Tuesday, May 19, 2026
spot_img
spot_img
spot_img

MC Election; Bathinda ‘ਚ 227 ਨਾਮਜ਼ਦਗੀ ਪੱਤਰ ਲਏ ਵਾਪਿਸ, 82 ਦੇ ਕਾਗਜ਼ ਰੱਦ

Date:

spot_img

👉ਨਗਰ ਨਿਗਮ ਬਠਿੰਡਾ ਲਈ 240, ਨਗਰ ਕੌਂਸਲਾਂ ਲਈ 234 ਤੇ ਨਗਰ ਪੰਚਾਇਤਾਂ ਲਈ 321 ਕੁੱਲ 795 ਉਮੀਦਵਾਰ ਚੋਣ ਮੈਦਾਨ ਚ: ਜ਼ਿਲ੍ਹਾ ਚੋਣ ਅਫ਼ਸਰ
Bathinda News: ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਸਬੰਧੀ 26 ਮਈ ਨੂੰ ਪੈਣ ਵਾਲੀਆਂ ਵੋਟਾਂ ਲਈ ਕੁੱਲ 1118 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਸ ਵਿੱਚੋਂ 82 ਨਾਮਜ਼ਦਗੀਆਂ ਵੱਖ-ਵੱਖ ਕਾਰਨਾਂ ਕਰਕੇ ਰੱਦ ਪਾਈਆਂ ਗਈਆਂ, 227 ਨਾਮਜ਼ਦਗੀ ਪੱਤਰ ਵਾਪਿਸ ਲਏ ਗਏ ਅਤੇ 14 ਉਮੀਦਵਾਰ ਬਿਨਾ ਮੁਕਾਬਲਾ ਜੇਤੂ ਰਹੇ ਅਤੇ ਹੁਣ 795 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਸਾਂਝੀ ਕਰਦਿਆਂ ਦੱਸਿਆ ਕਿ ਨਗਰ ਨਿਗਮ ਬਠਿੰਡਾ ਦੇ 50 ਵਾਰਡਾਂ ਲਈ 282 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿੰਨ੍ਹਾ ਵਿੱਚੋਂ 21 ਨਾਮਜ਼ਦਗੀ ਪੱਤਰ ਰੱਦ ਹੋ ਗਏ, 1 ਉਮੀਦਵਾਰ ਬਿਨਾ ਮੁਕਾਬਲਾ ਜੇਤੂ, 20 ਨਾਮਜ਼ਦਗੀ ਪੱਤਰ ਵਾਪਿਸ ਲੈਣ ਕਾਰਨ 240 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।

ਇਹ ਵੀ ਪੜ੍ਹੋ 👉Big News: Bathinda ‘ਚ AAP ਦੇ ਸਾਬਕਾ Mayor ਪਰਮਜੀਤ ਮਹਿਤਾ ਬਿਨਾਂ ਮੁਕਾਬਲਾ ਜੇਤੂ

ਨਗਰ ਕੌਂਸਲ ਭੁੱਚੋ ਮੰਡੀ ਦੇ 13 ਵਾਰਡਾਂ ਲਈ 70 ਨਾਮਜ਼ਦਗੀ ਪ੍ਰਾਪਤ ਹੋਈਆਂ ਸਨ, ਜਿੰਨ੍ਹਾਂ ਵਿੱਚੋਂ ਕੋਈ ਨਾਮਜ਼ਦਗੀ ਰੱਦ ਨਹੀਂ ਹੋਈ, 23 ਨਾਮਜ਼ਦਗੀ ਪੱਤਰ ਵਾਪਿਸ,ਅਤੇ 47 ਉਮੀਦਵਾਰ ਚੋਣ ਮੈਦਾਨ ਵਿਚ, ਨਗਰ ਕੌਂਸਲ ਗੋਨਿਆਣਾ ਦੇ 13 ਵਾਰਡਾਂ ਲਈ 61 ਨਾਮਜ਼ਦਗੀ ਪ੍ਰਾਪਤ ਹੋਈਆਂ ਸਨ, ਜਿੰਨ੍ਹਾਂ ਵਿੱਚੋਂ ਕੋਈ ਨਾਮਜ਼ਦਗੀ ਰੱਦ ਨਹੀਂ ਹੋਈ, 18 ਵਾਪਿਸ, 1 ਬਿਨਾ ਮੁਕਾਬਲਾ ਜੇਤੂ ਅਤੇ 42 ਉਮੀਦਵਾਰ ਮੈਦਾਨ ਵਿੱਚ, ਨਗਰ ਕੌਂਸਲ ਕੋਟਫੱਤਾ ਦੇ 11 ਵਾਰਡਾਂ ਲਈ 36 ਨਾਮਜ਼ਦਗੀ ਪ੍ਰਾਪਤ ਹੋਈਆਂ ਸਨ, ਜਿੰਨ੍ਹਾਂ ਵਿੱਚੋਂ 1 ਨਾਮਜ਼ਦਗੀ ਰੱਦ ਹੋਈ, 13 ਵਾਪਿਸ ਅਤੇ 22 ਉਮੀਦਵਾਰ ਚੋਣ ਮੈਦਾਨ ਵਿੱਚ, ਨਗਰ ਕੌਂਸਲ ਮੌੜ ਦੇ 17 ਵਾਰਡਾਂ ਲਈ 97 ਨਾਮਜ਼ਦਗੀ ਪ੍ਰਾਪਤ ਹੋਈਆਂ ਸਨ, ਜਿੰਨ੍ਹਾਂ ਵਿੱਚੋਂ 2 ਨਾਮਜ਼ਦਗੀਆਂ ਰੱਦ, 20 ਵਾਪਿਸ ਅਤੇ 75 ਉਮੀਦਵਾਰ ਚੋਣ ਮੈਦਾਨ ਵਿੱਚ, ਨਗਰ ਕੌਂਸਲ ਰਾਮਾਂ ਮੰਡੀ ਦੇ 15 ਵਾਰਡਾਂ ਲਈ 62 ਨਾਮਜ਼ਦਗੀ ਪ੍ਰਾਪਤ ਹੋਈਆਂ ਸਨ, ਜਿੰਨ੍ਹਾਂ ਵਿੱਚੋਂ 19 ਨਾਮਜ਼ਦਗੀਆਂ ਰੱਦ, 4 ਵਾਪਿਸ, 2 ਬਿਨਾ ਮੁਕਾਬਲਾ ਜੇਤੂ ਅਤੇ 37 ਉਮੀਦਵਾਰ ਚੋਣ ਮੈਦਾਨ ਵਿੱਚ, ਨਗਰ ਕੌਂਸਲ ਸੰਗਤ ਮੰਡੀ ਦੇ 9 ਵਾਰਡਾਂ ਲਈ 29 ਨਾਮਜ਼ਦਗੀ ਪ੍ਰਾਪਤ ਹੋਈਆਂ ਸਨ, ਜਿੰਨ੍ਹਾਂ ਵਿੱਚੋਂ ਕੋਈ ਨਾਮਜ਼ਦਗੀ ਰੱਦ ਨਹੀਂ ਹੋਈ, 14 ਵਾਪਿਸ, 4 ਬਿਨਾ ਮੁਕਾਬਲਾ ਜੇਤੂ ਅਤੇ 11 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।

ਇਹ ਵੀ ਪੜ੍ਹੋ 👉ਆਮ ਆਦਮੀ ਪਾਰਟੀ ਬਠਿੰਡਾ ਵਿੱਚ ਇਤਿਹਾਸਕ ਜਿੱਤ ਲਈ ਤਿਆਰ:ਪਦਮਜੀਤ ਸਿੰਘ ਮਹਿਤਾ

ਇਸੇ ਤਰ੍ਹਾਂ ਨਗਰ ਪੰਚਾਇਤ ਭਗਤਾ ਭਾਈਕਾ ਦੇ 13 ਵਾਰਡਾਂ ਲਈ 80 ਨਾਮਜ਼ਦਗੀ ਪ੍ਰਾਪਤ ਹੋਈਆਂ ਸਨ, ਜਿੰਨ੍ਹਾਂ ਵਿੱਚੋਂ ਕੋਈ ਨਾਮਜ਼ਦਗੀ ਰੱਦ ਨਹੀਂ ਹੋਈ, 30 ਵਾਪਿਸ ਅਤੇ 50 ਉਮੀਦਵਾਰ ਚੋਣ ਮੈਦਾਨ ਵਿੱਚ, ਨਗਰ ਪੰਚਾਇਤ ਕੋਟਸ਼ਮੀਰ ਦੇ 13 ਵਾਰਡਾਂ ਲਈ 43 ਨਾਮਜ਼ਦਗੀ ਪ੍ਰਾਪਤ ਹੋਈਆਂ ਸਨ, ਜਿੰਨ੍ਹਾਂ ਵਿੱਚੋਂ 1 ਨਾਮਜ਼ਦਗੀ ਰੱਦ ਹੋਈ, 9 ਵਾਪਿਸ, 1 ਬਿਨਾ ਮੁਕਾਬਲਾ ਜੇਤੂ ਅਤੇ 32 ਉਮੀਦਵਾਰ, ਨਗਰ ਪੰਚਾਇਤ ਨਥਾਣਾ ਦੇ 11 ਵਾਰਡਾਂ ਲਈ 45 ਨਾਮਜ਼ਦਗੀ ਪ੍ਰਾਪਤ ਹੋਈਆਂ ਸਨ, ਜਿੰਨ੍ਹਾਂ ਵਿੱਚੋਂ ਕੋਈ ਨਾਮਜ਼ਦਗੀ ਰੱਦ ਨਹੀਂ ਹੋਈ, 7 ਵਾਪਿਸ, 1 ਬਿਨਾ ਮੁਕਾਬਲਾ ਜੇਤੂ ਅਤੇ 37 ਉਮੀਦਵਾਰ ਚੋਣ ਮੈਦਾਨ ਵਿੱਚ, ਨਗਰ ਪੰਚਾਇਤ ਲਹਿਰਾ ਮੁਹੱਬਤ ਦੇ 11 ਵਾਰਡਾਂ ਲਈ 45 ਨਾਮਜ਼ਦਗੀ ਪ੍ਰਾਪਤ ਹੋਈਆਂ ਸਨ, ਜਿੰਨ੍ਹਾਂ ਵਿੱਚੋਂ ਕੋਈ ਨਾਮਜ਼ਦਗੀ ਰੱਦ ਨਹੀਂ ਹੋਈ, 13 ਵਾਪਿਸ ਅਤੇ 32 ਉਮੀਦਵਾਰ ਚੋਣ ਮੈਦਾਨ ਵਿੱਚ, ਨਗਰ ਪੰਚਾਇਤ ਭਾਈ ਰੂਪਾ ਦੇ 13 ਵਾਰਡਾਂ ਲਈ 77 ਨਾਮਜ਼ਦਗੀ ਪ੍ਰਾਪਤ ਹੋਈਆਂ ਸਨ, ਜਿੰਨ੍ਹਾਂ ਵਿੱਚੋਂ 5 ਨਾਮਜ਼ਦਗੀਆਂ ਰੱਦ, 19 ਵਾਪਿਸ ਅਤੇ 53 ਉਮੀਦਵਾਰ ਚੋਣ ਮੈਦਾਨ ਵਿੱਚ, ਨਗਰ ਪੰਚਾਇਤ ਮਹਿਰਾਜ ਦੇ 13 ਵਾਰਡਾਂ ਲਈ 83 ਨਾਮਜ਼ਦਗੀ ਪ੍ਰਾਪਤ ਹੋਈਆਂ ਸਨ, ਜਿੰਨ੍ਹਾਂ ਵਿੱਚੋਂ 24 ਨਾਮਜ਼ਦਗੀਆਂ ਰੱਦ ਹੋਈਆਂ, 10 ਵਾਪਿਸ, 3 ਬਿਨਾ ਮੁਕਾਬਲਾ ਜੇਤੂ ਅਤੇ 46 ਉਮੀਦਵਾਰ ਚੋਣ ਮੈਦਾਨ ਵਿੱਚ, ਨਗਰ ਪੰਚਾਇਤ ਕੋਠਾਗੁਰੂ ਦੇ 11 ਵਾਰਡਾਂ ਲਈ 54 ਨਾਮਜ਼ਦਗੀ ਪ੍ਰਾਪਤ ਹੋਈਆਂ ਸਨ, ਜਿੰਨ੍ਹਾਂ ਵਿੱਚੋਂ 2 ਨਾਮਜ਼ਦਗੀਆਂ ਰੱਦ, 17 ਵਾਪਿਸ, 1 ਬਿਨਾ ਮੁਕਾਬਲਾ ਜੇਤੂ ਅਤੇ 34 ਉਮੀਦਵਾਰ ਚੋਣ ਮੈਦਾਨ ਵਿੱਚ ਅਤੇ ਨਗਰ ਪੰਚਾਇਤ ਮਲੂਕਾ ਦੇ 11 ਵਾਰਡਾਂ ਲਈ 54 ਨਾਮਜ਼ਦਗੀ ਪ੍ਰਾਪਤ ਹੋਈਆਂ ਸਨ, ਜਿੰਨ੍ਹਾਂ ਵਿੱਚੋਂ 7 ਨਾਮਜ਼ਦਗੀਆਂ ਰੱਦ ਹੋਈਆਂ, 10 ਵਾਪਿਸ ਅਤੇ 37 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ 26 ਮਈ (ਮੰਗਲਵਾਰ) ਨੂੰ ਸਵੇਰੇ 08:00 ਵਜੇ ਤੋਂ ਸ਼ਾਮ 05:00 ਵਜੇ ਤੱਕ ਪੈਣਗੀਆਂ। ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ 29 ਮਈ (ਸ਼ੁੱਕਰਵਾਰ) ਨੂੰ ਸਥਾਪਿਤ ਗਿਣਤੀ ਕੇਂਦਰਾਂ ਵਿੱਚ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

spot_img

Popular

More like this
Related

Big News: Bathinda ‘ਚ AAP ਦੇ ਸਾਬਕਾ Mayor ਪਦਮਜੀਤ ਮਹਿਤਾ ਬਿਨਾਂ ਮੁਕਾਬਲਾ ਜੇਤੂ

Bathinda News: Bathinda Municipal Corporation Election; ਅਗਾਮੀ 26 ਮਈ...

कैबिनेट मंत्री रणबीर गंगवा ने नई दिल्ली में केंद्रीय मंत्री नितिन गडकरी से की शिष्टाचार भेंट

👉प्रदेश के विकास, सडक़ नेटवर्क और जनहित परियोजनाओं पर...

यमुना में गिरने वाले नालों की मैपिंग के लिए होगा जोन-वाइज ड्रोन सर्वे

👉दिल्ली में प्रदूषित जल प्रवाह रोकने के लिए हरियाणा...