇ ਕਾਗਜ਼ਾਤ ਜਨਤਾ ਦੇ ਸਾਹਮਣੇ ਮੌਜੂਦ ਹਨ। ਇਹਨਾਂ ਲੋਕਾਂ ਨੇ 1 ਰੁਪਏ ਦੀ ਜ਼ਮੀਨ ਨੂੰ 10 ਰੁਪਏ ਵਿੱਚ ਖਰੀਦ ਕੇ ਰਾਮ ਮੰਦਰ ਨਿਰਮਾਣ ਦੇ ਚੰਦੇ ਦੀ ਹੇਰਾਫੇਰੀ ਕੀਤੀ।ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਜਦੋਂ ਮੰਦਰ ਬਣਨ ਲੱਗਾ ਤਾਂ ਇੰਜੀਨੀਅਰਾਂ ਨੇ ਰਿਕਾਰਡ ‘ਤੇ ਗਵਾਹੀ ਦਿੱਤੀ ਕਿ ਹਰ ਟੈਂਡਰ ਵਿੱਚ 40 ਫੀਸਦੀ ਕਮਿਸ਼ਨ ਲਿਆ ਗਿਆ। ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਚੜ੍ਹਾਵੇ ਦੀ ਚੋਰੀ ਹੋ ਰਹੀ ਸੀ। ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ 40 ਦਿਨਾਂ ਵਿੱਚ 70 ਵਾਰ ਚੋਰੀ ਹੋਣ ਦੇ ਸਬੂਤ ਸਾਹਮਣੇ ਆਏ ਹਨ। ਲੋਕ ਸੀਸੀਟੀਵੀ ਵਿੱਚ 70 ਵਾਰ ਚੋਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਇਹਨਾਂ ਲੋਕਾਂ ਨੇ 8 ਮਹੀਨਿਆਂ ਦੀ ਸੀਸੀਟੀਵੀ ਫੁਟੇਜ ਹੀ ਡਿਲੀਟ ਕਰ ਦਿੱਤੀ ਹੈ। ਜਿੰਨੀ ਚੋਰੀ ਦੀ ਜਾਣਕਾਰੀ ਸਾਹਮਣੇ ਆਈ ਹੈ, ਉਹ ਕੇਵਲ ਇੱਕ ਛੋਟੀ ਜਿਹੀ ਝਲਕ ਹੈ, ਪਤਾ ਨਹੀਂ ਕਿੰਨੀ ਚੋਰੀ ਹੋਈ ਹੈ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰ ਰਾਮ ਭਗਤ, ਹਿੰਦੂ ਅਤੇ ਸਨਾਤਨੀ ਦੇ ਮਨ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਚੰਦਾ ਚੋਰਾਂ ਨੂੰ ਸਜ਼ਾ ਮਿਲੇਗੀ? ਕੀ ਵੱਡੇ ਲੋਕ ਫੜੇ ਜਾਣਗੇ? ਅਜਿਹਾ ਲੱਗਦਾ ਨਹੀਂ ਹੈ, ਕਿਉਂਕਿ ਜਦੋਂ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, ਇਸ ਨੂੰ ਦਬਾਉਣ, ਸਬੂਤਾਂ ਨੂੰ ਮਿਟਾਉਣ ਅਤੇ ਗਵਾਹਾਂ ਨੂੰ ਡਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੂਰੇ ਮਾਮਲੇ ‘ਤੇ ਲੀਪਾਪੋਤੀ ਕੀਤੀ ਜਾ ਰਹੀ ਹੈ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੀਡੀਆ ਦੇ ਐਂਕਰ ਕਹਿੰਦੇ ਹਨ ਕਿ ਮੋਦੀ ਜੀ ਕਿਸੇ ਨੂੰ ਨਹੀਂ ਬਖਸ਼ਣਗੇ ਅਤੇ ਵੱਡੇ-ਵੱਡੇ ਲੋਕਾਂ ਨੂੰ ਸਜ਼ਾ ਦਿਵਾਉਣਗੇ। ਉਹ ਕਹਿ ਰਹੇ ਹਨ ਕਿ ਮੋਦੀ ਜੀ ਨੂੰ ਅਜੇ ਤੱਕ ਪਤਾ ਨਹੀਂ ਸੀ, ਹੁਣ ਪਤਾ ਲੱਗਿਆ ਹੈ। ਪਰ ਲੋਕ ਮੀਡੀਆ ਦੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹਨ ਕਿ ਮੋਦੀ ਜੀ ਨੂੰ ਪਤਾ ਨਹੀਂ ਸੀ। ਲੋਕਾਂ ਨੂੰ ਯਕੀਨ ਹੈ ਕਿ ਪ੍ਰਧਾਨ ਮੰਤਰੀ ਨੂੰ ਸਭ ਪਤਾ ਸੀ। ਮੋਦੀ ਜੀ ਨੇ ਖੁਦ ਟ੍ਰਸਟ ਬਣਿਆ ਅਤੇ ਉਸ ਵਿੱਚ ਇੱਕ-ਇੱਕ ਵਿਅਕਤੀ ਉਨ੍ਹਾਂ ਦਾ ਆਪਣਾ ਚੁਣਿਆ ਹੋਇਆ ਆਦਮੀ ਹੈ। ਚੰਪਤ ਰਾਏ ਮੋਦੀ ਜੀ ਦੇ ਖਾਸ ਆਦਮੀ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਇਸ ਮੰਦਰ ਦਾ ਸਰਵੇਸਰਵਾ ਬਣਾਇਆ। ਸਾਰੀ ਪਾਵਰ ਅਤੇ ਮੈਨੇਜਮੈਂਟ ਚੰਪਤ ਰਾਏ ਕੋਲ ਸੀ, ਉਨ੍ਹਾਂ ਤੋਂ ਬਿਨਾਂ ਮੰਦਰ ਵਿੱਚ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ ਸੀ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੋ ਲੋਕ ਕਹਿ ਰਹੇ ਹਨ ਕਿ ਮੋਦੀ ਜੀ ਨੂੰ ਪਤਾ ਨਹੀਂ ਸੀ, ਉਨ੍ਹਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਇੰਨੇ ਦਿਨਾਂ ਤੋਂ ਇੰਨੀ ਚੋਰੀ ਚੱਲ ਰਹੀ ਸੀ ਤਾਂ ਉਨ੍ਹਾਂ ਨੂੰ ਕਿਵੇਂ ਪਤਾ ਨਹੀਂ ਲੱਗਿਆ? 2 ਕਰੋੜ ਦੀ ਜ਼ਮੀਨ 18 ਕਰੋੜ ਵਿੱਚ ਵਿਕੀ, ਮੀਡੀਆ ਵਿੱਚ ਵੀ ਆਇਆ, ਕੀ ਮੋਦੀ ਜੀ ਨੂੰ ਪਤਾ ਨਹੀਂ ਲੱਗਿਆ? 3 ਕਰੋੜ ਦੀ ਜ਼ਮੀਨ 24 ਕਰੋੜ ਵਿੱਚ ਵਿਕੀ, 14 ਕਰੋੜ ਦੀਆਂ ਜ਼ਮੀਨਾਂ 95 ਕਰੋੜ ਵਿੱਚ ਖਰੀਦੀਆਂ ਗਈਆਂ ਅਤੇ ਸਾਰੇ ਕਾਗਜ਼ ਪਬਲਿਕ ਡੋਮੇਨ ਵਿੱਚ ਹਨ, ਫਿਰ ਵੀ ਮੋਦੀ ਜੀ ਨੂੰ ਪਤਾ ਨਹੀਂ ਸੀ? ਕੰਸਟ੍ਰਕਸ਼ਨ ਵਿੱਚ 40 ਫੀਸਦੀ ਕਮਿਸ਼ਨ ਮੰਗਿਆ ਜਾ ਰਿਹਾ ਸੀ, ਚੜ੍ਹਾਵੇ ਵਿੱਚ ਇੰਨੀ ਚੋਰੀ ਹੋ ਗਈ, 200 ਕਿੱਲੋ ਚਾਂਦੀ ਦੀਆਂ ਇੱਟਾਂ, ਭਗਵਾਨ ਦਾ ਹਾਰ, ਪਾਦੁਕਾ ਅਤੇ ਹੀਰੇ-ਜਵਾਹਰਾਤ ਗਾਇਬ ਹੋ ਗਏ, ਕੀ ਮੋਦੀ ਜੀ ਨੂੰ ਪਤਾ ਨਹੀਂ ਲੱਗਿਆ? 40 ਦਿਨਾਂ ਦੇ ਅੰਦਰ ਸੀਸੀਟੀਵੀ ਵਿੱਚ 70 ਵਾਰ ਚੋਰੀ ਫੜੀ ਗਈ ਅਤੇ 8 ਮਹੀਨਿਆਂ ਦੀ ਫੁਟੇਜ ਗਾਇਬ ਕਰ ਦਿੱਤੀ ਗਈ, ਕੀ ਮੋਦੀ ਜੀ ਨੂੰ ਪਤਾ ਨਹੀਂ ਲੱਗਿਆ?ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਟ੍ਰਸਟ ਵਿੱਚ ਕੇਂਦਰ ਸਰਕਾਰ ਦਾ ਇੱਕ ਨੁਮਾਇੰਦਾ ਵੀ ਹੈ, ਕੀ ਉਸਨੇ ਵੀ ਮੋਦੀ ਜੀ ਨੂੰ ਕੁਝ ਨਹੀਂ ਦੱਸਿਆ? ਇਸ ਦੇਸ਼ ਦੇ ਹਰ ਬੂਥ ‘ਤੇ ਕਿਹੜਾ ਵੋਟਰ ਕਿਸ ਪਾਰਟੀ ਦਾ ਹੈ, ਐਸਆਈਆਰ ਵਿੱਚ ਕਿਸਦੀ ਵੋਟ ਕਟਵਾਉਣੀ ਜਾਂ ਜੁੜਵਾਉਣੀ ਹੈ, ਮੋਦੀ ਜੀ ਨੂੰ ਸਭ ਪਤਾ ਹੈ।

ਇਹ ਵੀ ਪੜ੍ਹੋ ਸੈਕਸ਼ਨ ਅਫਸਰ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਬਠਿੰਡਾ ਵਿਖੇ ਹਜ਼ਾਰ ਹੋਣ ‘ਤੇ ਗੁਲਦਸਤਿਆਂ ਨਾਲ਼ ਭਰਵਾਂ ਸਵਾਗਤ

ਪਰ ਭਗਵਾਨ ਰਾਮ ਦੇ ਚੰਦੇ ਦੀ ਚੋਰੀ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ, ਅਜਿਹਾ ਕਿਵੇਂ ਹੋ ਸਕਦਾ ਹੈ? ਉਨ੍ਹਾਂ ਨੂੰ ਪਤਾ ਤਾਂ ਸਭ ਕੁਝ ਸੀ।ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਆਈਬੀ ਨੇ ਰਾਮ ਮੰਦਰ ਵਿੱਚ ਹੋ ਰਹੇ ਘੁਟਾਲੇ ਅਤੇ ਚੰਦਾ ਚੋਰੀ ਬਾਰੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ 12 ਰਿਪੋਰਟਾਂ ਦਿੱਤੀਆਂ ਸਨ। ਪਰ ਉਨ੍ਹਾਂ ਨੇ ਕੋਈ ਐਕਸ਼ਨ ਨਹੀਂ ਲਿਆ। ਉਹ ਕੇਵਲ ਅਤੇ ਕੇਵਲ ਆਪਣੇ ਲੋਕਾਂ ਨੂੰ ਬਚਾ ਰਹੇ ਸਨ। ਅਸੀਂ ਇਹ ਨਹੀਂ ਕਹਿ ਰਹੇ ਕਿ ਪੈਸਾ ਮੋਦੀ ਜੀ ਤੱਕ ਪਹੁੰਚਿਆ, ਇਸ ਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਅਤੇ ਇਸ ‘ਤੇ ਅਸੀਂ ਕੋਈ ਟਿੱਪਣੀ ਨਹੀਂ ਕਰ ਰਹੇ। ਪਰ ਸਾਰਾ ਘਟਨਾਕ੍ਰਮ ਇਹ ਦਿਖਾਉਂਦਾ ਹੈ ਕਿ ਮੋਦੀ ਜੀ ਸਰਗਰਮ ਰੂਪ ਵਿੱਚ ਆਪਣੇ ਲੋਕਾਂ ਨੂੰ ਬਚਾਉਣ ਲਈ ਪੂਰੇ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਚੋਰੀ ਸਾਹਮਣੇ ਆਈ ਅਤੇ ਪਾਣੀ ਸਿਰ ਤੋਂ ਉੱਪਰ ਲੰਘ ਗਿਆ ਤਾਂ ਉਨ੍ਹਾਂ ਨੇ ਇੱਕ ਲੂਲੀ-ਲੰਗੜੀ ਐਸਆਈਟੀ ਬਣਾ ਦਿੱਤੀ। ਮੈਂ ਵੀ ਕਾਨੂੰਨ ਦਾ ਜਾਣਕਾਰ ਹਾਂ ਅਤੇ ਇਨਕਮ ਟੈਕਸ ਵਿੱਚ ਕੰਮ ਕਰ ਚੁੱਕਾ ਹਾਂ, ਐਫਆਈਆਰ ਤੋਂ ਬਿਨਾਂ ਐਸਆਈਟੀ ਬਣ ਹੀ ਨਹੀਂ ਸਕਦੀ। ਇਹ ਐਸਆਈਟੀ ਗੈਰ-ਕਾਨੂੰਨੀ ਹੈ, ਇਸਦੇ ਕੋਲ ਕੋਈ ਪਾਵਰ ਨਹੀਂ ਹੈ। ਇਹ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ, ਰੇਡ ਨਹੀਂ ਮਾਰ ਸਕਦੀ ਅਤੇ ਨਾ ਹੀ ਕਿਸੇ ਨੂੰ ਸੰਮਨ ਕਰ ਸਕਦੀ ਹੈ।ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਇਸ ਐਸਆਈਟੀ ਦੇ ਬਣਨ ਤੋਂ ਬਾਅਦ “ਆਪ” ਸੰਸਦ ਮੈਂਬਰ ਸੰਜੇ ਸਿੰਘ ਜਦੋਂ ਜ਼ਮੀਨਾਂ ਦੇ ਘੁਟਾਲੇ ਦੇ ਕਾਗਜ਼ ਲੈ ਕੇ ਗਏ, ਤਾਂ ਐਸਆਈਟੀ ਨੇ ਕਿਹਾ ਕਿ ਜ਼ਮੀਨਾਂ ਦੇ ਘੁਟਾਲੇ ਦੀ ਜਾਂਚ ਕਰਨਾ ਉਨ੍ਹਾਂ ਦੀ ਪਾਵਰ ਵਿੱਚ ਨਹੀਂ ਹੈ। ਤਾਂ ਫਿਰ ਇਹਨਾਂ ਦੀ ਪਾਵਰ ਕੀ ਹੈ? ਇਹ ਜ਼ਮੀਨਾਂ ਅਤੇ ਕੰਸਟ੍ਰਕਸ਼ਨ ਵਿੱਚ ਹੋਏ ਘੁਟਾਲੇ ਦੀ ਜਾਂਚ ਨਹੀਂ ਕਰ ਰਹੇ, ਤਾਂ ਫਿਰ ਕੀ ਜਾਂਚ ਕਰ ਰਹੇ ਹਨ? 2021 ਵਿੱਚ ਜਦੋਂ ਜ਼ਮੀਨਾਂ ਦਾ ਘੁਟਾਲਾ ਸਾਹਮਣੇ ਆਇਆ ਸੀ, ਉਦੋਂ ਵੀ ਇਹਨਾਂ ਨੇ ਇੱਕ ਐਸਆਈਟੀ ਬਣਾ ਦਿੱਤੀ ਸੀ। ਉਸ ਐਸਆਈਟੀ ਦਾ ਕੀ ਹੋਇਆ, ਕਿਸੇ ਨੂੰ ਕੁਝ ਨਹੀਂ ਪਤਾ। ਕੋਈ ਐਫਆਈਆਰ, ਕੋਈ ਗ੍ਰਿਫਤਾਰੀ ਅਤੇ ਕੋਈ ਐਕਸ਼ਨ ਨਹੀਂ ਹੋਇਆ, ਉਹ ਐਸਆਈਟੀ ਖ਼ਤਮ ਹੋ ਗਈ। ਹੁਣ ਇਹ ਐਸਆਈਟੀ ਵੀ ਖ਼ਤਮ ਹੋ ਜਾਵੇਗੀ। ਅਸਲ ਵਿੱਚ ਇਹ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਝੋਂਕ ਰਹੇ ਹਨ। ਇਹਨਾਂ ਨੂੰ ਪਤਾ ਹੈ ਕਿ ਜਨਤਾ ਦੀ ਯਾਦਦਾਸ਼ਤ ਬਹੁਤ ਛੋਟੀ ਹੁੰਦੀ ਹੈ, ਇਸ ਲਈ ਇਹ 15-15 ਦਿਨਾਂ ਦਾ ਐਕਸਟੈਂਸ਼ਨ ਦਿੰਦੇ ਰਹਿਣਗੇ ਅਤੇ ਇਹ ਐਸਆਈਟੀ ਵੀ ਖ਼ਤਮ ਹੋ ਜਾਵੇਗੀ।ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਹੁਣ ਇਹਨਾਂ ਨੇ ਇੱਕ ਫਰਜ਼ੀ ਐਫਆਈਆਰ ਦਰਜ ਕਰਵਾਈ ਹੈ, ਜਿਸ ਵਿੱਚ ਅੱਠ ਛੋਟੇ-ਛੋਟੇ ਲੋਕਾਂ ਨੂੰ ਫੜਿਆ ਗਿਆ ਹੈ ਜੋ ਨੋਟ ਗਿਣਦੇ ਸਨ। 200 ਕਰੋੜ ਰੁਪਏ ਦੀ ਨਕਦੀ ਗਾਇਬ ਹੋ ਗਈ ਅਤੇ ਇਹਨਾਂ ਲੋਕਾਂ ਕੋਲੋਂ ਸਿਰਫ 80 ਲੱਖ ਰੁਪਏ ਦੀ ਰਿਕਵਰੀ ਹੋਈ ਹੈ। ਫਿਰ ਵੀ ਉਹ ਸ਼ਾਬਾਸ਼ੀ ਲੈ ਰਹੇ ਹਨ ਅਤੇ ਹਰ ਪਾਸੇ ਰੌਲਾ ਪੁਆ ਰਹੇ ਹਨ ਕਿ ਮੋਦੀ ਜੀ ਨੇ ਐਕਸ਼ਨ ਲੈ ਲਿਆ।

ਇਹ ਵੀ ਪੜ੍ਹੋ Punjab ਵੱਲੋਂ ਉਜ਼ਬੇਕਿਸਤਾਨ ਨਾਲ ਵਪਾਰ ਦੇ ਮੌਕੇ ਖੋਜਣ ਦਾ ਉਪਰਾਲਾ; ਖੁਰਾਕ ਕਮਿਸ਼ਨ ਨੇ ਮੱਧ ਏਸ਼ੀਆ ਨਾਲ ਰਣਨੀਤਕ ਸੰਪਰਕ ਦੀ ਅਗਵਾਈ ਕੀਤੀ

ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਵੀ ਕਿਸੇ ਦੀ ਗ੍ਰਿਫਤਾਰੀ ਹੁੰਦੀ ਹੈ, ਤਾਂ ਪੁਲਿਸ ਉਸਦੀ ਕਸਟਡੀ ਲੈਂਦੀ ਹੈ ਅਤੇ ਪੁੱਛਗਿੱਛ ਕਰਦੀ ਹੈ ਕਿ ਚੋਰੀ ਕਿੱਥੋਂ ਕੀਤੀ ਅਤੇ ਪੈਸਾ ਕਿੱਥੇ ਰੱਖਿਆ ਹੈ। ਪਰ ਪੁਲਿਸ ਨੇ ਕੋਈ ਪੁੱਛਗਿੱਛ ਨਹੀਂ ਕੀਤੀ, ਕਸਟਡੀ ਨਹੀਂ ਲਈ ਅਤੇ ਉਨ੍ਹਾਂ ਨੂੰ ਸਿੱਧਾ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ। ਉਨ੍ਹਾਂ ਅੱਠ ਛੋਟੇ-ਛੋਟੇ ਲੋਕਾਂ ਨੂੰ ਕਹਿ ਰੱਖਿਆ ਹੈ ਕਿ ਚਿੰਤਾ ਨਾ ਕਰੋ, ਦੋ-ਚਾਰ ਦਿਨਾਂ ਵਿੱਚ ਜ਼ਮਾਨਤ ਕਰਵਾ ਦਿਆਂਗੇ।ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਚੰਪਤ ਰਾਏ ਸਮੇਤ ਦੋ ਲੋਕਾਂ ਨੇ ਅਸਤੀਫਾ ਦਿੱਤਾ ਹੈ, ਪਰ ਅਯੁੱਧਿਆ ਤੋਂ ਰੋਜ਼ਾਨਾ ਖ਼ਬਰਾਂ ਆ ਰਹੀਆਂ ਹਨ ਕਿ ਮੰਦਰ ਅੱਜ ਵੀ ਚੰਪਤ ਰਾਏ ਹੀ ਚਲਾ ਰਹੇ ਹਨ। ਇਸ ਲਈ ਅਸਤੀਫੇ, ਗ੍ਰਿਫਤਾਰੀ ਅਤੇ ਐਫਆਈਆਰ ਸਭ ਫਰਜ਼ੀ ਹੈ। ਮੋਦੀ ਜੀ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਨਾਲ ਰਫਾ-ਦਫਾ ਕਰਨ ਵਿੱਚ ਲੱਗੇ ਹੋਏ ਹਨ।ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਭਾਜਪਾ ਦੇ ਇੱਕ ਬਾਹੁਬਲੀ ਨੇਤਾ ਬ੍ਰਿਜਭੂਸ਼ਣ ਸਿੰਘ ਦਾ ਬਿਆਨ ਆਇਆ ਹੈ ਕਿ ਉਹ ਕੁਝ ਨਹੀਂ ਬੋਲਣਗੇ ਕਿਉਂਕਿ ਇਸ ਵਿੱਚ ਬਹੁਤ ਵੱਡੇ-ਵੱਡੇ ਲੋਕ ਸ਼ਾਮਲ ਹਨ ਅਤੇ ਉਨ੍ਹਾਂ ਦੇ ਬੋਲਣ ਨਾਲ ਉਨ੍ਹਾਂ ‘ਤੇ ਵੀ ਸੇਕ ਆ ਸਕਦਾ ਹੈ। ਬਾਬਾ ਬਾਗੇਸ਼ਵਰ ਧਾਮ ਦਾ ਵੀ ਬਿਆਨ ਆਇਆ ਹੈ ਕਿ ਜੇਕਰ ਉਨ੍ਹਾਂ ਨੇ ਪਰਚੀ ਕੱਢ ਕੇ ਅਸਲੀ ਨਾਮ ਉਜਾਗਰ ਕਰ ਦਿੱਤੇ ਤਾਂ ਉਹ ਉਨ੍ਹਾਂ ਨੂੰ ਛੱਡਣਗੇ ਨਹੀਂ ਅਤੇ ਨਿਪਟਾ ਦੇਣਗੇ। ਜਦੋਂ ਇੰਨੇ ਵੱਡੇ ਲੋਕ ਇਸ ਵਿੱਚ ਸ਼ਾਮਲ ਹਨ, ਤਾਂ ਉਨ੍ਹਾਂ ਦਾ ਨਾਮ ਕਿਉਂ ਨਹੀਂ ਆ ਰਿਹਾ? ਉਨ੍ਹਾਂ ਖਿਲਾਫ ਐਫਆਈਆਰ, ਗ੍ਰਿਫਤਾਰੀ ਅਤੇ ਸੀਬੀਆਈ-ਈਡੀ ਦੀ ਕਾਰਵਾਈ ਕਿਉਂ ਨਹੀਂ ਹੋ ਰਹੀ? ਅੱਜ ਪੂਰਾ ਦੇਸ਼ ਇਹ ਜਾਣਨਾ ਚਾਹੁੰਦਾ ਹੈ ਕਿ ਪ੍ਰਧਾਨ ਮੰਤਰੀ ਜੀ ਕਿਹੜੇ ਵੱਡੇ ਲੋਕਾਂ ਨੂੰ ਬਚਾ ਰਹੇ ਹਨ ਅਤੇ ਕਿਉਂ ਬਚਾ ਰਹੇ ਹਨ?ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹਨਾਂ ਲੋਕਾਂ ਦੀ ਭਗਵਾਨ ਰਾਮ ਵਿੱਚ ਕੋਈ ਆਸਥਾ ਨਹੀਂ ਹੈ, ਇਹ ਭਗਵਾਨ ਰਾਮ ਨੂੰ ਨਹੀਂ ਮੰਨਦੇ ਅਤੇ ਇਹਨਾਂ ਨੂੰ ਭਗਵਾਨ ਰਾਮ ਦਾ ਆਸ਼ੀਰਵਾਦ ਵੀ ਨਹੀਂ ਚਾਹੀਦਾ। ਜੇਕਰ ਇਹ ਰਾਮ ਨੂੰ ਭਗਵਾਨ ਮੰਨਦੇ ਹੁੰਦੇ ਤਾਂ ਚੋਰੀ ਨਹੀਂ ਕਰਦੇ।ਚੋਰੀ ਕਰਨ ਨਾਲ ਉਨ੍ਹਾਂ ਨੂੰ ਪਾਪ ਲੱਗਣ ਅਤੇ ਭਵਿੱਖ ਖਰਾਬ ਹੋਣ ਦਾ ਡਰ ਲੱਗਦਾ। ਇਹਨਾਂ ਨੂੰ ਕੋਈ ਡਰ ਨਹੀਂ ਹੈ, ਇਹ ਰਾਮ ਨੂੰ ਪੱਥਰ ਦੀ ਮੂਰਤੀ ਮੰਨਦੇ ਹਨ। ਇਹਨਾਂ ਨੂੰ ਭਗਵਾਨ ਰਾਮ ਅਤੇ ਉਨ੍ਹਾਂ ਦੇ ਨਾਮ ਦੀ ਲੋੜ ਕੇਵਲ ਵੋਟਾਂ ਲੈਣ ਅਤੇ ਪੈਸੇ ਲਈ ਹੈ।ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਜਨਤਾ ਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਮਿਤ ਸ਼ਾਹ ਅੱਜ ਤੱਕ ਭਗਵਾਨ ਰਾਮ ਦੇ ਦਰਸ਼ਨ ਕਰਨ ਮੰਦਰ ਨਹੀਂ ਗਏ। ਮੰਦਰ ਬਣੇ ਨੂੰ ਢਾਈ ਸਾਲ ਹੋ ਗਏ ਹਨ, ਪਰ ਉਹ ਇੱਕ ਵਾਰ ਵੀ ਦਰਸ਼ਨ ਕਰਨ ਨਹੀਂ ਗਏ। ਜਦਕਿ ਪਿਛਲੇ ਢਾਈ ਸਾਲਾਂ ਵਿੱਚ ਉਹ ਆਪਣੇ ਭਾਸ਼ਣਾਂ ਅਤੇ ਇੰਟਰਵਿਊਆਂ ਵਿੱਚ 42 ਵਾਰ ਭਗਵਾਨ ਰਾਮ ਅਤੇ ਰਾਮ ਮੰਦਰ ਦਾ ਜ਼ਿਕਰ ਕਰ ਚੁੱਕੇ ਹਨ। ਵੋਟਾਂ ਤਾਂ ਰਾਮ ਦੇ ਨਾਮ ‘ਤੇ ਮੰਗ ਰਹੇ ਹਨ, ਪਰ ਦਰਸ਼ਨ ਕਰਨ ਦਾ ਸਮਾਂ ਨਹੀਂ ਹੈ।ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਪੂਰੇ ਦੇਸ਼ ਵਿੱਚ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਇਹ ਲੋਕ ਕੁਝ ਨਹੀਂ ਕਰਨ ਵਾਲੇ। ਹਰ ਹਿੰਦੂ ਅਤੇ ਸਨਾਤਨੀ ਨੂੰ ਇਸਦੇ ਖਿਲਾਫ ਆਵਾਜ਼ ਚੁੱਕਣੀ ਪਵੇਗੀ। ਮੈਂ ਭਗਵਾਨ ਰਾਮ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਇਹਨਾਂ ਪਾਪੀਆਂ ਨੂੰ ਛੱਡਣਾ ਨਾ, ਸਖ਼ਤ ਤੋਂ ਸਖ਼ਤ ਸਜ਼ਾ ਦੇਣਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related