Jalalabad News: ਪੰਜਾਬ ਪੁਲਿਸ ਨੇ ਆਪਣੇ ਹੀ ਵਿਭਾਗ ਦੇ ਇੱਕ ਡੀਐਸਪੀ ਵਿਰੁਧ ਪਰਚਾ ਦਰਜ਼ ਕੀਤਾ ਹੈ, ਜਿਸਦੇ ਵਿਰੁਧ Powercom ਦੇ JE ਨੂੰ ਨਸ਼ੇ ਦੇ ਝੂਠੇ ਕੇਸ ‘ਚ ਫ਼ਸਾਉਣ ਦੇ ਦੋਸ਼ ਲੱਗੇ ਸਨ।ਡੀਐਸਪੀ ਦੀ ਪਰਦੇ ਪਿੱਛੇ ਭੂਮਿਕਾ ਦਾ ਅਸਲ ਖੁਲਾਸਾ ਇਸ ਕੇਸ ‘ਚ ਫ਼ਸੇ ਇੱਕ ਹੋਰ ਮੁਲਜ਼ਮ ਦੇ ਵੱਲੋਂ ਅਦਾਲਤ ਦੇ ਸਾਹਮਣੇ ਕੀਤਾ ਗਿਆ, ਜਿਸਤੋਂ ਬਾਅਦ ਪੁਲਿਸ ਨੂੰ ਆਪਣੇ ਹੀ ਵੱਡੇ ਅਧਿਕਾਰੀ ਵਿਰੁਧ ਇਹ ਕਾਰਵਾਈ ਕਰਨੀ ਪਈ। ਦਸਿਆ ਜਾ ਰਿਹਾ ਕਿ ਹੁਣ ਡੀਐਸਪੀ ਤੋਂ ‘ਮੁਲਜ਼ਮ’ ਬਣਿਆ ਗੁਰਸੇਵਕ ਸਿੰਘ ਬਰਾੜ ਨਾਂ ਦਾ ਇਹ ਪੁਲਿਸ ਅਧਿਕਾਰੀ ਜਲਾਲਾਬਾਦ ਸਬ ਡਿਵੀਜ਼ਨ ਵਿਚ ਤੈਨਾਤ ਸੀ। ਜਿਸਦੇ ਉੱਪਰ ਕਥਿਤ ਤੌਰ ‘ਤੇ ਪੈਸਾ ਵਸੂਲੀ ਲਈ ਲੋਕਾਂ ਨੂੰ ਨਸ਼ਿਆਂ ਦੇ ਝੂਠੇ ਕੇਸ ਵਿਚ ਫ਼ਸਾਉਣ ਦੇ ਦੋਸ਼ ਲੱਗ ਰਹੇ ਹਨ।
ਇਹ ਵੀ ਪੜ੍ਹੋ 👉ਸਹਿਕਾਰੀ ਵਿਭਾਗ ਦਾ ਇੰਸਪੈਕਟਰ 50,000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਜਾਣਕਾਰੀ ਮੁਤਾਬਕ ਪਾਵਰਕਾਮ ਮਹਿਕਮੇ ਵਿਚ ਬਤੌਰ ਜੂਨੀਅਰ ਇੰਜੀਨੀਅਰ ਕੰਮ ਕਰਦੇ ਅਮਿਤ ਕੁਮਾਰ ਲੰਘੀ 3 ਜੂਨ ਨੂੰ ਰੋਜ਼ ਦੀ ਤਰ੍ਹਾਂ ਆਪਣੇ ਪਿੰਡ ਮੰਡੀ ਰੋੜਾਂਵਾਲੀ ਤੋਂ ਕਾਰ ਵਿਚ ਸਵਾਰ ਹੋ ਕੇ ਡਿਊਟੀ ‘ਤੇ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਗੰਗਕੈਨਾਲ ਦੇ ਨਜ਼ਦੀਕ ਵਾਟਰਪੰਪ ਤੋਂ ਪੀਣ ਲਈ ਠੰਢਾ ਪਾਣੀ ਆਪਣੀ ਕਾਰ ਵਿਚ ਰੱਖੇ ਕੈਂਪਰ ਵਿਚ ਭਰਨ ਲੱਗਾ ਤਾਂ ਅਚਾਨਕ ਆਈ ਇੱਕ ਸਵਿੱਫ਼ਟ ਕਾਰ ਵਿਚੋਂ ਸਿਵਲ ਕੱਪੜਿਆਂ ‘ਚ ਉੱਤਰੇ ਤਿੰਨ ਨੌਜਵਾਨਾਂ ਨੇ ਖੁਦ ਨੂੰ ਪੁਲਿਸ ਮੁਲਾਜਮ ਦੱਸ ਕੇ ਉਸਦੀ ਕਾਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਤਲਾਸ਼ੀ ਦੌਰਾਨ ਹੀ ਇੱਕ ਨੌਜਵਾਨ ਨੇ ਉਸਦੀ ਕਾਰ ਦੀ ਸੀਟ ਹੇਠੋਂ ਇੱਕ ਭੂਰੇ ਰੰਗ ਦਾ ਲਿਫ਼ਾਫਾ ਚੁੱਕ ਕੇ ਦਾਅਵਾ ਕੀਤਾ ਕਿ ਨਸ਼ਾ ਬਰਾਮਦ ਹੋਇਆ ਹੈ। ਇਸ ਦੌਰਾਨ ਹੀ ਡੀਐਸਪੀ ਗੁਰਸੇਵਕ ਸਿੰਘ ਬਰਾੜ ਵੀ ਆਪਣੀ ਟੀਮ ਨਾਲ ਮੌਕੇ ‘ਤੇ ਪੁੱਜ ਗਏ ਅਤੇ ਉਸਤੋਂ ਪੁਛਗਿਛ ਕਰਨੀ ਸ਼ੁਰੂ ਕਰ ਦਿੱਤੀ। ਪ੍ਰੰਤੂ ਉਸਨੇ ਆਪਣੇ ਕੋਲ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੋਣ ਤੋਂ ਸਪੱਸ਼ਟ ਇੰਨਕਾਰ ਕਰਦਿਆਂ ਇਸਨੂੰ ਸਾਜਸ਼ ਦਸਿਆ।
ਇਹ ਵੀ ਪੜ੍ਹੋ 👉ਵੱਡੀ ਖ਼ਬਰ; ਬਹਿਬਲ ਕਲਾਂ ਗੋਲੀ ਕਾਂਡ ‘ਚ SIT ਨੇ ਸੁਖਬੀਰ ਬਾਦਲ ਨੂੰ ਜਾਰੀ ਕੀਤਾ ਨੋਟਿਸ
ਘਟਨਾ ਦੌਰਾਨ ਲੋਕ ਵੀ ਇਕੱਠੇ ਹੋ ਗਏ ਤਦ ਉਸਨੂੰ ਸੀਆਈਏ ਸਟਾਫ਼ ਲਿਜਾਇਆ ਗਿਆ। ਜਿੱਥੇ ਪੁਛਗਿਛ ਦੇ ਨਾਂ ‘ਤੇ ਤੰਗ ਪ੍ਰੇਸ਼ਾਨ ਕੀਤਾ ਗਿਆ। ਪ੍ਰੰਤੂ ਜਦ ਹੋਰਨਾਂ ਪੁਲਿਸ ਮੁਲਾਜਮਾਂ ਨੇ ਗੱਡੀ ਵਿਚੋਂ ਬਰਾਮਦ ਲਿਫ਼ਾਫੇ ਦੀ ਜਾਂਚ ਕੀਤੀ ਤਾਂ ਸਾਫ਼ ਕੀਤਾ ਕਿ ਇਹ ਨਸ਼ਾ ਨਹੀਂ ਹੈ। ਜਿਸਤੋਂ ਬਾਅਦ ਉਸਨੂੰ ਜਾਣ ਦਿੱਤਾ ਗਿਆ। ਪੀੜਤ ਜੇਈ ਨੇ ਜਦ ਸਾਰੇ ਮਾਮਲੇ ਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਉਸਦੀ ਕਾਰ ਦੀ ਤਲਾਸ਼ੀ ਲੈਣ ਵਾਲੇ ਨੌਜਵਾਨ ਸੁਖਜਿੰਦਰ ਸਿੰਘ ਉਰਫ਼ ਸ਼ੰਮੀ, ਰਾਜਨ ਅਤੇ ਸਾਗਰ ਸਨ, ਜੋਕਿ ਕੋਈ ਪੁਲਿਸ ਮੁਲਾਜਮ ਨਹੀਂ ਹਨ। ਜਿਸਤੋਂ ਬਾਅਦ ਉਸਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਸਿਕਾਇਤ ਕੀਤੀ ਤਾਂ ਜਾਂਚ ਤੋਂ ਬਾਅਦ 13 ਜੁਲਾਈ ਨੂੰ ਪਰਚਾ ਦਰਜ਼ ਹੋ ਗਿਆ।
ਇਹ ਵੀ ਪੜ੍ਹੋ 👉ਮੰਦਭਾਗੀ ਖ਼ਬਰ; 3 ਸਾਲਾਂ ਬੱਚੇ ਦੀ ਸਕੂਲੀ ਵੈਨ ਹੇਠ ਆਉਣ ਕਾਰਨ ਮੌ*ਤ
ਇਸ ਦੌਰਾਨ ਸੁਖਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ 14 ਜੁਲਾਈ ਨੂੰ ਅਦਾਲਤ ਵਿਚ ਪੇਸ਼ ਕੀਤਾ। ਜਿੱਥੇ ਸੁਖਜਿੰਦਰ ਸਿੰਘ ਨੇ ਡੀਐਸਪੀ ਗੁਰਸੇਵਕ ਸਿੰਘ ਵੱਲੋਂ ਰਚੀ ਸਾਰੀ ਕਹਾਣੀ ਦਾ ਪਰਦਾਫ਼ਾਸ ਕਰ ਦਿੱਤਾ। ਉਸਨੈ ਦਸਿਆ ਕਿ ਕੁੱਝ ਮਹੀਨੇ ਪਹਿਲਾਂ ਇੱਕ ਰਿਸ਼ਤੇਦਾਰ ਦੇ ਕੇਸ ਵਿਚ ਉਹ ਉਕਤ ਡੀਐਸਪੀ ਨੂੰ ਮਿਲਿਆ ਸੀ ਤੇ ਉਸ ਕੰਮ ਵਿਚ 50 ਹਜ਼ਾਰ ਰੁਪਏ ਬਤੌਰ ਰਿਸ਼ਵਤ ਦਿੱਤੇ ਸਨ। ਜਿਸਦੇ ਕਾਰਨ ਉਸਦੀ ਡੀਐੋਸਪੀ ਨਾਲ ਦੋਸਤੀ ਹੋ ਗਈ ਤੇ ਹੁਣ ਉਸਨੂੰ ਮੋਟੀਆਂ ਸਾਮੀਆਂ ਲਿਆਉਣ ਲਈ ਕਿਹਾ ਜਾ ਰਿਹਾ ਸੀ। ਦਬਾਅ ਪਾਉਣ ‘ਤੇ ਉਸਦੇ ਵੱਲੋਂ ਜੇਈ ਅਮਿਤ ਕੁਮਾਰ ਵਾਲੀ ਕਾਰਵਾਈ ਵਿਚ ਸਮੂਲੀਅਤ ਕੀਤੀ। ਉਨ੍ਹਾਂ ਅਦਾਲਤ ਨੂੰ ਡੀਐਸਪੀ ਨਾਲ ਸਬੰਧਤ ਸਬੂਤ ਪੇਸ਼ ਕਰਦਿਆਂ ਕੇਸ ਵਿਚ ਸ਼ਾਮਲ ਕਰਨ ਦੀ ਅਪੀਲ ਕੀਤੀ ਸੀ, ਜਿਸਤੋਂ ਬਾਅਦ ਅਦਾਲਤ ਦੇ ਹੁਕਮਾਂ ‘ਤੇ ਹੀ ਡੀਐਸਪੀ ਗੁਰਸੇਵਕ ਸਿੰਘ ਬਰਾੜ ਨੂੰ ਹੁਣ ਨਾਮਜ਼ਦ ਕਰ ਲਿਆ ਗਿਆ। ਇਸ ਘਟਨਾ ਦੀ ਨਾਂ ਸਿਰਫ਼ ਇਲਾਕੇ, ਬਲਕਿ ਪੂਰੇ ਪੁਲਿਸ ਵਿਭਾਗ ਵਿਚ ਚਰਚਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





