Punjab Municipal Council Election Results: ਪੰਜਾਬ ਚੋਣਾਂ ਵਾਲੀ ਸਰਕਾਰੀ ਸਾਈਟ ਅਚਾਨਕ ਹੱਥ ਖੜੇ ਕਰ ਗਈ। ਜਿਵੇਂ ਹੀ ਲੋਕ ਸਾਈਟ ਖੋਲ੍ਹਣ ਲੱਗੇ ਤਾਂ ਉੱਤੇ “Will Be Live Soon..” ਲਿਖਿਆ ਆਉਣ ਲੱਗ ਪਿਆ। ਇਸ ਕਰਕੇ ਲੋਕਾਂ ਨੂੰ ਨਤੀਜੇ ਵੇਖਣ ‘ਚ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ। ਖਾਸ ਕਰਕੇ ਸ਼ਹਿਰੀ ਚੋਣਾਂ ਤੇ ਨਗਰ ਕਮੇਟੀਆਂ ਦੇ ਨਤੀਜੇ ਵੇਖਣ ਵਾਲੇ ਲੋਕ ਬੜੇ ਪਰੇਸ਼ਾਨ ਨਜ਼ਰ ਆਏ। ਕਈ ਲੋਕ ਵਾਰ ਵਾਰ ਸਾਈਟ ਖੋਲ੍ਹਦੇ ਰਹੇ ਪਰ ਪੇਜ ਅੱਗੇ ਨਹੀਂ ਚੱਲਿਆ।
ਅੰਦਰੋਂ ਗੱਲਾਂ ਚੱਲ ਰਹੀਆਂ ਨੇ ਕਿ ਇੱਕੋ ਵਾਰ ਬਹੁਤ ਜ਼ਿਆਦਾ ਲੋਕ ਸਾਈਟ ਉੱਤੇ ਆ ਗਏ ਸੀ ਜਾਂ ਫਿਰ ਕੋਈ ਤਕਨੀਕੀ ਲਫੜਾ ਪੈ ਗਿਆ, ਜਿਸ ਕਰਕੇ ਸਿਸਟਮ ਡਾਊਨ ਹੋ ਗਿਆ। ਹਾਲੇ ਤੱਕ ਚੋਣ ਅਧਿਕਾਰੀਆਂ ਵੱਲੋਂ ਇਸ ਮਾਮਲੇ ਤੇ ਕੋਈ ਖੁੱਲ੍ਹ ਕੇ ਗੱਲ ਨਹੀਂ ਕੀਤੀ ਗਈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





