Bathinda Police ਨੇ ਖੇਤਾਂ ਵਿਚੋਂ ਟ੍ਰਾਂਸਫ਼ਾਰਮ ਚੋਰੀ ਕਰਨ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਕਬਾੜੀਏ ਸਮੇਤ 4 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਇੱਕ ਬੁਲਾਰੇ ਨੇ ਦਸਿਆ ਕਿ ਐਸਐਸਪੀ ਡਾ ਜਯੋਤੀ ਯਾਦਵ ਬੈਂਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਉਪ ਕਪਤਾਨ ਪੁਲਿਸ ਤਲਵੰਡੀ ਸਾਬੋ ਜਸਯਜੋਤ ਸਿੰਘ ਦੀ ਨਿਗਰਾਨੀ ਅਤੇ ਐਸ ਆਈ ਅਮਰੀਕ ਸਿੰਘ ਮੁੱਖ ਅਫਸਰ ਥਾਣਾ ਤਲਵੰਡੀ ਸਾਬੋ ਦੀ ਅਗਵਾਈ ਵਿੱਚ ਥਾਣੇਦਾਰ ਕੁਲਵਿੰਦਰ ਸਿੰਘ ਇੰਚਾਰਜ ਚੌਂਕੀ ਸੀਗੋ ਵੱਲੋਂ ਇਸ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ। ਇੰਨ੍ਹਾਂ ਵਿਰੁਧ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ‘ਤੇ ਮੁਕੱਦਮਾ ਨੰਬਰ 125 ਮਿਤੀ 23/05/2026 ਅਧੀਨ ਧਾਰਾ 303(2),317 (2) BNS ਤਹਿਤ ਦਰਜ਼ ਕੀਤਾ ਸੀ।
ਇਹ ਵੀ ਪੜ੍ਹੋ 👉Bathinda News: ਮੰਗਾਂ ਪੂਰੀਆਂ ਨਾ ਹੋਣ ‘ਤੇ ਸੇਵਾ ਕੇਂਦਰ ਮੁਲਾਜ਼ਮਾਂ ਵੱਲੋਂ ਡੀ.ਸੀ. ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਅਤੇ ਹੜਤਾਲ ਸ਼ੁਰੂ
ਜਿਸਤੋਂ ਬਾਅਦ ਇਸ ਮਾਮਲੇ ਵਿਚ ਪਲਵਿੰਦਰ ਸਿੰਘ ਉਰਫ ਕੁਲਵਿੰਦਰ ਪੁੱਤਰ ਟੇਕ ਸਿੰਘ ਵਾਸੀ ਬੁਰਜ ਜਿਲ੍ਹਾ ਬਠਿੰਡਾ, ਜਗਮੋਹਨ ਸਿੰਘ ਉਰਫ ਮੋਹਣੀ ਪੁੱਤਰ ਚਰਨਾ ਸਿੰਘ ਵਾਸੀ ਪਿੰਡ ਬਹਿਮਣ ਜੱਸਾ ਸਿੰਘ ਜਿਲ੍ਹਾਂ ਬਠਿੰਡਾ ਅਤੇ ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਮੇਜਰ ਸਿੰਘ ਵਾਸੀ ਗੁਰੂਸਰ ਜਿਲ੍ਹਾ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਪਾਰਟੀ ਨੇ ਮੁਲਜਮਾਂ ਕੋਲੋਂ ਪੁਛਗਿਛ ਤੋਂ ਬਾਅਦ ਚੋਰੀ ਕਰਨ ਲਈ ਵਰਤੇ ਜਾਦੇ ਔਜਾਰ ਚਾਬੀਆ-ਪਾਨੇ, ਪਲਾਸ, ਪੇਚਕਸ ਅਤੇ ਲੋਹਾ ਕੱਟਣ ਵਾਲੇ ਤਿੰਨ ਬਲੇਡ ਅਤੇ ਚੋਰੀ ਕੀਤੇ ਟਰਾਸਫਾਰਮਾ ਦੇ ਵੱਖ-ਵੱਖ ਲੋਹੇ ਦੇ ਪਾਰਟਸ ਤੋਂ ਇਲਾਵਾ 2 ਟਰਾਸਫਾਰਮਾ ਦੀ ਬਾਡੀ (ਸੈੱਲ) ਅਤੇ ਜੋਂਪ ਸੈੱਟ ਬ੍ਰਾਮਦ ਕੀਤੇ । ਪਛਗਿਛ ਦੌਰਾਨ ਮੁਲਜਮਾਂ ਨੇ ਮੰਨਿਆ ਕਿ ਉਹ ਚੋਰੀ ਕੀਤਾ ਤਾਬਾਂ ਅਤੇ ਲੋਹਾ ਕਬਾੜੀਏ ਮੀਆ ਪੁੱਤਰ ਇੱਜੀ ਰਾਮ ਵਾਸੀ ਵਾਰਡ ਨੰਬਰ 14 ਮੌੜ ਮੰਡੀ ਨੂੰ ਵੇਚਦੇ ਸਨ। ਜਿਸਦੇ ਚੱਲਦੇ ਉਸਨੂੰ ਵੀ ਇਸ ਮੁਕੱਦਮੇ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸੀਆਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹਨਾ ਨੇ ਹੁਣ ਤੱਕ 32 ਦੇ ਕ੍ਰੀਬ ਟਰਾਸਫਾਰਮ ਦੀ ਤੋੜ ਭੰਨ ਕਰਕੇ ਉਹਨਾ ਵਿੱਚੋ ਤਾਬਾਂ ਅਤੇ ਲੋਹਾ ਚੋਰੀ ਕੀਤਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





