Hoshiarpur News : ਹੁਸ਼ਿਆਰਪੁਰ ਦੇ ਪਿੰਡ ਬਡਲਾ ਨਾਲ ਸਬੰਧਤ ਨੌਜਵਾਨ ਜਸਵੰਤ ਸਿੰਘ ਜੱਸਾ, ਜਿਸਨੂੰ ਲੋਕ “ਜੱਸਾ ਹੁਸ਼ਿਆਰਪੁਰੀਆ” ਦੇ ਨਾਂ ਨਾਲ ਵੀ ਜਾਣਦੇ ਹਨ, ਨੂੰ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਨੇ ਇਲਾਕੇ ਵਿੱਚ ਚਰਚਾ ਛੇੜ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜੱਸਾ ਦਾ ਨਾਮ ਦਵਿੰਦਰ ਬੰਬੀਹਾ ਗੈਂਗ ਨਾਲ ਜੋੜਿਆ ਜਾ ਰਿਹਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਪਰਿਵਾਰ ਗਹਿਰੇ ਡਰ ਅਤੇ ਸਹਿਮ ਵਿੱਚ ਹੈ। ਕਾਰਨ ਇਹ ਹੈ ਕਿ ਜੱਸਾ ਨੇ ਖ਼ੁਦ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਆਪਣੇ ਫੇਕ ਇਨਕਾਊਂਟਰ ਜਾਂ ਜਾਨ ਨੂੰ ਖ਼ਤਰੇ ਦੀ ਗੱਲ ਕਹੀ ਹੈ। ਜੱਸਾ ਦੀ ਭੈਣ ਪੂਜਾ ਮੁਤਾਬਕ, ਉਸ ਦਾ ਭਰਾ ਪਹਿਲਾਂ ਫੌਜ ਵਿੱਚ ਭਰਤੀ ਹੋਣ ਦੀ ਤਿਆਰੀ ਕਰਦਾ ਸੀ ਅਤੇ ਉਸ ਦੀ ਚੋਣ ਵੀ ਹੋ ਗਈ ਸੀ। ਪਰ ਕੁਝ ਹਾਲਾਤਾਂ ਨੇ ਉਸ ਨੂੰ ਗਲਤ ਰਸਤੇ ਵੱਲ ਧੱਕ ਦਿੱਤਾ ਅਤੇ ਉਹ ਬੰਬੀਹਾ ਗੈਂਗ ਨਾਲ ਜੁੜ ਗਿਆ।
ਇਹ ਵੀ ਪੜ੍ਹੋ 👉 Punjab News ; ਪੰਜਾਬ BJP ਵਿੱਚ ਵੱਡਾ ਸਿਆਸੀ ਧਮਾਕਾ! ਕੇਵਲ ਢਿੱਲੋਂ ਬਣਣਗੇ ਪੰਜਾਬ BJP ਦੇ ਨਵੇਂ ਪ੍ਰਧਾਨ?
ਪਰਿਵਾਰ ਦਾ ਦਾਅਵਾ ਹੈ ਕਿ ਹੁਣ ਜੱਸਾ ਇਸ ਜ਼ਿੰਦਗੀ ਤੋਂ ਬਾਹਰ ਨਿਕਲਣਾ ਚਾਹੁੰਦਾ ਸੀ ਅਤੇ ਨਵੀਂ ਸ਼ੁਰੂਆਤ ਲਈ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਇਸ ਤੋਂ ਪਹਿਲਾਂ ਹੀ ਉਹ ਪੁਲਿਸ ਦੀ ਹਿਰਾਸਤ ਵਿੱਚ ਚਲਾ ਗਿਆ। ਪਰਿਵਾਰ ਨੇ ਦੱਸਿਆ ਕਿ ਜੱਸਾ ਨੇ ਰਾਤ ਵੇਲੇ ਇੱਕ ਵੀਡੀਓ ਭੇਜ ਕੇ ਕਿਹਾ ਸੀ ਕਿ ਉਸ ਨੂੰ ਡਰ ਹੈ ਕਿਤੇ ਉਸਦਾ ਵੀ ਫੇਕ ਇਨਕਾਊਂਟਰ ਨਾ ਕਰ ਦਿੱਤਾ ਜਾਵੇ। ਉਸ ਨੇ ਆਪਣੇ ਦੋ ਸਾਥੀਆਂ ਦੀਪ ਚੀਮਾ ਅਤੇ ਕਾਕਾ ਬੁੱਲੋਵਾਲੀਆ ਦੀ ਮੌਤ ਦਾ ਵੀ ਜ਼ਿਕਰ ਕੀਤਾ। ਹੁਣ ਜੱਸਾ ਦੇ ਮਾਪੇ ਅਤੇ ਭੈਣ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰ ਰਹੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਜੇ ਜੱਸਾ ਨੇ ਕੋਈ ਗਲਤੀ ਕੀਤੀ ਹੈ ਤਾਂ ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲੇ, ਪਰ ਉਸ ਦੀ ਜਾਨ ਨੂੰ ਕੋਈ ਨੁਕਸਾਨ ਨਾ ਪਹੁੰਚੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ





